“ਸਰਬੱਤ ਦਾ ਭਲਾ“ ਸਿਧਾਂਤ ਪੰਜਾਬ ਦੀ ਮਹਾਨ ਵਿਰਾਸਤ
ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਹੋਵੇਗਾ
ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਨੇ ਪੰਜ ਉੱਘੇ ਸਮਾਜ ਸੇਵੀਆਂ ਦਾ ਕੀਤਾ
ਸਨਮਾਨ
ਨਾਭਾ :- ਸਿਖਿਆ ਵਿਦਿਆਰਥੀ ਜੀਵਨ ਲਈ ਕੇਵਲ ਰੁਜ਼ਗਾਰ ਦਾ ਸਾਧਨ ਨਹੀਂ ਬਣਦੀ ਬਲਕਿ ਵਿਦਿਆ ਤਾਂ ਮਾਨੁੱਖੀ ਜੀਵਨ ਦਾ ਸਮੁੱਚਾ ਆਚਾਰ ਵਿਹਾਰ ਘੜਦੀ ਹੈ। ਸਿੱਖ ਗੁਰੂ
ਸਾਹਿਬਾਨ ਦੇ ਸਿਧਾਂਤਾਂ ਤੇ ਸਿਖਿਆਵਾਂ ਤੋਂ ਸੱਖਣਾ ਪੰਜਾਬੀ ਸਭਿਆਚਾਰ ਤੇ ਜੀਵਨ ਸਿੰਬਲ ਦੇ ਰੁੱਖ ਵਰਗਾ ਹੈ ਜੋ ਕਿਸੇ ਕੰਮ ਨਹੀਂ ਆਉਂਦਾ। ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਸਥਾਨਕ ਰਿਪੂਦਮਨ ਕਾਲਜ ਚ ਵਿਦਿਆਰਥੀਆਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ 550 ਸਾਲ ਪਹਿਲਾਂ ਜੋ “ਸਰਬੱਤ ਦੇ ਭਲੇ ਦਾ ਸਿਧਾਂਤ“ ਦਿੱਤਾ ਉਹ ਪੰਜਾਬ ਦੀ ਮਹਾਨ ਵਿਰਾਸਤ ਹੈ ਅਤੈ ਉਸ ਉੱਤੇ ਪਹਿਰਾ ਦੇਣ ਲਈ ਵਿਦਿਆਰਥੀ ਵਰਗ ਅੱਗੇ ਆਵੇ ਤਾਂ ਜੋ ਪੰਜਾਬ ਨੂੰ ਵਿਕਾਸਵਾਦੀ ਮਾਡਲ ਤੇ ਵੈੱਲਫੇਅਰ ਦੇ ਸੁਮੇਲ ਵਾਲਾ ਰਾਜ ਬਣਾਇਆ ਜਾ ਸਕੇ।
ਪੰਜਾਬੀਆਂ ਨੇ ਸਿੱਖ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਧੀਨ ਪੰਜਾਬ ਤੇ ਪੰਜਾਬੀਅਤ ਨੂੰ ਕੇਵਲ ਬਹਾਦਰ, ਕਿਰਤੀ ਜਾਂ ਮਿਹਨਤੀ ਕੌਮ ਵਜੋਂ ਮਾਣਤਾ ਦਿਵਾਉਣ ਤੱਕ ਸੀਮਤ ਨਹੀਂ ਰੱਖਿਆ ਬਲਕਿ ਖੇਡਾਂ, ਸੰਗੀਤ, ਹਾਲੀਵੁੱਡ, ਪਾਲੀਵੁੱਡ,ਵਪਾਰ, ਉਦਯੋਗ, ਟਰਾਂਸਪੋਰਟ ਅਤੇ ਤਾਕਤਵਰ ਪ੍ਰਵਾਸੀ ਰਾਜਨੀਤੀ ਦੇ ਖੇਤਰ ਚ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਜੋ ਨਿਵੇਕਲੀ ਤੇ ਅਮਿੱਟ ਪਛਾਣ ਦਿਵਾਈ ਹੈ।
ਬਰਾੜ ਨੇ ਵਿਦਿਆਰਥੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਜੇਕਰ ਤੁਹਾਡੇ ਦਿਲਾਂ ਅੰਦਰ ਪੰਜਾਬ ਤੇ ਪੰਜਾਬੀਅਤ ਪ੍ਰਤੀ ਕੋਈ ਦਰਦ ਹੈ, ਤੁਹਾਡੇ ਕੋਲ ਪੰਜਾਬ ਦੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਕੋਈ ਵਿਸ਼ੇਸ਼ ਯੋਜਨਾ ਹੈ, ਪੰਜਾਬ ਚੋਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਾਖੋਰੀ, ਗੈਂਗਵਾਰ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਕੋਹੜ ਨੂੰ ਸਦਾ ਲਈ ਜੜੋਂ ਪੁੱਟਣਾ ਹੈ ਤਾਂ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (SO9) ਦੇ ਮੰਚ ਉੱਤੇ ਇਕੱਠੇ ਹੋਈਏ। ਅਸੀਂ ਇੱਕਜੁੱਟ ਹੋ ਕੇ ਉਨ•ਾਂ ਅਲਾਮਤਾਂ, ਸੰਕਟਾਂ ਤੇ ਚੁਨੌਤੀਆਂ ਵਿਰੁੱਧ ਸ਼ੰਘਰਸ਼ ਆਰੰਭੀਏ ਜਿਨ•ਾਂ ਨੇ ਪੰਜਾਬ, ਸਾਡੇ ਵਿਦਿਆਰਥੀ ਅਤੇ ਨੌਜਵਾਨ ਵਰਗ ਦੀ ਤਰੱਕੀ ਚ ਵੱਡੀਆਂ ਰੁਕਾਵਟਾਂ ਪੈਦਾ ਕੀਤੀਆਂ ਹੋਈਆਂ ਹਨ ਉਨ•ਾਂ ਨੂੰ ਦੂਰ ਕਰਕੇ ਪੰਜਾਬ ਨੂੰ ਦੁਨੀਆਂ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ।
ਉਨ•ਾਂ ਕਿਹਾ ਅਗਲੇ 20-25 ਸਾਲਾਂ ਚ ਪੰਜਾਬ ਸਮੇਤ ਸਮੁੱਚੀ ਦੁਨੀਆਂ ਨੂੰ ਵਿਕਾਸਵਾਦ ਦੇ ਨਵੇਂ ਮਾਡਲਾਂ ਅਤੇ ਕੁਦਰਤੀ ਜੀਵਨ ਵਿਚਕਾਰ ਵਧਣ ਵਾਲੇ ਪਾੜੇ ਦੇ ਮੱਦੇਨਜ਼ਰ
ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਨ•ਾਂ ਚੁਨੌਤੀਆਂ ਦੇ ਮੱਦੇਨਜ਼ਰ ਪੰਜਾਬ ਦਾ ਵਿਦਿਆਰਥੀ ਤੇ ਖੋਜਰਾਥੀ ਵਰਗ ਆਪਣੀ ਜਨਮ ਭੂਮੀ ਛੱਡ ਕੇ ਪ੍ਰਵਾਸੀ
ਜੀਵਨ ਜਿਊਣ ਲਈ ਮਜ਼ਬੂਰ ਨਾ ਹੋਵੇ ਬਲਿ ਕੁਦਰਤੀ ਤੇ ਵਿਕਾਸਵਾਦੀ ਜੀਵਨ ਦੇ ਸਾਂਝੇ ਮਾਡਲ ਦੀ ਤਰਜ਼ਮਾਨੀ ਕਰਨ ਵਾਲੇ “ਦ੍ਰਿਸ਼ਟੀ ਪੰਜਾਬ“ ਦਾ ਇੱਕ ਦਸਤਾਵੇਜ਼ ਤਿਆਰ
ਕਰਨ ਲਈ ਅੱਗੇ ਆਉਣ।
ਬਰਾੜ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦੇ ਹੋਏ ਕਿਹਾ ਪੰਜਾਬ ਦੇ ਭੂਗੋਲ, ਵਾਤਾਵਰਨ, ਕੁਦਰਤੀ ਸਾਧਨਾਂ ਅਤੇ ਨੌਜਵਾਨਾਂ ਦੀ ਸ਼ਕਤੀ ਤੇ ਮਾਨਸਿਕਤਾ ਅਧਾਰਿਤ
ਨਵੇਂ ਦਰਾਮਦ ਵਿਕਾਸ ਮਾਡਲਾਂ ਦੇ ਖੇਤਰ ਚ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ ਜਿਨ•ਾਂ ਨੂੰ ਸਾਕਾਰ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਬਰਾੜ ਨੇ ਐਸਓਆਈ
ਤਰਫੋਂ ਉੱਘੇ ਸਮਾਜ ਸੇਵੀ ਮੇਵਾ ਸਿੰਘ, ਹਰਪ੍ਰੀਤ ਸਿੰਘ, ਮਾਸਟਰ ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਕੁਲਵੰਤ ਸਿੰਘ ਦਾ ਸਨਮਾਨ ਕੀਤਾ। ਸਨਮਾਨਿਤ ਸ਼ਖਸੀਅਤ ਨੇ
ਆਪਣੇ ਆਪਣੇ ਖੇਤਰਾਂ ਚ ਲੋਕ ਭਲਾਈ ਲਈ ਲਾਮਿਸਾਲ ਕੰਮ ਕੀਤੇ ਹਨ।
ਇਸ ਮੌਕੇ ਗੁਰਸੇਵਕ ਸਿੰਘ ਗੋਲੂ ਪ੍ਰਧਾਨ ਮਾਲਵਾ ਜੋਨ-2 ਨੇ ਸੰਬੋਧਨ ਕਰਦੇ ਹੋਏ ਜਿੱਥੇ ਵਿਦਿਆਰਥੀ ਆਪਣੇ ਹੱਕਾਂ ਲਈ ਜਾਗਰੂਕ ਹੋ ਰਹੇ ਹਨ ਉੱਥੇ ਹੀ ਉਹ ਪੰਜਾਬ ਦੀ
ਰਾਜਨੀਤੀ ਨੂੰ ਨਵੀਆਂ ਲੀਹਾਂ ਉੱਤੇ ਤੋਰਨ ਲਈ ਹਿੱਸੇਦਾਰ ਬਣਗੇ।
ਬਾਕਸ : ਮੇਵਾ ਸਿੰਘ : ਪਿੰਡ ਕੋਟ ਖੁਰਦ ਤਹਿਸੀਲ ਨਾਭਾ ਦਾ ਨਿਵਾਸੀ ਹੈ। ਜੋ ਬਹੁਤ ਜਿੰਮੇਵਾਰੀ ਅਤੇ ਤਨਦੇਹੀ ਨਾਲ ਰਸਤੇ ਵਿਚ ਸੜਕ ਉਤੇ ਆਉਣ ਵਾਲੇ ਹਰ ਇਕ ਟੋਏ ਨੂੰ ਬਿਨਾਂ ਕਿਸੇ ਸੁਆਰਥ ਤੋਂ ਭਰ ਦਿੰਦਾ ਹੈ। ਇਹ ਇਕ ਦਿਹਾੜੀ ਕਰਨ ਵਾਲਾ ਬੰਦਾ ਹੈ।
ਬਾਕਸ : ਰਾਮਦਾਸ ਸੇਵਾ ਸੁਸਾਇਟੀ : ਪ੍ਰਧਾਨ ਹਰਪ੍ਰੀਤ ਸਿੰਘ, ਸਰਪ੍ਰਸਤ ਸਰਬਜੀਤ ਸਿੰਘ ਧੀਰੂਮਾਜਰਾ, ਮਠਾੜੂ ਜੀ ਹਰ ਮਹੀਨੇ ਗਰੀਬਾਂ ਨੂੰ ਰਾਸ਼ਣ ਦੇਣਾ, ਹਰ ਸਾਲ ਗਰੀਬ ਕੁੜੀਆਂ ਦੇ ਵਿਆਹ ਕਰਾਉਣੇ ਅਤੇ ਗੁਰੂ ਧਾਮਾਂ ਦੀ ਫਰੀ ਯਾਤਰਾ ਕਰਾਉਂਦੇ ਹਨ।
ਬਾਕਸ; : ਮਾਸਟਰ ਹਰਇੰਦਰ ਸਿੰਘ ਗਰੇਵਾਲ : ਨਾਭਾ ਤਹਿਸੀਲ ਦੇ 4 ਪ੍ਰਾਇਮਰੀ ਸਕੂਲਾਂ ਨੂੰ ਬਿਲਡਿੰਗ ਅਤੇ ਪੜ•ਾਈ ਦੇ ਪੱਖੋਂ ਨੰਬਰ ਇਕ ਕੀਤਾ।
ਪ੍ਰਾਪਤੀ : ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ, ਕੇਂਦਰ ਸਰਕਾਰ ਵਲੋਂ ਨੈਸ਼ਨਲ ਐਵਾਰਡ ਅਤੇ ਹੋਰ ਬਹੁਤ ਸਨਮਾਨ ਹਾਸਲ ਬਾਕਸ : ਪਾਰਕ ਬਾਗ : ਮਹਾਰਾਜਾ ਹੀਰਾ ਸਿੰਘ ਵੈਲਫੇਅਰ ਸੁਸਾਇਟੀ ਪ੍ਰਧਾਨ ਕੁਲਵੰਤ ਸਿੰਘ , ਨਾਭੇ ਦੇ ਬਹੁਤ ਪੁਰਾਣੇ ਅਤੇ ਵਿਰਾਸਤੀ ਧਰੋਹਰ (ਪਾਰਕ ਬਾਗ) ਨੂੰ ਕੁਝ ਰਿਟਾਇਰਡ ਅਤੇ ਸੀਨੀਅਰ ਲੋਕਾਂ ਨੇ ਆਪਣੇ ਉਦਮ ਸਦਕਾ ਖੰਡਰ ਬਣ ਚੁੱਕੇ ਪਾਰਕ ਨੂੰ ਬਹੁਤ ਸੁਹਣਾ ਅਤੇ ਘੁੰਮਣ ਫਿਰਨ ਯੋਗ ਬਣਾਇਆ।
ਬਾਬਾ ਗੁਰਵਿੰਦਰ ਸਿੰਘ ਖੇੜੀ ਤਹਿਸੀਲ ਧੁਰੀ ਜਿਲਾ ਸੰਗਰੂਰ ਅਨਾਥ ਆਸ਼ਰਮ ਅਤੇ ਬਿਰਧ ਆਸ਼ਰਮ ਚਲਾ ਰਹੇ ਹਨ।