ਚੰਡੀਗੜ੍ਹ/25 ਨਵੰਬਰ: ਤਬੀਅਤ ਖਰਾਬ ਹੋਣ ਕਰਕੇ ਕਾਫੀ ਸਮਾਂ ਹਸਪਤਾਲ ਵਿਚ ਭਰਤੀ ਰਹੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਹਾਲ-ਚਾਲ ਪੁੱਛਣ ਲਈ ਅੱਜ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਰਿਹਾਇਸ਼ ਉੱਪਰ ਗਏ।
ਸਿਹਤ ਮੰਤਰੀ ਦੇ ਘਰ ਗਏ ਸਾਬਕਾ ਮੰਤਰੀ ਨੇ ਕਿਹਾ ਕਿ ਸ੍ਰੀ ਬ੍ਰਹਮ ਮਹਿੰਦਰਾ ਇੱਕ ਨੇਕ ਸਿਆਸਤਦਾਨ ਹਨ, ਜਿਹਨਾਂ ਦਾ ਹਰ ਪਾਰਟੀ ਦੇ ਆਗੂ ਸਤਿਕਾਰ ਕਰਦੇ ਹਨ। ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਸਿਹਤ ਮੰਤਰੀ ਤੰਦਰੁਸਤ ਹੋ ਕੇ ਕਈ ਸਾਲ ਤਕ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ।
ਸਰਦਾਰ ਮਜੀਠੀਆ ਵੱਲੋਂ ਕੀਤੀ ਇਸ ਮਿਜ਼ਾਜ਼-ਪੁਰਸੀ ਲਈ ਸ੍ਰੀ ਮਹਿੰਦਰਾ ਨੇ ਉਹਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ।