ਕਿਹਾ ਕਿ ਸਿਹਤ ਮੰਤਰੀ ਦੁਆਰਾ ਬੁਪਰੀਨੌਰਫਿਨ ਗੋਲੀਆਂ ਦੇ ਕੀਤੇ ਘੁਟਾਲੇ ਨੇ ਨਸ਼ੇੜੀਆਂ ਦੀ ਗਿਣਤੀ ਵਧਾਈ
ਸ਼ਰਨਜੀਤ ਸਿੰਘ ਢਿੱਲੋਂ ਨੇ ਬਲਬੀਰ ਸਿੱਧੂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ
ਚੰਡੀਗੜ੍ਹ/08 ਮਾਰਚ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇੱਕ ਸਰਕਾਰੀ ਰਿਪੋਰਟ ਨੇ ਪਾਰਟੀ ਦੇ ਇਸ ਸਟੈਂਡ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੁਪਰਨੌਰਫਿਨ ਦੀਆਂ ਗਾਇਬ ਹੋਈਆਂ 5 ਕਰੋੜ ਗੋਲੀਆਂ ਨੇ ਪੰਜਾਬ ਅੰਦਰ ਨਸ਼ਾ ਰੋਗੀਆਂ ਦੀ ਗਿਣਤੀ ਵਧਾ ਦਿੱਤੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੂਬੇ ਦੇ ਨਸ਼ਾ-ਛੁਡਾਊ ਪ੍ਰੋਗਰਾਮ ਤਹਿਤ 67 ਹਜ਼ਾਰ ਨਸ਼ੇੜੀ ਹੁਣ ਬੁਪਰਨੌਰਫਿਨ ਦੇ ਨਸ਼ੇ ਤੋਂ ਖਹਿੜਾ ਛੁਡਵਾਉਣ ਲਈ ਇਲਾਜ ਕਰਵਾ ਰਹੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਇੱਕ ਸਰਕਾਰੀ ਰਿਪੋਰਟ ਨੇ ਸਾਬਿਤ ਕਰ ਦਿੱਤਾ ਹੈ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਰੱਗ ਮਾਫੀਆ ਨੂੰ ਦਿੱਤੀਆਂ 5 ਕਰੋੜ ਬੁਪਰਨੌਰਫਿਨ ਦੀਆਂ ਗੋਲੀਆਂ ਨੇ ਪੰਜਾਬ ਵਿਚ ਨਸ਼ਾ ਰੋਗੀਆਂ ਦੀ ਗਿਣਤੀ ਵਧਾ ਦਿੱਤੀ ਹੈ। ਇਸ ਲਈ ਸਿੱਧੂ ਕੈਬਨਿਟ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਉਸ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਕ ਪੰਜਾਬ ਸਰਕਾਰ ਦੀ ਰਿਪੋਰਟ, ਜਿਸ ਵਿਚ ਨਸ਼ਾ-ਛੁਡਾਊ ਕੇਂਦਰਾਂ ਦਾ ਸਰਵੇਖਣ ਕੀਤਾ ਗਿਆ ਹੈ, ਦੱਸਦੀ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ-ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਕੁੱਲ 3.94 ਲੱਖ ਨਸ਼ਾ ਰੋਗੀਆਂ ਵਿਚੋਂ 17 ਫੀਸਦੀ ਬੁਪਰਨੌਰਫਿਨ ਦੀ ਲਤ ਤੋਂ ਖਹਿੜਾ ਛੁਡਵਾਉਣ ਲਈ ਇਲਾਜ ਕਰਵਾ ਰਹੇ ਹਨ। ਇਸ ਤੋਂ ਵੱਡੀ ਕੋਈ ਪੁਸ਼ਟੀ ਨਹੀਂ ਹੋ ਸਕਦੀ। ਹੁਣ ਨਸ਼ਾ ਰੋਗੀ ਬੁਪਰਨੌਰਫਿਨ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ।
ਇਹ ਟਿੱਪਣੀ ਕਰਦਿਆਂ ਕਿ ਇਸ ਤੋਂ ਸਾਬਿਤ ਹੋ ਗਿਆ ਹੈ ਕਿ ਬਲਬੀਰ ਸਿੱਧੂ ਪੰਜਾਬ ਵਿਚ ਡਰੱਗ ਮਾਫੀਆ ਦਾ ਸਰਗਨਾ ਹੈ ਅਤੇ ਉਸ ਦੀ ਨਿਗਰਾਨੀ ਹੇਠ ਬੁਪਰਨੌਰਫਿਨ ਗੋਲੀਆਂ ਦੇ ਹੋਏ ਘੁਟਾਲੇ ਕਰਕੇ ਹਜ਼ਾਰਾਂ ਨੌਜਵਾਨ ਨਸ਼ੇ ਦੇ ਆਦੀ ਹੋ ਗਏ ਹਨ, ਸਰਦਾਰ ਢਿੱਲੋਂ ਨੇ ਕਿਹਾ ਕਿ ਸਿਹਤ ਮੰਤਰੀ ਖਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਧੂ ਸਿਰਫ ਖੁੱਲ੍ਹੀ ਮੰਡੀ ਵਿਚ 300 ਕਰੋੜ ਰੁਪਏ ਦੀਆਂ ਗੋਲੀਆਂ ਦੀ ਹੇਰਾਫੇਰੀ ਕਰਨ ਦਾ ਹੀ ਦੋਸ਼ੀ ਨਹੀਂ ਹੈ, ਸਗੋਂ ਉਸ ਨੇ ਉਹਨਾਂ ਪ੍ਰਾਈਵੇਟ ਕੇਂਦਰਾਂ ਦੀ ਵੀ ਪੁਸ਼ਤਪਨਾਹੀ ਕੀਤੀ ਹੈ, ਜਿਹਾਂਨਾਂ ਨੇ ਨਸ਼ਾ ਰੋਗੀਆਂ ਨੂੰ ਇਹ ਗੋਲੀਆਂ ਸ਼ਰੇਆਮ ਉੱਚੀ ਕੀਮਤ ਲੈ ਕੇ ਵੰਡੀਆਂ ਹਨ।

ਸਰਦਾਰ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਇਸ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਵਿਚ ਅੜਿੱਕਾ ਪਾਉਣ ਦੇ ਕੇਸ ਦੀ ਵੀ ਸੁਤੰਤਰ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਵਿਧਾਨ ਸਭਾ ਵਿਚ ਇਸ ਮਾਮਲੇ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਸੀ, ਪਰ ਸਰਕਾਰ ਨੇ ਅਜੇ ਤੀਕ ਕੋਈ ਕਾਰਵਾਈ ਨਹੀਂ ਕੀਤੀ ਹੈ।
ਅਕਾਲੀ ਵਿਧਾਇਕ ਦਲ ਦੇ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਦੀ ਰਿਪੋਰਟ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਬੁਪਰਨੌਰਫਿਨ ਦੀਆਂ ਗੋਲੀਆਂ ਨੂੰ ਮੈਡੀਕਲ ਨਿਗਰਾਨੀ ਹੇਠ ਨਹੀਂ ਵੰਡਿਆ ਗਿਆ। ਅਕਾਲੀ ਦਲ ਸ਼ੁਰੂ ਤੋਂ ਇਹੀ ਦਾਅਵਾ ਕਰਦਾ ਆ ਰਿਹਾ ਹੈ। ਇਹੀ ਵਜ੍ਹਾ ਕਰਕੇ ਮੁੱਖ ਸਿਹਤ ਸਕੱਤਰ ਨੇ ਇਤਰਾਜ਼ ਉਠਾਏ ਸਨ। ਸਿਹਤ ਮੰਤਰੀ ਨੇ ਨਾ ਸਿਰਫ ਇਹਨਾਂ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ, ਸਗੋਂ ਪ੍ਰਾਈਵੇਟ ਕੇਂਦਰਾਂ ਖ਼ਿਲਾਫ ਕਾਰਵਾਈ ਵੀ ਰੁਕਵਾ ਦਿੱਤੀ।
ਇਹ ਟਿੱਪਣੀ ਕਰਦਿਆਂ ਕਿ ਬੁਪਰਨੌਰਫਿਨ ਗੋਲੀਆਂ ਦੀ ਵੰਡ ਨੂੰ ਨਿਯਮਤ ਕਰਨ ਲਈ ਤੁਰੰਤ ਠੋਸ ਕਦਮ ਉਠਾਏ ਜਾਣੇ ਚਾਹੀਦੇ ਹਨ, ਕਿਉਂਕਿ ਇਹ ਵਿਅਕਤੀ ਨੂੰ ਨਸ਼ੇ ਦਾ ਆਦੀ ਬਣਾ ਸਕਦੀਆਂ ਹਨ, ਸਰਦਾਰ ਢਿੱਲੋਂ ਨੇ ਕਿਹਾ ਕਿ ਇਹਨਾਂ ਗੋਲੀਆਂ ਦੀ ਵੰਡ ਸਖ਼ਤ ਨਿਗਰਾਨੀ ਵਿਚ ਕੀਤੀ ਜਾਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਨਿਯਮਾਂ ਅਨੁਸਾਰ ਇਹਨਾਂ ਗੋਲੀਆਂ ਨੂੰ ਮੈਡੀਕਲ ਨਿਗਰਾਨੀ ਤਹਿਤ ਹੀ ਮਰੀਜ਼ਾਂ ਦੀ ਜੀਭ ਥੱਲੇ ਰੱਖਿਆ ਜਾਣਾ ਚਾਹੀਦਾ ਹੈ। ਸਿਹਤ ਮੰਤਰੀ ਦੇ ਇਸ਼ਾਰੇ ਉੱਤੇ 8.3 ਕਰੋੜ ਗੋਲੀਆਂ ਵਿਚੋਂ ਕੀਤੇ ਗਏ 5 ਕਰੋੜ ਗੋਲੀਆਂ ਦੇ ਘੁਟਾਲੇ ਦਾ ਹਿਸਾਬ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਘੁਟਾਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।