ਤੁਹਾਨੂੰ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਦਾ ਪੂਰੇ ਨਾਂ ਸਹਿਤ ਹਵਾਲਾ ਦਿਓ ਜੀ। ਵਾਰ ਵਾਰ ਅਜਿਹੀਆਂ ਬਹੁਤ ਮਿਸਾਲਾਂ ਸਾਹਮਣੇ ਆਈਆਂ ਹਨ ਜਦੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਆਗੂਆਂ ਦਾ ਨਾਂ ਕੱਟ ਵੱਢ ਕੇ ਲਿਖਿਆ ਗਿਆ ਹੈ। ਇਸ ਨਾਲ ਇਹ ਗਲਤ ਪ੍ਰਭਾਵ ਜਾਂਦਾ ਹੈ ਕਿ ਕੱਟ ਵੱਢ ਕੇ ਲਿਖਿਆ ਗਿਆ ਨਾਂ ਹੀ ਉਸ ਆਗੂ ਦਾ ਪੂਰਾ ਨਾਂ ਹੈ। ਇਸ ਤੋਂ ਬਚਣਾ ਚਾਹੀਦਾ ਹੈ।
ਇਸ ਸੁਨੇਹੇ ਦਾ ਇਕਲੌਤਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਤਕ ਸਹੀ ਸੂਚਨਾ ਦਾ ਸੰਚਾਰ ਹੋਵੇ। ਮੈਨੂੰ ਉਮੀਦ ਹੈ ਕਿ ਇਸ ਸੰਬੰਧ ਵਿਚ ਤੁਸੀਂ ਆਪਣਾ ਪੂਰਾ ਸਹਿਯੋਗ ਦੇਵੋਗੇ।
ਤੁਹਾਡਾ ਵਿਸ਼ਵਾਸ਼ਪਾਤਰ
ਜੰਗਵੀਰ ਸਿੰਘ
ਮੀਡੀਆ ਸਲਾਹਕਾਰ, ਅਕਾਲੀ ਦਲ ਪ੍ਰਧਾਨ