ਚੰਡੀਗੜ•/23 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਇੰਚਾਰਜ ਯੂਥ ਵਿੰਗ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਜਗਦੀਪ ਸਿੰਘ ਧਾਲੀਵਾਲ ਦੀ ਯੂਥ ਪ੍ਰਧਾਨ, ਮੋਗਾ (ਦਿਹਾਤੀ) ਵਜੋਂ ਨਿਯੁਕਤੀ ਕੀਤੀ ਹੈ। ਇਹ ਫੈਸਲਾ ਉਹਨਾਂ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ।
ਨਵੇਂ ਨਿਯੁਕਤ ਕੀਤੇ ਯੂਥ ਆਗੂ ਦੀ ਇੱਕ ਤੇਜ਼ ਤਰਾਰ ਅਤੇ ਮਿਹਨਤੀ ਆਗੂ ਵਜੋਂ ਸ਼ਲਾਘਾ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜਗਦੀਪ ਧਾਲੀਵਾਲ ਲੰਬੇ ਸਮੇਂ ਤੋਂ ਨੌਜਵਾਨਾਂ ਦੇ ਮਸਲਿਆਂ ਨੂੰ ਉਠਾਉਂਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਧਾਲੀਵਾਲ ਨੂੰ ਇਹ ਨਵੀਂ ਜ਼ਿੰਮੇਵਾਰੀ ਕਾਂਗਰਸ ਸਰਕਾਰ ਵੱਲੋਂ ਘਰ ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤੇ ਸਮੇਤ ਸਾਰੇ ਵਾਅਦਿਆਂ ਨੂੰ ਲੈ ਕੇ ਕੀਤੀ ਵਾਅਦਾ-ਖ਼ਿਲਾਫੀ ਵਿਰੁੱਧਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਸੌਂਪੀ ਗਈ ਹੈ।