ਮੁਕਤਸਰ ਵਿਚ ਇੱਕ ਗਰੀਬ ਔਰਤ ਤੇ ਹੋਏ ਹਮਲੇ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ
ਕਪੂਰਥਲਾ/15 ਜੂਨ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਮੁਕਤਸਰ ਵਿਖੇ ਬੁੱਢਾ ਗੁੱਜਰ ਰੋਡ ਉੱਤੇ ਮੀਨਾ ਕੁਮਾਰੀ ਨਾਂ ਇੱਕ ਗਰੀਬ ਔਰਤ ਹੋਏ ਹਮਲੇ ਲਈ ਪੰਜਾਬ ਸਰਕਾਰ ਅਤੇ ਪੁਲਿਸ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਜਾਬ ਅੰਦਰ ਅਮਨ-ਕਾਨੂੰਨ ਨਾਂ ਦੀ ਕੋਈ ਸ਼ੈਅ ਨਹੀਂ ਬਚੀ ਹੈ ਅਤੇ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਜਗੀਰ ਕੌਰ ਨੇ ਦਿਨ ਦਿਹਾੜੇ ਇੱਕ ਬੇਵਸ ਔਰਤ ਦੀ ਘਰੋਂ ਬਾਹਰ ਘੜੀਸ ਕੇ ਕੁੱਟਮਾਰ ਕਰਨ ਦੀ ਇਸ ਘਟਨਾ ਉੱਤੇ ਬੇਹੱਦ ਦੁੱਖ ਅਤੇ ਅਫਸੋਸ ਪ੍ਰਗਟ ਕੀਤਾ ਹੈ, ਜਿਸ ਦੀ ਵੀਡਿਓ ਵਾਇਰਲ ਹੋ ਚੁੱਕੀ ਹੈ। ਵੀਡਿਓ ਵਾਇਰਲ ਹੋਣ ਮਗਰੋਂ ਪੁਲਿਸ ਵੱਲੋਂ ਦਸ ਦੋਸ਼ੀਆਂ ਵਿਚੋ 6 ਨੂੰ ਗਿਰਫਤਾਰ ਕਰ ਲਿਆ ਗਿਆ ਹੈ ਜਦਕਿ 4 ਦੋਸ਼ੀ ਅਜੇ ਵੀ ਫਰਾਰ ਹਨ।
ਮਿਲੀ ਜਾਣਕਾਰੀ ਮੁਤਾਬਿਕ ਦੋਸ਼ੀ ਵਿਅਕਤੀ ਸਿਆਸੀ ਰਸੂਖ ਵਾਲੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪੁਲਿਸ ਨੂੰ ਸਿਆਸੀ ਦਬਾਅ ਹੇਠ ਨਾ ਆ ਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੀੜਤਾ ਨੂੰ ਜਲਦੀ ਇਨਸਾਫ ਦਿਵਾਉਣਾ ਚਾਹੀਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸੀ ਹਕੂਮਤ ਅਧੀਨ ਅਪਰਾਧੀਆਂ ਨੂੰ ਕਿਸੇ ਦਾ ਡਰ ਨਹੀਂ ਹੈ ਅਤੇ ਉਹ ਬੇਖੌਫ ਹੋ ਕੇ ਜੁਰਮ ਕਰ ਰਹੇ ਹਨ, ਕਿਉਂਕਿ ਸਰਕਾਰ ਦੀ ਸਾਸ਼ਨ ਕਰਨ ਦੀ ਇੱਛਾ ਹੀ ਖ਼ਤਮ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਜੇਕਰ ਅਪਰਾਧੀਆਂ ਅੰਦਰ ਪੁਲਿਸ ਦਾ ਜ਼ਰਾ ਵੀ ਡਰ ਹੁੰਦਾ ਤਾਂ ਉਹ ਸ਼ਰੇਆਮ ਇੱਕ ਔਰਤ ਉੱਤੇ ਹਮਲਾ ਕਰਨ ਦੀ ਹਿੰਮਤ ਨਾ ਕਰਦੇ।