ਰਾਸ਼ਟਰੀ ਭਾਊ ਭਾਈਚਾਰੇ ਦੇ ਪ੍ਰਧਾਨ ਬਲਵਿੰਦਰ ਸਿੰਘ ਸੈਫਦੀਪੁਰ ਸਾਥੀਆਂ ਸਮੇਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਵਿਚ ਹੋਏ ਸ਼ਾਮਲ
ਪੰਜਾਬ ਦੀਗੱਲ ਛੱਡੋ ਮੁੱਖ ਮੰਤਰੀ ਆਪਣੇ ਜ਼ਿਲ੍ਹੇ ਵਿਚ ਹੀ ਜ਼ੀਰੋ ਹੋ ਜਾਣਗੇ : ਪ੍ਰੋ ਚੰਦੂਮਾਜਰਾ
ਚੰਡੀਗੜ੍ਹ , 4 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿਚ ਕਾਂਗਰਸ ਪਾਰਟੀ ਨੂੰ ਝਟਕੇ ਲੱਗਣ ਦਾ ਸਿਲਸਿਲਾ ਜਾਰੀਹੈ ਜਿਸਦੀ ਇਕ ਕੜੀ ਵਜੋਂ ਭਾਊ ਭਾਈਚਾਰੇ ਦੇ ਪ੍ਰਧਾਨ ਅਤੇ ਚੇਅਰਮੈਨ ਬਲਵਿੰਦਰ ਸਿੰਘ ਸੈਫਦੀਪੁਰ ਨੇ ਇਥੇ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀਵਿਚ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਇਥੇ ਸੈਕਟਰ 28 ਵਿਚ ਪਾਰਟੀ ਦੇ ਮੁੱਖ ਦਫਤਰ ਵਿਚ ਹੋਏ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਬਲਵਿੰਦਰ ਸਿੰਘ ਸੈਫਦੀਪੁਰ ਤੇ ਉਹਨਾਂ ਦੇ ਸਾਥੀਆਂ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦੁਆਇਆ ਤੇ ਐਲਾਨਕੀਤਾ ਕਿ ਜਲਦੀਹੀ ਉਹਨਾਂ ਨੂੰ ਵੱਡੀ ਜ਼ਿੰਮਵੇਾਰੀ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਹੀ ਭਾਈਚਾਰੇ ਦੇ ਲੋਕਾਂ ਦਾ ਖੁੱਲ੍ਹੇ ਦਿਲ ਨਾਲ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਭਰਾਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਸ਼ਰੋਮਣੀ ਅਕਾਲੀ ਦਲ ਬਣਦਾ ਮਾਣ ਸਨਮਾਨ ਜਰੂਰ ਦੇਵੇਗਾ।
ਇਥੇ ਵਿਸ਼ੇਸ਼ ਤੌਰ ’ਤੇ ਦੱਸਣਯੋਗਹੈ ਕਿ ਜਦੋਂ ਤੋਂ ਚੰਦੂਮਾਜਰਾ ਪਰਿਵਾਰ ਨੇ ਹਲਕਾ ਘਨੌਰ ਤੇ ਸਨੌਰ ਦੀ ਜ਼ਿੰਮੇਵਾਰੀ ਸੰਭਾਲੀਹੈ, ਉਦੋਂ ਤੋਂ ਹੁਣ ਤੱਕ ਕਾਂਗਰਸੀਆਂ ਦੇ ਅਕਾਲੀ ਦਲ ਵਿਚ ਸ਼ਾਮਲਹੋਣ ਦਾ ਇਹ ਪੰਜਵਾਂ ਮੌਕਾ ਹੈ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਔਖੇ ਸਮਿਆਂ ‘ਚ ਸਾਥ ਨਿਭਾਉਣ ਵਾਲੇ ਸੈਫਦੀਪੁਰ ਨੇ ਆਖਿਆ ਕਿ ਕਾਂਗਰਸ ਦੀਆਂ ਨਲਾਇਕੀਆਂ ਅਤੇ ਕਾਂਗਰਸ ਦੁਆਰਾ ਪੰਜਾਬ ਦੇ ਲੋਕਾਂ ਨਾਲ ਕੀਤੇ ਵਿਸ਼ਵਾਸਘਾਤ ਨੇ ਆਖਿਰ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਅਕਾਲੀ ਦਲ ‘ਚ ਸ਼ਾਮਿਲ ਹੋਣ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਮੇਂ ਸਿਰ ਪੂਰਾ ਕੀਤਾ।
ਇਸ ਮੌਕੇ ਸਰਦਾਰ ਬਾਦਲ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੁੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਸਰਦਾਰ ਸੈਫਦੀਪੁਰ ਨੇ ਸਮੇਂ ਸਮੇਂ ’ਤੇ ਆਪਣੀਆਂ ਯੋਜਨਾਵਾਂ ਰਾਹੀਂ ਲੋਕਾਂ ਦਾ ਵੱਡਾ ਫਾਇਦਾ ਕੀਤਾਹੈ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਐਮ ਪੀ ਪ੍ਰੋ੍. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਦਾਰ ਸੈਫਦੀਪੁਰ ਨੇ ਆਪਣੇ ਗੁਰੂ ਨਾਨਕ ਮੋਦੀ ਖਾਨਿਆਂ ਰਾਹੀਂ ਲੋਕਾਂ ਦੀ ਵੱਡੀ ਸੇਵਾ ਕੀਤੀਹੈ ਜਿਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀਹੈ। ਉਹਨਾਂ ਕਿਹਾਕਿ ਅੱਜ ਜੋਹਾਲਾਤਹਨ, ਉਸ ਵਿਚ ਪੰਜਾਬ ਤਾਂ ਛੱਡੋਮੁੱਖ ਮੰਤਰੀ ਆਪਣੇ ਜ਼ਿਲ੍ਹੇ ਵਿਚ ਹੀ ਜ਼ੀਰੋ ਹੋ ਜਾਣਗੇ।
ਇਸਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਲੋਕ ਅਕਾਲੀਦਲ ਵਿਚ ਸ਼ਾਮਲ ਹੋਣ ਵਾਸਤੇ ਆਪ ਮੁਹਾਰੇ ਅੱਗੇ ਆ ਰਹੇ ਹਨ ਜਿਸ ਤੋਂ ਪਤਾ ਚਲਦਾ ਹੈ ਕਿ ਸਮੁੱਚੇ ਸੂਬੇ ਵਿਚ ਕਾਂਗਰਸ ਦਾ ਸਫਾਇਆ ਹੋਣ ਵਾਲਾ ਹੈ।
ਇਸ ਮੌਕੇ ਇਹਨਾਂ ਆਗੂਆਂ ਨੂੰ ਸ਼ਾਮਿਲ ਕਰਵਾਉਣ ਸਮੇਂ ਮਹਿਰਾ ਭਾਈਚਾਰੇ ਦੇ ਪ੍ਰਧਾਨ ਸੁੱਚਾ ਸਿੰਘ, ਪੰਜਾਬੀ ਯੂਨੀਵਰਸਿਟੀ (ਏ ਕਲਾਸ) ਯੂਨੀਅਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ, ਭੁਪਿੰਦਰ ਸਿੰਘ ਸੇਖੂਪਰਾ, ਜੰਗ ਸਿੰਘ ਰੁੜਕਾ, ਸੁਰਿੰਦਰ ਸਿੰਘ ਆਕੜੀ, ਮਾਸਟਰ ਦਵਿੰਦਰ ਸਿੰਘ ਟਹਿਲਪੁਰ ਆਦਿ ਹਾਜ਼ਿਰ ਸਨ।