ਸ਼ੀਲਾ ਦੀਖਸ਼ਿਤ ਨੂੰ ਦਿੱਲੀ ਦੀ ਕਮਾਨ ਸੌਂਪੇ ਜਾਣ ਦੇ ਸਮਾਗਮ ਵਿਚ ਟਾਈਟਲਰ ਨੂੰ ਵੀਵੀਆਈਪੀ ਬਣਾਉਣ ਲਈ ਕਾਂਗਰਸ ਦੀ ਨਿਖੇਧੀ ਕੀਤੀ
ਚੰਡੀਗੜ•/16 ਜਨਵਰੀ: ਸ੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਸਪੱਸ਼ਟੀਕਰਨ ਮੰਗਦਿਆਂ ਪੁੱਛਿਆ ਹੈ ਕਿ ਉਹ ਜੁਆਬ ਦੇਵੇ ਕਿ ਬੀਬੀ ਸ਼ੀਲਾ ਦੀਖਸ਼ਿਤ ਨੂੰ ਦਿੱਲੀ ਇਕਾਈ ਦੀ ਕਮਾਨ ਸੌਂਪੇ ਜਾਣ ਦੇ ਸਮਾਗਮ ਵਿਚ ਜਗਦੀਸ਼ ਟਾਈਟਲਰ ਨੂੰ ਇੱਕ ਵੀਵੀਪੀਆਈ ਵਾਲਾ ਮਾਣ-ਸਤਿਕਾਰ ਦੇ ਕੇ ਉਹ 1984 ਕਤਲੇਆਮ ਦੇ ਦੋਸ਼ੀ ਨੂੰ ਬਚਾਉਣ ਦੀ ਕਿਉਂ ਕੋਸ਼ਿਸ਼ ਕਰ ਰਿਹਾ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਬੀਬੀ ਦੀਖਸ਼ਿਤ ਨੂੰ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਸੌਂਪੇ ਜਾਣ ਦੇ ਸਮਾਗਮ ਵਿਚ 1984 ਕਤਲੇਆਮ ਦੇ ਦੋਸ਼ੀ ਨੂੰ ਮੂਹਰਲੀ ਕਤਾਰ ਵਿਚ ਬਿਠਾਇਆ ਗਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਮਾਗਮ ਵਿਚ ਟਾਈਟਲਰ ਨੂੰ ਅਹਿਮੀਅਤ ਦੇਣਾ ਗਾਂਧੀ ਪਰਿਵਾਰ ਦੀ 1984 ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਸਨਮਾਨਿਤ ਕਰਨ ਦੀ ਰਣਨੀਤੀ ਨਾਲ ਮੇਲ ਖਾਂਦਾ ਹੈ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਰਾਹੁਲ ਗਾਂਧੀ ਇਸ ਗੱਲ ਨਾਲ ਸਹਿਮਤ ਹੈ ਕਿ ਜੇਕਰ ਉਸ ਨੇ ਕਿਸੇ ਵੀ ਢੰਗ ਨਾਲ 1984 ਦੋਸ਼ੀਆਂ ਦੀ ਅਹਿਮੀਅਤ ਘਟਾਈ ਤਾਂ ਸਾਰਾ ਪਰਦਾਫਾਸ਼ ਕਰ ਦੇਣਗੇ ਅਤੇ ਸਿਰਫ ਦਿੱਲੀ ਵਿਚ 3 ਹਜ਼ਾਰ ਸਿੱਖਾਂ ਦਾ ਕਤਲ ਕਰਵਾਉਣ ਲਈ ਉਸ ਦੇ ਪਿਤਾ ਨੂੰ ਫਸਾ ਦੇਣਗੇ। ਇਹੀ ਕਾਰਣ ਹੈ ਕਿ ਟਾਈਟਲਰ ਨੂੰ ਕਾਂਗਰਸ ਵਿਚੋਂ ਕੱਢਿਆ ਨਹੀਂ ਜਾ ਰਿਹਾ ਹੈ ਅਤੇ ਰਾਜੀਵ ਗਾਂਧੀ ਦੇ ਇੱਕ ਹੋਰ ਸਾਥੀ ਅਤੇ ਸਮੂਹਿਕ ਕਤਲੇਆਮ ਦੇ ਦੋਸ਼ੀ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਟਾਈਟਲਰ ਦੇ ਲਗਾਤਾਰ ਕੀਤੇ ਬਚਾਅ ਨੇ ਸਾਬਿਤ ਕਰ ਦਿੱਤਾ ਹੈ ਕਿ ਸੋਨੀਆ ਅਤੇ ਰਾਹੁਲ ਗਾਂਧੀ ਸਿੱਖਾਂ ਨਾਲ ਸਿਰਫ ਝੂਠੀ ਹਮਦਰਦੀ ਜਤਾਉਦੇ ਆ ਰਹੇ ਹਨ ਅਤੇ ਉਹ ਕਿਸੇ ਵੀ 1984 ਕਤਲੇਆਮ ਦੇ ਦੋਸ਼ੀ ਖ਼ਿਲਾਫ ਕੋਈ ਕਾਰਵਾਈ ਨਹੀਂ ਕਰਨਗੇ। ਉਹਨਾਂ ਕਿਹਾ ਕਿ ਜਿਸ ਸਮੇਂ ਸਿੱਖ ਰਾਹੁਲ ਗਾਂਧੀ ਤੋਂ 1984 ਦੇ ਦੋਸ਼ੀਆਂ ਖ਼ਿਥਲਾਫ ਕਾਰਵਾਈ ਕਰਨ ਦੀ ਉਮੀਦ ਕਰ ਰਹੇ ਸਨ, ਉਸ ਨੇ ਉਲਟਾ ਉਹਨਾਂ ਦੀ ਸਿਆਸੀ ਪੁਸ਼ਤਪਨਾਹੀ ਕੀਤੀ ਹੈ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਵੇਲੇ ਦਿੱਲੀ ਹਾਈ ਕੋਰਟ ਵੱਲੋਂ ਕੀਤੀ ਟਿੱਪਣੀ ਨੂੰ ਸਹੀ ਸਾਬਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਰਾਹੁਲ ਨੇ ਵੀ ਆਪਣੀ ਮਾਂ ਸੋਨੀਆ ਵਾਂਗ ਉਹਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਸੀ, ਜਿਹਨਾਂ ਦੇ ਹੱਥ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗ ਹੋਏ ਹਨ ਅਤੇ 1984 ਦੇ ਉਹਨਾਂ ਪੀੜਤਾਂ ਦਾ ਨਿਰਾਦਰ ਕੀਤਾ ਹੈ, ਜਿਹਨਾਂ ਨੇ ਟਾਈਟਲਰ ਖ਼ਿਲਾਫ ਅਦਾਲਤ ਵਿਚ ਸਬੂਤ ਦਿੱਤੇ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਦੋਵੇ ਮਾਂ-ਪੁੱਤ ਸਿੱਖ ਪੀੜਤਾਂ ਨਾਲ ਫੋਕੀ ਹਮਦਰਦੀ ਜਤਾ ਕੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡੇ ਹਨ, ਜਦਕਿ ਉਹਨਾਂ ਕੰਮ ਸਾਬਿਤ ਕਰਦੇ ਹਨ ਕਿ ਉਹ ਦੋਸ਼ੀਆਂ ਨਾਲ ਡਟ ਕੇ ਖੜ•ੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਕਾਰਵਾਈਆਂ ਨੇ ਸਿੱਖਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ 1984 ਵਿਚ ਬੇਗੁਨਾਹ ਸਿੱਖਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਹ ਸਿਰਫ ਨਿਆਂ-ਵਿਵਸਥਾ ਉੁਪੱਰ ਹੀ ਭਰੋਸਾ ਰੱਖਣ। ਉਹਨਾਂ ਕਿਹਾ ਕਿ ਜੇਕਰ ਗਾਂਧੀ ਪਰਿਵਾਰ ਨੂੰ ਪੀੜਤਾਂ ਜਾਂ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਥੋੜ•ੀ ਬਹੁਤ ਵੀ ਹਮਦਰਦੀ ਹੁੰਦੀ ਤਾਂ ਉਹਨਾਂ ਨੇ 1985 ਵਿਚ ਹੀ ਸਾਰੇ ਦੋਸ਼ੀਆਂ ਨੂੰ ਜੇਲ•ਾਂ ਵਿਚ ਪਾ ਦੇਣਾ ਸੀ। ਅਜਿਹਾ ਨਾ ਕਰਕੇ ਉਹਨਾਂ ਸਾਬਿਤ ਕਰ ਦਿੱਤਾ ਹੈ ਕਿ ਉਹ ਇਸ ਅਪਰਾਧ ਵਿਚ ਭਾਗੀਦਾਰ ਹਨ। ਉਹਨਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਅਦਾਲਤਾਂ ਇਸ ਸਾਰੀ ਸਾਜ਼ਿਸ਼ ਦੀਆਂ ਪਰਤਾਂ ਖੋਲ• ਦੇਣਗੀਆਂ ਅਤੇ 1984 ਵਿਚ ਸਿੱਖਾਂ ਦੇ ਕਤਲੇਆਮ ਵਿਚ ਪਿੱਛੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਭੂਮਿਕਾ ਦਾ ਪਰਦਾਫਾਸ਼ ਕਰ ਦੇਣਗੀਆਂ।