ਚੰਡੀਗੜ•, 15 ਜੁਲਾਈ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬੀ ਇਟਲੀ ਦੇ ਦਿਹਾਤੀ ਅਰਥਚਾਰੇ ਵਿਚ ਵੱਡਾ ਯੋਗਦਾਨ ਪਾ ਰਹੇ ਹਨ ਤੇ ਇਟਲੀ ਦੀਆਂ ਕੰਪਨੀਆਂ ਨੂੰ ਭਾਰਤ ਵਿਚ ਉਹਨਾਂ ਨੂੰ ਮਿਲੀ ਸਦਭਾਵਨਾ ਦਾ ਲਾਹਾ ਲੈ ਕੇ ਡੇਅਰੀ ਤੇ ਰੇਟੀ ਟੂ ਈਟ ਖੇਤਰ ਵਿਚ ਵੱਡੀ ਪੱਧਰ 'ਤੇ ਪ੍ਰਵੇਸ਼ ਕਰਨਾ ਚਾਹੀਦਾ ਹੈ।
ਫੂਡ ਪ੍ਰੋਸੈਸਿੰਗ ਬਾਰੇ ਇੰਡੋ-ਇਟੈਲੀਅਨ ਬਿਜ਼ਨਸ ਮਿਸ਼ਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਟਲੀ ਵਿਚ ਪੰਜਾਬੀਆਂ ਸਮੇਤ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰਾ ਰਹਿੰਦਾ ਹੈ। ਉਹਨਾਂ ਕਿਹਾ ਕਿ ਭਾਰਤੀ ਇਟਲੀ ਵਿਚ ਡੇਅਰੀ ਤੇ ਫੂਡ ਇੰਡਸਟਰੀ ਵਿਚ ਵੱਡਾ ਯੋਗਦਾਨ ਪਾ ਰਹੇ ਹਨ ਤੇ ਇਟਲੀ ਦੇ ਭੋਜਨ ਪਦਾਰਥਾਂ ਦੀ ਐਨ ਆਰ ਆਈਜ਼ ਵੱਲੋਂ ਕੀਤੀ ਸ਼ਲਾਘਾ ਕਾਰਨ ਇਹ ਭਾਰਤ ਵਿਚ ਬਹੁਤ ਪਸੰਦ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਇੰਡਸਟਰੀ ਦੇ ਝੁਕਾਅ ਵਿਚ ਤਬਦੀਲੀ ਨਾਲ ਕਈ ਫੂਡ ਪ੍ਰੋਸੈਸਿੰਗ ਕੰਪਨੀਆਂ ਵਿਭਿੰਨਤਾ ਲਿਆਉਣ ਅਤੇ ਆਪਣੇ ਉਤਪਾਦਾਂ ਦੀ ਵੰਨਗੀ ਵਧਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਜੋ ਮਸ਼ੀਨਰੀ ਵੰਨ ਸੁਵੰਨੇ ਉਤਪਾਦ ਤਿਆਰ ਕਰ ਸਕਦੀ ਹੋਵੇ, ਕੰਪਨੀਆਂ ਨੂੰ ਬਿਨਾਂ ਸਹੂਲਤਾਂ ਵਿਚ ਵੱਡੀਆਂ ਤਬਦੀਲੀਆਂ ਦੇ ਆਪਣਾ ਉਤਪਾਦਨ ਵਧਾਉਣ ਦੀ ਸਮਰਥਾ ਦਿੰਦੀਆਂ ਹਨ।
ਸ੍ਰੀਮਤੀ ਬਾਦਲ ਨੇ ਹੋਰ ਦੱਸਿਆ ਕਿ ਕਈ ਮੁਲਕ ਆਪਣੀਆਂ ਸਪਲਾਈ ਚੇਨਾਂ ਨੂੰ ਨਵੇਂ ਸਿਰੇ ਤੋਂ ਵਿਉਂਤ ਰਹੇ ਹਨ ਤੇ ਭਾਰਤ, ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਫਲ ਤੇ ਸਬਜ਼ੀਆਂ ਦੀ ਮੰਡੀ ਹੈ, ਵਿਚ ਵੀ ਕੱਚੇ ਮਾਲ ਲਈ ਬਹੁਤ ਤਰ•ਾ ਦੇ ਮੌਕੇ ਉਪਲਬਧ ਹਨ। ਉਹਨਾਂ ਕਿਹਾ ਕਿ ਭਾਰਤ ਵੀ ਪੂਰੀ ਤਰ•ਾਂ ਤਿਆਰ ਭੋਜ ਪਦਾਰਥਾਂ ਲਈ ਤੇਜ਼ੀ ਨਾਲ ਵੱਧ ਰਹੀ ਮੰਡੀ ਹੈ। ਉਹਨਾਂ ਕਿਹਾ ਕਿ ਮਹਾਂਮਾਰੀ ਨਾਲ ਨਜਿੱਠਣ ਦਾ ਸਾਡਾ ਤਜ਼ਰਬਾ ਦੱਸਦਾ ਹੈ ਕਿ ਫੂਡ ਪ੍ਰੋਸੈਸਿੰਗ ਇਕ ਚੈਂਪੀਅਨ ਸੈਕਟਰ ਬਣ ਗਿਆ ਹੈ।
ਡਿਜੀਟਲ ਸੈਕਟੋਰੀਅਲ ਬਿਜ਼ਨਸ ਮਿਸ਼ਨ ਦੀ ਗੱਲ ਕਰਦਿਆਂ ਮੰਤਰੀ ਨੇ ਦੱਸਿਆ ਕਿ ਇਟਲੀ ਦੀਆਂ 23 ਕੰਪਨੀਆਂ ਇਸ ਡਿਜੀਟਲ ਮਿਸ਼ਨ ਦਾ ਹਿੱਸਾ ਹਨ ਤੇ ਉਹ ਆਪਣੇ ਉਤਪਾਦਾਂ ਤੇ ਸੇਵਾਵਾਂ ਦੀ ਵਰਚੁਅਲ ਪ੍ਰਦਰਸ਼ਨੀ ਲਗਾ ਰਹੀਆਂ ਹਨ ਹੈ ਤੇ ਇਹ ਅੰਤਲੇ ਉਪਯੋਗਕਰਤਾ ਤੇ ਭਾਰਤ ਵਿਚ ਹੋਰ ਉਦਯੋਗਿਕ ਘਰਾਣਿਆਂ ਨਾਲ ਬਿਜ਼ਨਸ ਟੂ ਬਿਜ਼ਨਸ ਮੀਟਿੰਗ ਕਰਨਗੀਆਂ। ਉਹਨਾਂ ਕਿਹਾ ਕਿ ਇਹ ਮੀਟਿੰਗਾਂ ਤੇ ਵੈਬੀਨਾਰ ਫਲਾਂ ਤੇ ਸਬਜ਼ੀਆਂ, ਅਨਾਜ ਪਦਾਰਥਾਂ, ਦੁੱਧ ਤੇ ਡੇਅਰੀ ਪ੍ਰੋਸੈਸਿੰਗ, ਪੈਕੇਜਿੰਗ ਤੇ ਬੋਟਲਿੰਗ ਵਰਗੇ ਖੇਤਰਾਂ ਲਈ ਹੈ ਤੇ ਇਸ ਨਾਲ ਮੈਗਾ ਫੂਡ ਪਾਰਕਸ ਵਿਚਲੀਆਂ ਇਕਾਈਆਂ ਨਾਲ ਤਕਨੀਕੀ ਸਹਿਯੋਗ ਦੇ ਮੌਕੇ ਵੀ ਉਤਪੰਨ ਹੋਣਗੇ। ਉਹਨਾਂ ਕਿਹਾ ਕਿ ਭਾਰਤ ਤੇ ਇਟਲੀ ਦੀਆਂ ਐਸੋਸੀਏਸ਼ਨਾਂ ਦਾ ਆਪਸੀ ਆਦਾਨ ਪ੍ਰਦਾਨ ਇਹ ਯਕੀਨੀ ਬਣਾਏਗਾ ਕਿ ਸੰਸਥਾਵਾਂ ਦਾ ਆਪਸ ਵਿਚ ਸੰਪਰਕ ਬਣੇ।
ਸ੍ਰੀਮਤੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇਕ ਸਮਰਥ ਮੰਡੀ ਦੀ ਭੂਮਿਕਾ ਨਿਭਾ ਸਕਦਾ ਹੈ। ਉਹਨਾਂ ਕਿਹਾ ਕਿ ਨਵਾਂ ਯੁੱਗ ਫੂਡ ਪ੍ਰੋਸੈਸਿੰਗ ਖੇਤਰ ਵਿਚ ਮੌਕਿਆਂ ਦਾ ਯੁੱਗ ਹੈ ਜਿਸ ਵਿਚ ਰੇਡੀ ਟੂ ਈਟ, ਫਰੋਜ਼ਨ ਫੂਡ ਅਤੇ ਸੁਪਰਫੂਡ ਵਰਗੇ ਵੱਖ ਵੱਖ ਖੇਤਰ ਉਭਰ ਰਹੇ ਹਨ।
ਕੇਂਦਰੀ ਮੰਤਰੀ ਨੇ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਮੈਗਾ ਫੂਡ ਪਾਰਕ, ਐਗਰੀ ਐਕਸਪੋਰਟ ਜ਼ੋਨ, ਇੰਡਸਟਰੀਅਲ ਪਾਰਕ, ਅਸਟੇਟ, ਕਲੱਸਟਰ, ਨੋਡਜ਼ ਆਦਿ ਦਾ ਉਪਲਬਧ ਤਿਆਰ ਬੁਨਿਆਦੀ ਢਾਂਚੇ ਤੇ ਹੋਰ ਮੌਕਿਆਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਨੇ ਪੀ ਐਮ ਕੇ ਐਸ ਵਾਈ, ਪੀ ਐਮ ਐਫ ਐਮ ਈ ਤੇ ਹਾਲ ਹੀ ਵਿਚ ਆਤਮ ਨਿਰਭਰ ਭਾਰਤ ਪੈਕੇਜ ਦੇ ਹੋਏ ਐਲਾਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।