ਚੰਡੀਗੜ•/30 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਸੂਬਾ ਸਰਕਾਰ ਦੀ ਸੂਬੇ ਅੰਦਰ ਨਸ਼ਿਆਂ ਉਤੇ ਕਾਬੂ ਪਾਉਣ 'ਚ ਜੁਟੇ ਆਪਣੇ ਅਧਿਕਾਰੀਆਂ ਦੀ ਰਾਖੀ ਕਰਨ ਵਿਚ ਨਾਕਾਮੀ ਉੱਤੇ ਬਹੁਤ ਹੀ ਸਖ਼ਤੀ ਨਾਲ ਵਰ•ੇ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਕਰਕੇ ਨਸ਼ਾ ਤਸਕਰੀ 'ਚ ਲੱਗੇ ਅਪਰਾਧੀਆਂ ਦੇ ਹੌਂਸਲੇ ਖੁੱਲ• ਗਏ ਹਨ ਅਤੇ ਉਹ ਸਰਕਾਰ ਨੂੰ ਸ਼ਰੇਆਮ ਚੁਣੌਤੀ ਦੇਣ ਲੱਗੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਲੋਕਾਂ ਦੀ ਸਮੱਸਿਆਵਾਂ ਵਾਸਤੇ ਸਮਾਂ ਨਹੀਂ ਹੈ ਅਤੇ ਉਹਨਾਂ ਦੀ ਸਰਕਾਰ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਰਗੇ ਮੁੱਦਿਆਂ ਵਾਂਗ ਪੰਜਾਬ ਵਿਚ ਨਸ਼ਿਆਂ ਦੀ ਸਮੱਿਸਆ ਉੱਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਸੂਬੇ ਅੰਦਰ ਨਸ਼ਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਅਕਾਲੀ ਭਾਜਪਾ ਸਰਕਾਰ ਵੇਲੇ ਅਜਿਹੇ ਸਥਿਤੀ ਕਦੇ ਵੀ ਨਹੀਂ ਸੀ ਆਈ।
ਕੱਲ• ਖਰੜ• ਵਿਖੇ ਪੰਜਾਬ ਫੋਰੈਂਸਿਕ ਲੈਬਾਰਟਰੀ ਦੇ ਫੂਡ ਅਤੇ ਡਰੱਗ ਵਿਭਾਗ ਵਿਚ ਤਾਇਨਾਤ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦੇ ਬੇਰਹਿਮੀ ਨਾਲ ਕੀਤੇ ਕਤਲ ਬਾਰੇ ਡੂੰਘੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਸਰਦਾਰ ਬਾਦਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸ ਦੁਖਾਂਤ ਦੇ ਵਾਪਰਨ ਸੰਬੰਧੀ ਅਗਾਂਊ ਮਿਲ ਰਹੇ ਸੰਕੇਤਾਂ ਦੇ ਬਾਵਜੂਦ ਪ੍ਰਸਾਸ਼ਨ ਵੱਲੋਂ ਕੋਈ ਇਹਤਿਆਤੀ ਕਾਰਵਾਈ ਨਹੀਂ ਕੀਤੀ ਗਈ।
ਸਰਦਾਰ ਬਾਦਲ ਨੇ ਇਸ ਦਰਦਨਾਕ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਦਿਨ-ਦਿਹਾੜੇ ਹੋਇਆ ਇਹ ਕਤਲ ਸੂਬਾ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਦੀ ਸੂਬੇ ਅੰਦਰ ਨਸ਼ਿਆਂ ਦੀ ਸਮੱਸਿਆ ਪ੍ਰਤੀ ਬੇਧਿਆਨੀ ਪਹੁੰਚ ਦੀ ਉੱਘੜਵੀਂ ਮਿਸਾਲ ਹੈ। ਉਹਨਾਂ ਕਿਹਾ ਕਿ ਜਦੋਂ ਕਾਂਗਰਸ ਵਿਰੋਧੀ ਧਿਰ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਕਾਂਗਰਸ ਪਾਰਟੀ ਨੇ ਨਸ਼ਿਆਂ ਦੀ ਸਮੱਿਸਆ ਬਾਰੇ ਬਹੁਤ ਹੋ ਹੱਲਾ ਕੀਤਾ ਸੀ। ਕੈਪਟਨ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਅਤੇ ਗੁਟਕਾ ਸਾਹਿਬ ਦੀ ਸਹੁੰ ਖਾਂਦਿਆਂ ਐਲਾਨ ਕੀਤਾ ਸੀ ਕਿ ਉਹ ਚਾਰ ਹਫ਼ਤਿਆਂ ਵਿਚ ਨਸ਼ਿਆਂ ਦੀ ਸਮੱਿਸਆ ਨੂੰ ਜੜ• ਤੋਂ ਮਿਟਾ ਦੇਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਧੱਕਾ ਲੱਗਿਆ ਹੈ ਕਿ ਖੁਦ ਨੂੰ ਸਿੱਖ ਕਹਾਉਣ ਵਾਲਾ ਕੋਈ ਵਿਅਕਤੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਸ਼ਰੇਆਮ ਝੂਠ ਬੋਲ ਸਕਦਾ ਹੈ। ਸੰਗਤ ਜਾਣਨਾ ਚਾਹੁੰਦੀ ਹੈ ਕਿ ਉਸ ਨੇ ਪਾਵਨ ਸਖ਼ਸ਼ੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਗੁਟਕਾ ਸਾਹਿਬ ਦਾ ਨਾਂ ਲੈ ਕੇ ਇਹ ਬੇਅਦਬੀ ਕਿਉਂ ਕੀਤੀ ਹੈ? ਗੁਰੂ ਸਾਹਿਬਾਨ ਦੇ ਸੱਚੇ ਪੈਰੋਕਾਰ ਹੋਣ ਦਾ ਉਸ ਦਾ ਦਾਅਵਾ ਕਿੱਥੇ ਰੁਲ ਗਿਆ? ਅੱਜ ਉਹ ਸਹੁੰ ਕਿੱਥੇ ਹੈ?
ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਗੁਰੂ ਸਾਹਿਬ ਦੇ ਸ਼ਰਧਾਲੂਆਂ ਨਾਲ ਕੀਤੇ ਇਸ ਧੋਖੇ ਨੂੰ ਦੋ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਉਸ ਨੂੰ ਕਦੇ ਵੀ ਨਸ਼ਿਆਂ ਦੀ ਸਮੱਿਸਆ ਦੀ ਗੱਲ ਕਰਦੇ ਵੀ ਨਹੀਂ ਸੁਣਿਆ, ਉਹ ਹਮੇਸ਼ਾਂ ਇਸ ਸਮੱਸਿਆ ਉੱਤੇ ਮਿੱਟੀ ਪਾਉਂਦਾ ਹੈ। ਉਹਨਾਂ ਕਿਹਾ ਕਿ ਆਰਟੀਆਈ ਤਹਿਤ ਮਿਲੀ ਇੱਕ ਤਾਜ਼ਾ ਜਾਣਕਾਰੀ ਵਿਚ ਖੁਲਾਸਾ ਹੋਇਆ ਹੈ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਨਸ਼ਿਆਂ ਕਰਕੇ 95 ਮੌਤਾਂ ਹੋ ਚੁੱਕੀਆਂ ਹਨ। ਅਜੇ ਵੀ ਕਾਂਗਰਸ ਸਰਕਾਰ ਅਤੇ ਇਸ ਦਾ ਮੁੱਖ ਮੰਤਰੀ ਇਹ ਕਹੀ ਜਾਂਦਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਕੋਈ ਸਮੱਸਿਆ ਨਹੀਂ ਹੈ। ਉਹਨਾਂ ਦੀ ਇਹ ਪਹੁੰਚ ਕਿਸਾਨ ਖੁਦਕੁਸ਼ੀਆਂ ਅਤੇ ਸਮਾਜ ਦੇ ਦੂਜੇ ਵਰਗਾਂ ਦਲਿਤਾਂ, ਪਛੜੇ ਵਰਗਾਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ ਸਮੱਿਸਆਵਾਂ ਬਾਰੇ ਹਨ। ਉਹ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਸਮੱਿਸਆਵਾਂ ਉੱਤੇ ਮਿੱਟੀ ਪਾਉਣ 'ਚ ਰੁੱਝੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਹੁਣ ਤਕ ਵੇਖੀ ਗਈ ਇਹ ਸਭ ਤੋਂ ਵੱਧ ਸੰਵੇਦਨਹੀਣ ਸਰਕਾਰ ਹੈ। ਲੋਕਾਂ ਨੇ ਇਸ ਦੀ ਤੁਲਨਾ ਬਹੁਤ ਜ਼ਿਆਦਾ ਖ਼ਿਆਲ ਰੱਖਣ ਵਾਲੇ ਅਤੇ ਸੰਵੇਦਨਸ਼ੀਲ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੀ ਸਰਕਾਰ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ।