ਚੰਡੀਗੜ•/25 ਫਰਵਰੀ: ਯੂਥ ਅਕਾਲੀ ਦਲ ਵੱਲੋਂ ਅੱਜ ਕਾਂਗਰਸ ਸਰਕਾਰ ਦੀ ਨੌਜਵਾਨਾਂ ਅਤੇ ਸਮਾਜ ਦੇ ਦੂਜੇ ਵਰਗਾਂ ਨਾਲ ਕੀਤੀ ਵਾਅਦਾ-ਖ਼ਿਲਾਫੀ ਵਿਰੁੱਧ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦੇ ਮੁੱਖ ਦਫ਼ਤਰ ਵਿਚੋਂ ਇੱਕ ਵੱਡੇ ਕਾਫਲੇ ਦੀ ਸ਼ਕਲ ਵਿਚ ਮਾਰਚ ਕਰਦਿਆਂ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਸੀ, ਪਰੰਤੂ ਚੰਡੀਗੜ• ਪੁਲਿਸ ਨੇ ਭਾਰੀ ਨਾਕਾਬੰਦੀ ਕਰਕੇ ਉਹਨਾਂ ਨੂੰ ਟਰਾਂਸਪੋਰਟ ਚੌਂਕ ਤੋਂ ਅੱਗੇ ਨਹੀਂ ਵਧਣ ਦਿੱਤਾ ਗਿਆ, ਜਿਸ ਕਰਕੇ ਯੂਥ ਵਲੰਟੀਅਰਾਂ ਨੇ ਚੌਂਕ ਲਾਗੇ ਪ੍ਰਦਰਸ਼ਨ ਕਰਕੇ ਕਾਗਰਸ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ।
ਅੱਜ ਵੱਡੇ ਤੜਕੇ ਹੀ ਯੂਥ ਅਕਾਲੀ ਦਲ ਦੇ ਵਰਕਰ ਬੈਨਰ ਅਤੇ ਪੋਸਟਰ ਲੈ ਕੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਵਰਕਰਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਵੇਖ ਕੇ ਚੰਡੀਗੜ• ਪ੍ਰਸਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਇਸ ਨੇ ਅਕਾਲੀ ਦਲ ਦੇ ਦਫ਼ਤਰ ਅੱਗੇ ਹੀ ਭਾਰੀ ਨਾਕਾਬੰਦੀ ਕਰ ਦਿੱਤੀ।
ਪਰੰਤੂ ਜੋਸ਼ ਵਿਚ ਆਏੇ ਵਰਕਰਾਂ ਨੇ ਦਫ਼ਤਰ ਦੇ ਗੇਟ ਅੱਗੇ ਲੱਗੇ ਨਾਕਿਆਂ ਨੂੰ ਤੋੜ ਦਿੱਤਾ ਅਤੇ ਵੱਡੀ ਗਿਣਤੀ ਵਿਚ ਟਰਾਂਸਪੋਰਟ ਚੌਂਕ ਵਿਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਅਤੇ ਇੰਚਾਰਜ ਯੂਥ ਵਿੰਗ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਯੂਥ ਵਰਕਰਾਂ ਨੂੰ ਕਿਹਾ ਕਿ ਜਦ ਤਕ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਕਰਜ਼ਾ ਮੁਆਫੀ, ਹਰ ਘਰ ਵਿਚ ਰੁਜ਼ਗਾਰ, ਬੇਰੁਜ਼ਗਾਰੀ ਭੱਤਾ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਪੂਰੇ ਨਹੀਂ ਕਰਦੀ, ਉਹ ਇਸ ਨੂੰ ਚੈਨ ਨਾ ਨਾਲ ਬੈਠਣ ਦੇਣ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਲੋਕਾਂ ਵਿਚ ਜਾ ਕੇ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।
ਇਸ ਰੋਸ਼ ਪ੍ਰਦਸ਼ਨ ਚ ਹੋਰਨਾਂ ਤੋਂ ਇਲਾਵਾ ਪਰਮਬੰਸ ਸਿੰਘ ਬੰਟੀ ਰੋਮਾਣਾ,ਸਰਬੋਜਤ ਸਿੰਘ ਸਾਬੀ, ਮਨਪ੍ਰੀਤ ਸਿੰਘ ਇਯਾਲੀ , ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਤਵੀਰ ਸਿੰਘ ਖੱਟੜਾ, ਤਨਵੀਰ ਸਿੰਘ ਧਾਲੀਵਾਲ ,ਵਿਨਰਜੀਤ ਸਿੰਘ ਗੋਲਡੀ ,ਰਵੀਕਰਣ ਕਾਹਲੋਂ, ਤਲਵੀਰ ਗਿੱਲ ,ਗੋਰਵਦੀਪ ਸਿੰਘ ਵਲਟੋਹਾ,ਜਸਪ੍ਰੀਤ ਸਿੰਘ ਰਾਣਾ , ਵੀ ਸ਼ਾਮਿਲ ਸਨ.