ਚੰਡੀਗੜ੍ਹ, 29 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਵੱਲੋਂ ਕੱਲ੍ਹ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਗੁੰਡਾ ਗਰਦੀ ਅਤੇ ਹਿੰਸਾ ਵਿਚ ਸ਼ਾਮਲ ਹੋਣ ਲਈ ਕਾਂਗਰਸ ਪਾਰਟੀ ਦੀ ਨਿਖੇਧੀ ਕੀਤੀ ਉਹ ਵੀ ਉਸ ਵੇਲੇ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਹੋ ਰਹੇ ਹਨ।
ਇਥੇ ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਪ੍ਰੋ. Êਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਗੁੰਡਿਆਂ ਨੇ ਨਾ ਸਿਰਫ ਆਪਣੀਆਂ ਕਾਰਵਾਈਆਂ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੁੰ ਸੱਟ ਮਾਰੀ ਹੈ ਬਲਕਿ ਸ਼ਰਧਾਲੂਆਂ ਵੱਲੋਂ ਬਣਾਈ ਜਾ ਰਹੇ ਚਾਹ ਦੇ ਭਾਂਡੇ ਖਿੰਡਾ ਕੇ ਲੰਗਰ ਦੀ ਰਵਾਇਤ ਦਾ ਵੀ ਅਪਮਾਨ ਕੀਤਾ ਹੈ।
ਇਸ ਮੌਕੇ ਹਾਜ਼ਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸਵਰਨ ਸਿੰਘ ਚਨਾਰਥਲ, ਦਰਬਾਰਾ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਾਏ ਤੇ ਰਵਿੰਦਰ ਸਿੰਘ ਖਾਲਸਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਧਾਰਮਿਕ ਅਸਥਾਨਾਂ ’ਤੇ ਅਜਿਹੇ ਨਿੰਦਣਯੋਗ ਕਾਰਿਆਂ ਨੂੰ ਉਤਸ਼ਾਹਿਤ ਕਰ ਕੇ ਪੰਜਾਬ ਦੀ ਸ਼ਾਂਤੀ ਭੰਗ ਨਾ ਕਰਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਉਹਨਾਂ ਏਜੰਸੀਆਂ ਦੇ ਹੱਥਾਂ ਵਿਚ ਖੇਡ ਰਹੀ ਹੈ ਜੋ ਕਿਸਾਨ ਸੰਘਰਸ਼ ਦਾ ਨੁਕਸਾਨ ਕਰਨਾ ਚਾਹੁੰਦੀਆਂ ਹਨ ਤੇ ਕਿਹਾ ਕਿ ਕੋਈ ਵੀ ਕਿਸਾਨ ਆਗੂ ਜਾਂ ਕਿਸਾਨ ਅਜਿਹੀ ਨਿੰਦਣਯੋਗ ਗਤੀਵਿਧੀ ਵਿਚ ਸ਼ਾਮਲ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਚੁਸਤ ਚਲਾਕੀਆਂ ਕਾਂਗਰਸ ਪਾਰਟੀ ਨੂੰ ਮਹਿੰਗੀਆਂ ਪਈਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਖਿਆ ਕਿ ਫਤਿਹਗੜ੍ਹ ਸਾਹਿਬ ਵਿਚ ਜੋ ਹੋਇਆ, ਅਜਿਹੀਆਂ ਘਟਨਾਵਾਂ ਦੀ ਆਗਿਆ ਦੇ ਕੇ ਤੇ ਪ੍ਰਸ਼ਾਸਨ ਤੇ ਪੁਲਿਸ ਦੀ ਹਮਾਇਤ ਵਿਚ ਨਿਤਰ ਕੇ ਉਹ ਸੂਬੇ ਦੀ ਸ਼ਾਂਤੀ ਭੰਗ ਕਰਨ ਵਿਚ ਭਾਈਵਾਲ ਨਾ ਬਣਨ। ਉਹਨਾਂ ਨੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਨਾ ਕਰਨ ’ਤੇ ਜ਼ਿਲ੍ਹਾ ਪੁਲਿਸ ਦੀ ਵੀ ਨਿਖੇਧੀ ਕੀਤੀ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਲਈ ਅਜਿਹੀਆਂ ਘਟਨਾਵਾਂ ਨੂੰ ਹੱਲਾਸ਼ੇਰੀ ਦੇ ਸਕਦੀ ਹੈ ਪਰ ਅਕਾਲੀ ਦਲ ਚੁੱਪ ਨਹੀਂ ਬੈਠੇਗਾ। ਉਹਨਾਂ ਕਿਹਾ ਕਿ ਅਸੀਂ ਨਾ ਸਿਰਫਅਜਿਹੇ ਅਨਸਰਾਂ ਨੂੰ ਬੇਨਕਾਬ ਕਰਾਂਗੇ ਬਲਕਿ ਇਹਨਾਂ ਨੂੰ ਸਬਕ ਵੀ ਸਿਖਾਵਾਂਗੇ। ਉਹਨਾਂ ਨੇ ਲੋਕਾਂ ਨੂੰ ਭੜਕਉਣ ਵਾਲੇ ਮੁੱਖ ਸਾਜ਼ਿਸ਼ਕਾਰ ਟਹਿਲਦੀਪ ਸਿੰਘ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਟਹਿਲਦੀਪ ਖੰਨਾ ਨੇੜਲੇ ਪਿੰਡ ਗੋਹ ਦਾ ਰਹਿਣ ਵਾਲਾ ਹੈ ਜਿਸਦੀਆਂ ਖੰਨਾ ਦੇ ਵਿਧਾਇਕ ਗੁਰਕੀਰਤ ਕੋਟਲੀ ਨਾਲ ਤਸਵੀਰਾਂ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਗੱਲੋਂ ਨਮੋਸ਼ੀ ਵਿਚ ਹੈ ਕਿ ਅਕਾਲੀ ਦਲ ਕਿਸਾਨੀ ਸੰਘਰਸ਼ ਨਾਲ ਡੱਟ ਕੇ ਖੜ੍ਹਾ ਹੈ ਤੇ ਇਸਨੇ ਵਜ਼ਾਰਤੀ ਕੁਰਸੀ ਦੇ ਨਾਲ ਨਾਲ ਐਨ ਡੀ ਏ ਗਠਜੋੜ ਨੂੰ ਵੀ ਲੱਤ ਮਾਰ ਦਿੱਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹੋਰ ਹਮ ਖਿਆਲੀ ਖੇਤਰੀ ਪਾਰਟੀਆਂ ਨੁੰ ਵੀ ਕਿਸਾਨ ਸੰਘਰਸ਼ ਦੇ ਹੱਕ ਵਿਚ ਇਕ ਮੰਚ ’ਤੇ ਲਿਆਉਣ ਸਫਲ ਰਿਹਾ ਹੈ। ਇਹੀ ਗੱਲ ਕਾਂਗਰਸ ਨੁੰ ਪਸੰਦ ਨਹੀਂ ਆ ਰਹੀ ਜਿਸ ਕਾਰਨ ਉਹ ਅਜਿਹੀਆਂ ਸ਼ਰਾਰਤਾਂ ਕਰਨ ’ਤੇ ਉਤਰ ਆਈ ਹੈ ਜੋ ਕਿ ਉਸਨੇ ਸੂਬੇ ਵਿਚ ਅਤਿਵਾਦ ਆਉਣ ਤੋਂ ਪਹਿਲਾਂ ਕੀਤੀਆਂ ਸਨ।
ਇਸ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਜ਼ਿਲ੍ਹਾ ਪ੍ਰਧਾਨ ਜਗਦੀਪ ਚੀਮਾ ਸਮੇਤ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਹਨਾਂ ਕਾਂਗਰਸ ਦੇ ਗੁੰਡਿਆਂ ਵੱਲੋਂ ਭੜਕਾਏ ਜਾਣ ਦੇ ਬਾਵਜੂਦ ਸੰਜਮ ਨਾਲ ਕੰਮ ਲਿਆ।
ਉਹਨਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਸਹੀ ਤਰੀਕੇ ਜ਼ਾਬਤੇ ਵਿਚ ਰਹਿ ਕੇ ਵਿਚਾਰੀ ਹੈ ਕਿਉਂਕਿ ਉਹ ਉਸ ਪਵਿੱਤਰ ਥਾਂ ’ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰਨ ਦੇਣਾ ਚਾਹੁੰਦੀ ਸੀ ਉਹ ਵੀ ਜਦੋਂ ਸਾਰੀ ਕੌਮ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਮਨਾ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਇਹਨਾਂ ਭਾਵਨਾਵਾਂ ਨਾਲ ਕੋਈ ਸਰੋਕਾਰ ਨਹੀਂ ਜੋਕਿ ਉਸਵੱਲੋਂ ਗੁਰਦੁਆਰਾ ਸਾਹਿਬ ਵਿਚ ਮਰਿਆਦਾ ਦੀ ਉਲੰਘਣਾ ਕਰਨ ਤੇਲੰਗਰ ਦੀ ਰਵਾਇਤ ਦਾ ਅਪਮਾਨ ਕਰਨ ਤੋਂ ਸਪਸ਼ਟ ਹੁੰਦੀ ਹੈ।