ਆਗੂਆਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੇ ਦਿਨ ਪੁੱਗ ਚੁੱਕੇ ਹਨ
ਬਠਿੰਡਾ/01 ਮਈ:ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਦੋਵੇਂ ਪਾਰਟੀਆਂ ਦੇ ਦਰਜਨ ਤੋਂ ਵੱਧ ਸਥਾਨਕ ਆਗੂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਇਹਨਾਂ ਆਗੂਆਂ ਦਾ ਅਕਾਲੀ ਦਲ ਵਿਚ ਸਵਾਗਤ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਪੱਸ਼ਟ ਹੈ ਕਿ ਕਾਂਗਰਸ ਅਤੇ ਆਪ ਦੋਵਾਂ ਪਾਰਟੀਆਂ ਦੀ ਵਿਚਾਰਧਾਰਾ ਵਿਕਾਸ ਵਿਰੋਧੀ ਹੈ ਅਤੇ ਦੋਵੇਂ ਹੀ ਪਾਰਟੀਆਂ ਮੌਕਾਪ੍ਰਸਤ ਹਨ, ਜੋ ਕਿ ਸੱਤਾ ਹਾਸਿਲ ਕਰਨ ਲਈ ਲੋਕਾਂ ਦਾ ਸ਼ੋਸ਼ਣ ਕਰਦੀਆਂ ਹਨ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਠੱਗਿਆ ਗਿਆ ਸੀ, ਜਿਸ ਕਰਕੇ ਸਥਾਨਕ ਆਗੂਆਂ ਦਾ ਵੀ ਇਹਨਾਂ ਪਾਰਟੀਆਂ ਤੋਂ ਮੋਹਭੰਗ ਹੋ ਚੁੱਕਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਕਾਂਗਰਸ ਅਤੇ ਆਪ ਦਾ ਸਫਾਇਆ ਕਰਕੇ ਅਕਾਲੀ-ਭਾਜਪਾ ਗਠਜੋੜ ਅੰਦਰ ਮੁੜ ਤੋਂ ਆਪਣਾ ਭਰੋਸਾ ਜਤਾਉਣਗੇ।

ਵੋਟਰਾਂ ਨੂੰ ਆਪਣਾ ਵੋਟ ਸਮਝਦਾਰੀ ਨਾਲ ਪਾਉਣ ਦੀ ਅਪੀਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਮੋਦੀ ਇੱਕੋ ਇੱਕ ਅਜਿਹਾ ਆਗੂ ਹੈ, ਜੋ ਦੇਸ਼ ਨੂੰ ਖੁਸ਼ਹਾਲੀ ਅਤੇ ਵਿਕਾਸ ਵੱਲ ਲਿਜਾ ਸਕਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਆਪਣੇ 60 ਸਾਲਾਂ ਦੀ ਹਕੂਮਤ ਦੌਰਾਨ ਪਛੜੇ ਅਤੇ ਗਰੀਬਾਂ ਨੂੰ ਉੱਪਰ ਉਠਾਉਣ ਲਈ ਕੁੱਝ ਵੀ ਕੀਤਾ।
ਅੱਜ ਜਿਹੜੇ ਆਗੂ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ, ਉਹਨਾਂ ਵਿਚ ਕਾਂਗਰਸ ਪਾਰਟੀ ਦੇ ਆਈਟੀ ਵਿੰਗ ਦੇ ਪ੍ਰਧਾਨ ਜਸਵੀਰ ਸਿੰਘ, ਆਈਟੀ ਸੈਲ ਕਾਂਗਰਸ ਦੇ ਸਲਾਹਕਾਰ ਕਰਨਪ੍ਰੀਤ ਸਿੰਘ, ਕਾਂਗਰਸੀ ਆਗੂ ਅਮਿਤ, ਵਾਰਡ ਨੰਬਰ 4 ਦੇ ਪ੍ਰਧਾਨ ਮੋਤੀ ਮਾਰਬਲ ਵਾਲੇ ਸੰਦੀਪ ਸੈਣੀ, ਆਪ ਵਲੰਟੀਅਰ ਕੁਲਬੀਰ ਸਿੰਘ ਸੰਧੂ, ਵਾਰਡ ਨੰਬਰ 3 ਦੇ ਪ੍ਰਧਾਨ ਅਤੇ ਆਪ ਆਗੂ ਗਗਨਦੀਪ ਸਿੰਘ, ਵਾਰਡ ਨੰਬਰ 3 ਦੇ ਆਪ ਵਲੰਟੀਅਰ ਹਰਜਿੰਦਰ ਸਿੰਘ ਹੈਪੀ, ਅਤੇ ਵਾਰਡ ਨੰਬਰ 2 ਦੇ ਆਪ ਵਲੰਟੀਅਰ ਮਨਪ੍ਰੀਤ ਸਿੰਘ ਮਨੀ ਸ਼ਾਮਿਲ ਹਨ।