ਸਕੂਲ ਮੈਨੇਜਮੈਂਟ ਨੂੰ ਮਾਪਿਆਂ ਦੀ ਤਸੱਲੀ ਨਾਲ ਮਸਲਾ ਹੱਲ ਕਰਵਾਉਣ ਵਾਸਤੇ ਤਿੰਨ ਦਿਨ ਦਾ ਦਿੱਤਾ ਅਲਟੀਮੇਟਮ
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਦੇ ਦੋਗਲੇਪਨ 'ਤੇ ਚੁੱਕੇ ਸਵਾਲ, ਕਿਹਾ ਕਿ ਪਰਿਵਾਰ ਦੇ ਕੰਟਰੋਲ ਵਾਲਾ ਸਕੂਲ ਮਾਪਿਆਂ ਤੋਂ ਜਬਰੀ ਉਗਰਾਹ ਰਿਹਾ ਹੈ ਪੈਸੇ ਜਦਕਿ ਸਰਕਾਰ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਦੇ ਹੱਕ 'ਚ ਆਏ ਫੈਸਲੇ ਵਿਰੁੱਧ ਰਵਿਊ ਪਟੀਸ਼ਨ ਦਾਇਰ ਕਰਨ ਦੀਆਂ ਕਰ ਰਹੀਆਂ ਗੱਲਾਂ
ਜਿਹੜੇ ਮਾਪਿਆਂ ਨੂੰ ਲਾਕ ਡਾਊਨ ਦੌਰਾਨ ਵਿੱਤੀ ਨੁਕਸਾਨ ਹੋਇਆ, ਉਹਨਾਂ ਦੇ ਬੱਚਿਆਂ ਦੀ ਛੇ ਮਹੀਨੇ ਦੀ ਫੀਸ ਪੰਜਾਬ ਸਰਕਾਰ ਸਿੱਧਾ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਨੂੰ ਅਦਾ ਕਰੇ : ਰੋਮਾਣਾ
ਪਟਿਆਲਾ, 6 ਜੁਲਾਈ : ਯੂਥ ਅਕਾਲੀ ਦਲ ਨੇ ਅੱਜ ਯਾਦਵਿੰਦਰਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਇਥੇ ਵਿਸ਼ਾਲ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸਕੂਲ ਮੈਨੇਜਮੈਂਟ ਵਾਧੂ ਉਗਰਾਹੀ ਫੀਸ ਵਾਪਸ ਕਰੇ ਜਦਕਿ ਇਸਨੇ ਫੀਸਾਂ ਦਾ ਮਸਲਾ ਮਾਪਿਆਂ ਦੀ ਸੰਤੁਸ਼ਟੀ ਅਨੁਸਾਰ ਹੱਲ ਕਰਨ ਲਈ ਜਿਲ•ਾ ਪ੍ਰਸ਼ਾਸਨ ਤੇ ਸਕੂਲ ਮੈਨੇਜਮੈਂਟ ਨੂੰ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ।
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੂੰ ਵਾਈ ਪੀ ਐਸ ਪਹੁੰਚਣ ਤੋਂ ਰੋਕ ਦਿੱਤਾ ਗਿਆ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੋਂ ਥੋੜ•ੀ ਹੀ ਦੂਰ ਧਰਨਾ ਦੇ ਦਿੱਤਾ। ਉਹਨਾਂ ਨੇ ਜ਼ਿਲ•ਾ ਪ੍ਰਸ਼ਾਸਨ ਨੂੰ ਆਖਿਆ ਕਿ ਉਹ ਮੁੱਖ ਮੰਤਰੀ ਜਾਂ ਉਹਨਾਂ ਦੀ ਧਰਮ ਪਤਨੀ ਤੇ ਪਟਿਆਲਾ ਦੀ ਐਮ ਪੀ ਪ੍ਰਨੀਤ ਕੌਰ ਨਾਲ ਲਾਈਵ ਵੀਡੀਓ ਰਾਹੀਂ ਗੱਲਬਾਤ ਕਰਵਾਉਣ। ਧਰਨੇ ਸਮੇਂ ਪ੍ਰਨੀਤ ਕੌਰ ਆਪਣੀ ਮਹਿਲ ਵਿਚਲੀ ਰਿਹਾਇਸ਼ 'ਤੇ ਹੀ ਮੌਜੂਦ ਦੱਸੇ ਜਾ ਰਹੇ ਹਨ। ਜਦੋਂ ਇਹ ਗੱਲਾਂ ਪ੍ਰਵਾਨ ਨਹੀਂ ਚੜ•ੀਆਂ ਤਾਂ ਉਹਨਾਂ ਨੇ ਜ਼ਿਲ•ਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਦਿੱਤਾ ਤੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਉਹਨਾਂ ਸਾਰੇ ਮਾਪਿਆਂ ਦੇ ਬੱਚਿਆਂ ਦੀ ਛੇ ਮਹੀਨੇ ਦੀ ਫੀਸ ਸਿੱਧਾ ਸਕੂਲ ਮੈਨੇਜਮੈਂਟਾਂ ਨੂੰ ਅਦਾ ਕਰੇ ਜਿਹਨਾਂ ਨੂੰ ਲਾਕ ਡਾਊਨ ਦੌਰਾਨ ਵਿੱਤੀ ਘਾਟੇ ਪਏ ਹਨ।
ਇਸ ਮੌਕੇ ਪਰਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਦੇ ਦੋਗਲੇਪਨ ਦਾ ਪਰਦਾਫਾਸ਼ ਕੀਤਾ ਤੇ ਦੱਸਿਆ ਕਿ ਕਿਵੇਂ ਉਹ ਕਹਿ ਕੁਝ ਰਹੇ ਹਨ ਤੇ ਕਰ ਕੁਝ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਪਰਿਵਾਰ ਦੀ ਮੈਨੇਜਮੈਂਟ ਵਾਲੇ ਸਕੂਲ ਮਾਪਿਆਂ ਤੋਂ ਜਬਰੀ ਫੀਸਾਂ ਉਗਰਾਹ ਰਹੇ ਹਨ ਜਦਕਿ ਉਹਨਾਂ ਦੀ ਸਰਕਾਰ ਇਹ ਐਲਾਨ ਕਰ ਰਹੀ ਹੈ ਕਿ ਹਾਈ ਕੋਰਟ ਵੱਲੋਂ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਦੇ ਹੱਕ ਵਿਚ ਦਿੱਤੇ ਫੈਸਲੇ ਖਿਲਾਫ ਉਹ ਡਬਲ ਬੈਂਚ ਕੋਲ ਰਫਿਊ ਪਟੀਸ਼ਨ ਦਾਇਰ ਕਰੇਗੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਵਾਈ ਪੀ ਐਸ ਪਟਿਆਲਾ ਅਤੇ ਮੁਹਾਲੀ ਹਾਈ ਕੋਰਟ ਦੇ ਫੈਸਲੇ ਤੋਂ ਪਹਿਲਾਂ ਹੀ ਮਾਪਿਆਂ ਤੋਂ ਫੀਸ ਉਗਰਾਹ ਰਹੇ ਹਨ। ਉਹਨਾਂ ਦੱਸਿਆ ਕਿ ਇਸ ਵਿਚ ਖੇਡਾਂ ਤੇ ਹੋਸਟਲ ਆਦਿ ਦੀ ਫੀਸ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਸੱਚ ਮੁੱਚ ਹੀ ਮਾਪਿਆਂ ਦੀ ਹਾਲਤ ਪ੍ਰਤੀ ਗੰਭੀਰ ਹਨ ਤੇ ਉਹ ਨਹੀਂ ਚਾਹੁੰਦੇ ਕਿ ਬੱਚਿਆਂ ਨੂੰ ਮਾਰ ਝੱਲਣੀ ਪਵੇ ਤਾਂ ਉਹਨਾਂ ਨੂੰ ਵਾਈ ਪੀ ਐਸ ਮੈਨੇਜਮੈਂਟ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਉਹ ਮਾਪਿਆਂ ਨੂੰ ਫੀਸ ਵਾਪਸ ਕਰੇ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਨੂੰ ਮਹਾਂਮਾਰੀ ਵੇਲੇ ਫੀਸਾਂ ਦੀ ਅਦਾਇਗੀ ਬਿਲਕੁਲ ਵਾਜਬ ਹੈ ਕਿਉਂਕਿ ਸਰਕਾਰ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ 675 ਕਰੋੜ ਰੁਪਏ ਵਾਪਸ ਮੋੜ ਦਿੱਤੇ ਹਨ ਤੇ ਰੇਤ ਮਾਫੀਆ ਨੂੰ ਵੀ ਇਕ ਕਰੋੜ ਰੁਪਏ ਦੀ ਰਾਹਤ ਦਿੱਤੀ ਹੈ।
'ਨੋ ਸਕੂਲ ਨੋ ਫੀਸ ਅਤੇ ਜਬਰੀ ਉਗਰਾਹੀ ਨਹੀਂ ਚਲੇਗੀ' ਦੇ ਨਾਅਰਿਆਂ ਦੇ ਵਿਚ ਯੂਥ ਅਕਾਲੀ ਦਲ ਨੇ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਉਹਨਾਂ ਅਨੁਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਨਾਂ ਨੇ ਵਾਈ ਪੀ ਐਸ ਮੁਹਾਲੀ ਸਾਹਮਣੇ ਜਬਰੀ ਫੀਸ ਵਸੂਲਣ ਦੇ ਫੈਸਲੇ ਖਿਲਾਫ ਰੋਸ ਵਿਖਾਵਾ ਕਰਨ ਵਾਲੇ ਮਾਪਿਆਂ ਨੂੰ ਧਮਕਾਇਆ ਤੇ ਉਹਨਾਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਇਸ ਦੌਰਾਨ ਵਾਈ ਪੀ ਐਸ ਸਕੂਲ ਵਿਚ ਪੜ•ਦੇ ਬੱਚਿਆਂ ਦੇ ਮਾਪਿਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਨਿਆਂ ਲਈ ਲੜਾਈ ਵਿਚ ਉਹ ਉਹਨਾਂ ਦੇ ਨਾਲ ਡਟੇ ਹਨ ਅਤੇ ਕਿਹਾ ਕਿ ਇਹ ਪਹਿਲੀ ਰਾਜਨੀਤਕ ਪਾਰਟੀ ਹੈ ਜੋ ਮਾਪਿਆਂ ਦੇ ਨਾਲ ਡਟੀ ਹੈ। ਮਾਪਿਆਂ ਨੇ ਕਿਹਾ ਕਿ ਉਹ ਵਾਈ ਪੀ ਐਸ ਤੇ ਹੋਰ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਕ ਹੀ ਪਲੈਟਫੋਰਮ 'ਤੇ ਲੈ ਕੇ ਆਉਣਗੇ।
ਇਸ ਦੌਰਾਨ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਯੂਥ ਅਕਾਲੀ ਦਲ ਆਪਣਾ ਸੰਘਰਸ਼ ਜਾਰੀ ਰੱਖੇਗਾ ਅਤੇ ਰਾਜ ਸਰਕਾਰ ਨੂੰ ਉਹਨਾਂ ਬੱਚਿਆਂ ਜਿਹਨਾਂ ਦੇ ਮਾਪਿਆਂ ਨੂੰ ਕੋਰੋਨਾ ਲਾਕ ਡਾਊਨ ਕਾਰਨ ਵਿੱਤੀ ਨੁਕਸਾਨ ਹੋਇਆ, ਦੀ ਅਪ੍ਰੈਲ ਤੋਂ ਸਤੰਬਰ ਤੱਕ ਦੀ ਛੇ ਮਹੀਨਿਆ ਦੀ ਫੀਸ ਆਪ ਅਦਾ ਕਰਨ ਲਈ ਮਜਬੂਰ ਕਰ ਦੇਵੇਗਾ। ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਉਹਨਾਂ ਸਾਰੇ ਮਾਪਿਆਂ ਦੀ ਸੂਚੀ ਬਣਾਉਣੀ ਸ਼ੁਰੂ ਕਰੇ ਜਿਹਨਾਂ ਨੂੰ ਲਾਕ ਡਾਊਨ ਕਾਰਨ ਵਿੱਤੀ ਨੁਕਸਾਨ ਝੱਲਣਾ ਪਿਆ ਅਤੇ ਉਹ ਇਹਨਾਂ ਮਾਪਿਆਂ ਵੱਲੋਂ ਸਕੂਲਾਂ ਨੂੰ ਆਪ ਫੀਸ ਦੀ ਅਦਾਇਗੀ ਕਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪਾਲ ਜੁਨੇਜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਸਤਬੀਰ ਸਿੰਘ ਖੱਟੜਾ ਵੀ ਹਾਜ਼ਰ ਸਨ।