ਕਿਹਾ ਕਿ ਸਕੂਲੀ ਬੱਚਿਆਂ ਉੱਤੇ ਪ੍ਰੀਖਿਆ ਫੀਸ ਦਾ ਵੀ ਵਾਧੂ ਬੋਝ ਪਾਇਆ ਗਿਆ ਹੈ
ਚੰਡੀਗੜ•/04 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੋਲੋਂ ਸੂਬੇ ਦੇ ਵਿੱਤੀ ਪ੍ਰਬੰਧ ਦਾ ਸੱਤਿਆਨਾਸ ਕਰਨ ਲਈ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਹੈ ਕਿ ਕਾਂਗਰਸ ਸਰਕਾਰ ਸੂਬੇ ਦੇ ਸਕੂਲੀ ਬੱਚਿਆਂ ਲਈ ਸਰਦੀਆਂ ਵਾਸਤੇ ਵਰਦੀਆਂ ਖਰੀਦਣ ਲਈ 35 ਲੱਖ ਰੁਪਏ ਦੇਣ ਤੋਂ ਵੀ ਹੱਥ ਖੜ•ੇ ਕਰ ਗਈ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਸ੍ਰੀ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਉਹਨਾਂ ਗਰੀਬ ਬੱਚਿਆਂ ਦੇ ਮਾਪਿਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ, ਜਿਹਨਾਂ ਨੂੰ ਇਸ ਕੜਾਕੇ ਦੀ ਠੰਡ ਵਿਚ ਸਰਦੀਆਂ ਦੀਆਂ ਵਰਦੀਆਂ ਦੇਣ ਤੋਂ ਇਨਕਾਰ ਕਰਕੇ ਵਿੱਤ ਮੰਤਰੀ ਨੇ ਬੱਚਿਆਂ ਨਾਲ ਬੇਰਹਿਮੀ ਭਰਿਆ ਸਲੂਕ ਕੀਤਾ ਹੈ। ਉਹਨਾਂ ਕਿਹਾ ਕਿ ਕਿੰਨੇ ਸਾਰੇ ਬੱਚੇ ਕਾਂਗਰਸ ਸਰਕਾਰ ਵੱਲੋਂ ਸਰਦੀਆਂ ਦੀਆਂ ਵਰਦੀਆਂ ਨਾਲ ਦਿੱਤੇ ਜਾਣ ਕਰਕੇ ਸਕੂਲ ਆਉਣਾ ਬੰਦ ਕਰ ਗਏ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਬੱਚੇ ਇਸ ਕੜਾਕੇ ਵੀ ਠੰਡ ਵਿਚ ਬਗੈਰ ਗਰਮ ਵਰਦੀਆਂ ਤੋਂ ਬੀਮਾਰ ਹੋ ਚੁੱਕੇ ਹਨ।
ਸ੍ਰੀ ਟੀਨੂੰ ਨੇ ਕਿਹਾ ਕਿ ਉਂਝ ਤਾਂ ਮਨਪ੍ਰੀਤ ਬਾਦਲ ਦੀ ਮਾੜੀ ਕਾਰਗੁਜ਼ਾਰੀ ਤੋਂ ਸਮਾਜ ਦਾ ਹਰ ਵਰਗ ਅੱਕਿਆ ਪਿਆ ਹੈ, ਪਰ ਦਲਿਤਾਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ, ਕਿਉਂਕਿ ਉਸ ਨੇ ਲਗਾਤਾਰ ਉਹਨਾਂ ਨਾਲ ਵਿਤਕਰਾ ਆਪਣਾ ਦਲਿਤ-ਵਿਰੋਧੀ ਵਤੀਰਾ ਵਿਖਾਇਆ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਕ ਸਾਲ ਤੋਂ ਮਨਪ੍ਰੀਤ ਬਾਦਲ ਨੇ ਦਲਿਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਵਜ਼ੀਫੇ ਨਹੀਂ ਦਿੱਤੇ , ਜਿਸ ਕਰਕੇ ਇੱਕ ਲੱਖ ਤੋਂ ਵੱਧ ਦਲਿਤ ਵਿਦਿਆਰਥੀ ਸੂਬੇ ਦੇ ਕਾਲਜਾਂ ਅੰਦਰ ਦਾਖ਼ਲੇ ਨਹੀਂ ਲੈ ਪਾਏ ਅਤੇ ਉਹਨਾਂ ਦਾ ਇੱਕ ਵਿਦਿਅਕ ਵਰ•ਾ ਮਾਰਿਆ ਗਿਆ। ਉਹਨਾਂ ਕਿਹਾ ਕਿ ਵਜ਼ੀਫਿਆਂ ਦੀ ਇਹ ਰਾਸ਼ੀ ਅਜੇ ਵੀ ਪੂਰੀ ਜਾਰੀ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੁਣ ਵਿੱਤ ਮੰਤਰੀ ਨੇ ਸਰਕਾਰੀ ਸਕੂਲਾਂ ਵਿਚ ਪੜ•ਦੇ ਵਿਦਿਆਰਥੀਆਂ ਲਈ ਸਰਦੀਆਂ ਵਾਸਤੇ ਵਰਦੀਆਂ ਖਰੀਦਣ ਲਈ 35 ਲੱਖ ਰੁਪਏ ਦੀ ਮਾਮੂਲੀ ਰਕਮ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਜ਼ਿਆਦਾਤਰ ਦਲਿਤਾਂ ਅਤੇ ਗਰੀਬ ਤਬਕਿਆਂ ਦੇ ਬੱਚੇ ਹੀ ਪੜ•ਦੇ ਹਨ। ਉਹਨਾਂ ਕਿਹਾ ਕਿ ਇਸ ਸਕੀਮ ਤਹਿਤ 76 ਲੱਖ ਰੁਪਏ ਦਾ ਵੱਡਾ ਹਿੱਸਾ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਦਲਿਤ ਵਿਦਿਆਰਥੀਆਂ ਪ੍ਰਤੀ ਅਜਿਹੀ ਕਰੂਰ ਮਾਨਸਿਕਤਾ ਦਾ ਵਿਖਾਵਾ ਕੀਤਾ ਹੈ।
ਇਸ ਸੰਬੰਧੀ ਹੋਰ ਵੇਰਵੇ ਨਸ਼ਰ ਕਰਦਿਆਂ ਸ੍ਰੀ ਟੀਨੂੰ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਸਕੂਲੀ ਬੱਚਿਆਂ ਨੂੰ ਲਗਾਤਾਰ ਸਕੂਲੀ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਦਿੱਤੀਆਂ ਜਾਂਦੀਆਂ ਸਨ, ਕਿਉਂਕਿ ਸਰਦਾਰ ਪਰਕਾਸ਼ ਸਿੰਘ ਬਾਦਲ ਇਸ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕੀਤੇ ਜਾਣ ਦੀ ਲੋੜ ਨੂੰ ਸਮਝਦੇ ਸਨ। ਉਹਨਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਅਜੇ ਸਰਦੀਆਂ ਦੀਆਂ ਵਰਦੀਆਂ ਖਰੀਦਣ ਦੀ ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ ਹੈ, ਜਦਕਿ ਇਹ ਵਰਦੀਆਂ 15 ਨਵੰਬਰ ਤਕ ਵਿਦਿਆਰਥੀਆਂ ਨੂੰ ਵੰਡੀਆਂ ਜਾਣੀਆਂ ਬਣਦੀਆਂ ਸਨ। ਉਹਨਾਂ ਕਿਹਾ ਕਿ ਸਰਦੀਆਂ ਦਾ ਸੀਜ਼ਨ 31 ਜਨਵਰੀ ਨੂੰ ਮੁੱਕ ਜਾਂਦਾ ਹੈ। ਇਸ ਤਰ•ਾਂ ਲੱਗਦਾ ਹੈ ਕਿ ਕਾਂਗਰਸ ਸਰਕਾਰ ਜਾਣ ਬੁੱਝ ਇਸ ਨੂੰ ਹੋਰ ਲਟਕਾਉਣਾ ਚਾਹੁੰਦੀ ਹੈ ਤਾਂ ਵਰਦੀਆਂ ਵੰਡਣ ਦੀ ਲੋੜ ਹੀ ਖ਼ਤਮ ਹੋ ਜਾਵੇ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਰਦੀਆਂ ਦੀਆਂ ਵਰਦੀਆਂ ਅਤੇ ਵਿਦਿਆਰਥਣਾਂ ਲਈ ਸਾਇਕਲ ਵਰਗੀਆਂ ਸਹੂਲਤਾਂ ਤਾਂ ਦਿੱਤੀਆਂ ਨਹੀਂ ਜਾ ਰਹੀਆਂ ਹਨ, ਪਰੰਤੂ ਪ੍ਰੀਖਿਆ ਫੀਸ ਦੇ ਰੂਪ ਵਿਚ ਵਿਦਿਆਰਥੀਆਂ ਉੱਤੇ ਇੱਕ ਵਾਧੂ ਬੋਝ ਪਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਕੂਲ ਦੀ ਸਿੱਖਿਆ ਮੁਫਤ ਹੁੰਦੀ ਹੈ, ਪਰ ਕਾਂਗਰਸ ਸਰਕਾਰ ਅਤੇ ਇਸ ਦੇ ਚਲਾਕ ਵਿੱਤ ਮੰਤਰੀ ਨੇ ਇਸ ਕਲਾਜ਼ ਨਾਲ ਵੀ ਛੇੜਖਾਨੀ ਕਰਕੇ 1200 ਰੁਪਏ ਦੀ ਪ੍ਰੀਖਿਆ ਫੀਸ ਲੈਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰੈਕਟੀਕਲ ਵਿਸ਼ਿਆਂ ਵਾਸਤੇ 250 ਰੁਪਏ ਪ੍ਰਤੀ ਵਿਸ਼ਾ ਵਿਦਿਆਰਥੀਆਂ ਤੋਂ ਲਏ ਜਾ ਰਹੇ ਹਨ।
ਉਹਨਾਂ ਇਸ ਫੀਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਸਰਕਾਰੀ ਸਕੂਲਾਂ ਵਿਚ ਦਿੱਤੀ ਜਾਂਦੀ ਮੁਫਤ ਸਿੱਖਿਆ ਦੀ ਸਹੂਲਤ ਦੇ ਖ਼ਿਲਾਫ ਹੈ।