ਕੰਮ ਵਾਲੀ ਜਗ•ਾ ਦੀ ਤਸਵੀਰ ਜਾਰੀ ਕੀਤੀ, ਜਿੱਥੇ ਚਾਰ-ਮੰਜ਼ਿਲਾ ਇਮਾਰਤ ਬਣ ਚੁੱਕੀ ਹੈ ਅਤੇ ਮਈ ਵਿਚ ਓਪੀਡੀ ਚਾਲੂ ਹੋ ਜਾਵੇਗੀ
ਕਿਹਾ ਕਿ ਕਾਗਜ਼ਾਂ ਉੱਤੇ ਸਿਰਫ ਪਾਵਰ ਗਰਿੱਡ ਬਣਿਆ ਹੈ, ਜਿਸ ਨੇ ਓਪੀਡੀ ਨੂੰ ਚਲਾਉਣਾ ਹੈ। ਸਿਹਤ ਮੰਤਰੀ ਜਾਂਚ ਕਰਨ ਲਈ ਆਖਿਆ
ਬਠਿੰਡਾ/24 ਮਾਰਚ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਇਹ ਕਹਿੰਦਿਆਂ ਕਿ ਏਮਜ਼ ਬਠਿੰਡਾ ਪ੍ਰਾਜੈਕਟ ਸਿਰਫ ਕਾਗਜ਼ਾਂ ਉੱਤੇ ਬਣਿਆ ਹੈ, ਨਾ ਸਿਰਫ ਝੂਠ ਬੋਲ ਰਿਹਾ ਹੈ ਸਗੋਂ ਮਾਲਵਾ ਖੇਤਰ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਗੁੰਮਰਾਹ ਵੀ ਕਰ ਰਿਹਾ ਹੈ ਜਦਕਿ ਇਸ ਮੈਡੀਕਲ ਕਾਲਜ ਅਤੇ ਹਸਪਤਾਲ ਦੀਆਂ ਚਾਰ ਮੰਜ਼ਿਲਾਂ ਬਣ ਚੁੱਕੀਆਂ ਹਨ ਅਤੇ ਇਹ ਪ੍ਰਾਜੈਕਟ ਤੇਜ਼ੀ ਨਾਲ ਮੁਕੰਮਲ ਹੋ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੈਂ ਇਸ ਪ੍ਰਾਜੈਕਟ ਵਾਲੀ ਥਾਂ ਦੀ ਤਸਵੀਰ ਜਾਰੀ ਕਰ ਰਹੀ ਹਾਂ ਤਾਂ ਕਿ ਤੁਸੀਂ (ਮਹਿੰਦਰਾ) ਐਨਡੀਏ ਸਰਕਾਰ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕ ਸਾਲ ਤੋਂ ਵੀ ਘੱਟ ਸਮੇਂ ਵਿਚ ਹੋਈ ਉਸਾਰੀ ਨੂੰ ਵੇਖ ਸਕੋ। ਉਹਨਾਂ ਕਿਹਾ ਕਿ ਇਹ ਤਸਵੀਰ ਨਾ ਸਿਰਫ ਤੁਹਾਡੇ ਇਸ ਝੂਠ ਨੂੰ ਨੰਗਾ ਕਰਦੀ ਹੈ ਕਿ ਇਹ ਪ੍ਰਾਜੈਕਟ ਸਿਰਫ ਕਾਗਜ਼ਾਂ ਉਤੇ ਬਣਿਆ ਹੈ, ਸਗੋਂ ਕਾਂਗਰਸ ਸਰਕਾਰ ਵੱਲੋ ਇਸ ਪ੍ਰਾਜੈਕਟ ਦੇ ਰਾਹ ਵਿਚ ਪਾਈਆਂ ਰੁਕਾਵਟਾਂ ਦੇ ਬਾਵਜੂਦ ਇਸ ਪ੍ਰਾਜੈਕਟ ਉੱਤੇ ਤੇਜ਼ੀ ਨਾਲ ਚੱਲ ਰਹੀ ਉਸਾਰੀ ਦੀ ਵੀ ਗਵਾਹੀ ਭਰਦੀ ਹੈ।
ਬੀਬੀ ਬਾਦਲ ਨੇ ਕਿਹਾ ਕਿ ਪਟਿਆਲਾ ਵਿਚ ਰਾਜਾ ਸਾਹਿਬ ਦੇ ਮੋਤੀ ਮਹਿਲ ਦੇ ਸਾਹਮਣੇ ਰਹਿੰਦਿਆਂ ਨਾਲ ਬ੍ਰਹਮ ਮਹਿੰਦਰਾ ਉੱਤੇ ਵੀ ਕੈਪਟਨ ਦਾ ਰੰਗ ਚੜ• ਗਿਆ ਹੈ। ਉਹਨਾਂ ਕਿਹਾ ਕਿ ਮੰਤਰੀ ਉਹਨਾਂ ਸਥਾਨਕ ਕਾਂਗਰਸੀ ਆਗੂਆਂ , ਆਪ ਅਤੇ ਪੰਜਾਬ ਏਕਤਾ ਪਾਰਟੀ ਵੱਲੋਂ ਦੱਸੀਆਂ ਝੂਠੀਆਂ ਗੱਲਾਂ ਦਾ ਪ੍ਰਚਾਰ ਕਰੀ ਜਾ ਰਿਹਾ ਹੈ, ਜਿਹੜੇ ਇਸ ਗੱਲੋਂ ਡਰੇ ਹੋਏ ਹਨ ਕਿ ਮੈਂ ਬਠਿੰਡਾ ਵਿਚ ਏਮਜ਼ ਲਿਆਉਣ ਅਤੇ ਇੰਨੇ ਥੋੜ•ੇ ਸਮੇਂ ਵਿਚ ਇਸ ਨੂੰ ਸ਼ੁਰੂ ਕਰਵਾਉਣ ਦਾ ਸਿਹਰਾ ਲੈ ਲਵਾਂਗੀ। ਇਸ ਪ੍ਰਾਜੈਕਟ ਨੂੰ ਲਟਕਾਉਣ ਅਤੇ ਲੀਹੋਂ-ਲਾਹੁਣ ਦੀ ਕੋਸ਼ਿਸ਼ਾਂ ਜਾਰੀ ਹਨ। ਸਿਹਤ ਮੰਤਰੀ ਵੱਲੋਂ ਪਹਿਲਾਂ ਇਸ ਸੰਸਥਾਨ ਦੇ ਆਰਜ਼ੀ ਕੈਂਪਸ ਦੀ ਸਥਾਪਤੀ ਸੰਬੰਧੀ ਹੋਈਆਂ ਸਿਫਾਰਿਸ਼ਾਂ ਬਾਰੇ ਅਣਜਾਣ ਬਣਨਾ ਅਤੇ ਹੁਣ ਏਮਜ਼ ਬਠਿੰਡਾ ਦੀ ਹੋਂਦ ਉੱਤੇ ਸੁਆਲ ਖੜ•ਾ ਕਰਨਾ ਸਰਕਾਰ ਦੀ ਨੀਅਤ ਬਾਰੇ ਦੱਸਦਾ ਹੈ। ਉਹਨਾਂ ਕਿਹਾ ਕਿ ਮੈਂ ਸ੍ਰੀ ਮਹਿੰਦਰਾ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਪਟਿਆਲੇ ਵਾਲਾ ਮਹਿਲ ਛੱਡ ਕੇ ਬਠਿੰਡੇ ਆਉਣ ਅਤੇ ਪ੍ਰਾਜੈਕਟ ਵਾਲੀ ਜਗ•ਾ ਉੱਤੇ ਚੱਲ ਰਹੀ ਉਸਾਰੀ ਨੂੰ ਵੇਖਣ।
ਬਠਿੰਡਾ ਸਾਂਸਦ ਨੇ ਕਿਹਾ ਕਿ ਸਿਹਤ ਮੰਤਰੀ ਅਖ਼ਬਾਰ ਵੀ ਪੜ•ਦਾ ਨਹੀਂ ਜਾਪਦਾ। ਉਹਨਾਂ ਕਿਹਾ ਕਿ ਜੇਕਰ ਉਹ ਅਖਬਾਰ ਪੜ•ਦਾ ਹੁੰਦਾ ਤਾਂ ਉਸ ਨੂੰ ਪਤਾ ਹੋਣਾ ਸੀ ਕਿ ਮੈਂ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਉਸਾਰੀ ਤੇਜ਼ੀ ਨਾਲ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਚਿੱਠੀਆਂ ਲਿਖੀਆਂ ਸਨ। ਪਹਿਲਾਂ ਕਾਂਗਰਸ ਸਰਕਾਰ ਨੇ ਰਜਵਾਹੇ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਪ੍ਰਾਜੈਕਟ ਵਾਲੀ ਥਾਂ ਤੋਂ ਹਟਾਉਣ ਸੰਬੰਧੀ ਆਪਣੇ ਪੈਰ ਪਿਛਾਂਹ ਖਿੱਚ ਲਏ ਸਨ। ਫਿਰ ਇਸ ਨੇ ਲਾਜ਼ਮੀ ਪ੍ਰਵਾਨਗੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਇਸ ਨੇ ਇੱਥੇ ਪਾਵਰ ਗਰਿੱਡ ਲਾਉਣ ਦਾ ਕੰਮ ਲਟਕਾ ਦਿੱਤਾ ਹੈ, ਜੋ ਕਿ ਏਮਜ਼ ਬਠਿੰਡਾ ਵਿਖੇ ਇਸ ਸਾਲ ਮਈ ਵਿਚ ਓਪੀਡੀ ਸੇਵਾ ਸ਼ੁਰੂ ਕਰਨ ਲਈ ਲਾਜ਼ਮੀ ਲੋੜੀਂਦਾ ਹੈ।
ਸਿਹਤ ਮੰਤਰੀ ਨੂੰ ਇਸ ਪ੍ਰਾਜੈਕਟ ਨੂੰ ਲੀਹੋਂ-ਲਾਹੁਣ ਲਈ ਇੱਕਜੁਟ ਹੋਏ ਸਾਜ਼ਿਸ਼ਕਾਰਾਂ ਦੇ ਹੱਥਾਂ ਦੀ ਕਠਪੁਤਲੀ ਬਣਨ ਦਾ ਥਾਂ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ ਲਈ ਆਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੰਤਰੀ ਨੂੰ ਇਸ ਗੱਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਪਾਵਰ ਗਰਿੱਡ ਲਗਾਉਣ ਦਾ ਕੰਮ ਕਿਉਂ ਲਟਕਾਇਆ ਗਿਆ ਹੈ? ਉਹਨਾਂ ਕਿਹਾ ਕਿ ਜੇਕਰ ਮੰਤਰੀ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਨੂੰ ਵੀ ਬਠਿੰਡਾ ਵਾਸੀਆਂ ਨੂੰ ਮੈਡੀਕਲ ਸਹੂਲਤਾਂ ਤੋਂ ਵਾਂਝੇ ਰੱਖਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ, ਕਿਉਂਕਿ ਬਿਜਲੀ ਤੋਂ ਬਿਨਾਂ ਓਪੀਡੀ ਸੇਵਾ ਨਹੀਂ ਚਲਾਈ ਜਾ ਸਕਦੀ।
ਬੀਬੀ ਬਾਦਲ ਨੇ ਮੁੜ ਤੋਂ ਬ੍ਰਹਮ ਮਹਿੰਦਰਾ ਨੂੰ ਏਮਜ਼ ਬਠਿੰਡਾ ਦਾ ਆਰਜ਼ੀ ਕੈਂਪਸ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿਖੇ ਸ਼ੁਰੂ ਕਰਨ ਸੰਬੰਧੀ ਫੁਰਤੀ ਨਾਲ ਕਾਰਵਾਈ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਪੀਜੀਆਈਐਮਈਆਰ ਚੰਡੀਗੜ• ਅਤੇ ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀ ਇਸ ਦੀ ਸਿਫਾਰਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਨੌਜਵਾਨ ਤੁਹਾਨੂੰ ਅਤੇ ਤੁਹਾਡੀ ਪਾਰਟੀ ਨੂੰ ਚੰਗਾ ਸਬਕ ਸਿਖਾਉਣਗੇ।