ਲੁਧਿਆਣਾ/ਚੰਡੀਗੜ•/11 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ , ਜਦੋਂ ਉੱਘੇ ਕਾਨੂੰਨੀ ਮਾਹਿਰ ਅਤੇ ਸਾਬਕਾ ਮੰਤਰੀ ਸ੍ਰੀ ਹਰੀਸ਼ ਟਾਂਡਾ ਅੱਜ ਸ਼ਾਮੀ ਲੁਧਿਆਣਾ ਵਿਖੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਸ੍ਰੀ ਟਾਂਡਾ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਇੱਕ ਬਹਾਦਰ ਅਤੇ ਦਲੇਰ ਆਗੂ ਦੀ ਘਰ ਵਾਪਸੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਘਟਨਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸੂਬੇ ਅੰਦਰ ਸਿਆਸੀ ਹਵਾ ਕਿਸ ਦੇ ਹੱਕ 'ਚ ਵਗ ਰਹੀ ਹੈ।