ਆਉਂਦੇ ਦਿਨਾਂ ਵਿਚ ਹੋਰ ਤਖਤਾਂ ’ਤੇ ਵੀ ਸ਼ੁਰੂ ਹੋਵੇਗੀ ਇਹ ਸੇਵਾ
ਕਿਹਾ ਕਿ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੋਵੇਂ ਲੋਕਾਂ ਨੁੰ ਵੈਕਸੀਨ ਪ੍ਰਦਾਨ ਕਰਨ ਵਿਚ ਹੋਏ ਫੇਲ੍ਹ
ਕਾਂਗਰਸ ਸਰਕਾਰ ਵੱਲੋਂ ਬਿਜਲੀ ਦਰਾਂ ’ਚ ਕਟੌਤੀ ਦਾ ਝੂਠਾ ਦਾਅਵਾ ਪੇਸ਼ ਕਰਨ ਦੀ ਕੀਤੀ ਨਿਖੇਧੀ ਤੇ ਕਿਹਾ ਕਿ ਦਰਾਂ ਅਸਲ ਵਿਚ ਵਧਾਈਆਂ ਗਈਆਂ ਹਨ
ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਦਵਾਈਆਂ ਤੇ ਮਸ਼ੀਨਾਂ ’ਤੇ ਜੀ ਐਸ ਟੀ ਮੁਆਫ ਕਰੇ
ਅੰਮ੍ਰਿਤਸਰ, 29 ਮਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਮੁਫਤ ਵੈਕਸੀਨ ਸੇਵਾ ਦਾ ਉਦਘਾਟਨ ਕੀਤਾ ਤੇ ਦੱਸਿਆ ਕਿ ਇਹ ਮੁਫਤ ਵੈਕਸੀਨ ਸੇਵਾ ਤਖਤ ਸ੍ਰੀ ਦਮਦਮਾ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਤਖਤਾਂ ’ਤੇ ਵੀ ਸ਼ੁਰੂ ਕੀਤੀ ਜਾਵੇਗੀ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਵੈਕਸੀਨ ਦੇਣ ਆਪਣੇ ਫਰਜ਼ ਵਿਚ ਫੇਲ੍ਹ ਹੋ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬ ਜਗੀਰ ਕੌਰ ਦੇ ਨਾਲ ਰਲ ਕੇ ਇਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਮੁਫਤ ਆਕਸੀਜਨ ਸੇਵਾ ਦੀ ਸ਼ੁਰੂਆਤ ਕੀਤੀ। ਇਹ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਹੈ।
ਸਰਦਾਰ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਕੇਂਦਰ ਸਰਕਾਰ ਦੁਨੀਆਂ ਦੀਆਂ ਨਾਮੀ ਕੰਪਨੀਆਂ ਫਾਈਜ਼ਰ ਤੇ ਮੋਡਰੇਨਾ ਨੂੰ ਦਵਾਈਆਂ ਭਾਰਤ ਬਰਾਮਦ ਕਰਨ ਦੀ ਆ ਗਿਆ ਕਿਉਂ ਨਹੀਂ ਦੇ ਰਹੀ ਅਤੇ ਕਿਹਾ ਕਿ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਵੈਕਸੀਨ ਦੀ ਖਰੀਦ ਲਈ ਦੇਸ਼ ਦੀਆਂ ਕੰਪਨੀਆਂ ਨੂੰ ਸਿੱਧਾ ਆਰਡਰ ਦੇਣ ਅਤੇ ਕੇਂਦਰਸਰਕਾਰ ਤੋਂ ਸਪਲਾਈ ਦੀ ਉਡੀਕ ਨਾ ਕਰਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮੁੰਬਈ ਨਗਰ ਨਿਗਮ ਦੀ ਉਦਾਹਰਣ ’ਤੇ ਚੱਲਣਾ ਚਾਹੀਦਾ ਹੈ ਜਿਸਨੇ ਵੈਕਸੀਨ ਦੀ ਖਰੀਦ ਲਈ 600 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਕਿਹਾ ਕਿ 1000 ਕਰੋੜ ਰੁਪਏ ਮੁੱਲ ਦੀ ਵੈਕਸੀਨ ਤੁਰੰਤ ਖਰੀਦੀ ਜਾਵੇ।
ਸ਼੍ਰੋਮਣੀ ਕਮੇਟੀ ਵੱਲੋਂ ਵੈਕਸੀਨ ਡੋਜ਼ ਸਿੱਧਾ ਖਰੀਦਣ ਦੀ ਪਹਿਲਕਦਮੀ ਕਰਨ ’ਤੇ ਧੰਨਵਾਦ ਕਰਦਿਆਂ ਸਰਦਾਰ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਸਰਦਾਰ ਵਿਕਮਰਜੀਤ ਸਿੰਘ ਸਾਹਨੀ ਸਮੇਤ ਹੋਰ ਸਮਾਜ ਸੇਵੀ ਸੰਗਠਨਾਂ ਤੇ ਗੈਰ ਸਰਕਾਰੀ ਸੰਗਠਨਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਪੰਜਾਬ ਦੇ ਲੋਕਾਂ ਲਈ ਆਕਸੀਜ਼ਨ ਕੰਸੈਂਟ੍ਰੇਟਰ ਦਾਨ ਕੀਤੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਇਸ ਸੰਕਟ ਵੇਲੇ ਲੋਕਾਂ ਨੂੰ ਕੋਈ ਰਾਹਤ ਪ੍ਰਦਾਨ ਨਾ ਕਰਨ ਅਤੇ ਬਿਜਲੀ ਦਰਾਂ ਵਿਚ 20 ਫੀਸਦੀ ਕਟੌਤੀ ਕਰਨ ਦੇ ਝੁਠੇ ਦਾਅਵੇ ਨਾਲ ਧੋਖਾ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਅਸਲ ਵਿਚ ਬਿਜਲੀ ਦਰਾਂ ਵਿਚ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਕ ਪਾਸੇ ਸਰਕਾਰ ਦੋ ਕਿਲੋ ਵਾਟ ਲੋਡ ਵਾਲੇ ਖਪਤਕਾਰਾਂ ਲਈ ਪਹਿਲੀਆਂ 200 ਯੂਨਿਟਾਂ ਤੱਕ ਬਿਜਲੀ ਦਰਾਂ ਵਿਚ 1 ਰੁਪਏ ਕਟੌਤੀ ਦਾ ਦਾਅਵਾ ਕਰ ਹੀ ਹੈ ਜਦਕਿ ਇਹ ਯੂਨਿਟਾਂ ਤਾਂ ਮੁਫਤ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਵੇਂ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਮੁਫਤ ਬਿਜਲੀ ਦਿੱਤੀ ਜਾਂਦੀ ਸੀ। ਉਹਨਾਂ ਨਾਲ ਹੀ ਕਿਹਾÇ ਕ ਸੱਚਾਈ ਇਹ ਹੈ ਕਿ ਬਿਜਲੀ ਦਰਾਂ ਨਾ ਸਿਰਫ ਵਪਾਰ ਤੇ ਉਦਯੋਗ ਲਈ ਵਧਾਈਆਂ ਗਈਆਂ ਹਨ ਬਲਕਿ ਮਨੁੱਖੀ ਜਾਨਾਂ ਬਚਾਉਣ ਵਿਚ ਲੱਗੇ ਚੈਰੀਟੇਬਲ ਹਸਪਤਾਲਾਂ ਲਈ ਵੀ ਵਧਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਜਿਹੜੇ ਬਿਜਲੀ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ 7 ਕਿਲੋ ਲੋਡ ਤੋਂ ਵੱਧ ਹੈ, ਉਹਨਾਂ ਨੂੰ ਹੋਰ ਜ਼ਿਆਦਾ ਪੈਸੇ ਭਰਨੇ ਪਿਆ ਕਰਨਗੇ।
ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸਚਮੁੱਚ ਆਮ ਆਦਮੀ ਤੇ ਇੰਡਸਟਰੀ ਨੂੰ ਰਾਹਤ ਦੇਣਾ ਚਾਹੁੰਦੀ ਹੈ ਤਾਂ ਫਿਰ ਇਸਨੂੰ ਛੇ ਮਹੀਨੇ ਦੇ ਬਿਜਲੀ ਬਿੱਲ ਮੁਆਫ ਕਰਨੇ ਚਾਹੀਦੇ ਹਨ।
ਸਰਦਾਰ ਬਾਦਲ ਨੇ ਕੇਂਦਰ ਸਰਕਾਰ ਨੂੰ ਵੀ ਇਹ ਬੇਨਤੀ ਕੀਤੀ ਕਿ ਕੋਰੋਨਾ ਦਵਾਈਆਂ, ਕੰਸੈਂਟ੍ਰੇਟਰਾਂ, ਵੈਂਟੀਲੇਟਰਾਂ ਤੇ ਵੈਕਸੀਨਾਂ ’ਤੇ ਜੀ ਐਸ ਟੀ ਮੁਆਫ ਕੀਤਾ ਜਾਵੇ। ਉਹਨਾਂ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਕੇਂਦਰ ਸਰਕਾਰ ਜੀਵਨ ਰੱਖਿਅਕ ਦਵਾਈਆਂ ਅਤੇ ਮਸ਼ੀਨਾਂ ਤੋਂ ਪੈਸਾ ਕਿਉਂ ਕਮਾਵੁਣਾ ਚਾਹੁੰਦੀ ਹੈ ਤੇ ਇਹਨਾਂ ਨੁੰ ਲੋਕਾਂ ਵਾਸਤੇ ਮਹਿੰਗਾ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਵੈਕਸੀਨ ਦੀ ਖਰੀਦ ’ਤੇ ਜੀ ਐਸ ਟੀ ਭਰਨਾ ਪਿਆ ਹੈ ਤੇ ਇਹ ਤੁਰੰਤ ਮੁਆਫ ਹੋਣਾ ਚਾਹੀਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਹਿਲਾਂ ਤਾਂ ਐਨ ਆਰ ਆਈਜ਼ ਸਮੇਤ ਸੰਗਤ ਨੇ ਕੰਸੈਂਟ੍ਰੇਟਰ ਦਾਨ ਕੀਤੇ ਸਨ ਤੇ ਸ਼੍ਰੋਮਣੀ ਕਮੇਟੀ ਨੂੰ ਆਸ ਹੈ ਕਿ ਵਿਦੇਸ਼ਾਂ ਤੋਂ 100 ਵੈਂਟੀਲੇਟਰ ਵੀ ਪ੍ਰਾਪਤ ਹੋ ਜਾਣਗੇ। ਉਹਨਾਂ ਕਹਾ ਕਿ ਕਿਉਂਕਿ ਲੋਕਾਂ ਨੁੰ ਵੈਕਸੀਨ ਨਹੀਂ ਮਿਲ ਰਹੀ ਅਤੇ ਪੰਜਾਬ ਸਰਕਾਰ ਵੀ ਵੈਕਸੀਨ ਕੰਪਨੀਆਂ ਤੋਂ ਸਿੱਧਾ ਖਰੀਦਣ ਵਿਚ ਨਾਕਾਮ ਰਹੀ ਹੈ, ਇਸ ਲਈ ਕੇਂਦਰ ਨੂੰ ਇਸਦੀ ਦਰਾਮਦ ਦੀ ਆਗਿਆ ਦੇਣੀ ਚਾਹੀਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਹੁਣ ਤੱਕ 9 ਕੋਰੋਨਾ ਕੇਅਰ ਸੈਂਟਰ ਖੋਲ੍ਹ ਚੁੱਕੀ ਹੈ ਤੇ 10ਵੇਂ ਸੈਂਟਰ ਦਾ ਉਦਘਾਟਨ ਅੱਜ ਮਜੀਠੀਆ ਵਿਖੇ ਕੀਤਾ ਜਾ ਰਿਹਾ ਹੈ।