ਕਾਂਗਰਸੀਆਂ ਵੱਲੋਂ ਕੇਂਦਰੀ ਰਾਸ਼ਨ ਦੇ ਕੀਤੇ ਘੁਟਾਲੇ ਦੀ ਜਾਂਚ ਹੋਵੇ
ਕਿਹਾ ਕਿ ਪੰਜਾਬ ਸਰਕਾਰ ਸਕੂਲੀ ਬੱਚਿਆਂ ਦੀ ਛੇ ਮਹੀਨੇ ਦੀ ਫੀਸ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਨੂੰ ਅਦਾ ਕਰੇ
ਮਜੀਠਾ, 7 ਜੁਲਾਈ, 2020 : ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਕਿਸਾਨਾਂ, ਟਰਾਂਸਪੋਰਟ ਸੈਕਟਰ ਤੇ ਆਮ ਆਦਮੀ ਨੂੰ ਬਹੁਤ ਲੋੜੀਂਦੀ ਰਾਹਤ ਦੇਣ ਵਾਸਤੇ ਕੇਂਦਰ ਅਤੇ ਰਾਜ ਸਰਕਾਰ ਤੇਲ ਕੀਮਤਾਂ ਵਿਚ 10-10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ।
ਇਥੇ ਇਕ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ 'ਤੇ ਪੰਜਾਬ ਵਿਚ ਟੈਕਸ ਤਕਰੀਬਨ ਦਿੱਲੀ ਦੇ ਬਰਾਬਰ ਹੀ ਹੈ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਵਿਚ ਪੈਟਰੋਲ ਨਾਲੋਂ ਡੀਜ਼ਲ ਦੀ ਕੀਮਤ ਜ਼ਿਆਦਾ ਹੋਵੇ। ਉਹਨਾਂ ਕਿਹਾ ਕਿ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਤੇ ਦਿੱਲੀ ਵਿਚ ਆਪ ਸਰਕਾਰ ਲੋਕਾਂ ਦਾ ਕਿੰਨਾ ਖਿਆਲ ਰੱਖਦੀਆਂ ਹਨ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ• ਨਾਲੋਂ ਵੀ ਪੰਜਾਬ ਵਿਚ ਡੀਜ਼ਲ ਮਹਿੰਗਾ ਹੈ। ਉਹਨਾਂ ਕਿਹਾ ਕਿ ਅਜਿਹਾ ਸ੍ਰ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਅਕਾਲੀ ਦਲ ਤੇ ਭਾਜਪਾ ਦੀ ਵੇਲੇ ਤੋਂ ਬਿਲਕੁਲ ਉਲਟ ਹੈ ਕਿਉਂਕਿ ਉਸ ਵੇਲੇ ਗੁਆਂਢੀ ਰਾਜਾਂ ਨਾਲੋਂ ਪੰਜਾਬ ਵਿਚ ਡੀਜ਼ਲ ਸਸਤਾ ਸੀ।
ਕਾਂਗਰਸ ਸਰਕਾਰ ਨੂੰ ਤੇਲ ਕੀਮਤਾਂ ਵਿਚ 10 ਰੁਪਏ ਪ੍ਰਤੀ ਲੀਟਰ ਕਟੌਤੀ ਕਰਨ ਲਈ ਪਹਿਲਕਦਮੀ ਕਰਨ ਦੀ ਸਲਾਹ ਦਿੰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸੂਬੇ ਨੂੰ ਤੇਲ 'ਤੇ ਸਾਰੇ ਕੇਂਦਰੀ ਕਰਾਂ ਵਿਚੋਂ 42 ਫੀਸਦੀ ਹਿੱਸਾ ਮਿਲਦਾ ਹੈ। ਉਹਨਾਂ ਕਿਹਾ ਕਿ ਅਸੀਂ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਤੇਲ 'ਤੇ ਕੇਂਦਰੀ ਆਬਕਾਰੀ ਡਿਊਟੀ ਘੱਟ ਕੀਤੀ ਜਾਵੇ।
ਇਹ ਧਰਨੇ ਦੌਰਾਨ ਪੈਟਰੋਲ ਤੇ ਡੀਜ਼ਲ ਨੂੰ ਸੋਨੇ ਦੇ ਸਿੱਕਿਆਂ ਨਾਲ ਤੋਲਿਆ ਗਿਆ ਜਦਕਿ ਇਕ ਟਰੈਕਟਰ ਨੂੰ ਇਕ ਗੱਡੇ 'ਤੇ ਰੱਖ ਕੇ ਲਿਜਾਇਆ ਗਿਆ ਤੇ ਇਕ ਸਕੂਟਰ ਨੂੰ ਸਾਈਕਲ 'ਤੇ ਰੱਖ ਕੇ ਇਹ ਦਰਸਾਇਆ ਗਿਆ ਕਿ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਕਿਵੇਂ ਆਮ ਆਦਮੀ ਦੇ ਵੱਸ ਵਿਚੋਂ ਬਾਹਰ ਹੋ ਗਈਆਂ ਹਨ।
ਅਕਾਲੀ ਦਲ ਦੇ ਆਗੂ ਨੇ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਰਾਸ਼ਨ ਦੀ ਕਾਂਗਰਸ ਸਰਕਾਰ ਵੱਲੋਂ ਗਲਤ ਤਰੀਕੇ ਵੰਡ ਕਰਵਾਉਣ ਤੇ ਘੁਟਾਲਾ ਕਰਨ ਦੀ ਕੇਂਦਰ ਸਰਕਾਰ ਵੱਲੋਂ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਤੇ ਦਾਲ ਸਮੇਤ ਰਾਸ਼ਨ 1.4 ਕਰੋੜ ਲੋਕਾਂ ਵਾਸਤੇ ਭੇਜਿਆ ਸੀ ਜਿਸ ਵਿਚੋਂ 60 ਫੀਸਦੀ ਸੂਬੇ ਦੀ ਵਸੋਂ ਸੀ ਪਰ ਸਰਕਾਰ ਨੇ ਇਹ ਰਾਸ਼ਨ ਕਾਂਗਰਸੀਆਂ ਵੱਲ ਭੇਜ ਦਿੱਤਾ ਜਿਹਨਾਂ ਨੇ ਘੁਟਾਲਾ ਕੀਤਾ ਤੇ ਇਹ ਖੁਲ•ੀ ਮਾਰਕੀਟ ਵਿਚ ਵੇਚ ਦਿੱਤਾ।
ਅਕਾਲੀ ਦਲ ਦੇ ਆਗੂ ਨੇ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਰਾਸ਼ਨ ਦੀ ਕਾਂਗਰਸ ਸਰਕਾਰ ਵੱਲੋਂ ਗਲਤ ਤਰੀਕੇ ਵੰਡ ਕਰਵਾਉਣ ਤੇ ਘੁਟਾਲਾ ਕਰਨ ਦੀ ਕੇਂਦਰ ਸਰਕਾਰ ਵੱਲੋਂ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਤੇ ਦਾਲ ਸਮੇਤ ਰਾਸ਼ਨ 1.4 ਕਰੋੜ ਲੋਕਾਂ ਵਾਸਤੇ ਭੇਜਿਆ ਸੀ ਜਿਸ ਵਿਚੋਂ 60 ਫੀਸਦੀ ਸੂਬੇ ਦੀ ਵਸੋਂ ਸੀ ਪਰ ਸਰਕਾਰ ਨੇ ਇਹ ਰਾਸ਼ਨ ਕਾਂਗਰਸੀਆਂ ਵੱਲ ਭੇਜ ਦਿੱਤਾ ਜਿਹਨਾਂ ਨੇ ਘੁਟਾਲਾ ਕੀਤਾ ਤੇ ਇਹ ਖੁਲ•ੀ ਮਾਰਕੀਟ ਵਿਚ ਵੇਚ ਦਿੱਤਾ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੋ ਵੀ ਰਾਸ਼ਨ ਵੰਡਿਆ ਗਿਆ, ਉਹ ਕਾਂਗਰਸੀ ਹਮਾਇਤੀਆਂ ਵਿਚ ਗਲਤ ਤਰੀਕੇ ਨਾਲ ਵੰਡਿਆ ਗਿਆ ਤੇ ਗਰੀਬ ਲੋਕ ਮਹਾਂਮਾਰੀ ਦੇ ਵੇਲੇ ਵਿਚ ਸੁੱਕੇ ਟੰਗੇ ਰਹਿ ਗਏ।
ਜਿਹੜੇ ਬੱਚਿਆਂ ਦੇ ਮਾਪਿਆਂ ਦੀ ਮਹਾਂਮਾਰੀ ਦੌਰਾਨ ਨੌਕਰੀ ਚਲੀ ਗਈ ਜਾਂ ਵਪਾਰਕ ਨੁਕਸਾਨ ਹੋਇਆ ਤੇ ਉਹ ਫੀਸ ਭਰਨ ਤੋਂ ਅਸਮਰਥ ਹਨ, ਨੂੰ ਪੀੜ•ਤ ਕਰਨ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਬੱਚਿਆਂ ਦੀ ਛੇ ਮਹੀਨੇ ਦੀ ਫੀਸ ਆਪ ਭਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹਾ ਫੀਸ ਭਰਨ ਤੋਂ ਅਸਮਰਥ ਮਾਪਿਆਂ ਦੇ ਬੱਚਿਆਂ ਦਾ ਭਵਿੱਖ ਬਚਾਉਣ ਪ੍ਰਤੀ ਇਕ ਛੋਟਾ ਕਦਮ ਹੋਵੇਗਾ ਜਿਸਦੇ ਚਿਰ ਕਾਲੀ ਨਤੀਜੇ ਹੋਣਗੇ। ਅਕਾਲੀ ਦਲ ਦੇ ਆਗੂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਿਵੇਂ ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਨਾਲ ਰਲੇ ਹੋਏ ਹਨ ਤੇ ਉਹਨਾਂ ਨੇ ਇਕ ਫਰੈਂਡਲੀ ਮੈਚ ਖੇਡ ਕੇ ਇਹ ਯਕੀਨੀ ਬਣਾਇਆ ਕਿ ਮਹਾਂਮਾਰੀ ਕਾਰਨ ਸਕੂਲਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਤੋਂ ਦਾਖਲਾ ਤੇ ਟਿਊਸ਼ਨ ਫੀਸ ਲੈ ਸਕਦੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਧਰਨੇ ਦੇਣ ਲਈ ਮਜਬੂਰ ਹੋਇਆ ਹੈ ਕਿਉਂਕਿ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਤੀ ਬੇਧਿਆਨ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲ ਰਹੇ ਜਦਕਿ ਲੋਕ ਦੁੱਖ ਝਲ ਰਹੇ ਹਨ ਤੇ ਕਾਂਗਰਸੀ ਆਗੂ ਸੂਬੇ ਦੇ ਖ਼ਜ਼ਾਨੇ ਦੀ ਖੁੱਲ•ੀ ਲੁੱਟ ਵਿਚ ਲੱਗੇ ਹਨ ਭਾਵੇਂ ਉਹ ਸ਼ਰਾਬ ਦੀ ਸਮਗਲਿੰਗ ਹੋਵੇ, ਨਜਾਇਜ਼ ਮਾਇਨਿੰਗ ਜਾਂ ਫਿਰ ਬੀਜ ਘੁਟਾਲੇ ਤੇ ਬੀਮਾ ਘੁਟਾਲੇ ਵਰਗੇ ਹੋਰ ਘੁਟਾਲੇ।
ਸ੍ਰੀ ਮਜੀਠੀਆ ਨੇ ਤੁਲੀ ਲੈਬਾਰਟਰੀ ਤੇ ਅਮਨਦੀਪ ਹਸਪਤਾਲ ਵੱਲੋਂ ਚਲਾਏ ਜਾ ਰਹੇ ਈ ਐਮ ਹਸਪਤਾਲ ਤੇ ਮੁੰਨੀ ਲਾਲ ਚੋਪੜਾ ਹਸਪਤਾਲ ਦੀ ਮੈਨੇਜਮੈਂਟ ਦੇ ਖਿਲਾਫ ਵੀ ਜਾਂਚ ਮੰਗੀ ਕਿਉਂਕਿ ਇਹ ਵੱਖ ਵੱਖ ਤਰੀਕੇ ਨਾਲ ਗਲਤ ਕੰਮਾਂ ਵਿਚ ਸ਼ੁਮਾਰ ਹਨ। ਉਹਨਾਂ ਕਿਹਾ ਕਿ ਤੁਲੀ ਲੈਬਾਰਟਰੀ ਦੇ ਮਾਮਲੇ ਵਿਚ ਇਹ ਤੱਥ ਸਾਬਣ ਹੋਣ ਦੇ ਬਾਵਜੂਦ ਕਿ ਲੋਕਾਂ ਨੂੰ ਜਾਣ ਬੁੱਝ ਕੇ ਕੋਰੋਨਾ ਪਾਜ਼ੀਟਿਵ ਐਲਾਨਿਆ ਗਿਆ, ਕਿਸੇ ਨੂੰ ਕੇਸ ਵਿਚ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਇਹ ਸਪਸ਼ਟ ਹੈ ਕਿ ਅੰਮ੍ਰਿਤਸਰ ਦੇ ਕਾਂਗਰਸੀ ਆਗੂ ਇਹਨਾਂ ਸੰਸਥਾਵਾਂ ਨਾਲ ਰਲੇ ਹੋਏ ਹਨ ਅਤੇ ਇਹਨਾਂ ਖਿਲਾਫ ਕੋਈ ਵੀ ਕਾਰਵਾਈ ਕੀਤੇ ਜਾਣ ਨੂੰ ਰੋਕ ਰਹੇ ਹਨ।