ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਵਪਾਰ ਤੇ ਇੰਡਸਟਰੀ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦਿੱਤਾ ਤਾਂ ਫਿਰ 2022 ਵਿਚ ਅਕਾਲੀ ਦਲ ਸਰਕਾਰ ਬਣਨ ਮਗਰੋਂਂ ਇਹ ਰਾਹਤ ਦੇਵੇਗਾ
ਚੰਡੀਗੜ੍ਹ, 8 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਸਰਕਾਰ ਵਪਾਰ ਤੇ ਇੰਡਸਟ੍ਰੀ ਦੇ ਇਕ ਸਾਲ ਦੇ ਪ੍ਰਾਪਰਟੀ ਟੈਕਸ ਅਤੇ ਬਿਜਲੀ ਦੇ ਫਿਕਸ ਚਾਰਜਿਜ਼ ਮੁਆਫ ਕਰੇ ਅਤੇ ਨਾਲਹੀ ਦੁਕਾਨਾਂ, ਹੋਟਲਾਂ ਤੇ ਰੈਸਟੋਰੈਂਟਾਂ ਦੇ ਵੀ ਇਹ ਚਾਰਜ਼ਿਜ ਇਕ ਸਾਲ ਲਈ ਮੁਆਫ ਕੀਤੇ ਜਾਣ ਤਾਂ ਜੋ ਇਹਨਾਂ ਵਰਕਰਾਂ ਂਨੂੰ ਵਾਰ ਵਾਰ ਲਾਕ ਡਾਊਨ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੋਰੋਨਾ ਕਾਰਨ ਇੰਡਸਟਰੀ ਦੇ ਨਾਲ ਨਾਲ ਵਪਾਰ ਤੇ ਮਹਿਮਾਨਨਵਾਜ਼ੀ ਖੇਤਰ ਨੂੰ ਵੀ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਿਛਲੇ ਸਾਲ ਦੋ ਮਹੀਨਿਆਂ ਲਈ ਲੱਗਦੇ ਫਿਕਸ ਕਾਸਟ ਚਾਰਜ਼ਿਜ਼ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਤੋਂ ਪਿੱਛ ੇਹੱਟ ਗਈ ਤੇ ਬਿੱਲ ਮੁਆਫ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਉਸ ਵੇਲੇ ਤੋਂ ਹਾਲਾਤ ਹੋਰ ਖਰਾਬ ਹੋ ਗਏ ਹਨ। ਉਹਨਾਂ ਕਿਹਾ ਕਿ ਇੰਡਸਟਰੀ ਸੈਕਟਰ ਦੇ ਨਾਲ ਨਾਲ ਵਪਾਰ ਤੇ ਮਹਿਮਾਨਨਵਾਜ਼ੀ ਖੇਤਰ ਨੁੰ ਮੁਸ਼ਕਿਲਾਂ ਝੱਲਣੀਆਂ ਪਈਆਂ ਹਨ। ਉਹਨਾਂ ਕਿਹਾ ਕਿ ਇਸ ਵਾਸਤੇ ਜ਼ਰੂਰ ਹੈ ਕਿ 1 ਅਪ੍ਰੈਲ 2021 ਤੋਂ ਲੈ ਕੇ 31 ਮਾਰਚ 2022ਤੱਕ ਦੇ ਇਹਨਾਂ ਸੈਕਟਰਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ। ਉਹਨਾਂ ਕਿਹਾ ਕਿ ਇਸੇ ਤਰੀਕੇ ਇਕ ਸਾਲ ਦੇ ਸਮੇਂ ਲਈ ਵਪਾਰ ਤੇ ਇੰਡਸਟਰੀ ਦੇ ਪ੍ਰਾਪਰਟੀ ਟੈਕਸ ਬਿੱਲ ਵੀ ਮੁਆਫ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇਹ ਸੈਕਟਰ ਕੋਰੋਨਾ ਕਾਰਨ ਉਪਜੇ ਸੰਕਟ ਨਾਲ ਨਜਿੱਠ ਸਕਣ।
ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਵਪਾਰ ਤੇ ਇੰਡਸਟਰੀ ਦੀਆਂ ਮੁਸ਼ਕਿਲਾਂ ਪ੍ਰਤੀ ਬੇਰੁੱਖ ਰਹੀ ਤੇ ਇਸਨੇ ਇਹਨਾਂ ਸੈਕਟਰਾਂ ਨੁੰ ਰਾਹਤ ਦੇਣ ਤੋਂ ਇਨਕਾਰ ਕੀਤਾ ਤਾਂ ਫਿਰ ਅਕਾਲੀ ਦਲ 2022 ਵਿਚ ਅਕਾਲੀ ਸਰਕਾਰ ਬਣਨ ’ਤੇ ਇਹ ਰਾਹਤਾਂ ਪ੍ਰਦਾਨ ਕਰੇਗਾ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਮਾਜ ਦੇ ਹਰ ਵਰਗ ਦੀਆਂ ਤਕਲੀਟਾ ਪ੍ਰਤੀ ਅੱਖਾਂ ਮੀਟ ਲਈਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਨੁੰ ਕੋਈ ਰਾਹਤ ਪ੍ਰਦਾਨ ਨਹੀਂ ਕੀਤੀ ਗਈ ਜਦਕਿ ਸਰਕਾਰਨੇ ਬਿਜਲੀ ਖਪਤਕਾਰਾਂ ਨੂੰ ਪੱਬਾਂ ਪਾਰ ਹੋਣ ਲਈ 6 ਮਹੀਨੇ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ ਦਾ ਸੁਝਾਅ ਪ੍ਰਵਾਨ ਨਹੀਂ ਕੀਤਾ।
ਉਹਨਾਂ ਕਿਹਾ ਕਿ ਸਰਕਾਰ ਨੁੰ ਸਮਾਜ ਦੇ ਸਾਰੇ ਵਰਗਾਂ ਜਿਹਨਾਂ ਦਾ ਪਿਛਲੇ ਇਕ ਸਾਲ ਜਾਂ ਵੱਧ ਸਮੇਂ ਦੌਰਾਨ ਕੋਰੋਨਾ ਕਾਰਨ ਨੁਕਸਾਨ ਹੋਇਆ ਹੈ, ਨੁੰ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਤੱਕ ਸਮਾਜ ਦੇ ਕਿਸੇ ਵੀ ਵਰਗ ਨੁੰ ਕੋਈ ਰਾਹਤ ਪ੍ਰਦਾਨ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕੋਰੋਨਾ ਨਾਲ ਮੌਤ ਦੇ ਮਾਮਲੇ ਵਿਚ 2 ਲੱਖ ਰੁਪਏ ਦੀ ਫੌਰੀ ਰਾਹਤ ਅਤੇ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਬੀ ਪੀ ਐਲ ਪਰਿਵਾਰਾਂ ਨੁੰ ਘੱਟ ਤੋਂ ਘੱਟ ਛੇ ਮਹੀਨੇ ਲਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਹੁਨਰਮੰਦ ਵਰਕਰਾਂ ਦੇ ਨਾਲ ਨਾਲ ਟੈਕਸੀ ਤੇ ਆਟੋ ਡ੍ਰਾਈਵਰ ਤੇ ਰਿਕਸ਼ਾ ਚਾਲਕ ਪਿਛਲੇ ਤਕਰਬੀਨ ਇਕ ਸਾਲ ਤੋਂ ਕੰਮਕਾਜ ਨਹੀਂ ਕਰ ਪਾ ਰਹੇ।
ਸਰਦਾਰ ਬਾਦਲ ਨੇ ਕਿਹਾ ਕਿ ਹੁਨਰਮੰਦ ਵਰਕਰਾਂ ਦੇ ਨਾਲ ਨਾਲ ਟੈਕਸੀ ਤੇ ਆਟੋ ਡ੍ਰਾਈਵਰ ਤੇ ਰਿਕਸ਼ਾ ਚਾਲਕ ਪਿਛਲੇ ਤਕਰਬੀਨ ਇਕ ਸਾਲ ਤੋਂ ਕੰਮਕਾਜ ਨਹੀਂ ਕਰ ਪਾ ਰਹੇ।
ਉਹਨਾਂ ਕਿਹਾ ਕਿ ਟੈਕਸੀ ਤੇ ਆਟੋ ਰਿਕਸ਼ਾ ਚਾਲਕਾਂ ਲਈ ਰੋਡ ਟੈਕਸ ਇਕ ਸਾਲ ਵਾਸਤੇ ਮੁਆਫ ਕੀਤਾ ਜਾਣਾ ਚਾਹੀਦਾ ਹੈ ਤੇ ਸਰਕਾਰ ਨੁੰ ਇਹਨਾਂ ਲੋਕਾਂ ਵੱਲੋਂ ਲਏ ਕਰਜ਼ੇ ’ਤੇ ਇਕ ਸਾਲ ਵਾਸਤੇ ਵਿਆਜ਼ ਮੁਆਫ ਕਰਨਾ ਚਾਹੀਦਾ ਹੈ ਤੇ ਕੁਝ ਲੋਕਾਂ ਵੱਲੋਂ ਕੀਤੀ ਮੰਗ ਅਨੁਸਾਰ ਇਹਨਾਂ ਲੋਕਾਂ ਨੁੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਉਹ ਇਸ ਮੁਸ਼ਕਿਲ ਦੀ ਘੜੀ ਵਿਚੋਂ ਲੰਘ ਸਕਣ।