• ਸਾਡੇ ਬਾਰੇ
    • ਸ਼੍ਰੋਮਣੀ ਅਕਾਲੀ ਦਲ ਬਾਰੇ
      • ਇਤਿਹਾਸ
      • ਦ੍ਰਿਸ਼ਟੀ / ਮਿਸ਼ਨ
      • ਟਾਈਮਲਾਈਨ
      • ਸਾਡੇ ਨਾਲ ਸੰਪਰਕ ਕਰੋ
    • ਸੰਸਥਾਗਤ ਢਾਂਚਾ
      • ਕੋਰ ਕਮੇਟੀ
      • ਦਫ਼ਤਰੀ ਅਹੁਦੇਦਾਰ
      • ਬੁਲਾਰੇ
      • ਵਿਧਾਇਕ
      • ਵਿੰਗ
    • ਪ੍ਰਧਾਨ
      • ਸਰਪ੍ਰਸਤ
      • ਪ੍ਰਧਾਨ
      • ਸਾਬਕਾ ਪ੍ਰਧਾਨ
      • ਮੁੱਖ ਮੰਤਰੀ
  • ਮੀਡੀਆ ਸੈਂਟਰ
    • ਪ੍ਰੈਸ ਰੀਲੀਜ਼
    • ਸਮਾਚਾਰ
    • ਨਿਊਜ਼ਲੈਟਰਸ
    • ਵੀਡੀਓ
    • ਫੋਟੋ ਗੈਲਰੀ
    • 9 ਸਾਲਾਂ ਦੀਆਂ ਉਪਲਬਧੀਆਂ
  • ਅਕਾਲੀ ਬਣੋ
    • ਵਲੰਟੀਅਰ ਬਣੋ
    • ਸਾਡੇ ਨਾਲ ਕੰਮ ਕਰੋ
    • ਮੈਂਬਰ ਬਣੋ
    • ਸਹਿਯੋਗ ਕਰੋ
  • ਮੈਂਬਰ ਬਣੋ
  • ਲੋਗਿਨ ਕਰੋ
  • Eng / ਅੰਗਰੇਜ਼ੀ ਪੰਜਾਬੀ / Punjabi

Press Release

ਹਰਸਿਮਰਤ ਬਾਦਲ ਵੱਲੋਂ ਗਲਫੂਡ 2020 ਦੁਬਈ ਵਿਖੇ ਇੰਡੀਆ ਪੈਵੀਲੀਅਨ ਦਾ ਉਦਘਾਟਨ

Updated: 16-02-2020
  • Share
  • Tweet

ਚੰਡੀਗੜ੍ਹ/ਦੁਬਈ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਦੁਬਈ ਵਿਖੇ ਗਲਫੂਡ 2020 ਦੇ 25ਵੇਂ ਐਡੀਸ਼ਨ ਮੌਕੇ ਇੱਥੇ ਇੰਡੀਆ ਪੈਵੀਲੀਅਨ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਮੇਲੇ ਦਾ ਦੌਰਾ ਕਰਦਿਆਂ ਭਾਰਤੀ ਪ੍ਰਦਰਸ਼ਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਗਲਫੂਡ 2020 ਪਲੇਟਫਾਰਮ ਨੂੰ ਵਿਦੇਸ਼ੀ ਨਿਵੇਸ਼ਕਾਂ ਨਾਲ ਕਾਰੋਬਾਰੀ ਭਾਈਵਾਲੀਆਂ ਬਣਾਉਣ ਲਈ ਇਸਤੇਮਾਲ ਕਰਨ ਅਤੇ ਭਾਰਤ ਤੋਂ ਪੱਛਮੀ ਬਜ਼ਾਰ ਵਿਚ ਖੁਰਾਕ ਉਤਪਾਦਾਂ ਦੇ ਨਿਰਯਾਤ ਨੂੰ ਤੇਜ਼ ਕਰਨ। ਪ੍ਰਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਉਹਨਾਂ ਲਈ ਭਾਰਤ, ਯੂਏਈ ਅਤੇ ਬਾਕੀ ਦੇਸ਼ਾਂ ਵਿਚ ਸੰਭਾਵਿਤ ਕਾਰੋਬਾਰੀਆਂ ਮੌਕਿਆਂ ਬਾਰੇ ਚਰਚਾ ਕੀਤੀ।
ਕੇਂਦਰੀ ਮੰਤਰੀ ਨੇ ਯੂਏਆਈ ਅੰਦਰ ਫੂਡ ਬਿਜ਼ਨਸ ਕਰਦੀਆਂ ਕੰਪਨੀਆਂ ਨਾਲ ਵੱਖਰੇ ਤੌਰ ਤੇ ਮੀਟਿੰਗਾਂ ਕੀਤੀਆਂ। ਇਹਨਾਂ ਮੀਟਿੰਗਾਂ ਦੌਰਾਨ ਹੋਈ ਚਰਚਾ ਦੇ ਆਧਾਰ  ਤੇ ਯੂਏਈ ਦੀਆਂ ਸੁਪਰ ਮਾਰਕੀਟਾਂ ਵਿਚ ਭਾਰਤੀ ਉਤਪਾਦਾਂ ਨੂੰ ਲਾਂਚ ਕਰਨ  ਵਾਸਤੇ ਲੋੜੀਂਦੀ ਮੱਦਦ ਦੇਣ ਲਈ ਇੱਕ ਫੰਡ ਸਥਾਪਤ ਦੇ ਪ੍ਰਸਤਾਵ ਨੂੰ ਵਿਚਾਰਿਆ ਗਿਆ।



ਇੰਡੀਆ ਯੂਏਈ ਖੁਰਾਕ ਸੁਰੱਖਿਆ ਲਾਂਘਾ ਪ੍ਰਾਜੈਕਟ ਦੇ ਨੁੰਮਾਇਦੇ ਨਾਲ ਵਿਚਾਰ ਚਰਚਾ ਕਰਦਿਆਂ ਕੇਂਦਰੀ ਮੰਤਰੀ ਨੇ ਪ੍ਰਸਤਾਵ ਪੇਸ਼ ਕੀਤਾ ਕਿ ਐਮਓਐਫਪੀਆਈ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹਨਾਂ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਨ ਉੱਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਸਾਰੀ ਲੋੜੀਂਦੀ ਮੱਦਦ ਮੰਤਰਾਲੇ ਵੱਲੋਂ ਇਨਵੈਸਟ ਇੰਡੀਆ ਦੇ ਜ਼ਰੀਏ ਪ੍ਰਦਾਨ ਕੀਤੀ ਜਾਵੇਗੀ।
ਬੀਬਾ ਬਾਦਲ ਨੇ ਕਿਹਾ ਭਾਰਤ ਅਤੇ ਯੂਏਈ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਦੇ ਵੱਡੇ ਕਾਰੋਬਾਰੀ ਭਾਈਵਾਲ ਰਹੇ ਹਨ। ਮੌਜੂਦਾ ਸਮੇਂ ਯੂਏਈ ਤੀਜਾ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ, ਜਿਸ ਨਾਲ 2018-19 ਵਿਚ ਭਾਰਤ ਦਾ ਦੁਵੱਲਾ ਵਪਾਰ 59.909 ਅਮਰੀਕੀ ਡਾਲਰ ਤਕ ਪਹੁੰਚ ਗਿਆ ਸੀ।
ਬੀਬਾ ਬਾਦਲ ਨੇ ਦੱਸਿਆ ਕਿ ਭਾਰਤ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਇੱਕ ਉੱਭਰ ਰਿਹਾ ਸੈਕਟਰ ਹੈ, ਜੋ ਕਿ ਆਪਣੀ ਗੁਣਵੱਤਾ ਵਧਾਉਣ ਦੀ ਸ਼ਾਨਦਾਰ ਸੰਭਾਵਨਾ, ਮਹਿੰਗਾਈ ਨੂੰ ਕਾਬੂ ਕਰਨ ਦੀ ਸਮਰੱਥਾ ਅਤੇ ਕਿਸਾਨਾਂ ਨੂੰ ਫਸਲਾਂ ਦੀਆਂ ਵਧੀਆਂ ਕੀਮਤਾਂ ਦੇਣ ਕਰਕੇ ਇੱਕ ਤੇਜ਼ੀ ਨਾਲ ਵਿਕਾਸ ਕਰ ਰਹੇ ਸੈਕਟਰ ਵਜੋਂ ਉੱਭਰਿਆ ਹੈ।
ਬੀਬਾ ਬਾਦਲ ਨੇ ਡੈਲੀਗੇਟਾਂ ਨੂੰ ਇਹ ਵੀ ਦੱਸਿਆ ਕਿ 1.3 ਬਿਲੀਅਨ ਅਬਾਦੀ, ਵਧ ਰਹੀ ਖਰੀਦ ਸ਼ਕਤੀ, ਕੱਚੇ ਮਾਲ ਦੀ ਉਪਲੱਬਧਤਾ, ਜਵਾਨ ਅਤੇ ਹੁਨਰਮੰਦ ਕਾਮਿਆਂ ਦੀ ਮੌਜੂਦਗੀ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਸਰਕਾਰ ਵੱਲੋਂ ਦਿੱਤੇ ਜਾ ਰਹੇ ਬਹੁਤ ਸਾਰੇ ਆਰਥਿਕ ਲਾਭਾਂ ਕਰਕੇ ਭਾਰਤ ਇੱਕ ਬਹੁਤ ਵੱਡਾ ਬਜ਼ਾਰ ਹੈ।



ਉਹਨਾਂ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ 'ਮੇਕ ਇਨ ਇੰਡੀਆ' ਤਹਿਤ ਕਾਰੋਬਾਰ ਦੀ ਸੌਖ ਵਾਸਤੇ ਮਾਹੌਲ ਨੂੰ ਸੁਧਾਰਨ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਹਨ, ਜੋ ਕਿ ਭਾਰਤ ਨੂੰ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣਾ  ਚਾਹੁੰਦੇ ਹਨ।ਉਹਨਾਂ ਦੱਸਿਆ ਕਿ ਭਾਰਤ ਵਿਚ ਖੁਰਾਕ ਨਾਲ ਜੁੜੇ ਉਦਯੋਗਾਂ ਦੇ ਰੈਗੂਲੇਟਰੀ ਮੈਕਾਨਿਜ਼ਮ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਨਾਲ ਜੋੜ  ਦਿੱਤਾ ਗਿਆ ਹੈ, ਜਿਸ ਨਾਲ ਭਾਰਤੀ ਨਿਰਯਾਤ ਨੂੰ ਗਲੋਬਲ ਬਜ਼ਾਰਾਂ ਅੰਦਰ ਵਧੇਰੇ ਸਵੀਕਾਰਯੋਗ ਬਣਾਇਆ ਜਾ ਰਿਹਾ ਹੈ।
ਬੀਬਾ ਬਾਦਲ ਨੇ ਇਹ ਵੀ ਕਿਹਾ ਕਿ ਭਾਰਤ ਵੱਲੋਂ ਯੂਏਈ ਨੂੰ ਸਭ ਤੋਂ ਜ਼ਿਆਦਾ ਖੁਰਾਕ ਉਤਪਾਦ  ਨਿਰਯਾਤ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਭਾਰਤ ਅੰਦਰ ਅਨਾਜ, ਫਲਾਂ, ਸਬਜ਼ੀਆਂ ਅਤੇ ਦੁੱਧ ਦਾ ਭੰਡਾਰ ਹੈ, ਪਰ ਇਹਨਾਂ ਵਸਤਾਂ ਦੀ ਪ੍ਰੋਸੈਸਿੰਗ ਲਈ ਬੁਨਿਆਦੀ ਢਾਂਚੇ ਦੀ ਕਮੀ ਹੈ ਜਦਕਿ ਯੂਏਆਈ ਕੋਲ ਇਹਨਾਂ ਸਹੂਲਤਾਂ ਵਾਸਤੇ ਫੰਡਾਂ ਅਤੇ ਤਕਨੀਕ ਦੀ ਬਹੁਤਾਤ ਹੈ, ਪਰੰਤੂ ਕੱਚੇ ਪਦਾਰਥਾਂ ਦੀ ਕਮੀ ਹੈ। ਇਸ ਤਰ੍ਹਾਂ ਭਾਰਤ ਅਤੇ ਯੂਏਈ ਵਿਚਕਾਰ ਭਾਈਵਾਲੀ ਆਉਣ ਵਾਲੇ ਸਮੇਂ ਅੰਦਰ ਇਸ ਖਾੜੀ ਦੇਸ਼ ਵਿਚ  ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾ ਸਕਦੀ ਹੈ।
ਕੇਂਦਰੀ ਮੰਤਰੀ ਨੇ ਹੋਰ ਬਹੁਤ ਸਾਰੀਆਂ ਕੰਪਨੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮੇਕ ਇਨ ਇੰਡੀਆ ਉੱਤੇ ਫੋਕਸ ਕਰਨ ਅਤੇ ਦੇਸ਼ ਦਾ ਨਿਰਯਾਤ ਵਧਾਉਣ ਲਈ ਢੁੱਕਵੇਂ ਮਸ਼ਵਰੇ ਦੇਣ  ਲਈ ਪ੍ਰੇਰਿਤ ਕੀਤਾ। ਉਹਨਾਂ ਭਾਰਤ ਅੰਦਰ ਐਮਓਐਫਪੀਆਈ ਵੱਲੋਂ ਫੂਡ ਪ੍ਰੋਸੈਸਿੰਗ ਸੈਕਟਰ ਦੇ ਵਿਕਾਸ ਕੀਤੇ ਗਏ ਉਪਰਾਲਿਆਂ ਬਾਰੇ ਵੀ ਦੱਸਿਆ। ਉਹ ਏਪੀਈਡੀਏ ਅਤੇ ਇੰਡੀਅਨ ਪੈਵੀਲੀਅਨ ਦੇ ਮੈਬਰਾਂ ਲਈ ਲਾਈਆਂ ਪ੍ਰਦਰਸ਼ਨੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਭਾਰਤੀ ਨਿਰਯਾਤ ਨੂੰ ਵਧਾਉਣ ਲਈ ਪੂਰੀ ਮੱਦਦ ਦਾ ਭਰੋਸਾ ਦਿੱਤਾ। ਏਪੀਈਡੀਏ ਵੱਲੋਂ ਗਲਫੂਡ ਵਿਚ 100 ਤੋਂ ਵੱਧ ਨਿਵੇਸ਼ਕਾਂ ਨਾਲ ਭਾਗ ਲਿਆ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਭਾਰਤ ਅੰਦਰ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਫੂਡ ਪ੍ਰੋਸੈਸਿੰਗ ਮੰਤਰਾਲੇ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਦੁਨੀਆਂ ਭਰ ਦੇ ਨਿਵੇਸ਼ਕਾਂ ਅਤੇ ਯੂਏਈ ਨੂੰ ਅਪੀਲ ਕੀਤੀ। ਉਹਨਾਂ ਨੇ ਵਧੀਆ ਕਾਰੋਬਾਰੀ ਮਾਹੌਲ ਦੇ ਨਾਲ ਨਾਲ ਭਾਰਤ ਵੱਲੋਂ ਦਿੱਤੀਆਂ ਗਈਆਂ ਨਿਵੇਕਲੀਆਂ ਸਹੂਲਤਾਂ ਬਾਰੇ ਵੀ ਦੱਸਿਆ।  

Recent Post
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਭੁਪਿੰਦਰ ਮਾਨ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਵਿਚ ਖੇਤੀ ਕਾਨੂੰਨਾਂ ਖਿਲਾਫ ਸਟੈਂਡ ਲੈਣਾ ਚਾਹੀਦਾ ਸੀ
ਬਹੁਤ ਹੀ ਸ਼ਰਮਨਾਕ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਮਾੜੇ ਮੁੱਖ ਮੰਤਰੀ ਵਜੋਂ ਚੁਣਿਆ ਗਿਆ : ਸੁਖਬੀਰ ਸਿੰਘ ਬਾਦਲ
ਚੋਣਾਂ ’ਚ ਹੇਰਾਫੇਰੀ ਕਰਨ ਵਾਲੇ ਅਫਸਰਾਂ ਖਿਲਾਫ ਤੁਰੰਤ ਕਾਰਵਾਈ ਕਰੇ ਸੂਬਾਈ ਚੋਣ ਕਮਿਸ਼ਨ : ਅਕਾਲੀ ਦਲ
ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਭਾਜਪਾ ਤੇ ਕਾਂਗਰਸ ਆਪਸ ’ਚ ਰਲੇ : ਸੁਖਬੀਰ ਸਿੰਘ ਬਾਦਲ
ਸਰਕਾਰ ਦੀ ਵੱਡੀ ਨੈਤਿਕ ਹਾਰ: ਅਕਾਲੀ ਦਲ ਨੇ
ਮੁੱਖ ਮੰਤਰੀ ਦਖਲ ਦੇ ਕੇ ਪੁਲਿਸ ਕਮਿਸ਼ਨਰ ਨੂੰ ਮਿੱਠੂ ਮਦਾਨ ਖਿਲਾਫ ਕੇਸ ਦਰਜ ਕਰਨ ਦੀ ਹਦਾਇਤ ਦੇਣ : ਅਕਾਲੀ ਦਲ

ਫੇਸਬੁੱਕ ਨੂੰ ਫਾਲੋਅ ਕਰੋ

ਟਵਿੱਟਰ ਨੂੰ ਫਾਲੋਅ ਕਰੋ

Tweets by @Akali_Dal_
  • Follow @Akali_Dal
  • ਮੁੱਖ ਮੁੱਦੇ

    • ਵਿਕਾਸ
    • ਸੁਰੱਖਿਆ
    • ਚੰਗਾ ਪ੍ਰਸ਼ਾਸਨ
    • ਰਾਸ਼ਟਰ-ਪਹਿਲ

    • ਸਾਡੇ ਬਾਰੇ

    • ਇਤਿਹਾਸ
    • ਟਾਈਮਲਾਈਨ
    • ਉਦੇਸ਼ / ਟੀਚਾ
  • ਮੀਡੀਆ ਸਰੋਤ

    • ਪ੍ਰੈਸ ਰਿਲੀਜ਼
    • ਨਿਊਜ਼
    • ਫੋਟੋ ਗੈਲੇਰੀ
    • ਵੀਡੀਓਜ਼

    • ਪਾਰਟੀ

    • ਲੀਡਰਸ਼ਿਪ
    • ਸੰਗਠਨ
    • ਪ੍ਰਾਪਤੀਆਂ
    • ਦਸਤਾਵੇਜ਼
  • ਸੰਪਰਕ ਕਰੋ

    ਸ਼੍ਰੋਮਣੀ ਅਕਾਲੀ ਦਲ ਦਫਤਰ
    ਬਲਾਕ 6, ਸੈਕਟਰ 28 ਬੀ, ਮੱਧ ਮਾਰਗ ਚੰਡੀਗੜ੍ਹ, ਭਾਰਤ

    0172-2746383
    info@shiromaniakalidal.com

© 2018-2019 ਸ਼੍ਰੋਮਣੀ ਅਕਾਲੀ ਦਲ. ਸਾਰੇ ਹੱਕ ਰਾਖਵੇਂ ਹਨ. . Sitemap.