ਮੋਦੀ ਲਈ ਪਿਆਰ ਤੇ ਜੱਫੀਆਂ ਭੇਜਣ ਵਾਲੇ ਰਾਹੁਲ ਨੂੰ ਕਦੇ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਪ੍ਰਤੀ ਪਿਆਰ ਤੇ ਹਮਦਰਦੀ ਕਿਉਂ ਨਹੀਂ ਆਈ : ਸਿਰਸਾ
ਚੰਡੀਗੜ•, 6 ਮਈ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਰਾਜੀਵ ਗਾਂਧੀ ਦੇ ਭ੍ਰਿਸ਼ਟ ਹੋਣ ਦੀ ਨਾ ਸਿਰਫ ਤਸਦੀਕ ਕੀਤੀ ਬਲਕਿ ਆਖਿਅ ਕਿ ਰਾਜੀਵ ਗਾਂਧੀ ਦੁਨੀਆਂ ਦਾ ਇਕਲੌਤਾ ਪ੍ਰਧਾਨ ਮੰਤਰੀ ਸੀ ਜਿਸਨੇ ਇਕ ਵਿਸ਼ੇਸ਼ ਫਿਰਕੇ ਦੇ ਖਿਲਾਫ ਭੀੜ ਨੂੰ ਭੜਕਾ ਕੇ ਕਤਲੇਆਮ ਕਰਵਾਇਆ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਸਹੀ ਕਹਿ ਰਹੇ ਹਨ ਕਿ ਰਾਜੀਵ ਗਾਂਧੀ ਇਕ ਨੰਬਰ ਦਾ ਭ੍ਰਿਸ਼ਟਾਚਾਰੀ ਸੀ ਬਲਕਿ ਉਹ ਭੀੜ ਨੂੰ ਭੜਕਾ ਕੇ ਕਤਲੇਆਮ ਕਰਵਾਉਣ ਵਿਚ ਵੀ ਭਾਰਤ ਦਾ ਸਭ ਨੰਬਰ ਇਕ ਸਾਜ਼ਿਸ਼ਕਾਰੀ ਸੀ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਦਾ ਜੀਵਨ ਦੇਸ਼ ਦੇ ਸਭ ਤੋਂ ਭ੍ਰਿਸ਼ਟ ਵਿਅਕਤੀ ਵਜੋਂ ਖਤਮ ਹੋਇਆ। ਉਹਨਾਂ ਕਿਹਾ ਕਿ ਉਹ ਨਾ ਸਿਰਫ ਭ੍ਰਿਸ਼ਟ ਸਿਆਸਤਦਾਨ ਸੀ ਬਲਕਿ ਦੁਨੀਆਂ ਭਰ ਵਿਚ ਕਿਸੇ ਇਕ ਫਿਰਕੇ ਯਾਨੀ ਸਿੱਖਾਂ ਖਿਲਾਫ ਕਤਲੇਆਮ ਕਰਵਾਉਣ ਦੀ ਸਾਜ਼ਿਸ਼ ਰਚਣ ਵਾਲਾ ਵਿਅਕਤੀ ਸੀ।
ਉਹਨਾ ਕਿਹਾ ਕਿ ਸਿੱਖ ਕਤਲੇਆਮ ਦੀ ਆਪਣੀ ਯੋਜਨਾ 'ਤੇ ਸਫਲਤਾ ਹਾਸਲ ਕਰਨ ਮਗਰੋਂ ਰਾਜੀਵ ਗਾਂਧੀ ਨੇ ਨਿਆਂਪਾਲਿਕਾ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਸਿੱਧੇ ਰੂਪ ਵਿਚ ਧਮਕੀ ਦਿੱਤੀ ਕਿ ਕਤਲੇਆਮ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਖਿਲਾਫ ਕਾਰਵਾਈ ਕਰਨ ਤੋਂ ਉਹ ਬਾਜ਼ ਆਉਣ। ਉਸਨੇ ਇਕ ਜਨਤਕ ਮੀਟਿੰਗ ਵਿਚ ਖੁਲ•ੇਆਮ ਕਿਹਾ ''ਇੰਦਰਾ ਗਾਂਧੀ ਕੇ ਮਰਨੇ ਕੇ ਬਾਅਦ ਛੋਟੇ ਮੋਟੇ ਦੰਗੇ ਹੂਏ, ਬੜਾ ਪੇੜ ਗਿਰਤਾ ਹੈ ਤੋ ਧਰਤੀ ਤੋਂ ਹਿਲਤੀ ਹੈ'' ਸ੍ਰੀ ਸਿਰਸਾ ਨੇ ਕਿਹਾ ਕਿ ਉਹ ਹਿਟਲਰ ਵਾਂਗ ਕੰਮ ਕਰ ਰਿਹਾ ਸੀ ਤੇ ਉਸਨੇ ਘੱਟ ਗਿਣਤੀਆਂ ਖਿਲਾਫ ਹਿੰਸਾ ਦੀ ਆਪਣੀ ਯੋਜਨਾ ਨੂੰ ਸਹੀ ਠਹਿਰਾਇਆ।
ਸ੍ਰੀ ਸਿਰਸਾ ਨੇ ਕਿਹਾ ਕਿ ਉਸਨੇ ਕਮਲਨਾਕ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐਚ ਕੇ ਐਲ ਭਗਤ, ਹਮਦਰਦ ਸ਼ਾਸਤਰੀ, ਲਲਿਤ ਮਾਕਨ ਤੇ ਹੋਰਨਾਂ ਨੂੰ ਮੰਤਰੀਆਂ ਅਤੇ ਮੈਂਬਰ ਪਾਰਲੀਮੈਂਟ ਦੇ ਅਹੁਦੇ ਦੇ ਕੇ ਨਿਵਾਜਿਆ। ਰਾਜੀਵ ਗਾਂਧੀ ਦੀ ਮੌਤ ਮਗਰੋਂ ਸੋਨੀਆ ਗਾਂਧੀ ਨੇ ਉਸਦੀ 'ਵਿਰਾਸਤ' ਨੂੰ ਸੰਭਾਲਿਆ ਤੇ ਸੱਜਣ ਕੁਮਾਰ, ਟਾਈਟਲਰ ਤੇ ਹੋਰਨਾਂ ਨੂੰ ਸਰਕਾਰੀ ਤੇ ਹੋਰ ਅਹੁਦੇ ਕੇ ਸਨਮਾਨਤ ਕੀਤਾ।
ਉਹਨਾਂ ਕਿਹਾ ਕਿ ਹੁਣ ਗਾਂਧੀ ਦੀ ਵਾਰੀ ਹੈ ਜੋ ਕਿ ਉਸੇ ਨੀਤੀ 'ਤੇ ਚਲ ਰਿਹਾ ਹੈ ਤੇ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ ਤੇ ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ।
ਸ੍ਰੀ ਸਿਰਸਾ ਨੇ ਕਿਹਾ ਕਿ ਆਪਣੇ ਪਿਤਾ ਨੂੰ ਭ੍ਰਿਸ਼ਟ ਨੰਬਰ 1 ਦੱਸਣ 'ਤੇ ਰਾਹੁਲ ਗਾਂਧੀ ਸ੍ਰੀ ਮੋਦੀ ਲਈ ਪਿਆਰ ਤੇ ਜੱਫੀਆਂ ਭੇਜ ਰਹੇ ਹਨ ਪਰ ਕੀ ਕਦੇ ਉਹਨਾਂ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਕਾਂਗਰਸ ਦੇ ਗੁੰਡਿਆਂ ਵੱਲੋਂ ਕਤਲ ਕੀਤੇ ਗਏ ਵਿਅਕਤੀਆਂ ਦੇ ਪਰਿਵਾਰਾਂ ਪ੍ਰਤੀ ਵੀ ਪਿਆਰ ਤੇ ਹਮਦਰਦੀ ਪ੍ਰਗਟਾਉਣ ਬਾਰੇ ਸੋਚਿਆ ਹੈ। ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹਨਾਂ ਪੀੜਤ ਪਰਿਵਾਰਾਂ ਤੋਂ ਆਪਣੇ ਪਿਤਾ ਦੀ ਗਲਤੀ ਦੀ ਮੁਆਫੀ ਤਾਂ ਕੀ ਮੰਗਣੀ ਸੀ, ਰਾਹੁਲ ਗਾਂਧੀ ਨੇ ਕਦੇ ਇਹਨਾਂ ਨਾਲ ਹਮਦਰਦੀ ਵੀ ਨਹੀਂ ਪ੍ਰਗਟਾਈ।