ਚੰਡੀਗੜ• 20 ਜਨਵਰੀ -ਅੱਜ ਇੱਥੇ ਮੁੱਖ ਦਫਤਰ ਤੋਂ ਜਾਰੀ ਬਿਆਨ ਅਨੁਸਾਰ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਪੰਜ ਵਿੰਗਾ ਦੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਸ੍ਰੀ ਐਨ.ਕੇ.ਸ਼ਰਮਾਂ ਐਂਮ.ਐਲ.ਏ. ਤੇ ਸਾਬਕਾ ਚੀਫ ਪਾਰਲੀਮਾਨੀ ਸਕੱਤਰ ਨੂੰ ਵਪਾਰ ਵਿੰਗ ਦਾ ਪ੍ਰਧਾਨ, ਸ੍ਰੀ ਸਤੀਸ ਕੁਮਾਰ ਢਾਂਡਾ ਨੂੰ ਇੰਡਸਟਰੀ ਵਿੰਗ ਪ੍ਰਧਾਨ, ਸ ਗੁਰਜਿੰਦਰ ਸਿੰਘ ਸਿੱਧੂ ਨੂੰ ਸਾਬਕਾ ਸੈਨਿਕ ਵਿੰਗ ਦਾ ਪ੍ਰਧਾਨ, ਮੁਲਾਜ਼ਮ ਵਿੰਗ ਦੇ ਸ ਸੁਰਿੰਦਰ ਸਿੰਘ ਪਹਿਲਵਾਨ ਸਰਪ੍ਰਸਤ ਅਤੇ ਸ ਕਰਮਜੀਤ ਸਿੰਘ ਭਗੜਾਣਾ ਨੂੰ ਪ੍ਰਧਾਨ ਲਾਇਆ ਜਾਂਦਾ ਹੈ।
ਇਸੇ ਤਰਾਂ ਲੀਗਲ ਵਿੰਗ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਰਾਜਨ ਬਰਾੜ ਨੂੰ ਪਾਰਟੀ ਦਾ ਕਾਨੂੰਨੀ ਸਲਾਹਕਾਰ ਅਤੇ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੂੰ ਲੀਗਲ ਵਿੰਗ ਦਾ ਪ੍ਰਧਾਨ ਲਾਇਆ ਜਾਂਦਾ ਹੈ।
ਉਪਰੋਕਤ ਵਿੰਗਾਂ ਨਾਲ ਸਬੰਧਤ ਅਹਿਮ ਨਿਯੁਕਤੀਆਂ ਜਲਦ ਕੀਤੀਆਂ ਜਾਣਗੀਆਂ।