ਯੂਥ ਅਕਾਲੀ ਦਲ ਨੇ ਕੈਲਗਰੀ ਵਿਖੇ ਐਨ ਆਰ ਆਈਜ਼ ਨਾਲ ਕੀਤੀ ਵਰਚੁਅਲ ਮੀਟਿੰਗ
ਚੰਡੀਗੜ•, 12 ਜੁਲਾਈ : ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਪੰਜਾਬੀ ਐਨ ਆਰਆਈਜ਼ ਨੂੰ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਵੇਲੇ ਸ਼ੁਰੂ ਕਰਵਾਏ
ਸਾਰੇ ਵਿਕਾਸ ਕਾਰਜ ਹੁਣ ਠੱਪ ਹੋ ਕੇ ਰਹਿ ਗਏ ਹਨ ਕਿ ਕਾਂਗਰਸ ਸਰਕਾਰ ਹਰ ਮੁਕਾਮ 'ਤੇ ਫੇਲ• ਹੋ ਗਈ ਹੈ ਤੇ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਸਾਹਮਣਾ ਕਰਨ ਲਈ ਕੂੜ ਪ੍ਰਚਾਰ 'ਤੇ ਉਤਰ ਆਈ ਹੈ।
ਯੂਥ ਅਕਾਲੀ ਦਲ ਦੀ ਸੈਂਟਰਲ ਕੈਨੇਡਾ ਇਕਾਈ ਵੱਲੋਂ ਕੈਲਗਰੀ ਵਿਚ ਵੀਡੀਓ ਕਾਨਫਰੰਸ ਰਾਹੀਂ ਰੱਖਾਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਰੋਮਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਤੇ ਹੁਣ ਫਿਰ ਉਹੀ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਸ ਪਾਰਟੀ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ 1984 ਵਿਚ ਦਿੱਲੀ ਵਿਚ ਯੋਜਨਾਬੰਦ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ, ਅੱਜ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਰ ਰਹੀ ਹੈ ? ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਮਾਮਲਿਆਂ ਵਿਚ ਨਿਆਂ ਨਹੀਂ ਦੇਣਾ ਚਾਹੁੰਦੀ ਹੈ ਤੇ ਇਹ ਇਸ ਸੰਵੇਦਨਸ਼ੀਲ ਮੁੱਦੇ 'ਤੇ ਲੋਕਾਂ ਨੂੰ ਭੜਕਾਉਣ ਲਈ ਘਟੀਆ ਰਾਜਨੀਤੀ ਕਰ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਤਾਂ ਪਹਿਲਾਂ ਹੀ ਅਰਦਾਸ ਕੀਤੀ ਹੈ ਕਿ ਜਿਸਨੇ ਵੀ ਬੇਅਦਬੀ ਕੀਤੀ ਜਾਂ ਕਰਵਾਈ ਹੈ, ਉਸਦਾ ਕੱਖ ਨਾਰਹੇ। ਉਹਨਾਂ ਕਿਹਾ ਕਿ ਹਾਲ ਹੀਵਿਚ ਇਕ ਕਾਂਗਰਸੀ ਮੰਤਰੀ ਤੇ ਇਕ ਵਿਧਾਇਕ ਦਾ ਨਾਂ ਬਹਿਬਲ ਕਲਾਂ ਫਾਇਰਿੰਗ ਕੇਸ ਦਾ ਮੁੱਖ ਗਵਾਹ ਦੀ ਮੌਤ ਦੇ ਮਾਮਲੇ ਵਿਚ ਆਇਆ ਸੀ ਪਰ ਸਰਕਾਰ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੇਲੇ ਜੋ ਵਿਕਾਸ ਹੋਇਆ, ਉਸਦੀ ਬਦੋਲਤ ਪੰਜਾਬ ਬਿਜਲੀ ਵਿਚ ਸਰਪਲੱਸ ਹੋ ਗਿਆ, 46 ਹਜ਼ਾਰ ਕਰੋੜ ਰੁਪਏ ਨਾਲ ਰੋਡ ਪ੍ਰਾਜੈਕਟ ਪੂਰੇ ਕੀਤੇ, ਨਵੇਂ ਹਵਾਈ ਅੱਡੇ ਬਣਾਏ ਗਏ ਤੇ ਵਿਸ਼ਵ ਪੱਧਰ ਦੀਆਂ ਸੰਸਥਾਵਾਂ ਬਣਾਈਆਂ ਗਈਆਂ ਤੇ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਦੀ ਭਲਾਈ ਲਈ ਕਈ ਕਦਮ ਚੁੱਕੇ। ਉਹਨਾਂ ਕਿਹਾ ਕਿ ਇਹਨਾਂ ਵਿਚ ਐਨ ਆਰ ਆਈ ਪੁਲਿਸ ਥਾਣੇ ਬਣਾਉਣਾ, ਐਨ ਆਰ ਆਈਜ਼ ਦੀ ਜ਼ਮੀਨ ਜਾਂ ਜਾਇਦਾਦ 'ਤੇ ਕਬਜ਼ਾ ਕਰਨ ਦੀ ਸੂਚਤ ਵਿਚ ਠੋਸ ਕਾਰਵਾਈ ਤੇ ਕਾਲੀ ਸੂਚੀ ਖਤਮ ਕਰਵਾਉਣਾ ਪ੍ਰਮੁੱਖ ਹਨ। ਉਹਨਾਂ ਕਿਹਾ ਕਿ ਹੁਣ ਵੀ ਅਕਾਲੀ ਦਲ ਐਨ ਆਰ ਆਈਜ਼ ਦੀ ਭਲਾਈ ਵਾਸਤੇ ਨਿਰੰਤਰ ਕੰਮ ਕਰ ਰਿਹਾ ਏ। ਉਹਨਾਂ ਦੱਸਿਆ ਕਿ ਕਿਵੇਂ ਪਾਰਟੀ ਨੇ ਮਲੇਸ਼ੀਆ ਵਿਚ ਫਸੇ ਪੰਜਾਬੀਆਂਨੂੰ ਵਾਪਸ ਲਿਆਂਦਾ ਹੈ ਤੇ ਇਟਲੀ ਵਿਚ ਉਹਨਾਂ ਦੀ ਮੁਆਫੀ ਲਈ ਕਾਗਜ਼ ਤਿਆਰ ਕੀਤੇ ਹਨ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਐਨ ਆਰ ਆਈਜ਼ ਨੂੰ ਦੱਸਿਆ ਕਿ ਉਹ ਪੰਜਾਬ ਦਾ ਅਟੁੱਟ ਹਿੱਸਾ ਹਨ ਤੇ ਉਹ ਸੂਬੇ ਨਾਲ ਭਾਵੁਕ ਤੌਰ 'ਤੇ ਜੋੜੇ ਹਨ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਨੇ ਐਨ ਆਰ ਆਈਜ਼ ਦੀਆਂ ਚਿੰਤਾਵਾਂ ਤੇ ਇਹਨਾਂ ਦੇ ਮਸਲੇ ਸਮਝਣ ਲਈ ਇਹ ਮੀਟਿੰਗਾਂ ਸ਼ੁਰੂ ਕੀਤੀਆਂ ਹਨ। ਉਹਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਹੋਰ ਪਾਰਟੀਆਂ ਤੁਹਾਨੂੰ ਸਿਰਫ ਫਾਈਨਾਂਸਰਾਂ ਵਜੋਂ ਵਰਤਦੇ ਹਨ ਜਦਕਿ ਅਸੀਂ ਤੁਹਾਡੀ ਮੁਹਾਰਤ ਦਾ ਲਾਭ ਲੋਕ ਭਲਾਈ ਦੇ ਪ੍ਰੋਗਰਾਮਾਂ ਤੇ ਪਹਿਲਕਦਮੀਆਂ ਵਿਚ ਲੈਣਾ ਚਾਹੁੰਦੇ ਹਾਂ।
ਇਸ ਮੀਟਿੰਗ ਵਿਚ ਪੰਜਾਬ ਦੇ ਕਈ ਐਨ ਆਰ ਆਈਜ਼ ਨੇ ਸ਼ਮੂਲੀਅਤ ਕੀਤੀ ਜਿਹਨਾਂ ਨੇ ਦੱਸਿਆ ਕਿ ਕਿਵੇਂ ਕਈ ਪਾਰਟੀਆਂ ਨੇਉਹਨਾਂ ਨੂੰ ਵਰਤਿਆ ਹੈ ਤੇ ਕਿਵੇਂ ਕਾਂਗਰਸ ਸਰਕਾਰ ਵੇਲੇ ਪੰਜਾਬ ਵਿਚ ਸਾਰੇ ਵਿਕਾਸ ਕਾਰਜ ਤੇ ਸਮਾਜਿਕ ਭਲਾਈ ਸਕੀਮਾਂ ਠੱਪ ਹੋ ਕੇ ਰਹਿ ਗਈਆਂ ਹਨ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਖਦੀਪ ਸਿੰਘ ਸੁੱਖੀ, ਜਤਿੰਦਰ ਲੰਮੇ ਪ੍ਰਧਾਨ ਸੈਂਟਰਲ ਕੈਨੇਡਾ, ਡਾ. ਬਰਜਿੰਦਰ ਸਿੰਘ ਬਰਾੜ, ਗੁਰਲਾਲ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਦਿਓਲ, ਜੱਗਾ ਰੌਣਕੇ, ਜੰਗ ਬਹਾਦਰ ਸਿੰਘ, ਜਗਜੀਤ ਸਿੰਘ ਜੱਗਾ ਤੇ ਅਮਨਪ੍ਰੀਤ ਸਿੰਘ ਬੈਂਸ ਵੀ ਸ਼ਾਮਲ ਸਨ।