ਸ਼ਹਿਰ ਵਾਸਤੇ ਬਹੁ ਮੰਤਵੀ ਸਟੇਡੀਅਮ ਕਮ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ
ਉਦਯੋਗਿਕ ਖੇਤਰ ਲਈ 5 ਰੁਪਏ ਪ੍ਰਤੀ ਯੁਨਿਟ ਬਿਜਲੀ ਦੇਣ ਦਾ ਭਰੋਸਾ ਦੁਆਇਆ
ਹਰਿਆਣਾ ਵਿਚ ਕਿਸਾਨਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਕੀਤੀ ਨਿਖੇਧੀ
ਅੰਮ੍ਰਿਤਸਰ, 28 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਵੱਲੋਂ ਪੁਰਾਣੇ ਅੰਮ੍ਰਿਤਸਰ ਸ਼ਹਿਰ ਨੂੰ ਵਿਰਾਸਤੀ ਗਲੀ ਦੇ ਆਧਾਰ ’ਤੇ ਵਿਕਸਤ ਕੀਤਾ ਜਾਵੇਗਾ ਅਤੇ ਉਹਨਾਂ ਨੇ ਪਵਿੱਤਰ ਨਗਰੀ ਵਿਚ ਬਹੁ ਮੰਤਵੀ ਕੌਮਾਂਤਰੀ ਸਟੇਡੀਅਮ ਕਮ ਕ੍ਰਿਕਟ ਸਟੇਡੀਅਮ ਬਣਾਉਣ ਦਾ ਵੀ ਐਲਾਲ ਕੀਤਾ।
ਉਹਨਾਂ ਨੇ ਹਰਿਆਣਾ ਵਿਚ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹਰਿਆਣਾ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਖਿਲਾਫ ਬੇਰਹਿਮੀ ਨਾਲ ਲਾਠੀਚਾਰਜ ਵਾਸਤੇ ਉਕਸਾਇਆ। ਉਹਨਾਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ।
ਅਕਾਲੀ ਦਲ ਦੇ ਪ੍ਰਧਾਨ ਦਾ ਅੱਜ ਪਵਿੱਤਰ ਨਗਰੀ ਵਿਚ ਨਿੱਘਾ ਸਵਾਗਤ ਕੀਤਾ ਗਿਆ ਜਿਥੇ ਹਜ਼ਾਰਾਂ ਨੌਜਵਾਨਾਂ ਨੇ ਰੋਡ ਸ਼ੌਅ ਨਾਲ ਉਹਨਾਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਨਵੇਂ ਸ਼ਾਮਲ ਕੀਤੇ ਗਏ ਆਗੂ ਅਨਿਲ ਜੋਸ਼ੀ ਵੱਲੋਂ ਆਯੋਜਿਤ ਵਿਸ਼ਾਲ ਸਮਾਰੋਹ ਨੁੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੇ ਜੀਵਨ ਦਾ ਮੰਤਵ ਅੰਮ੍ਰਿਤਸਰ ਨੁੰ ਕੌਮਾਂਤਰੀ ਸ਼ਹਿਰ ਬਣਾਉਣਾ ਹੈ। ਉਹਨਾਂ ਕਿਹਾ ਕਿ ਅਸੀਂ ਆਪਣੀ ਪਿਛਲੀ ਸਰਕਾਰ ਦੌਰਾਨ ਇਹ ਮਿਸ਼ਨ ਸ਼ੁਰੂ ਕੀਤਾ ਸੀ ਤੇ ਬਹੁਤ ਕੁਝ ਹਾਸਲ ਕੀਤਾ ਪਰ ਕਾਂਗਰਸ ਰਾਜਕਾਲ ਦੌਰਾਨ ਸਾਰੇ ਵਿਕਾਸ ਕਾਰਜ ਠੱਪ ਹੋ ਗਏ। ਉਹਨਾਂ ਕਿਹਾ ਕਿ ਅਸੀਂ ਨਾ ਸਿਰਫ ਵਿਕਾਸ ਕਾਰਜ ਮੁੜ ਸ਼ੁਰੂ ਕਰਾਵਾਂਗੇ ਬਲਕਿ ਇਸਨੂੰ ਅਗਲੇ ਪੜਾਅ ਤੱਕ ਲਿਜਾ ਕੇ ਅੰਮ੍ਰਿਤਸਰ ਨੁੰ ਵਿਸ਼ਵ ਪੱਧਰ ਦਾ ਸ਼ਹਿਰ ਬਣਾਵਾਂਗੇ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਉਦਯੋਗਿਕ ਖੇਤਰ ਲੲਂੀ 5 ਰੁਪਏ ਪ੍ਰਤੀ ਯੁਨਿਟ ਬਿਜਲੀ ਸਪਲਾਈ ਕਰੇਗੀ। ਉਹਨਾਂ ਕਿਹਾ ਕਿ ਮੈਂ ਪਹਿਲਾਂ ਹੀ 10000 ਮੈਗਾਵਾਟ ਸੋਲ ਪ੍ਰਾਜੈਕਟ ਲਈ ਯੋਜਨਾਬੰਦੀ ਕਰ ਕੇ ਇਸ ਬਾਰੇ ਪਹਿਲਾਂ ਹੀ ਯੋਜਨਾ ਵੁਲੀਕ ਲਈ ਹੈ ਤੇ ਇਸ ਤਹਿਤ ਅਸੀਂ ਚੋਣ ਵਾਅਦੇ ਪੂਰੇ ਕਰਦਿਆਂ 10 ਹਜ਼ਾਰ ਕਰੋੜ ਰੁਪਏ ਦੀ ਮੁਫਤ ਬਿਜਲੀ ਪੀ ਐਸ ਪੀ ਸੀ ਐਲ ਰਾਹੀਂ ਪ੍ਰਦਾਨ ਕਰਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਾਇਦਾਦ ਕਰ ਯਾਨੀ ਪ੍ਰਾਪਰਟੀ ਟੈਕਸ ਵੀ ਘਟਾਇਆ ਜਾਵੇਗਾ ਤੇ ਗੈਰ ਕਾਨੂੰਨੀ ਕਲੌਨੀਆਂ ਨੁੰ ਰੈਗੂਲਰ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਸਿੱਖਾਂ, ਹਿੰਦੂਆਂ ਤੇ ਦਲਿਤਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰਗਤੀ ਦੇ ਰਾਹ ’ਤੇ ਨਾਲ ਲੈ ਕੇ ਚੱਲੇਗੀ। ਉਹਨਾਂ ਕਿਹਾ ਕਿ ਅਸੀਂ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਗਰੰਟੀ ਦਿੰਦੇ ਹਾਂ। ਉਹਨਾਂ ਇਹ ਵੀ ਭਰੋਸਾ ਦੁਆਇਆ ਕਿ ਸਾਰੇ ਲਟਕ ਰਹੇ ਕੰਮ ਵੀ ਮੁਕੰਮਲ ਕੀਤੇ ਜਾਣਗੇ ਤੇ ਵਪਾਰ ਤੇ ਉਦਯੋਗਾਂ ਨੁੰ ਦਰਪੇਸ਼ ਮੁਸ਼ਕਿਲਾਂ ਨੂੰ ਵੀ ਹੱਲ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਉਦਯੋਗਿਕ ਖੇਤਰ ਨੁੰ 5 ਰੁਪਏ ਪ੍ਰਤੀ ਯੁਨਿਟ ਬਿਜਲੀ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਸਿੱਧੂ 3 ਰੁਪਏ ਪ੍ਰਤੀ ਯੁਨਿਟ ਬਿਜਲੀ ਦੇਣ ਦੀ ਗੱਲ ਕਰ ਰਿਹਾ ਹੈ ਪਰ ਉਸਨੇ ਆਪ ਬਿਜਲੀ ਮਹਿਕਮਾ ਸੰਭਾਲਣ ਤੋਂ ਇਨਕਾਰ ਕੀਤਾ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਿੱਧੂ ਨੇ ਪਵਿੱਤਰ ਨਗਰੀ ਵਾਸਤੇ ਹਿਕ ਵੀ ਕੰਮ ਨਹੀਂ ਕੀਤਾ ਹਾਲਾਂਕਿ ਉਹ ਢਾਈ ਸਾਲ ਤੱਕ ਸਥਾਨਕ ਸਰਕਾਰ ਮੰਤਰੀ ਰਿਹਾ ਹੈ।
ਸਰਦਾਰ ਮਜੀਠੀਆ ਨੇ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਸੁਖਬਿੰਦਰ ਸਰਕਾਰੀ ਤੇ ਚਰਨਜੀਤ ਸਿੰਘ ਚੰਨੀ ਸਮੇਤ ਕਾਂਗਰਸ ਦੇ ਮੰਤਰੀਆਂ, ਜਿਹਨਾਂ ਨੇ ਮੁੱਖ ਮੰਤਰੀ ਦੇ ਖਿਲਾਫ ਮੁਹਿੰਮ ਆਰੰਭੀ ੋਈ ਹੈ, ਨੁੰ ਕਿਹਾ ਕਿ ਉਹ ਸਿਰਫ ਆਪਣੇ ਆਪ ਨੂੰ ਸ਼ਾਬਾਸ਼ ਆਖਣ ਨਾਲੋਂ ਪਹਿਲਾਂ ਮੰਤਰੀਆਂ ਵਜੋਂ ਅਸਤੀਫਾ ਦੇਣ। ਉਹਨਾਂ ਕਿਹਾ ਕਿ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹਿਣ ਕਾਰਨ ਅਕਾਲੀ ਦਲ ਮੁੱਖ ਮੰਤਰੀ ਦੇ ਖਿਲਾਫ ਬੇਵਿਸਾਹੀ ਮਤਾ ਪੇਸ਼ ਕਰੇਗਾ।
ਸਰਦਾਰ ਮਜੀਠੀਆ ਨੇ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ 300 ਕਰੋੜ ਰੁਪਏ ਦੀ ਲਾਗਤ ਨਾਲ ਵਿਰਾਸਤੀ ਗਲੀ ਦਾ ਨਿਮਰਾਣ ਕਰਨ, ਦੁਰਗਿਆਣਾ ਮੰਦਿਰ ਤੇ ਰਾਮ ਤੀਰਥ ਅਸਥਾਨ ਦਾ ਕ੍ਰਮਵਾਰ 115 ਕਰੋੜ ਰੁਪਏ ਅਤੇ 300 ਕਰੋੜ ਰੁਪਏ ਨਾਲ ਸੁੰਦਰੀਕਰਨ ਕਰਨ, ਗੋਬਿੰਦਗੜ੍ਹ ਕਿਲ੍ਹੇ ਦੀ ਸ਼ਾਨ ਬਹਾਲ ਕਰਨ, ਉਚੀ ਸੜਕ ਦਾ ਨਿਰਮਾਣ ਕਰਨ, ਬੀ ਆਰ ਟੀ ਐਸ ਬੱਸ ਸਹੂਲਤ ਦੀ ਸ਼ੁਰੂਆ ਕਰਨ, ਵੰਡ ਦਾ ਮਿਊਜ਼ੀਅਮ ਬਣਾਉਣ, ਜੰਗੀ ਮੈਮੋਰੀਅਲ ਬਣਾਉਣ ਤੇ ਆਈ ਆਈ ਐਮ ਬਣਾਉਣ ਆਦਿ ਵਰਗੇ ਕੀਤੇ ਕੰਮਾਂ ਦਾ ਵੀ ਵਿਸਥਾਰ ਨਾਲ ਵਰਣਨ ਕੀਤਾ।