ਸ਼੍ਰੋਮਣੀ ਅਕਾਲੀ ਦਲ ਦੀ ਇਹ ਦੂਰਅੰਦੇਸ਼ੀ ਸੋਚ ਹੈ ਕਿ ਪੰਜਾਬ ਵਿਚ ਹਰ ਨਾਗਰਿਕ ਵਾਸਤੇ ਮਿਆਰੀ ਜੀਵਨ ਪ੍ਰਦਾਨ ਕਰਨ ਵਾਸਤੇ ਕੰਮ ਕੀਤਾ ਜਾਵੇ। ਇਹ ਤਾਂ ਹੀ ਸੰਭਵ ਹੈ ਜਦੋਂ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਦਿਆਂ ਵਿਕਾਸ ਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸਦਾ ਉਦੇਸ਼ ਇਕ ਸਿੱਖਿਅਤ ਸਮਾਜ ਜਿਸ ਵਿਚ ਖੁਸ਼ਹਾਲ ਹੋਣ ਦੀ ਤਾਂਘ ਹੋਵੇ ਅਤੇ ਇਕ ਅਰਥਚਾਰਾ ਜੋ ਹਰ ਇਕ ਦੇ ਲਾਭ ਵਾਸਤੇ ਨਿਰੰਤਰ ਵਿਕਾਸ ਕਰ ਸਕਦਾ ਹੋਵੇ, ਸਥਾਪਿਤ ਕਰਨਾ ਹੈ।
ਸ਼੍ਰੋਮਣੀ ਅਕਾਲੀ ਦਲ 'ਸਾਰਿਆਂ ਦੇ ਵਿਕਾਸ' ਦੇ ਏਜੰਡੇ 'ਤੇ ਚਲਦਾ ਹੈ। ਜਦੋਂ ਇਸ ਵੱਲੋਂ ਸਾਰਿਆਂ ਦੇ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੋਵੇ ਤਾਂ ਇਸਦਾ ਅਰਥ ਅਜਿਹੇ ਮੁਕਤ ਸੰਸਾਰ ਦੀ ਸਥਾਪਨਾ ਹੈ ਜਿਸ ਵਿਚ ਕਿਸੇ ਤਰ•ਾਂ ਦਾ ਵਿਤਕਰਾ ਨਾ ਹੋਵੇ ਤੇ ਹਰ ਕੋਈ ਆਪਣੀ ਇੱਛਾ ਤੇ ਸੁਫਨਿਆਂ ਨੂੰ ਪੂਰਾ ਕਰ ਸਕੇ। ਪਾਰਟੀ ਦੇ ਚੋਣ ਨਿਸ਼ਾਨ 'ਤਕੱੜੀ' ਦੀ ਸੱਚਾਈ ਵਾਂਗ ਹੀ ਇਸ ਵੱਲੋਂ ਸੰਤੁਲਿਤ ਤੇ ਸਮਾਨ ਵਿਵਸਥਾ ਕਾਇਮ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ ਜਿਸ ਵਿਚ ਸਭ ਦਾ ਵਿਕਾਸ ਹੋਵੇ, ਨਿਰੰਤਰ ਵਿਕਾਸ ਹੋਵੇ ਤੇ ਫਿਰਕੂ ਸ਼ਾਂਤੀ ਤੇ ਸਦਭਾਵਨਾ ਕਾਇਮ ਰਹੇ।