ਕਿਹਾ ਕਿ ਸਿਆਸੀ ਸਰਪ੍ਰਸਤੀ ਕਾਰਨ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਦੋਸ਼ੀਆਂ ਦੀ ਕੀਤੀ ਜਾ ਰਹੀ ਹੈ ਰੱਖਿਆ
ਬਲਵਿੰਦਰ ਸਿੰਘ ਭੂੰਦੜ ਤੇ ਸਿਕੰਦਰ ਸਿੰਘ ਮਲੂਕਾ ਨੇ ਕੀਤਾ ਸਵਾਲ, ਮੁੱਖ ਮੰਤਰੀ ਮਾਮਲੇ ਵਿਚ ਦਖਲ ਕਿਉਂ ਨਹੀਂ ਦੇ ਰਹੇ ?
ਕਿਸਾਨਾਂ ਲਈ ਮੁਆਵਜ਼ੇ ਤੇ ਬਦਲਵੇਂ ਬੀਜ ਦੀ ਸਪਲਾਈ ਦੀ ਕੀਤੀ ਮੰਗ
ਚੰਡੀਗੜ•, 31 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਬਹੁ ਕਰੋੜੀ ਅੰਤਰ ਰਾਜੀ ਬੀਜ ਘੁਟਾਲੇ ਦੀਆਂ ਦੋਸ਼ੀ ਦੋ ਬੀਜ ਕੰਪਨੀਆਂ ਜਿਹਨਾਂ ਨੇ ਪੰਜਾਬ ਅਤੇ ਗਵਾਂਢੀ ਰਾਜਾਂ ਦੇ ਕਿਸਾਨਾਂ ਦੇ ਜੀਵਨ ਪ੍ਰਭਾਵਤ ਕੀਤੇ ਹਨ, ਦੇ ਲਾਇਸੰਸ ਰੱਦ ਕੀਤੇ ਜਾਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਸ੍ਰ ਬਲਵਿੰਦਰ ਸਿੰਘ ਭੂੰਦੜ ਤੇ ਕਿਸਾਨ ਵਿੰਗ ਦੇ ਪ੍ਰਧਾਨ ਸ੍ਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜਲੰਧਰ ਤੇ ਹੋਰ ਥਾਵਾਂ 'ਤੇ ਕਿਸਾਨਾਂ ਦੇ ਰੋਸ ਵਿਖਾਵਿਆਂ ਤੇ ਸ਼ਿਕਾਇਤਾਂ ਤੋਂ ਬਾਅਦ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਪੀ ਆਰ 128 ਅਤੇ ਪੀ ਆਰ 129 ਦੇ ਜਾਅਲੀ ਬੀਜ ਕਿਸਾਨਾਂ ਨੂੰ ਵੇਚਣ ਵਾਲੇ ਕੁਝ ਬੀਜ ਸਟੋਰਾਂ ਦੇ ਖਿਲਾਫ ਕਾਰਵਾਈ ਤਾਂ ਕੀਤੀ ਹੈ ਪਰ ਬਰਾੜ ਸੀਡਜ਼ ਲੁਧਿਆਣਾ ਤੇ ਕਰਨਾਲ ਐਗਰੀ ਸੀਡਜ਼ ਡੇਰਾ ਬਾਬਾ ਨਾਨਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਇਹਨਾਂ ਦੇ ਬਹੁ ਕਰੋੜੀ ਘੁਟਾਲੇ ਵਿਚ ਸ਼ਾਮਲ ਹੋਣ ਦੀ ਗੱਲ 11 ਮਈ ਨੂੰ ਹੀ ਜਗ ਜ਼ਾਹਰ ਹੋ ਗਈ ਸੀ ਜਦੋਂ ਮਾਮਲੇ ਵਿਚ ਖੇਤੀਬਾੜੀ ਵਿਭਾਗ ਨੇ ਇਕ ਐਫ ਆਈ ਆਰ ਦਰਜ ਕਰਵਾਈ ਸੀ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਦੋਸ਼ੀਆਂ ਨੂੰ ਸਿਆਸੀ ਸਰਪ੍ਰਸਤੀ ਮਿਲ ਰਹੀ ਹੈ ਤੇ ਇਸੇ ਲਈ ਪੁਲਿਸ ਇਹਨਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ।
ਸ੍ਰੀ ਭੂੰਦੜ ਤੇ ਸ੍ਰੀ ਮਲੂਕਾ ਨੇ ਮੰਗ ਕੀਤੀ ਕਿ ਲੁਧਿਆ ਸੀਡ ਸਟੋਰ ਤੇ ਡੇਰਾ ਬਾਬਾ ਨਾਨਕ ਆਧਾਰਿਤ ਪ੍ਰੋਡਿਊਸਰ ਦੇ ਲਾਇਸੰਸ ਤੁਰੰਤ ਰੱਦ ਕੀਤੇ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਦੋਵੇਂ ਦੁਕਾਨਾਂ ਦੇ ਮਾਲਕਾਂ ਦੀ ਹਿਰਾਸਤੀ ਪੁੱਛ ਗਿੱਛ ਹੋਣੀ ਚਾਹੀਦੀ ਹੈ ਤਾਂ ਜੋ ਬੀਜ ਘੁਟਾਲੇ ਦਾ ਪਰਦਾਫਾਸ਼ ਹੋ ਸਕੇ ਤੇ ਇਹ ਸਾਹਮਣੇ ਆ ਕੇ ਘੁਟਾਲੇਬਾਜ਼ਾਂ ਦੀ ਸਰਪ੍ਰਸਤੀ ਕਿਸਨੇ ਕੀਤੀ ਹੈ।
ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਘੁਟਾਲੇਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਆਉਣ ਦੇ ਬਾਵਜੂਦ ਤੇ ਉਹਨਾਂ ਦੀ ਕਰਨਾਲ ਸੀਡ ਦੇ ਮਾਲਕ ਲੱਕੀ ਢਿੱਲੋਂ ਨਾਲ ਨੇੜਤਾ ਵੀ ਜੱਗ ਜ਼ਾਹਰ ਹੋਣ ਦੇ ਬਾਵਜੂਦ ਸਰਕਾਰ ਨੇ ਹਾਲੇ ਤੱਕ ਕੇਸ ਦੀ ਨਿਰਪੱਖ ਜਾਂਚ ਦੇ ਹੁਕਮ ਜਾਰੀ ਨਹੀਂ ਕੀਤੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਜਿਸ ਤਰੀਕੇ ਸਰਕਾਰ ਚਲ ਰਹੀ ਹੈ ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਦੋਸ਼ੀਆਂ ਨੂੰ ਆਪਣੇ ਠਿਕਾਣਿਆਂ ਤੋਂ ਸਬੂਤ ਨਸ਼ਟ ਕਰਨ ਤੇ ਰਿਕਾਰਡ ਖੁਰਦ ਬੁਰਦ ਕਰਨ ਦਾ ਖੁਲ•ਾ ਮੌਕਾ ਦਿੱਤਾ ਜਾ ਰਿਹਾ ਹੈ।
ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਸੀਡ ਸਟੋਰ ਤੇ ਨਕਲੀ ਬੀਜ ਨਿਰਮਾਤਾ ਦੇ ਖਿਲਾਫ ਕਾਰਵਾਈ ਕਰਨ ਲਈ ਹੋਰ ਕਿਸ ਗੱਲ ਸਬੂਤ ਦੀ ਉਡੀਕ ਹੈ ? ਸ੍ਰੀ ਭੂੰਦੜ ਤੇ ਸ੍ਰੀ ਮਲੂਕਾ ਨੇ ਕਿਹਾ ਕਿ ਹੁਣ ਕਿਸਾਨ ਸਾਹਮਣੇ ਆ ਗਏ ਹਨ ਤੇ ਉਹਨਾਂ ਨੇ ਬੀਜਾਂ ਦੀ ਮਾੜੀ ਕਿਸਮ ਦਾ ਵੀ ਖੁਲ•ਾਸਾ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਫੀਲਫ ਵਿਚੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਜਿਹੜੀਆਂ ਨਰਸੀਆਂ ਵਿਚ ਇਹ ਨਕਲੀ ਬੀਜ ਤਿਆਰ ਹੋ ਰਹੇ ਹਨ, ਉਥੇ ਬਹੁਤ ਮਾੜੇ ਹਾਲਾਤ ਹਨ। ਉਹਨਾਂ ਕਿਹਾ ਕਿ ਸਿੱਧੀ ਬਿਜਾਈ ਵਿਚ ਜੁਟੇ ਕੁਝ ਕਿਸਾਨਾਂ ਨੇ ਵੀ ਬਹੁਤ ਮਾੜੇ ਸਿੱਟੇ ਨਿਕਲਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ।
੍ਵ ਦੋਵਾਂ ਆਗੂਆਂ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਦਖਲਅੰਦਾਜ਼ੀ ਕਿਉਂ ਨਹੀਂ ਕਰ ਰਹੇ, ਉਹ ਵੀ ਉਦੋਂ ਜਦੋਂ ਲੋਕ ਖੁਲ•ੇਆਮ ਇਹ ਦਾਅਵੇ ਕਰ ਰਹੇ ਹਨ ਕਿ ਘੁਟਾਲੇਬਾਜ਼ਾਂ ਖਿਲਾਫ ਕਾਰਵਾਈ ਇਸ ਲਈ ਨਹੀਂ ਕੀਤੀ ਜਾ ਰਹੀ ਕਿਉਂਕਿ ਉਹਨਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਨੂੰ ਇਹ ਮਾਮਲਾ ਸੀ ਬੀ ਆਈ ਹਵਾਲੇ ਕਰਨਾ ਚਾਹੀਦਾ ਹੈ ਜਾਂ ਫਿਰ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ।
ਆਗੂਆਂ ਨੇ ਸਿਆਸੀ ਸਰਪ੍ਰਸਤੀ ਹਾਸਲ ਇਸ ਵੱਡੇ ਘੁਟਾਲੇ ਤੋਂ ਪ੍ਰਭਾਵਤ ਕਿਸਾਨਾ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਨਾਲ ਨਾਲ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਉਣ। ਉਹਨਾਂ ਇਹ ਵੀ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਤੁਰੰਤ ਬਦਲਵੇਂ ਬੀਜ ਸਪਲਾਈ ਕਰੇ ਤੇ ਉਹਨਾਂ ਨੂੰ ਪਏ ਘਾਟੇ ਦਾ ਮੁਆਵਜ਼ਾ ਦੇਵੇ ਕਿਉਂਕਿ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤੈਅ 70 ਰੁਪਏ ਪ੍ਰਤੀ ਕਿਲੋ ਦੀ ਦਰ ਦੇ ਮੁਕਾਬਲੇ 200 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਬੀਜ ਖਰੀਦਿਆ ਹੈ।