ਯੂਥ ਵਿੰਗ ਦੇ ਬੁਲਾਰੇ, ਇੱਕ ਸਕੱਤਰ ਜਨਰਲ ਅਤੇ ਇੱਕ ਜ਼ਿਲ•ਾ ਪ੍ਰਧਾਨ ਵੀ ਥਾਪੇ
ਚੰਡੀਗੜ•/17 ਜਨਵਰੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਪਾਰਟੀ ਦੇ ਯੂਥ ਵਿੰਗ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਂਬਰਾਂ ਦੀ ਨਿਯਕੁਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁੱਝ ਹੋਰ ਅਹਿਮ ਅਹੁਦੇਦਾਰ ਥਾਪਦਿਆਂ ਉਹਨਾਂ ਨੇ ਯੂਥ ਵਿੰਗ ਦੇ ਬੁਲਾਰਿਆਂ, ਇੱਕ ਸਕੱਤਰ ਜਨਰਲ ਅਤੇ ਇੱਕ ਜ਼ਿਲ•ਾ ਪ੍ਰਧਾਨ ਦੀ ਵੀ ਨਿਯੁਕਤੀ ਕੀਤੀ ਹੈ।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਹ ਫੈਸਲਾ ਯੂਥ ਵਿੰਗ ਦੇ ਸਕੱਤਰ ਜਨਰਲ ਇੰਚਾਰਜ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਇਸ ਮੁੱਦੇ ਉਤੇ ਸਲਾਹ ਮਸ਼ਵਰਾ ਕਰਨ ਮਗਰੋ ਲਿਆ ਗਿਆ।
ਇਸ ਬਾਰੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੂਰੀ ਤਰ•ਾਂ ਸੰਗਠਿਤ ਨੌਜਵਾਨ ਪਾਰਟੀ ਅਤੇ ਸਮਾਜ ਲਈ ਇੱਕ ਸਰਮਾਏ ਵਾਂਗ ਹੁੰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਨੌਜਵਾਨਾਂ ਦੀ ਅਣਵਰਤੀ ਪਈ ਊਰਜਾ ਨੂੰ ਸਮਾਜ ਅੰਦਰ ਤਬਦੀਲੀ ਲਿਆਉਣ ਵਾਸਤੇ ਇਸਤੇਮਾਲ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਨੌਜਵਾਨਾਂ ਨੂੰ ਸੂਬੇ ਦੇ ਵੱਡੇ ਆਗੂਆਂ ਦੇ ਰੂਪ ਵਿਚ ਉੱਭਰਨ ਲਈ ਹੱਲਾਸ਼ੇਰੀ ਦਿੱਤੀ ਹੈ।
ਨਵੀਆਂ ਨਿਯੁਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿਚ 6 ਨਵੇਂ ਮੈਂਬਰ ਸ਼ਾਮਿਲ ਹੋਣਗੇ, ਜਿਹਨਾਂ ਵਿਚ ਸਰਦਾਰ ਹਰਜੀਤ ਸਿੰਘ ਹੀਰਾ ਡੱਬਾਵਾਲਾ, ਸਰਦਾਰ ਬਚਿੱਤਰ ਸਿੰਘ ਕੋਹਾੜ, ਸ੍ਰੀ ਅਜੇ ਲਿਬੜਾ, ਸਰਦਾਰ ਜੁਗਰਾਜ ਸਿੰਘ ਜੱਗੀ, ਸਰਦਾਰ ਗੁਰਪ੍ਰੀਤ ਸਿੰਘ ਬੱਬਲ ਅਤੇ ਸਰਦਾਰ ਜੋਗਿੰਦਰ ਸਿੰਘ ਸੰਧੂ ਸ਼ਾਮਿਲ ਹਨ। ਉਹਨਾਂ ਅੱਗੇ ਦੱਸਿਆ ਕਿ ਯੂਥ ਵਿੰਗ ਦੇ ਨਵੇਂ ਥਾਪੇ ਬੁਲਾਰਿਆਂ ਵਿਚ ਸਰਦਾਰ ਭੁਪਿੰਦਰ ਸਿੰਘ ਚੀਮਾ, ਸਰਦਾਰ ਤਨਵੀਰ ਸਿੰਘ ਧਾਲੀਵਾਲ, ਸ੍ਰੀ ਅਮਿਤ ਰਾਠੀ, ਸਰਦਾਰ ਕੰਵਲਪ੍ਰੀਤ ਸਿੰਘ ਕਾਕੀ, ਸਰਦਾਰ ਅਮਰਿੰਦਰ ਸਿੰਘ ਬਜਾਜ, ਸਰਦਾਰ ਅਮਰਜੀਤ ਸਿੰਘ ਥਿੰਦ, ਸਰਦਾਰ ਗੁਰਦੀਪ ਸਿੰਘ ਗੋਸ਼ਾ, ਸਰਦਾਰ ਸਿਮਰਨ ਸਿੰਘ ਢਿੱਲੋਂ ਅਤੇ ਸਰਦਾਰ ਹਰਕ੍ਰਿਸ਼ਨ ਸਿੰਘ ਵਾਲੀਆ ਸ਼ਾਮਿਲ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦਾਰ ਸਰਤੇਜ ਸਿੰਘ ਬਾਸੀ ਅਤੇ ਸਰਦਾਰ ਤੇਜਿੰਦਰ ਸਿੰਘ ਨਿੱਝਰ ਨੂੰ ਕ੍ਰਮਵਾਰ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਦੋਆਬਾ ਜ਼ੋਨ ਅਤੇ ਜ਼ਿਲ•ਾ ਪ੍ਰਧਾਨ ਜਲੰਧਰ ਦਿਹਾਤੀ ਨਿਯੁਕਤ ਕੀਤਾ ਗਿਆ ਹੈ।