ਇੱਕ ਸਕੱਤਰ ਜਨਰਲ, ਜ਼ਿਲ•ਾ ਪ੍ਰਧਾਨ ਅਤੇ ਬੁਲਾਰੇ ਦੀ ਵੀ ਨਿਯੁਕਤੀ ਕੀਤੀ
ਚੰਡੀਗੜ•/17 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ 12 ਯੂਥ ਆਗੂਆਂ ਨੂੰ ਕੋਰ ਕਮੇਟੀ ਮੈਬਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕੁੱਝ ਹੋਰ ਅਹਿਮ ਨਿਯੁਕਤੀਆਂ ਕਰਦਿਆਂ ਵਿੰਗ ਦੇ ਇੱਕ ਸਕੱਤਰ ਜਨਰਲ, ਇੱਕ ਜ਼ਿਲ•ਾ ਪ੍ਰਧਾਨ ਅਤੇ ਇੱਕ ਬੁਲਾਰੇ ਦੀ ਵੀ ਨਿਯੁਕਤੀ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੌਜੂਦਗੀ ਵਧੇਰੇ ਅਸਰਦਾਰ ਬਣਾਉਣ ਲਈ ਕੁੱਝ ਨੌਜਵਾਨ ਆਗੂਆਂ ਨੂੰ ਕੋਰ ਕਮੇਟੀ ਵਿਚ ਲਿਆ ਗਿਆ ਹੈ। ਨਵੇਂ ਕੋਰ ਕਮੇਟੀ ਮੈਂਬਰਾਂ ਵਿਚ ਲਖਵਿੰਦਰ ਸਿੰਘ ਹੋਠੀ, ਕਮਲਜੀਤ ਸਿੰਘ ਕੁਲਾਰ, ਬਰਿੰਦਰ ਸਿੰਘ ਪਰਮਾਰ, ਹਰਵਿੰਦਰ ਸਿੰਘ ਭਵਾਨੀਗੜ•, ਧਰਮਜੀਤ ਸਿੰਘ ਰੂਪਾਹੇੜੀ, ਰਣਧੀਰ ਸਿੰਘ ਭਰਾਜ, ਐਡਵੋਕੇਟ ਸਤਿੰਦਰ ਸਿੰਘ ਸਵੀ, ਸੰਦੀਪ ਸਿੰਘ ਏਆਰ, ਧਰਮਜੀਤ ਸਿੰਘ ਸੰਗਤਪੁਰਾ, ਨਵਦੀਪ ਪਾਲ ਸਿੰਘ ਆਲਮਪੁਰ, ਸੰਤਬੀਰ ਸਿੰਘ ਬਾਜਵਾ ਅਤੇ ਹਰਪ੍ਰੀਤ ਸਿੰਘ ਢੀਂਡਸਾ ਸ਼ਾਮਿਲ ਹਨ।
ਬਾਕੀ ਅਹਿਮ ਨਿਯੁਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸੁਖਵਿੰਦਰ ਸਿੰਘ ਮੂਣਕ ਨੂੰ ਦੋਆਬਾ ਜ਼ੋਨ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ ਜਦਕਿ ਰਣਜੀਤ ਸਿੰਘ ਖੋਜੇਵਾਲ ਅਤੇ ਪਰਮਬੀਰ ਸਿੰਘ ਨੂੰ ਕ੍ਰਮਵਾਰ ਜ਼ਿਲ•ਾ ਕਪੂਰਥਲਾ (ਦਿਹਾਤੀ) ਦਾ ਪ੍ਰਧਾਨ ਅਤੇ ਯੂਥ ਵਿੰਗ ਦੇ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਸਰਦਾਰ ਮਜੀਠੀਆ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।