ਦੁਆਰਾ ਕੀਤੇ 'ਵਿਸਵਾਸ਼ਘਾਤ' ਦਾ 'ਹਿਸਾਬ' ਦੀ ਮੰਗਦਿਆਂ ਵਿਧਾਨ ਸਭਾ ਵੱਲ ਮਾਰਚ
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ
ਬਾਦਲ ਨੇ ਕੈਪਟਨ ਅਮਰਿੰਦਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਜਾਂ ਕੁਰਸੀ ਛੱਡਣ ਲਈ ਕਿਹਾ
ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੇ ਆਪਣੀ ਦੁਰਦਸ਼ਾ ਬਿਆਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਉਹਨਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਨਾ ਦੇਣ ਕਰਕੇ ਉਹ ਨਰਕ ਭੋਗਣ ਲਈ ਮਜ਼ਬੂਰ ਹਨ
ਚੰਡੀਗੜ•/12 ਫਰਵਰੀ: 300 ਤੋਂ ਵੱਧ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਆਪਣਾ ਭਰੋਸਾ ਜਤਾਉਂਦਿਆਂ ਯੂਥ ਅਕਾਲੀ ਦਲ ਦੇ ਵਲੰਟੀਅਰਾਂ ਨਾਲ ਮਿਲ ਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਅਤੇ ਕਾਂਗਰਸ ਸਰਕਾਰ ਕੋਲੋਂ ਇਸ ਦੇ ਸਾਰੇ ਕਿਸਾਨ ਕਰਜ਼ਿਆਂ ਨੂੰ ਮੁਆਫ ਕਰਨ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਇੱਕ ਸਰਕਾਰੀ ਨੌਕਰੀ ਤੇ 10 ਲੱਖ ਰੁਪਏ ਮੁਆਵਜ਼ਾ ਦੇਣ ਦੇ ਵਾਅਦਿਆਂ ਤੋ ਮੁਕਰਨ ਲਈ ਇਨਸਾਫ ਦੀ ਮੰਗ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 90 ਹਜ਼ਾਰ ਕਰੋੜ ਰੁਪਏ ਦੇ ਕਿਸਾਨੀ ਕਰਜ਼ੇ ਮੁਆਫ ਕਰਨ ਦੇ ਵਾਅਦੇ ਤੋਂ ਮੁਕਰਨ ਮਗਰੋਂ ਖੁਦਕੁਸ਼ੀ ਕਰਨ ਚੁੱਕੇ ਆਪਣੇ ਸਕਿਆਂ ਦੀ ਤਸਵੀਰਾਂ ਲੈ ਕੇ ਅੱਜ ਸਵੇਰੇ ਇੱਥੇ ਸਾਬਕਾ ਮੁੱਖ ਮੰਤਰ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਉੱਤੇ ਪਹੁੰਚੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੇ ਸਰਦਾਰ ਬਾਦਲ ਨੂੰ ਆਪਣੀ ਵਿਥਿਆ ਸੁਣਾਈ ਅਤੇ ਕਿਹਾ ਕਿ ਉਹ ਆਪਣੇ ਨਾਲ ਕੀਤੇ 'ਵਿਸਵਾਸ਼ਘਾਤ' ਦਾ 'ਹਿਸਾਬ' ਚਾਹੁੰਦੇ ਹਨ।
ਸਰਦਾਰ ਬਾਦਲ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਉਹਨਾਂ ਦੀ ਲੜਾਈ ਲੜੇਗਾ ਅਤੇ ਉਹਨਾਂ ਨੂੰ ਹਰ ਹੀਲੇ ਇਨਸਾਫ ਦਿਵਾਏਗਾ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਕਿ ਉਹ ਮੁਕੰਮਲ ਕਰਜ਼ਾ ਮੁਆਫੀ ਸੰਬੰਧੀ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਜਾਂ ਫਿਰ ਅਹੁਦਾ ਛੱਡਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਿਰਫ ਗਰੀਬਾਂ, ਦੁਖੀਆਂ ਅਤੇ ਪੀੜਤ ਕਿਸਾਨ ਪਰਿਵਾਰਾਂ ਦੀ ਪਿੱਠ ਵਿਚ ਹੀ ਛੁਰਾ ਨਹੀਂ ਮਾਰਿਆ ਹੈ, ਸਗੋਂ ਉਹ ਪਵਿੱਤਰ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਖਾਧੀ ਸਹੁੰ ਤੋਂ ਵੀ ਮੁਕਰ ਗਿਆ ਹੈ।
ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ, ਅਧਿਆਪਕਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਮਿਲਣ ਤੋਂ ਇਨਕਾਰ ਕਰਨਾ ਇੱਕ ਬਹੁਤ ਹੀ ਅਣਮਨੁੱਖੀ ਅਤੇ ਕਠੋਰ ਵਤੀਰਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਦੁਖੀ ਲੋਕ ਉਸ ਨੂੰ ਆਪਣੀਆਂ ਸ਼ਿਕਾਇਤਾਂ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਇਹਨਾਂ ਪੀੜਤਾਂ ਨੂੰ ਮਿਲ ਕੇ ਦੁਖੜੇ ਸੁਣਨ ਦੀ ਥਾਂ ਉਹਨਾਂ ਦਾ ਸਵਾਗਤ ਪੁਲਿਸ ਦੇ ਡੰਡਿਆਂ ਅਤੇ ਪਾਣੀ ਦੀਆਂ ਤੋਪਾਂ ਨਾਲ ਕਰਦਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁੱਛੇ ਸਵਾਲ ਕਿ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਲਈ ਕੀ ਕੀਤਾ ਸੀ ਦਾ ਹਵਾਲਾ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 15 ਸਾਲਾਂ ਤੀਕ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਰੂਪ ਵਿਚ ਹਰ ਸਾਲ 6 ਹਜ਼ਾਰ ਕਰੋੜ ਰੁਪਏ ਦੀ ਰਾਹਤ ਦਿੱਤੀ ਹੈ, ਜੋ ਕਿ ਕੈਪਟਨ ਦੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਦੀ ਰਾਸ਼ੀ ਤੋਂ ਕਿਤੇ ਵੱਧ ਹੈ। ਉਹਨਾਂ ਕਿਹਾ ਕਿ ਅਸੀਂ ਫਸਲੀ ਨੁਕਸਾਨ ਦਾ ਮੁਆਵਜ਼ਾ 2 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 8 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਵਰਗੇ ਮਿਸਾਲੀ ਫੈਸਲੇ ਵੀ ਲਏ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਅਕਾਲੀ-ਭਾਜਪਾ ਵੱਲੋਂ ਕਿਸਾਨਾਂ ਨੂੰ ਦਿੱਤੀ ਰਾਹਤ ਦਾ ਜੋੜ ਲਾਈਏ ਤਾਂ ਡੇਢ ਲੱਖ ਕਰੋੜ ਰੁਪਏ ਦੇ ਕਰੀਬ ਹੋਵੇਗੀ। ਇਸ ਦੇ ਮੁਕਾਬਲੇ ਕੈਪਟਨ ਸਰਕਾਰ ਕੋਲ ਵਿਖਾਉਣ ਲਈ ਕੀ ਹੈ?
ਖੁਦਕੁਸ਼ੀ ਪੀੜਤ ਪਰਿਵਾਰਾਂ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਯੂਥ ਜਨਰਲ ਸਕੱਤਰ ਇੰਚਾਰਜ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਇੱਕ ਕਿਲੋਮੀਟਰ ਤੋਂ ਵੱਧ ਫਾਸਲੇ ਤੀਕ ਮਾਰਚ ਕੀਤਾ। ਇਸ ਤੋਂ ਬਾਅਦ ਪਾਣੀ ਦੀਆਂ ਤੋਪਾਂ ਅਤੇ ਭੀੜ ਰੋਕੂ ਸਾਜੋ ਸਮਾਨ ਨਾਲ ਲੈਸ ਪੁਲਿਸ ਨੇ ਉਹਨਾਂ ਨੂੰ ਨਾਕਿਆਂ ਉੱਤੇ ਰੋਕ ਲਿਆ। ਇਸ ਉੱਤੇ ਕਿਸਾਨ ਪਰਿਵਾਰ ਉੱਥੇ ਹੀ ਧਰਨਾ ਮਾਰ ਕੇ ਬੈਠ ਗਏ ਅਤੇ ਉਹਨਾਂ ਨੇ ਆਪਣੀ ਵਿਥਿਆ ਸੁਣਾਉਣੀ ਸ਼ੁਰੂ ਕਰ ਦਿੱਤੀ। ਇਸ ਮੌਕੇ ਆਪਣੇ ਖੁਦਕੁਸ਼ੀ ਕਰ ਚੁੱਕੇ ਪਿਤਾ ਮੇਜਰ ਸਿੰਘ ਬਾਰੇ ਬੋਲਦਿਆਂ ਅਜਨਾਲਾ ਦੇ ਸੁਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਪਿਤਾ ਨੇ ਤਾਂ ਖੁਦਕੁਸ਼ੀ ਪੱਤਰ ਵਿਚ ਵੀ ਲਿਖਿਆ ਸੀ ਕਿ ਕੈਪਟਨ ਅਮਰਿੰਦਰ ਅਤੇ ਕਾਂਗਰਸ ਸਰਕਾਰ ਉਸ ਦੀ ਮੌਤ ਲਈ ਜ਼ਿੰਮੇਵਾਰ ਹਨ। ਇੱਕ ਹੋਰ ਕਿਸਾਨ ਹਰਜੀਵਨ ਸਿੰਘ ਨੇ ਦੱਸਿਆ ਕਿ ਕਿਵੇਂ ਉਸ ਦੇ ਭਰਾ ਫਿਰੋਜ਼ਪੁਰ ਵਾਸੀ ਸੁਖਦੇਵ ਸਿੰਘ ਨੇ ਆਪਣੀ ਖੁਦਕੁਸ਼ੀ ਨੂੰ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਸਰਕਾਰ ਵੱਲੋਂ ਸਾਰ ਨਾ ਲਏ ਜਾਣ ਕਰਕੇ ਉਸ ਦੇ ਪਰਿਵਾਰ ਦੀ ਬੁਰੀ ਹਾਲਤ ਹੈ। ਫਤਿਹਗੜ• ਸਾਹਿਬ ਦੀ ਇੱਕ ਬੀਬੀ ਜਸਪਾਲ ਕੌਰ ਨੇ ਦੱਸਿਆ ਕਿ ਜਦੋਂ ਉਸ ਪਤੀ ਅਤੇ ਬੇਟਾ ਦੋਵੇਂ ਖੁਦਕੁਸ਼ੀ ਕਰ ਗਏ ਸਨ ਤਾਂ ਵੀ ਸਰਕਾਰ ਨੇ ਉਸ ਦੇ ਪਰਿਵਾਰ ਲਈ ਕੁੱਝ ਨਹੀਂ ਕੀਤਾ। ਕਿਸਾਨਾਂ ਨੇ ਕਿਹਾ ਕਿ ਕਰਜ਼ਾ ਮੁਆਫ ਹੋਣਾ ਤਾਂ ਦੂਰ ਦੀ ਗੱਲ ਹੈ, ਉਹਨਾਂ ਨੂੰ ਬੈਕਾਂ ਵਲੋਂ ਅਜੇ ਤਕ ਉਗਰਾਹੀ ਦੇ ਨੋਟਿਸ ਮਿਲ ਰਹੇ ਹਨ।
ਕਾਦੀਆਂ ਦੇ ਕਿਸਾਨ ਸਤਨਾਮ ਸਿੰਘ ਨੇ ਆਪਣੇ ਚਾਚਾ ਬਚਨ ਸਿੰਘ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਉਸ ਨੂੰ ਆਪਣੇ ਵੇਚੇ ਹੋਏ ਗੰਨੇ ਦਾ ਬਕਾਇਆ ਨਹੀਂ ਮਿਲਿਆ ਤਾਂ ਉਹ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਗਿਆ। ਉਸ ਨੇ ਕਿਹਾ ਕਿ ਪਰਿਵਾਰ ਨੂੰ ਇਹ ਬਕਾਇਆ ਅਜੇ ਤੀਕ ਨਹੀਂ ਮਿਲਿਆ ਹੈ। ਮਲੇਰਕੋਟਲਾ ਦੇ ਇੱਕ ਕਿਸਾਨ ਨੇ ਦੱਸਿਆ ਕਿ ਉਸ ਦੇ ਭਤੀਜੇ ਵੱਲੋ ਖੁਦਕੁਸ਼ੀ ਕਰ ਲੈਣ ਦੇ ਬਾਅਦ ਵੀ ਬੈਂਕ ਅਧਿਕਾਰੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਲੋਕਾਂ ਦੇ 11 ਸਾਲ ਦੇ ਮਨਮੀਤ ਨੂੰ ਵੇਖ ਕੇ ਅੱਖਾਂ ਵਿਚ ਹੰਝੂ ਆ ਗਏ। ਬਠਿੰਡਾ 'ਚ ਪੈਂਦੇ ਪਿੰਡ ਗੰਗਾ ਦੇ ਵਾਸੀ ਮਨਮੀਤ ਸਿੰਘ ਦਾ ਪਿਤਾ ਖੁਦਕੁਥਸ਼ੀ ਕਰ ਗਿਆ ਅਤੇ ਪਿੱਛੇ ਉਸ ਨੂੰ ਅਤੇ ਉਸ ਦੇ 9 ਸਾਲ ਦੇ ਭਰਾ ਨੂੰ ਛੱਡ ਗਿਆ।
ਵਿਧਾਨ ਸਭਾ ਨੇੜੇ ਧਰਨੇ ਉੱਤੇ ਬੈਠੇ ਪੀੜਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਮਾਡਲ ਨੂੰ ਕਾਂਗਰਸ-ਸਾਸ਼ਨ ਵਾਲੇ ਬਾਕੀ ਰਾਜਾਂ ਵਿਚ ਵੀ ਲਾਗੂ ਕਰੇਗਾ। ਉਹਨਾਂ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨਾਂ ਵਾਂਗ ਪੂਰੇ ਦੇਸ਼ ਦੇ ਕਿਸਾਨਾਂ ਨੂੰ ਠੱਗਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਹੋ ਰਹੀ ਦੁਰਦਸ਼ਾ ਦਾ ਮਸਲਾ ਪਹਿਲਾਂ ਸੂਬੇ ਦੇ ਰਾਜਪਾਲ ਕੋਲ ਲੈ ਕੇ ਜਾਵੇਗਾ ਅਤੇ ਫਿਰ ਜੇਕਰ ਲੋੜ ਪਈ ਤਾਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਇੱਕ ਰਾਜ -ਪੱਧਰੀ ਅੰਦੋਲਨ ਸ਼ੁਰੂ ਕਰੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਬਰਾੜ, ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ-1 ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਮਾਲਵਾ ਜ਼ੋਨ-2 ਪ੍ਰਧਾਨ ਸਤਬੀਰ ਸਿੰਘ ਖੱਟੜਾ, ਮਾਲਵਾ ਜ਼ੋਨ-3 ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂਖੰਨਾ, ਦੋਆਬਾ ਜ਼ੋਨ ਪ੍ਰਧਾਨ ਸੁਖਦੀਪ ਸਿੰਘ ਸੁਕਰ, ਸਰਬਜੋਤ ਸਿੰਘ ਸਾਬੀ, ਵਿੰਨਰਜੀਤ ਸਿੰਘ ਗੋਲਡੀ, ਮੀਤਪਾਲ ਡੁੱਗਰੀ ਅਤੇ ਗੁਰਦੀਪ ਸਿੰਘ ਗੋਸ਼ਾ ਵੀ ਹਾਜ਼ਿਰ ਸਨ।