ਅੰਮ੍ਰਿਤਸਰ/29 ਮਈ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸੇਵਾ ਲਈ ਕਣਕ ਦੇਣ ਵਾਸਤੇ ਮਜੀਠਾ ਹਲਕੇ ਦੀ ਸੰਗਤ ਦਾ ਧੰਨਵਾਦ ਕੀਤਾ।
ਮਜੀਠਾ ਦੀ ਸੰਗਤ ਦੇ ਨਾਲ ਜਾ ਕੇ ਸਰਦਾਰ ਮਜੀਠੀਆ ਨੇ ਤਕਰੀਬਨ 900 ਕੁਇੰਟਲ ਕਣਕ ਗੁਰੂ ਰਾਮਦਾਸ ਲੰਗਰ ਘਰ ਵਿਖੇ ਜਮ੍ਹਾਂ ਕਰਵਾਈ। ਇਸ ਮੌਕੇ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਸੂਬੇ ਦੇ ਗੁਰੂਘਰਾਂ ਮਨੁੱਖਤਾ ਦੀ ਸੇਵਾ ਦੇ ਸਮਰੱਥ ਬਣਾਉਣ ਲਈ ਆਪਣਾ ਦਸਵੰਧ ਦੇਣ। ਉਹਨਾਂ ਇਹ ਵੀ ਅਪੀਲ ਕੀਤੀ ਕਿ ਸੂਬਾ ਸਰਕਾਰ ਇਸ ਪਾਵਨ ਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਵਾਸਤੇ ਲੋੜੀਂਦੇ ਪ੍ਰਬੰਧ ਕਰੇ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਬਾਕੀ ਪਵਿੱਤਰ ਅਸਥਾਨਾਂ ਉੱਤੇ ਮੱਥਾ ਟੇਕਣ ਨਾਲ ਇਨਸਾਨ ਦੀ ਸਵੈ-ਇੱਛਾ ਮਜ਼ਬੂਤ ਦੀ ਹੁੰਦੀ ਹੈ, ਜਿਸ ਦੀ ਮੌਜੂਦਾ ਸਮਿਆਂ ਵਿਚ ਬਹੁਤ ਅਹਿਮੀਅਤ ਹੈ।