ਕੇਂਦਰੀ ਮੰਤਰੀ ਵੱਲੋਂ ਵਿਦੇਸ਼ ਮੰਤਰਾਲੇ ਤੇ ਮਲੇਸ਼ੀਆਈ ਹਾਈ ਕਮਿਸ਼ਨਰ ਕੋਲ ਮਾਮਲਾ ਚੁੱਕਣ 'ਤੇ ਕੇਂਦਰੀ ਮੰਤਰੀ ਦਾ ਕੀਤਾ ਧੰਨਵਾਦ
ਕੇਂਦਰ ਸਰਕਾਰ ਨੇ ਨੌਜਵਾਨਾਂ ਦੀਆਂ ਟਿਕਟਾਂ ਦਾ ਖਰਚਾ ਚੁੱਕਿਆ : ਰੋਮਾਣਾ
ਬਾਕੀ ਨੌਜਵਾਨ ਵੀ ਛੇਤੀ ਘਰ ਪਰਤਣਗੇ
ਅੰਮ੍ਰਿਤਸਰ, 11 ਜੁਲਾਈ : ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਮਲੇਸ਼ੀਆ ਵਿਚ ਗੈਰ ਕਾਨੂੰਨੀ ਤੌਰ 'ਤੇ ਰਹਿਣ ਕਾਰਨ ਹੋਈਆਂ ਜੇਲ• ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਕੈਂਪਾਂ ਵਿਚ ਫਸੇ ਹੋਏ 150 ਪੰਜਾਬੀ ਨੌਜਵਾਨਾ ਨੂੰ ਸਫਲਤਾਪੂਰਵਕ ਵਾਪਸ ਲਿਆਉਂਦਾ ਹੈ ।
ਦੱਸਣਯੋਗ ਹੈ ਕਿ ਮਲੇਸ਼ੀਆ ਵਿਚ ਫਸੇ ਹੋਏ ਪੰਜਾਰਬੀ ਨੌਜਵਨਾਂ ਦਾ ਪਹਿਲਾ ਜੱਥਾ ਜਲਦੀ ਹੀ ਇਸ ਸ਼ਹਿਰ ਵਿਚ ਪਰਤਣ ਦੀ ਉਮੀਦ ਹੈ ਕਿਉਂਕਿ ਮਲੇਸ਼ੀਆ ਸਰਕਾਰ ਨੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਮਾਮਲੇ ਵਿਚ ਮਲੇਸ਼ੀਆਈ ਕਮਿਸ਼ਨਰ ਦੇ ਨਾਲ ਨਾਲ ਵਿਦੇਸ਼ ਮੰਤਰੀ ਕੋਲ ਇਹ ਮਾਮਲਾ ਚੁੱਕਣ ਤੋਂ ਬਾਅਦ ਫਸੇ ਹੋਏ 350 ਨੌਜਵਾਨਾਂ ਨੂੰ ਵਾਪਸ ਭੇਜਣ ਲਈ ਸਹਿਮਤੀ ਦਿੱਤੀ ਹੈ।
ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸ੍ਰੀਮਤੀ ਬਾਦਲ ਵੱਲੋਂ ਮਾਮਲੇ ਵਿਚ ਦਖਲ ਦੇਣ ਸਦਕਾ ਨੌਜਵਾਨ ਵਾਪਸ ਪਰਤ ਰਹੇ ਹਨ ਤੇ ਉਹਨਾਂ 'ਤੇ ਕੋਈ ਹੋਰ ਬੋਝ ਨਹੀਂ ਪਿਆ ਕਿਉਂਕਿ ਕੇਂਦਰ ਸਰਕਾਰ ਨੇ ਉਹਨਾਂ ਦੀ ਅੰਮ੍ਰਿਤਸਰ ਤੱਕ ਵਾਪਸੀ ਦੀ ਟਿਕਟ ਦਾ ਖਰਚਾ ਆਪ ਚੁੱਕਿਆ ਹੈ। ਉਹਨਾਂ ਨੇ ਇਸ ਸੰਬੰਧ ਵਿਚ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਦਾ ਵੀ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪਿੰਡ ਬਾਦਲ ਵਿਖੇ ਸ੍ਰੀ ਰੋਮਾਣਾ ਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰੀ ਸਰਬਜੋਤ ਸਿੰਘ ਸਾਬੀ ਸਦਕਾ ਸ੍ਰੀਮਤੀ ਬਾਦਲ ਨਾਲ ਮੁਲਾਕਾਤ ਕੀਤੀ ਸੀ। ਮਲੇਸ਼ੀਅਨ ਹੈਲਪਿੰਗ ਹੈਂਡਜ਼ ਐਨ ਜੀ ਓ ਜਿਸਦੀ ਅਗਵਾਈ ਪਾਲ ਢੋਲੀ ਨੇ ਆਪਣੀ ਪੰਜਾਬ ਪ੍ਰਤੀਨਿਧ ਰਾਜਵੰਤ ਕੌਰ ਰਾਹੀਂ ਇਹ ਮਾਮਲਾ ਯੂਥ ਅਕਾਲੀ ਦਲ ਦੇ ਧਿਆਨ ਵਿਚ ਲਿਆਂਦਾ ਸੀ।
ਸ੍ਰੀ ਰੋਮਾਣਾ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਸ੍ਰੀਮਤੀ ਬਾਦਲ ਨੂੰ ਬੇਨਤੀ ਕੀਤੀ ਸੀ ਕਿ ਮਲੇਸ਼ੀਆ ਤੋਂ ਉਹਨਾਂ ਦੇ ਪੁੱਤਰਾਂ ਨੂੰ ਵਾਪਸ ਲਿਆਉਣ ਦੇ ਸਾਰੇ ਯਤਨ ਅਸਫਲ ਹੋ ਗਏ ਹਨ, ਇਸ ਲਈ ਉਹ ਉਹਨਾਂ ਦੀ ਮਦਦ ਕਰਨ। ਉਹਨਾਂ ਦੱਸਿਆ ਕਿ ਬਹੁਤੇ ਨੌਜਵਾਨ ਗੈਰ ਕਾਨੂੰਨੀ ਤੌਰ 'ਤੇ ਰਹਿਣ ਕਾਰਨ ਹੀ ਜੇਲ• ਦੀ ਸਜ਼ਾ ਦੇ ਪਾਤਰ ਬਣੇ ਸਨ। ਇਹਨਾਂ ਨੌਜਵਾਨਾਂ ਨਾਲ ਟਰੈਵਲ ਏਜੰਟਾਂ ਨੇ ਠੱਗੀ ਮਾਰੀ ਸੀ ਜਿਹਨਾਂ ਨੇ ਉਹਨਾਂ ਨੂੰ ਰੋਜ਼ਗਾਰ ਦਾ ਵਾਅਦਾ ਕਰ ਕੇ ਉਹਨਾਂ ਨਾਲ ਠੱਗੀ ਮਾਰੀ ਸੀ। ਮਲੇਸ਼ੀਆ ਵਿਚ ਵੀਜ਼ੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਹ ਨੌਜਵਾਨ ਆਪਣਾ ਖਰਚ ਆਪ ਚੁੱਕ ਰਹੇ ਸਨ।