ਜਿਸ ਗਿਰੋਹ ਦਾ ਛੇ ਮਹੀਨੇ ਪਹਿਲਾਂ ਭਾਂਡਾ ਭੱਜਿਆ, ਉਸੇਵੱਲੋਂ ਮੁੜ ਨਜਾਇਜ਼ ਡਿਸਟੀਲਰੀ ਚਲਾਉਣਾ ਸਾਹਮਣੇ ਆਉਣ ਨੇ ਸਾਬਤ ਕੀਤਾ ਕਿ ਸ਼ਰਾਬ ਮਾਫੀਆ ਨੂੰਸਿਖ਼ਰ ਤੋਂ ਮਦਦ ਮਿਲ ਰਹੀ ਹੈ : ਮਹੇਸ਼ਇੰਦਰ ਸਿੰਘ ਗਰੇਵਾਲ
ਚੰਡੀਗੜ੍ਹ, 9 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਸ਼ਰਾਬ ਮਾਫੀਆ ਦੇ ਅਪਰੇਸ਼ਨ ਦੀ ਨਿਆਂਇਕ ਜਾਂਚ ਦੀ ਮੰਗਕੀਤੀ ਅਤੇ ਕਿਹਾ ਕਿ ਛੇ ਮਹੀਨੇ ਪਹਿਲਾਂ ਜਿਸਗਿਰੋਹ ਦਾ ਪਰਦਾਫਾਸ਼ ਹੋਇਆ ਸੀ, ਉਸਦਾ ਮੁੜ ਨਜਾਇਜ਼ ਸ਼ਰਾਬ ਮਾਮਲੇ ਵਿਚ ਸਰਗਰਮ ਹੋਣਾ ਸਾਬਤਕਰਦਾ ਹੈ ਕਿ ਪੰਜਾਬ ਵਿਚ ਸ਼ਰਾਬ ਮਾਫੀਆ ਨੂੰ ਸਿਖ਼ਰ ਤੋਂ ਮਦਦ ਮਿਲ ਰਹੀ ਹੈ।
ਸਾਬਕਾ ਮੰਤਰੀ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਇਹਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਦਿਪੇਸ਼ ਕੁਮਾਰ ਜੋ ਕਾਂਗਰਸ ਦੇ ਰਾਜਪੁਰਾ ਤੋਂ ਵਿਧਾਹਿਕ ਹਰਦਿਆਲਕੰਬੋਜ ਦਾ ਖਾਸ ਬੰਦਾ ਹੈ, ਨੂੰ ਫਿਰ ਛੇ ਮਹੀਨੇ ਬਾਅਦ ਪਹਿਲਾਂ ਵਾਲੇ ਅਪਰਾਧ ਵਾਸਤੇ ਹੀ ਫੜਿਆ ਗਿਆਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਦਿਪੇਸ਼ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਅਤੇ ਇਯੇ ਲਈਉਸਨੇ ਪਹਿਲੀ ਡਿਸਟੀਲਰੀ ਬੇਨਕਾਬ ਹੋਣ ਮਗਰੋਂ ਦੂਜੀ ਡਿਸਟੀਲਰੀ ਖੋਲ੍ਹ ਲਈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪਹਿਲੇ ਕੇਸ ਵਾਂਗ ਹੀ ਇਸ ਵਾਰ ਵੀਉਹ ਬਿਨਾਂ ਦੇਰੀ ਦੇ ਬਾਹਰ ਆ ਜਾਵੇਗਾ। ਇਹ ਸਪਸ਼ਟ ਹੈ ਕਿ ਕਾਂਗਰਸ ਦੀ ਸਿਖ਼ਰ ਦੀ ਲੀਡਰਸ਼ਿਪ ਦੇ ਨਾਲਨਾਲ ਕਾਂਗਰਸੀ ਪਰਿਵਾਰ ਵੀ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਵੱਲੋਂ ਮਾਮਲੇ ਦੀ ਜਾਂਚ ਨਾਲ ਹੀ ਗੰਢਤੁਪ ਬੇਨਕਾਬ ਹੋਸਕਦੀ ਹੈ। ਉਹਨਾਂ ਕਿਹਾ ਕਿ ਪਟਿਆਲਾ ਜ਼ਿਲ੍ਹੇਵਿਚ ਨਜਾਇਜ਼ ਡਿਸਟੀਲਰੀਆਂ ਅਤੇ ਸਰਹੱਦੋਂ ਪਾਰਤੋਂ ਸਮਗਲਿੰਗ ਇਸ ਕਰ ਕੇ ਹੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਬਕਾਰੀਵਿਭਾਗ ਤੇ ਪੁਲਿਸ ਨੂੰ ਇਹ ਸਪਸ਼ਟ ਹਦਾਇਤਾਂ ਨਹੀਂ ਦਿੱਤੀਆਂ ਕਿ ਉਹ ਉਹਨਾਂ ਦੇ ਜੱਦੀ ਜ਼ਿਲ੍ਹੇ ਵਿਚਮਾਫੀਆ ਤੱਤਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਰਨ।
ਉਹਨਾਂ ਕਿਹਾ ਕਿ ਇਸ ਸਭ ਵਿਚ ਹੀ ਮੁੱਖ ਮੰਤਰੀ ਨੇ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੇ ਸੈਂਕੜੇ ਕਰੋੜਾਂ ਰੁਪਏਗੁਆ ਲਏ ਕਿਉਂਕਿ ਉਹ ਖੁਦ ਇਲਾਕੇ ਦੇ ਲੋਕਾਂ ਨੂੰ ਸ਼ਰਾਬ ਦੇ ਨਾਂ 'ਤੇ ਮਿੱਠੀ ਜ਼ਹਿਰ ਦੇਣ ਲਈਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿਚ ਅਤੇ ਹੋਰ ਭਾਗਾਂ ਵਿਚ ਸ਼ਰਾਬ ਮਾਫੀਆ ਤਾਂ ਹੀਖਤਮ ਹੋ ਸਕਦਾ ਹੈ ਜੇਕਰ ਹਰਦਿਆਲ ਕੰਬੋਜ ਅਤੇ ਮਦਨ ਲਾਲ ਜਲਾਲਪੁਰ ਵਰਗੇ ਵਿਧਾਇਕਾਂ ਖਿਲਾਫਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਖੰਨਾ ਵਿਚ ਨਜਾਇਜ਼ ਸ਼ਰਾਬ ਡਿਸਟੀਲਰੀ ਦੀ ਪੁਸ਼ਤਪਨਾਹੀ ਕਰਨਵਾਲੇ ਕਾਂਗਰਸੀ ਵਿਧਾਇਕਾਂ ਖਿਲਾਫ ਵੀ ਕਾਰਵਾਈ ਹੋਵੇ ਅਤੇ ਉਹਨਾਂ ਤੋਂ ਨਜਾਇਜ਼ ਕੀਤੀ ਕਮਾਈ ਜ਼ਬਤਕੀਤੀ ਜਾਵੇ।
ਉਹਨਾਂ ਕਿਹਾ ਕਿ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਸਰਕਾਰ ਤਾਂ ਕੇਸ ਐਨਫੋਰਸਮੈਂਟਡਾਇਰੈਕਟੋਰੇਟ ਹਵਾਲੇ ਕਰ ਕੇ ਅਤੇ ਮਾਮਲੇ ਵਿਚ ਐਸ ਐਸ ਪੀ ਸਮੇਤ ਦੋਸ਼ੀ ਪੁਲਿਸ ਅਧਿਕਾਰੀਆਂਖਿਲਾਫ ਤਬਾਦਲਾ ਕਰਨ ਤੋਂ ਇਨਕਾਰ ਕਰ ਕੇ ਪੁੱਠੇ ਪਾਸੇ ਮੁੜ ਰਹੀ ਹੈ।
ਸ੍ਰੀ ਗਰੇਵਾਲ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿਜਿਹੜੇ ਦੋਸ਼ੀਆਂ ਦੀ ਸ਼ਨਾਖ਼ਤ ਹੋਈ ਤੇ ਗ੍ਰਿਫਤਾਰ ਕੀਤੇ ਗਏ, ਉਹਨਾਂ ਤੋਂ 5600 ਕਰੋੜ ਰੁਪਏ ਦਾਮਾਲੀਆ ਆਬਕਾਰੀ ਘਾਟਾ ਵਸੂਲ ਕੀਤਾ ਜਾਣਾ ਬਾਕੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਪਰਮਜੀਤ ਸਿੰਘਸਰਨਾ ਜੋ ਕਿ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਹਨ, ਦੇ ਪਰਿਵਾਰ ਖਿਲਾਫ ਵੀ ਕੋਈ ਕਾਰਵਾਈਨਹੀਂ ਕੀਤੀ ਗਈ ਜਦਕਿ ਇਹ ਪਰਿਵਾਰ ਗੁਰਦਾਸਪੁਰ ਦੇ ਕੀੜੀ ਅਫਵਾਨਾਂ ਵਿਚ ਡਿਸਟੀਲਰੀ ਚਲਾ ਰਿਹਾ ਹੈਅਤੇ ਇਥੋਂ ਦੋ ਟਰੱਕ ਨਜਾਇਜ਼ ਸ਼ਰਾਬ ਬਰਾਮਦ ਹੋਈ ਸੀ। ਇਸ ਤੋਂ ਇਲਾਵਾ ਤਰਨਤਾਰਨ ਅਤੇਅੰਮ੍ਰਿਤਸਰ ਜ਼ਿਲ੍ਹੇ ਵਿਚ ਵਾਪਰੇ ਜ਼ਹਿਰੀਲੀ ਸ਼ਰਾਬ ਹਾਦਸੇ ਜਿਸ ਵਿਚ 130 ਲੋਕਾਂ ਦੀ ਜਾਨ ਗਈ, ਨਾਲ ਵੀਕਾਂਗਰਸ ਸਰਕਾਰ 'ਤੇ ਕੋਈ ਫਰਕ ਨਹੀਂ ਪਿਆ। ਉਹਨਾਂ ਕਿਹਾ ਕਿ ਇਸ ਨਾਲ ਇਹ ਸਪਸ਼ਟ ਸੰਦੇਸ਼ ਮਿਲਰਿਹਾ ਹੈ ਕਿ ਸਰਕਾਰ ਦੇ ਸਿਖ਼ਰਲੇ ਮਾਲਕ ਹੀ ਸਮਝੋਤੇ ਕਰ ਰਹੇ ਹਨਅ ਤੇ ਉਹਨਾਂ ਕਿਹਾ ਕਿ ਮਾਮਲੇ ਦੀਨਿਰਪੱਖ ਪੜਤਾਲ ਹੀ ਪੰਜਾਬ ਵਿਚੋਂ ਸ਼ਰਾਬ ਮਾਫੀਆ ਖਤਮ ਕਰਨ ਵਿਚ ਸਹਾਈ ਹੋ ਸਕਦਾ ਹੈ।