ਚੰਡੀਗੜ/08ਅਕਤੂਬਰ: ਕੇਂਦਰੀ ਰੇਲਵੇ ਮੰਤਰਾਲੇ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਉਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ, ਜਿਸ ਵਿਚ ਉਹਨਾਂ ਨੇ ਗੁਰੂ ਰਵੀਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ , ਜਲੰਧਰ ਵਲੋਂ 5 ਜਨਵਰੀ 2019 ਤੋਂ 5 ਫਰਵਰੀ 2019 ਤਕ ਪੂਰਾ ਇੱਕ ਮਹੀਨਾ ਕਰਵਾਏ ਜਾਣ ਵਾਲੇ ਗੁਰੂ ਰਵੀਦਾਸ ਜੀ ਦੀ ਜਨਮ ਵਰ•ੇਗੰਢ ਦੇ ਸਮਾਗਮਾਂ ਦੌਰਾਨ ਸ਼ਰਧਾਲੂਆਂ ਲਈ ਕਿਫਾਇਤੀ ਦਰਾਂ ਉੱਤੇ ਯਾਤਰਾ ਦੀ ਸਹੂਲਤ ਦੇਣ ਲਈ ਆਖਿਆ ਸੀ।
ਇਸ ਦੀ ਜਾਣਕਾਰੀ ਦਿੰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰੇਲਵੇ ਮੰਤਰਾਲੇ ਨੇ ਇਸ ਸੰਬੰਧੀ ਉਹਨਾਂ ਦੀ ਗੁਜਾਰਿਸ਼ ਨੂੰ ਇੱਕ ਵਿਸ਼ੇਸ਼ ਮਾਮਲੇ ਵਜੋਂ ਸਵੀਕਾਰ ਕਰ ਲਿਆ ਹੈ, ਜਿਸ ਵਾਸਤੇ ਜਨਮ ਅਸਥਾਨ ਚੈਰੀਟੇਬਲ ਟਰੱਸਟ ਵੱਲੋਂ ਉਹਨਾਂ ਤਾਂਈ ਪਹੁੰਚ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਸ ਇੱਕ ਮਹੀਨੇ ਦੌਰਾਨ ਅੰਬਾਲਾ, ਜਲੰਧਰ, ਬਠਿੰਡਾ, ਪੁਣੇ ਅਤੇ ਵਾਰਾਨਸੀ ਤੋਂ ਆਉਣ ਅਤੇ ਜਾਣ ਵਾਲੀਆਂ ਰੇਲ ਗੱਡੀਆਂ ਵਿਚ ਸਾਰੇ ਸ਼ਰਧਾਲੂਆਂ ਨੂੰ ਸੈਕੰਡ ਕਲਾਸ ਸਲੀਪਰ ਵਿਚ ਯਾਤਰਾ ਕਰਨ ਲਈ 50 ਫੀਸਦੀ ਰਿਆਇਤ ਦਿੱਤੀ ਜਾਵੇਗੀ।
ਬੀਬੀ ਬਾਦਲ ਨੇ ਕੇਂਦਰੀ ਰੇਲਵੇ ਮੰਤਰੀ ਸ੍ਰੀ ਪਿਯੂਸ਼ ਗੋਇਲ ਦਾ ਇਸ ਬੇਨਤੀ ਨੂੰ ਸਵੀਕਾਰ ਕਰਨ ਦੇ ਨਾਲ ਨਾਲ ਸ੍ਰੀ ਹਜ਼ੂਰ ਸਾਹਿਬ ਅਤੇ ਜੰਮੂ ਵਿਚ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਤੇ ਉੱਤਰਾਖੰਡ ਵਿਚ ਸ੍ਰੀ ਹੇਮਕੁੰਟ ਸਾਹਿਬ, ਹਰਿਦੁਆਰ, ਬਦਰੀਨਾਥ ਅਤੇ ਕੇਦਾਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਨਾਂਦੇੜ ਤੋਂ ਜੰਮੂ ਵਾਸਤੇ ਨਵੀਂ ਰੇਲ ਗੱਡੀ ਸ਼ੁਰੂ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਕਦਮਾਂ ਨਾਲ ਦੇਸ਼ ਭਰ ਵਿਚ ਸ਼ਰਧਾਲੂਆਂ ਨੂੰ ਬਹੁਤ ਲਾਭ ਹੋਵੇਗਾ। ਉਹਨਾਂ ਕਿਹਾ ਕਿ ਗੁਰੂ ਰਵੀਦਾਸ ਦੀ ਜਨਮ ਵਰ•ੇਗੰਢ ਦੇ ਜਸ਼ਨਾਂ ਦੌਰਾਨ ਇੱਕ ਮਹੀਨੇ ਵਾਸਤੇ 50 ਫੀਸਦੀ ਰਿਆਇਤ ਉੱਤੇ ਯਾਤਰਾ ਕਰਨ ਦੀ ਸਹੂਲਤ ਮੇਲ ਅਤੇ ਐਕਸਪ੍ਰੈਸ ਦੋਵੇਂ ਤਰ•ਾਂ ਦੀਆਂ ਰੇਲ ਗੱਡੀਆਂ ਵਿਚ ਹੋਵੇਗੀ।