ਕਿਹਾ ਕਿ ਭੁੱਖੀ ਸੌਣ ਵਾਲੀ ਨਿੱਕੀ ਕੁੜੀ ਦੀ ਦੁਰਦਸ਼ਾ ਵੇਖ ਕੇ ਉਹ ਘਰੇ ਨਹੀਂ ਬੈਠ ਸਕੇ
ਲੋੜਵੰਦਾਂ ਤਕ ਖਾਣਾ ਪਹੁੰਚਾਉਣ ਲਈ ਸਰਕਾਰ ਨੂੰ ਪਿੰਡਾਂ ਅਤੇ ਵਾਰਡਾਂ ਵਿਚ ਕਮੇਟੀਆਂ ਬਣਾਉਣ ਲਈ ਆਖਿਆ
ਸਰਕਾਰ ਨੂੰ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੀ ਮੱਦਦ ਲੈਣ ਵਾਸਤੇ ਉਹਨਾਂ ਨੂੰ ਕਰਫਿਊ ਪਾਸ ਜਾਰੀ ਕਰਨ ਲਈ ਆਖਿਆ
ਅੰਮ੍ਰਿਤਸਰ/27 ਮਾਰਚ :ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਜੀਠਾ ਹਲਕੇ ਅੰਦਰ ਗਰੀਬਾਂ ਅਤੇ ਲੋੜਵੰਦਾਂ ਨੂੰ ਖਾਣੇ ਦੇ ਪੈਕਟ ਵੰਡੇ। ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਗਰੀਬਾਂ ਨੂੰ ਭੋਜਨ ਮੁਹੱਈਆ ਕਰਵਾਉਣ ਵਾਸਤੇ ਤੁਰੰਤ ਜਰੂਰੀ ਕਦਮ ਚੁੱਕਣ।ਪਿੰਡਾਂ ਦੇ ਸਰਪੰਚਾਂ, ਵਾਰਡ ਮੈਂਬਰਾਂ ਅਤੇ ਸਮਾਜ ਸੇਵੀਆਂ ਦੀ ਮੱਦਦ ਨਾਲ ਲੋੜਵੰਦਾਂ ਨੂੰ ਖਾਣੇ ਦੀਆਂ ਕਿੱਟਾਂ ਵੰਡਣ ਮਗਰੋਂ ਸਰਦਾਰ ਮਜੀਠੀਆ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਲੋੜਵੰਦਾਂ ਤਕ ਖਾਣਾ ਪਹੁੰਚਾਉਣ ਲਈ ਪਿੰਡਾਂ ਅਤੇ ਵਾਰਡਾਂ ਵਿਚ ਕਮੇਟੀਆਂ ਬਣਾਈਆਂ ਜਾਣ। ਉਹਨਾਂ ਕਿਹਾ ਕਿ ਮੈਂ ਅੱਜ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਜਾਣਕਾਰੀ ਦੇਣ ਮਗਰੋਂ ਘਰ ਤੋਂ ਬਾਹਰ ਆਇਆ ਹਾਂ ਤਾਂ ਕਿ ਲੋੜਵੰਦਾਂ ਦੀ ਮੱਦਦ ਕਰ ਸਕਾਂ। ਉਹਨਾਂ ਕਿਹਾ ਕਿ ਰੋੜੀ ਪਿੰਡ ਦੀ ਇੱਕ ਨਿੱਕੀ ਕੁੜੀ ਵੱਲੋਂ ਕੀਤੇ ਖੁਲਾਸੇ ਮਗਰੋਂ ਕਿ ਘਰ ਵਿਚ ਖਾਣਾ ਨਾ ਹੋਣ ਕਰਕੇ ਉਸ ਨੂੰ ਭੁੱਖੀ ਸੌਣਾ ਪੈਂਦਾ ਹੈ, ਮੈਂ ਮੱਦਦ ਲਈ ਨਿਕਲ ਪਿਆ। ਉਹਨਾਂ ਕਿਹਾ ਕਿ ਇਸ ਬੱਚੇ ਦੀ ਦੁਰਦਸ਼ਾ ਦੇਖਣ ਮਗਰੋਂ ਵੀ ਘਰੇ ਬੈਠੇ ਰਹਿਣਾ ਇੱਕ ਬਹੁਤ ਵੱਡੀ ਬੇਇਨਸਾਫੀ ਹੋਣੀ ਸੀ।
ਅਕਾਲੀ ਆਗੂ ਨੇ ਕਿਹਾ ਕਿ ਸੂਬੇ ਅੰਦਰ ਲਾਏ ਗਏ ਮੁਕੰਮਲ ਕਰਫਿਊ ਦਾ ਖੇਤ ਮਜ਼ਦੂਰਾਂ ਅਤੇ ਸ਼ਹਿਰੀ ਦਿਹਾੜੀਦਾਰਾਂ ਉੱਤੇ ਸਭ ਤੋਂ ਵੱਧ ਅਸਰ ਪਿਆ ਹੈ। ਉਹਨਾਂ ਕਿਹਾ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਇਹਨਾਂ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਅਤੇ ਇਹਨਾਂ ਨੂੰ ਖਾਣੇ ਦੀ ਲੋੜ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਇੱਕ ਅਧਿਕਾਰੀ ਦੀ ਨਿਗਰਾਨੀ ਹੇਠ ਹਰ ਪਿੰਡ ਵਿਚ ਲੋੜਵੰਦਾਂ ਦੇ ਬੂਹਿਆਂ ਉੱਤੇ ਖਾਣਾ ਪਹੁੰਚਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਮੰਤਵ ਲਈ ਹੈਲਪ ਲਾਇਨਾਂ ਵੀ ਕਾਇਮ ਕਰਨੀਆਂ ਚਾਹੀਦੀਆਂ ਹਨ। ਤਦ ਹੀ ਇਹ ਲੋਕ ਆਪਣੇ ਘਰਾਂ ਵਿਚ ਬੈਠਣਗੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਇਸ ਕੰਮ ਵਿਚ ਉਹਨਾਂ ਸਮਾਜ ਸੇਵੀ ਅਤੇ ਧਾਰਮਿਕ ਸੰਗਠਨਾਂ ਦੀ ਵੀ ਮੱਦਦ ਲੈਣੀ ਚਾਹੀਦੀ ਹੈ, ਜਿਹੜੇ ਇਹਨਾਂ ਗਰੀਬਾਂ ਦੀ ਮੱਦਦ ਕਰਨਾ ਚਾਹੁੰਦੇ ਸਨ, ਪਰ ਮੁਕੰਮਲ ਤਾਲਾਬੰਦੀ ਕਰਕੇ ਅਜਿਹਾ ਨਹੀਂ ਕਰ ਪਾਏ। ਉਹਨਾਂ ਕਿਹਾ ਕਿ ਲੋੜਵੰਦਾਂ ਤਕ ਖਾਣਾ ਪਹੁੰਚਾਉਣ ਲਈ ਇਹਨਾਂ ਸੰਗਠਨਾਂ ਨੂੰ ਕਰਫਿਊ ਪਾਸ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਸਰਦਾਰ ਮਜੀਠੀਆ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਫੂਡ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ ਕਦਮ ਚੁੱਕੇ। ਉਹਨਾਂ ਕਿਹਾ ਕਿ ਲੋਕਾਂ ਤਕ ਖਾਣਾ ਪਹੁੰਚਾਉਣ ਵਾਸਤੇ ਉਤਪਾਦਕਾਂ ਤੋਂ ਰਿਟੇਲਰਾਂ ਤਕ ਸਪਲਾਈ ਚੇਨ ਬਹਾਲ ਕੀਤੀ ਜਾਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਇਸ ਨੂੰ ਲੋੜਵੰਦਾਂ ਨੂੰ ਮੁਫਤ ਵੰਡਿਅ ਜਾ ਸਕਦਾ ਹੈ।
ਪਿੰਡ ਤਲਵੰਡੀ ਦਸਾਂਧਾ ਸਿੰਘ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ ਸਰਕਾਰ ਦੀ ਮੱਦਦ ਕਰਨ ਲਈ ਆਏ ਹਨ ਅਤੇ ਉਹਨਾਂ ਕੋਈ ਵੀ ਸਿਆਸੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਇਸ ਸੰਕਟ ਦੇ ਮੌਕੇ ਮਨੁੱਖ ਜਾਤੀ ਦੀ ਮੱਦਦ ਕਰਨ ਲਈ ਸਾਰਿਆਂ ਨੂੰ ਸਿਆਸੀ ਵਖਰੇਵੇਂ ਭੁਲਾ ਕੇ ਇੱਕਜੁਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨੇ ਖਾਣੇ ਦੇ ਪੈਕਟ ਵੰਡੇ, ਜਿਹਨਾਂ ਵਿਚ ਜਰੂਰੀ ਵਸਤਾਂ ਜਿਵੇਂ ਆਟਾ, ਦਾਲ, ਚੀਨੀ, ਚਾਹ-ਪੱਤੀ ਅਤੇ ਖਾਣਾ ਪਕਾਉਣ ਵਾਲਾ ਤੇਲ ਸ਼ਾਮਿਲ ਸਨ।
ਸਰਦਾਰ ਮਜੀਠੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਘਰਾਂ ਅੰਦਰ ਰੱਖਣ ਲਈ ਪੁਲਿਸ ਨੂੰ ਕਿਸੇ ਉੱਤੇ ਅੱਤਿਆਚਾਰ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਉਸ ਦੀ ਪਤਨੀ ਜਾਂ ਬਜ਼ੁਰਗਾਂ ਸਾਹਮਣੇ ਜਲੀਲ ਕਰਨ ਨਾਲ ਦੂਸ਼ਣਬਾਜ਼ੀ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਸਿੱਟੇ ਸਮਾਜ ਲਈ ਬਹੁਤ ਮਾੜੇ ਹੁੰਦੇ ਹਨ। ਉਹਨਾਂ ਕਿਹਾ ਕਿ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ, ਪਰ ਕਿਸੇ ਵੀ ਹਾਲਾਤ ਵਿਚ ਕਿਸੇ ਦੀ ਮਾਰ-ਕੁੱਟ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਲੋਕ ਸਥਿਤੀ ਦੀ ਗੰਭੀਰਤਾ ਨੂੰ ਸਮਝ ਰਹੇ ਹਨ ਅਤੇ ਆਪਣੇ ਆਪ ਕਾਨੂੰਨ ਦੀ ਪਾਲਣਾ ਕਰ ਰਹੇ ਹਨ।