ਕੋਰ ਕਮੇਟੀ ਨੇ ਪੰਜਾਬ 'ਚ ਨਸ਼ਿਆਂ ਨਾਲ ਹੋ ਰਹੀ ਮੌਤਾਂ ਉੱਤੇ ਡੂੰਘੀ ਚਿੰਤਾ ਪ੍ਰਗਟਾਈ
ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਵਪਾਰ ਨੂੰ ਨੱਥ ਪਾਉਣ ਵਿਚ ਪੂਰੀ ਤਰਾਂ ਅਸਫਲ ਰਹੀ ਹੈ
ਚੰਡੀਗੜ•/06 ਜੁਲਾਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਵੱਲੋਂ ਖੇਤੀ ਉਪਜ ਵਸਤਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਕੀਤੇ ਵੱਡੇ ਵਾਧੇ ਦਾ ਭਰਪੂਰ ਸਵਾਗਤ ਕੀਤਾ ਹੈ। ਪਾਰਟੀ ਨੇ ਕਿਹਾ ਹੈ ਕਿ ਕੇਂਦਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਕਿਸਾਨਾਂ ਨੂੰ 4000 ਕਰੋੜ ਰੁਪਏ ਤੋਂ ਵੀ ਵੱਧ ਦਾ ਫਾਇਦਾ ਹੋਵੇਗਾ।
ਅੱਜ ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਕੇਂਦਰ ਦੇ ਇਸ ਫੈਸਲੇ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਗਿਆ।
ਇਸ ਮੀਟਿੰਗ ਦੇ ਵੇਰਵੇ ਪੱਤਰਕਾਰਾਂ ਨਾਲ ਸਾਂਝੇ ਕਰਦੇ ਹੋਏ ਪਾਰਟੀ ਦੇ ਬੁਲਾਰੇ ਸਰਦਾਰ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਅਕਾਲੀ ਦਲ ਨੇ ਗਹਿਰੇ ਆਰਥਿਕ ਸੰਕਟ ਵਿਚ ਫਸੇ ਕਿਸਾਨਾਂ ਦੀ ਹਾਲਤ ਉੱਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ।
ਦੇਸ਼, ਕੌਮ ਅਤੇ ਪੰਜਾਬ ਦੇ ਸਿਰਮੌਰ ਆਗੂ ਸ. ਪਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਕਿਸਾਨੀ ਹਿੱਤਾਂ ਦੀ ਭਰਪੂਰ ਤਰਜ਼ਮਾਨੀ ਕੀਤੀ ਹੈ ਅਤੇ ਇਹਨਾ ਦੀ ਰਾਖੀ ਲਈ ਹਮੇਸ਼ਾਂ ਹੀ ਪਹਿਲੀ ਕਤਾਰ ਵਿੱਚ ਰਹਿ ਕੇ ਲੜਾਈ ਲੜੀ ਹੈ।
ਦੇਸ਼ ਦੀ ਕਿਸਾਨੀ ਆਮ ਤੌਰ ਤੇ ਅਤੇ ਪੰਜਾਬ ਦੇ ਕਿਸਾਨ ਵਿਸ਼ੇਸ਼ ਤੌਰ ਤੇ ਇਸ ਸਮੇ ਇੱਕ ਗੰਭੀਰ ਆਰਥਿਕ ਸੰਕਟ ਅਤੇ ਔਕੜਾਂ ਦਾ ਸਾਹਮਣਾ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਨੇ ਜ਼ਮੀਨ ਦੀ ਉਪਜਾਊੁ ਸ਼ਕਤੀ ਅਤੇ ਪਾਣੀ ਵਰਗੀਆਂ ਆਪਣੀਆਂ ਕੁਦਰਤੀ ਨੇਹਮਤਾਂ ਦੀ ਕੁਰਬਾਨੀ ਦੇ ਕੇ ਦੇਸ਼ ਨੂੰ ਭੁੱਖਮਰੀ ਦੇ ਮੁੰਹ ਵਿੱਚੋਂ ਕੱਢਿਆ ਪਰ ਅੱਜ ਖੇਤੀਬਾੜੀ ਮੁਨਾਫਾ ਬਖ਼ਸ਼ ਧੰਦਾ ਨਾ ਰਹਿ ਕੇ ਭਾਰੀ ਘਾਟੇ ਵਾਲਾ ਧੰਦਾ ਬਣ ਗਈ ਹੈ। ਖੇਤੀ ਲਾਗਤ ਕੀਮਤਾਂ ਵਿੱਚ ਭਾਰੀ ਵਾਧੇ ਅਤੇ ਸਮਰਥਨ ਮੁੱਲ ਵਿੱਚ ਵੱਡਾ ਪਾੜਾ ਖੜਾ ਹੋਣ ਨਾਲ ਕਿਸਾਨੀ ਭਿਆਨਕ ਸੰਕਟ ਵਿੱਚ ਘਿਰ ਗਈ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਕਿਸਾਨ ਆਤਮ ਹੱਤਿਆਵਾਂ ਦੇ ਦਰਦਨਾਕ ਘਟਨਾ ਚੱਕਰ ਵਿੱਚ ਫਸ ਗਏ ਹਨ।
ਇਸ ਇਕੱਤਰਤਾ ਦਾ ਇਹ ਦ੍ਰਿੜ ਵਿਸ਼ਵਾਸ਼ ਹੈ ਕਿ ਕਿਸਾਨ ਦੁਸ਼ਮਣ ਕਾਂਗਰਸ ਪਾਰਟੀ ਵੱਲੋਂ ਲੰਮੇ ਸਮੇ ਤੱਕ ਅਪਣਾਈਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਹੀ ਇਹ ਸੰਕਟ ਖੜਾ ਹੋਇਆ ਹੈ ਅਤੇ ਇਸ ਨਾਲ ਕਿਸਾਨੀ ਦੀ ਕਮਰ ਟੁੱਟ ਚੁੱਕੀ ਹੈ। ਇਹਨਾ ਘਟਨਾਵਾਂ ਵਿੱਚ ਭਿਆਨਕ ਹੱਦ ਤੱਕ ਵਾਧਾ ਹੋ ਰਿਹਾ ਹੈ।
ਜਿੱਥੇ ਕੇਂਦਰ ਸਰਕਾਰ ਵੱਲੋਂ ਖੇਤੀ ਉਪਜ ਦੀਆਂ ਵਸਤਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ ਵਾਧੇ ਨਾਲ ਕਿਸਾਨਾਂ ਨੂੰ ਲੋੜੀਂਦੀ ਰਾਹਤ ਮਿਲੇਗੀ, ਉਥੇ ਕਿਸਾਨੀ ਨੂੰ ਇਸ ਭਿਆਨਕ ਅਤੇ ਦਰਦਨਾਕ ਦੌਰ ਵਿੱਚੋਂ ਸਥਾਈ ਤੌਰ ਉਤੇ ਕੱਢਣ ਲਈ ਹੋਰ ਵੀ ਨਿੱਗਰ ਕਦਮ ਚੁੱਕਣ ਦੀ ਲੋੜ ਹੈ।
ਇਹ ਇਕੱਤਰਤਾ ਕੇਂਦਰ ਸਰਕਾਰ ਨੂੰ ਪੁਰਜੋਰ ਅਪੀਲ ਕਰਦੀ ਹੈ ਕਿ ਕਿਸਾਨੀ ਨੂੰ ਇਸ ਦੁਖਾਂਤ ਵਿੱਚੋਂ ਸਥਾਈ ਤੌਰ ਤੇ ਕੱਢਣ ਲਈ ਹੋਰ ਵੀ ਦੂਰਅੰਦੇਸੀ ਅਤੇ ਸਥਾਈ ਕਦਮ ਚੁੱਕੇ ਜਾਣ।
ਪਾਰਟੀ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ਅੰਦਰ ਨਸ਼ਿਆਂ ਦੇ ਮੁੱਦੇ ਦੀ ਆੜ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੀਤੀ ਜਾ ਰਹੀ ਸਟੰਟਬਾਜ਼ੀ ਨੂੰ ਲੋਕਾਂ ਦਾ ਧਿਆਨ ਅਸਲੀ ਸਮੱਿਸਆ ਤੋਂ ਹਟਾਉਣ ਦੀ ਸਾਜਿਸ਼ ਦੱਸਿਆ ਗਿਆ।
ਇਸ ਮੁੱਦੇ ਉੱਤੇ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿਚ ਪੰਜਾਬ ਅੰਦਰ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਿਨ ਬ ਦਿਨ ਵਧ ਰਹੀ ਗਿਣਤੀ ਅਤੇ ਚਿੰਤਾ ਪ੍ਰਗਟ ਕੀਤੀ ਗਈ । ਇਸ ਬਾਰੇ ਮਤਾ ਪਾਸ ਕਰਕੇ ਕਿਹਾ ਗਿਆ ਕਿ “ਪੰਜਾਬ ਦੀ ਮੌਜੂਦਾ ਸਰਕਾਰ ਨਸ਼ਿਆਂ ਦੇ ਵਪਾਰ ਨੂੰ ਨੱਥ ਪਾਉਣ ਵਿਚ ਪੂਰੀ ਤਰਾਂ ਅਸਫਲ ਰਹੀ ਹੈ ਅਤੇ ਉਸ ਵਲੋਂ ਆਪਣੀ ਇਸ ਅਸਫਲਤਾ ਨੂੰ ਢਕਣ ਲਈ ਮੁੱਖ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਰਿਹਾ ਹੈ। ਨਸ਼ੇ ਸਮਾਜਿਕ ਤੇ ਆਰਥਿਕ ਮਸਲਿਆਂ ਦੀ ਦੇਣ ਹਨ ਅਤੇ ਸ਼ੋਮਣੀ ਅਕਾਲੀ ਦਲ ਨੇ ਆਪਣੇ ਰਾਜ ਕਾਲ ਦੌਰਾਨ ਪ੍ਰਬੰਧਕੀ ਤੌਰ ਤੇ ਨਸ਼ਿਆਂ ਉੱਤੇ ਕਾਫੀ ਹੱਦ ਤੱਕ ਨਕੇਲ ਪਾ ਲਈ ਸੀ ਪ੍ਰੰਤੂ ਇਸ ਗੱਲ ਦਾ ਦੁੱਖ ਹੈ ਕਿ ਕੁਝ ਪਾਰਟੀਆਂ ਨੇ ਨਸ਼ਿਆਂ ਦੇ ਗੰਭੀਰ ਮੁੱਦਿਆਂ ਨੂੰ ਸਿਆਸੀ ਰੰਗਤ ਦੇ ਕੇ ਹਮੇਸ਼ਾਂ ਰਾਜਸੀ ਲਾਹਾ ਲਿਆ ਹੈ। ਇਥੋਂ ਤੱਕ ਕਿ ਰਾਜਸੀ ਲਾਹਾ ਲੈਣ ਲਈ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ।'
ਸਰਦਾਰ ਹਰਚਰਨ ਬੈਂਸ ਨੇ ਕਿਹਾ ਕਿ ਪਾਰਟੀ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਇਹਨਾਂ ਸਿਆਸੀ ਪਾਰਟੀਆਂ ਦੀ ਗੈਰ-ਜ਼ਿੰਮੇਦਾਰਾਨਾ ਬਿਆਨਬਾਜ਼ੀ ਦਾ ਪੰਜਾਬ ਅਤੇ ਪੰਜਾਬੀਆਂ ਭਾਰੀ ਖਮਿਆਜ਼ਾ ਭਰ ਰਹੇ ਹਨ। ਅਕਾਲੀ ਭਾਜਪਾ ਸਰਕਾਰ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਪੰਜਾਬੀ ਨੌਜਵਾਨਾ ਵਿਰੁੱਧ ਤੱਥਾਂ ਨੂੰ ਵਧਾ ਚੜ•ਾ ਕੇ ਪੇਸ਼ ਕੀਤਾ ਗਿਆ ਸੀ ਅਤੇ ਉਨਾਂ ਦੇ ਇਸ ਵਤੀਰੇ ਦੀ ਕੀਮਤ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀ ਨੌਜਵਾਨਾਂ ਨੂੰ ਤਾਰਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਰਾਜਸੀ ਪਾਰਟੀਆਂ ਨੇ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਕੀਤਾ ਹੈ। ਮਤੇ ਰਾਹੀਂ ਸ਼ੋਮਣੀ ਅਕਾਲੀ ਦਲ ਨੇ ਸਰਕਾਰ ਚਲਾ ਰਹੀ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਗੰਭੀਰ ਮੁੱਦਿਆਂ ਤੇ ਸੌੜੀ ਰਾਜਨੀਤੀ ਨਾਲ ਪੰਜਾਬੀਆਂ ਦਾ ਹੋਰ ਨੁਕਸਾਨ ਨਾ ਕਰੇ ਅਤੇ ਨਾ ਹੀ ਸ਼ੋਮਣੀ ਅਕਾਲੀ ਦਲ ਅਜਿਹਾ ਕਰਨ ਦੀ ਇਜਾਜ਼ਤ ਦੇਵੇਗਾ।
ਮਤੇ ਵਿਚ ਵਿਚ ਇਹ ਵੀ ਕਿਹਾ ਇਸ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ ਰਾਜਸੀ ਵੰਡੀਆਂ ਅਤੇ ਤੂੰ ਤੂੰ-ਮੈਂ ਮੈਂ ਦੀ ਸਿਆਸਤ ਤੋਂ ਉਪਰ ਉਠ ਕੇ ਸਮੇ ਦੀ ਸਰਕਾਰ ਨੂੰ ਹਰ ਤਰਾਂ ਦਾ ਸਹਿਯੋਗ ਦੇਵੇਗਾ। ਉਹਨਾਂ ਕਿਹਾ ਕਿ ਪਾਰਟੀ ਪੂਰੀ ਸ਼ਿੱਦਤ ਨਾਲ ਇਹ ਮਹਿਸੂਸ ਕਰਦੀ ਹੈ ਕਿ ਨਸ਼ਿਆਂ ਤੋਂ ਪੀੜਤ ਲੋਕਾਂ ਦੀ ਸਿਹਤ ਅਤੇ ਸਮਾਜਿਕ ਪੱਧਰ ਉੱਤੇ ਧਿਆਨ ਦੇਣ ਲੈਣ ਦੀ ਲੋੜ ਹੈ, ਜਿਸ ਵਿਚ ਸਰਕਾਰ ਨੇ ਅਜੇ ਤੱਕ ਕੋਈ ਵੀ ਕਦਮ ਨਹੀਂ ਚੁੱਕਿਆ ਹੈ।
ਇਸ ਤੋਂ ਪਹਿਲਾਂ ਕੋਰ ਕਮੇਟੀ ਮੈਂਬਰਾਂ ਨੇ ਅਕਾਲ ਚਲਾਣਾ ਕਰ ਗਏ ਸੀਨੀਅਰ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਅਤੇ ਅਫਗਾਨਿਸਤਾਨ ਵਿਚ ਮਾਰੇ ਗਏ 15 ਸਿੱਖਾਂ ਨੂੰ ਸ਼ਰਧਾਂਜ਼ਲੀ ਦਿੱਤੀ। ਵਡਾਲਾ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਵਿਕਾਸ ਲਈ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਗਿਆ ਕਿ ਵਡਾਲਾ ਸਾਹਿਬ ਇੱਕ ਤਜਰਬੇਕਾਰ ਸਿਆਸਤਦਾਨ ਸਨ, ਜਿਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਈ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਗਲਿਆਰਾ ਖੁਲਵਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਕਮੇਟੀ ਮੈਂਬਰਾਂ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਿਆ ਅਤੇ ਮੂਲ ਮੰਤਰ ਦਾ ਜਾਪ ਕੀਤਾ।
ਮਤਾ
ਇਹ ਇਕੱਤਰਤਾ ਕੇਂਦਰ ਵਿਚਲੀ ਐਨ ਡੀ ਏ ਸਰਕਾਰ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਦਾ ☬Âਸ ਗੱਲੋਂ ਧ•ੂਨਵਾਦ ਕਰਦੀ ਹੈ ☬ਕ ਉਹਨਾਂ ਨੇ ਸੰਨ ੧੯੮੪ ਵਿਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਉਤੇ ਦਰਦਨਾਕ ਫੌਜੀ ਹਮਲੇ ਦੌਰਾਨ ਗ੍ਰਿਫਤਾਰ ਕੀਤੇ ਨਿਰਦੋਸ਼ ਸਿੱਖਾਂ ਲਈ ਢੁਕਵੇਂ ਮੁਆਵਜ਼ਾ ਦੇਣ ਦੇ ਆਦੇਸ਼ ☬ਦੱਤੇ ਹਨ੍ਵ ਇਹਨਾਂ ਨਿਰਦੋਸ਼ ਸਿੱਖਾਂ ਨੂੰ ਜੂਨ ੧੯੮੪ ਵਿਚ ਗ੍ਰਿਫਤਾਰ ਕਰਕੇ ਜੋਧ ਪੁਰ ਜੇਲ ਵਿਚ ਰੱਖਿਆ ਗਿਆ ਸੀ। ਸ਼ੋਮਣੀ ਅਕਾਲੀ ਦਲ ਇਕ ਲੰਬੇ ਸਮੇ ਤੋਂ ਇਹਨਾ ਦੇ ਹਿਤਾਂ ਦੀ ਪੈਰਵੀ ਕਰ ਰਿਹਾ ਸੀ ਪਰ ਪਿਛਲੀਆਂ ਕਾਂਗਰਸੀ ਸਰਕਾਰਾਂ ਵੱਲੋਂ ਇਸਹ ਕੇਸ ਨੂੰ ਕਚਹਿਰੀ ਵਿਚ ਜਾਣ ਬੁੱਝ ਕੇ ਉਲਝਾਏ ਜਾਣ ਕਾਰਨ ਇਸ ਵਿਚ ਦੇਰੀ ਹੋ ਰਹੀ ਸੀ। ਸਿੱਖ ਕੌਮ ਦੇ ਅੱਲੇ• ਜ਼ਖਮਾਂ ਉਤੇ ਮਲ•ਮ ਲਾਉਣ ਦੇ ਫੈਸਲੇ ਹੇਠ ਮੁਆਵਜੇ ਦੇ ਅੈਲਾਨ ਲਈ ☬Âਹ ☬Âਕੱਤਰਤਾ ਕੇਂਦਰ ਸਰਕਾਰ ਦੀ ਪਜ਼ਸ•ੂਸ਼ਾ ਕਰਦੀ ਹੈ ਅਤੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਕਾਂਗਰਸੀ ਸਰਕਾਰਾਂ ਵੱਲੋਂ ਸਿਖ ਕੌਮ ਦੇ ਲੰਬੇ ਸਮੇ ਤੋਂ ਜਾਣ ਬੁੱਝ ਕੇ ਲਟਕਾਏ ਗਏ ਬਾਕੀ ਮਸਲਿਆਂ ਉਤੇ ਭੀ ਜਲਦੀ ਤੋਂ ਜਲਦੀ ਗੌਰ ਕਰਕੇ ਉਹਨਾਂ ਨੂੰ ਸੁਲਝਾਉਣ ਦੀ ਪਹਿਲ ਕਦਮੀ ਕਰੇ।
ਕੋਰ ਕਮੇਟੀ ਦੀ ਇਸ ਮੀਟਿੰਗ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ, ਸੀਨੀਅਰ ਆਗੂਆਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਰਦਾਰ ਸੁਖਦੇਵ ਸਿੰਘ ਢੀਂਡਸਾ, ਸਰਦਾਰ ਬਲਵਿੰਦਰ ਸਿੰਘ ਭੂੰਦੜ, ਐਸਜੀਪੀਸੀ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਜੰਗੀਰ ਕੌਰ, ਸਰਦਾਰ ਚਰਨਜੀਤ ਸਿੰਘ ਅਟਵਾਲ, ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ, ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਬੀਬੀ ਉਪਿੰਦਰਜੀਤ ਕੌਰ, ਸਰਦਾਰ ਬਿਕਰਮ ਸਿੰਘ ਮਜੀਠੀਆ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਰਦਾਰ ਅਵਤਾਰ ਸਿੰਘ ਹਿੱਤ, ਸਰਦਾਰ ਹਰੀ ਸਿੰਘ ਜ਼ੀਰਾ, ਸਰਦਾ ਨਿਰਮਲ ਸਿੰਘ ਕਾਹਲੋਂ, ਸਰਦਾਰ ਜਨਮੇਜਾ ਸਿੰਘ ਸੇਖੋਂ, ਸਰਦਾਰ ਬਲਦੇਵ ਸਿੰਘ ਮਾਨ ਅਤੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਵੀ ਹਾਜ਼ਿਰ ਸਨ।