ਕਿਹਾ ਕਿ ਮੁੱਖ ਮੰਤਰੀ ਆਪਣਾ ਮਾਨਸਿਕ ਸਤੁੰਲਨ ਖੋ ਚੁੱਕਿਆ ਹੈ
ਕਿਹਾ ਕਿ ਝੂਠ ਬੋਲਣ ਦਾ ਆਦੀ ਮੁੱਖ ਮੰਤਰੀ ਹੈ, ਜਿਸ ਨੇ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੀਆਂ ਵੀ ਝੂਠੀਆਂ ਸਹੁੰਾਂ ਖਾਧੀਆਂ ਹਨ
ਚੰਡੀਗੜ੍ਹ/18 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਖ਼ਿਲਾਫ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਸੂਬੇ ਦੀ ਭਲਾਈ ਵਾਸਤੇ ਕੇਂਦਰ ਵੱਲੋਂ ਭੇਜੇ ਫੰਡਾਂ ਅਤੇ ਰਾਸ਼ਨ ਨੂੰ ਲੋਕਾਂ ਵਿਚ ਵੰਡਣ ਦੀ ਅਪੀਲ ਕੀਤੀ ਸੀ, ਜਿਸ ਦੇ ਜੁਆਬ ਵਜੋਂ ਕੈਪਟਨ ਨੇ ਬੀਬਾ ਬਾਦਲ ਬਾਰੇ ਗਲਤ ਸ਼ਬਦਾਵਲੀ ਇਸਤੇਮਾਲ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਮੁੱਖ ਮੰਤਰੀ ਆਪਣਾ ਮਾਨਸਿਕ ਸਤੁੰਲਨ ਗੁਆ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇੱਕ ਕੇਂਦਰੀ ਮੰਤਰੀ ਖ਼ਿਲਾਫ ਅਜਿਹੀ ਮਾੜੀ ਸ਼ਬਦਾਵਲੀ ਇਸਤੇਮਾਲ ਕਰਨ ਦੀ ਹੋਰ ਕੋਈ ਵਜ੍ਹਾ ਸਮਝ ਨਹੀਂ ਆਉਂਦੀ, ਜਿਸ ਨੇ ਸਿਰਫ ਉਹਨਾਂ ਫੰਡਾਂ ਅਤੇ ਰਾਸ਼ਨ ਦੀ ਗੱਲ ਕੀਤੀ ਸੀ, ਜੋ ਕਿ ਕੋਵਿਡ-19 ਦੀ ਮਹਾਂਮਾਰੀ ਫੁੱਟਣ ਮਗਰੋਂ 20 ਮਾਰਚ ਤੋਂ ਬਾਅਦ ਪੰਜਾਬ ਨੇ ਕੇਂਦਰ ਕੋਲੋਂ ਹਾਸਿਲ ਕੀਤੇ ਹਨ।
ਇਹ ਟਿੱਪਣੀ ਕਰਦਿਆਂ ਕਿ ਇੱਕ ਮੁੱæਖ ਮੰਤਰੀ ਨੂੰ ਇੱਕ ਮਾਨਸਿਕ ਰੋਗੀ ਵਾਂਗ ਵਿਵਹਾਰ ਕਰਨ ਸ਼ੋਭਾ ਨਹੀਂ ਦਿੰਦਾ, ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਤੁਸੀਂ ਅਸਲੀਅਤ ਤੋਂ ਇੰਨੇ ਦੂਰ ਹੋ ਗਏ ਹੋ ਕਿ ਸ਼ਾਮ ਨੂੰ ਆਪਣੇ ਮਿੱਤਰਾਂ ਦੀ ਜੁੰਡਲੀ ਕੋਲੋਂ ਜੋ ਕੁੱਝ ਵੀ ਸੁਣਦੇ ਹੋ ਅਤੇ ਸਵੇਰ ਹੁੰਦੇ ਹੀ ਉਸ ਦੀ ਉਲਟੀ ਕਰ ਦਿੰਦੇ ਹੋ ਅਤੇ ਇਸ ਗੱਲ ਦੀ ਰਤਾ æਪਰਵਾਹ ਨਹੀਂ ਕਰਦੇ ਕਿ ਤੁਹਾਡੇ ਅਜਿਹੇ ਵਤੀਰੇ ਨਾਲ ਮੁੱਖ ਮੰਤਰੀ ਦਫ਼ਤਰ ਦੇ ਅਕਸ ਨੂੰ ਕਿੰਨੀ ਠੇਸ ਵੱਜਦੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਪਹਿਲਾਂ ਕਦੇ ਵੀ ਇੰਨੀ ਬਕਵਾਸ ਕਰਨ ਵਾਲਾ ਮੁੱਖ ਮੰਤਰੀ ਨਹੀਂ ਹੋਇਆ, ਜੋ ਕਿ ਔਰਤਾਂ ਦਾ ਸਤਿਕਾਰ ਕਰਨ ਤੋਂ ਬਿਲਕੁੱਲ ਕੋਰਾ ਹੈ। ਉਸ ਨੂੰ ਇੱਕ ਅਜਿਹੀ ਔਰਤ ਦਾ ਸਤਿਕਾਰ ਕਰਨ ਦੀ ਵੀ ਤਮੀਜ਼ ਨਹੀ ਹੈ, ਜੋ ਕਿ ਕੇਂਦਰੀ ਮੰਤਰੀ ਮੰਡਲ ਵਿਚ ਸੂਬੇ ਦੀ ਨੁੰਮਾਇਦਗੀ ਕਰ ਰਹੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਕੀਤੇ ਇਸ ਦਾਅਵੇ ਕਿ ਪੰਜਾਬ ਨੂੰ ਕੋਵਿਡ-19 ਲਈ ਕੇਂਦਰ ਕੋਲੋਂ ਇੱਕ ਪੈਸਾ ਵੀ ਨਹੀਂ ਮਿਲਿਆ ਹੈ, ਨੇ ਉਸ ਨੂੰ ਮੁੱਖ ਮੰਤਰੀ ਦੇ ਦਫਤਰ ਲਈ ਅਯੋਗ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਕੋਲ ਇੱਕ ਅਜਿਹਾ ਮੁੱæਖ ਮੰਤਰੀ ਹੈ, ਜੋ ਕਿ ਕੇਂਦਰ ਵੱਲੋਂ ਦਿੱਤੇ ਜਾ ਚੁੱਕੇ ਫੰਡਾਂ ਅਤੇ ਰਾਸ਼ਨ ਬਾਰੇ ਮੁਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸ਼ਰੇਆਮ ਝੂਠ ਬੋਲ ਰਿਹਾ ਹੈ।
ਅਕਾਲੀ ਆਗੂਆਂ ਨੇ ਮੁੱਖ ਮੰਤਰੀ ਨੂੰ ਇਹ ਵੀ ਚੇਤੇ ਕਰਾਇਆ ਕਿ ਉਸ ਦਾ ਝੂਠ ਬੋਲਣ ਦਾ ਇਤਿਹਾਸ ਬੜਾ ਲੰਬਾ ਹੈ ਅਤੇ ਉਹ ਅਤੀਤ ਵਿਚ ਵੀ ਕਈ ਵਾਰ ਝੂਠਾ ਸਾਬਿਤ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਤੁਸੀਂ ਤਾਂ ਪਾਵਨ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੇ ਨਾਂ ਦੀਆਂ ਵੀ ਝੂਠੀਆਂ ਸਹੁੰਾਂ ਖਾ ਚੁੱਕੇ ਹੋ। ਤੁਹਾਨੂੰ ਕਿਸੇ ਨੂੰ ਝੂਠਾ ਕਹਿਣ ਦਾ ਕੋਈ ਹੱਕ ਨਹੀਂ ਹੈ।
ਅਕਾਲੀ ਆਗੂਆਂ ਨੇ ਮੁੱਖ ਮੰਤਰੀ ਨੂੰ ਇਹ ਵੀ ਚੇਤੇ ਕਰਾਇਆ ਕਿ ਉਸ ਦਾ ਝੂਠ ਬੋਲਣ ਦਾ ਇਤਿਹਾਸ ਬੜਾ ਲੰਬਾ ਹੈ ਅਤੇ ਉਹ ਅਤੀਤ ਵਿਚ ਵੀ ਕਈ ਵਾਰ ਝੂਠਾ ਸਾਬਿਤ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਤੁਸੀਂ ਤਾਂ ਪਾਵਨ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੇ ਨਾਂ ਦੀਆਂ ਵੀ ਝੂਠੀਆਂ ਸਹੁੰਾਂ ਖਾ ਚੁੱਕੇ ਹੋ। ਤੁਹਾਨੂੰ ਕਿਸੇ ਨੂੰ ਝੂਠਾ ਕਹਿਣ ਦਾ ਕੋਈ ਹੱਕ ਨਹੀਂ ਹੈ।