ਬਾਦਲ (ਸ੍ਰੀ ਮੁਕਤਸਰ ਸਾਹਿਬ), 13 ਜੁਲਾਈ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿੰਨੂ ਉਤਪਾਦਕਾਂ ਨੂੰ ਦੱਸਿਆ ਕਿ ਉਹਨਾਂ ਦਾ ਮੰਤਰਾਲਾ ਖਪਤ ਕੇਂਦਰਾਂ ਨੂੰ ਕਿੰਨੂ ਦੇ ਭੰਡਾਰਣ ਤੇ ਟਰਾਂਸਪੋਰਟੇਸ਼ਨ 'ਤੇ 50 ਫੀਸਦੀ ਸਬਸਿਡੀ ਅਦਾ ਕਰੇਗਾ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਜੋ ਕਿ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਐਮ ਪੀ ਸ੍ਰੀ ਸੁਖਬੀਰ ਸਿੰਘ ਬਾਦਲ ਨਾਲ ਰਲ ਕੇ ਕਿੰਨੂ ਉਤਪਾਦਕਾਂ ਨਾਲ ਮੀਟਿੰਗ ਕਰ ਰਹੇ ਸਨ, ਨੇ ਕਿੰਨੂ ਅਤੇ ਸਬਜ਼ੀ ਉਤਪਾਦਕਾਂ ਨੂੰ ਆਖਿਆ ਕਿ ਉਹ ਆਪ੍ਰੇਸ਼ਨ ਗਰੀਨਜ਼ ਦਾ ਲਾਭ ਉਠਾਉਣ ਜੋ ਕਿ ਇਕ ਕਿਸਾਨ ਪੱਖੀ ਸਕੀਮ ਹੈ ਜਿਸਦਾ ਮਕਸਦ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ। ਉਹਨਾਂ ਕਿਹਾ ਕਿ ਇਹ ਸਕੀਮ ਫਲ ਤੇ ਸਬਜ਼ੀ ਉਤਪਾਦਕਾਂ ਨੂੰ ਲਾਕ ਡਾਊਨ ਕਾਰਨ ਮੰਦੇ ਵਿਚ ਘੱਟ ਰੇਟ 'ਤੇ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਣ ਤੋਂ ਰੋਕੇਗੀ ਅਤੇ ਤੁੜਾਈ ਮਗਰੋਂ ਦੇ ਘਾਟੇ ਘਟਾਏਗੀ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਆਪ੍ਰੇਸ਼ਨ ਗ੍ਰੀਨ ਸਕੀਮ ਹਾਲ ਹੀ ਵਿਚ ਸਿਰਫ ਟਮਾਰਟ, ਪਿਆਜ਼ ਤੇ ਆਲੂ ਦੀਆਂ ਫਸਲਾਂ ਤੋਂ ਵਧਾ ਕੇ ਸਾਰੀਆਂ ਸਬਜ਼ੀਆਂ ਤੇ ਫਲਾਂ ਲਈ ਵਧਾÂਂ ਗਈ ਹੈ। ਉਹਨਾਂ ਕਿਹਾ ਕਿ ਇਹ ਯੋਜਨਾ 11 ਜੂਨ ਤੋਂ ਛੇ ਮਹੀਨੇ ਦੇ ਅਰਸੇ ਲਈ ਰੱਖੀ ਗਈ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਵਿਅਕਤੀਗਤ ਕਿਸਾਨਾਂ, ਫੂਡ ਪ੍ਰੋਸੈਸਰਾਂ, ਐਫ ਪੀਓ/ਐਫ ਪੀ ਸੀ, ਸਹਿਕਾਰੀ ਸਭਾਵਾਂ, ਲਾਇਸੰਸੀ ਆੜ•ਤੀਆਂ, ਬਰਾਮਦਕਾਰਾਂ, ਸੂਬੇ ਦੀਆਂ ਮੰਡੀਕਰਣ ਏਜੰਸੀਆਂ, ਸਹਿਕਾਰੀ ਫੈਡਰੇਸ਼ਨਾਂ ਤੇ ਪਰਚੂਨ ਵਿਕਰੇਤਾਵਾਂ ਜੋ ਫਲਾਂ ਤੇ ਸਬਜ਼ੀਆਂ ਦੇ ਮੰਡੀਕਰਣ ਵਿਚ ਲੱਗੇ ਹਨ, ਇਸ ਸਕੀਮ ਤਹਿਤ ਲਾਭ ਉਠਾ ਸਕਦੇ ਹਨ। ਉਹਨਾਂ ਕਿਹਾ ਕਿ ਮੰਤਰਾਲਾ ਵਾਧੂ ਜਿਣਸ ਨੂੰ ਖਪਤ ਕੇਂਦਰ ਤੱਕ ਪਹੁੰਚਾਉਣ ਲਈ ਟਰਾਂਸਪੋਰਟੇਸ਼ਨ 'ਤੇ ਆਏ ਖਰਚ ਅਤੇ ਯੋਗ ਜਿਣਸਾਂ ਦੇ ਤਿੰਨ ਮਹੀਨੇ ਦੇ ਸਮੇਂ ਲਈ ਭੰਡਾਰਣ ਦ ਖਰਚ 'ਤੇ 50 ਫੀਸਦੀ ਸਬਸਿਡੀ ਦੇਵੇਗੀ।
ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀਮਤੀ ਬਾਦਲ ਨੇ ਦੱਸਿਆ ਕਿ ਯੋਗ ਵਿਅਕਤੀ ਜੋ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ, ਨੋਟੀਫਾਈ ਕੀਤੀਆਂ ਫਸਲਾਂ ਨੂੰ ਨੋਟੀਫਾਈ ਕੀਤੇ ਸਰਪਲੱਸ ਪ੍ਰੋਡਕਸ਼ਨ ਕਲੱਸਟਰ ਤੋਂ ਲਿਜਾਣ ਤੇ ਭੰਡਾਰਣ ਦਾ ਕੰਮ ਕਰਨਗੇ ਤੇ ਇਸ ਵਾਸਤੇ ਮੰਤਰਾਲੇ ਤੋਂ ਕਿਸੇ ਵੀ ਅਗਾਉਂ ਪ੍ਰਵਾਨਗੀ ਦੀ ਜ਼ਰੂਤਰ ਨਹੀਂ ਹੈ ਤੇ ਇਹ ਵਿਅਕਤੀ ਆਨਲਾਈਨ ਪੋਰਟਲ 'ਤੇ ਆਪਣਾ ਦਾਅਵਾ ਪੇਸ਼ ਕਰਨਗੇ। ਉਹਨਾਂ ਕਿਹਾ ਕਿ ਬਿਨੈਕਾਰ ਫਲਾਂ ਤੇ ਸਬਜ਼ੀਆਂ ਨੂੰ ਲਿਜਾਣ ਜਾਂ ਭੰਡਾਰਣ ਕਰਨ ਤੋਂ ਪਹਿਲਾਂ ਪੋਰਟਲ (www.sampada-mofpi.gov.in). 'ਤੇ ਆਪਣੀ ਰਜਿਸਟਰੇਸ਼ਨ ਜ਼ਰੂਰ ਕਰਵਾ ਲੈਣ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸਲਾਹ ਮੰਨਦਿਆਂ ਕੇਂਦਰੀਮ ੰਤਰੀ ਨੇ ਭਰੋਸਾ ਦੁਆਇਆ ਕਿ ਉਹ ਉਤਪਾਦਕਾਂ ਤੇ ਵਪਾਰੀਆਂ ਦੀ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਪਿੰਡ ਬਾਦਲ ਵਿਖੇ ਮੀਟਿੰਗ ਦਾ ਪ੍ਰਬੰਧ ਕਰਨਗੇ ਤਾਂ ਜੋ ਅਧਿਕਾਰੀ ਇਹਨਾਂ ਨੂੰ ਸਕੀਮ ਦਾ ਲਾਭ ਲੈਣ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ ਵਿਚ ਮਦਦ ਕਰ ਸਕਣ। ਉਹਨਾਂ ਕਿਹਾ ਕਿ ਬਹੁ ਗਿਣਤੀ ਕਿੰਨੂ ਉਤਪਾਦਕ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਤੋਂ ਹਨ ਤੇ ਸ੍ਰੀ ਬਾਦਲ ਨੇ ਕਿੰਨੂ ਉਤਪਾਦਕਾਂ ਨੂੰ ਕੇਂਦਰੀ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।