ਚੰਡੀਗੜ੍ਹ, 14 ਅਕਤੂਬਰ : ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦੋਂ ਨਾਭਾ, ਖੰਨਾ ਤੇ ਮੁਕੇਰੀਆਂ ਤੋਂ ਵੱਡੀ ਗਿਣਤੀ ਵਿਚ ਇਸਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਇਹਨਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਿਹਾ ਕਿ ਤੇ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਨਾਭਾ ਦੇ ਵਰਕਰ ਸ੍ਰੀ ਕਬੀਰ ਦਾਸ, ਖੰਨਾ ਦੇ ਯਾਦਵਿੰਦਰ ਸਿੰਘ ਯਾਦੂ ਅਤੇ ਮੁਕੇਰੀਆਂ ਦੇ ਭਾਜਪਾ ਆਗੂ ਸ੍ਰੀ ਸਰਬਜੋਤ ਸਿੰਘ ਸਾਬੀ ਦੀ ਪ੍ਰੇਰਨਾ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ।
ਜੋ ਆਗੂ ਅੱਜ ਪਾਰਟੀ ਵਿਚ ਸ਼ਾਮਲ ਹੋਏ ਉਹਨਾਂ ਵਿਚ ਹਲਕਾ ਨਾਭਾ ਦੇ ਸੰਜੀਵ ਸੂਦ ਜਿਲ੍ਹਾ ਜਨਰਲ ਸਕੱਤਰ ਪਟਿਆਲਾ, ਸਾਬਕਾ ਮੰਡਲ ਪ੍ਰਧਾਨ ਭਾਦਸੋ., ਬੀਰਾ ਰਾਮ ਬਲਜੋਤ ਪ੍ਰਧਾਨ ਬਾਜ਼ੀਗਰ ਸੈਲ ਭਾਦਸੋਂ, ਮਨਜੀਤ ਸਿੰਘ ਭਾਦਸੋਂ ਅਤੇ ਸਿਮਰਨਜੀਤ ਸਿੰਘ ਐਸ ਸੀ ਮੰਡਲ ਪ੍ਰਧਾਨ ਭਾਦਸੋਂ, ਖੰਨਾ ਹਲਕੇ ਦੇ ਸਰਬਦੀਪ ਸਿੰਘ ਸਾਬਕਾ ਮੰਡਲ ਪ੍ਰਧਾਨ, ਪਰਮਜੀਤ ਸ਼ਰਮਾ, ਜੋਗਿੰਦਰ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਕੁਮਾਰ, ਕਾਲਾ ਠੇਕੇਦਾਰ, ਕਰਮਜੀਤ ਸਿੰਘ, ਅਜੇ ਕੁਮਾਰ, ਵਿੱਕੀ, ਰਾਜੂ, ਸਤਪਾਲ, ਦੀਪਕ, ਕਾਲੂ, ਬਲਵਿੰਦਰ ਸਿੰਘ ਕੁਲਦੀਪ ਸਿੰਘ, ਹਨੀ ਅਰੋੜਾ, ਜਤਿੰਦਰ ਸਿੰਘ, ਰਾਕੇਸ਼ ਕੁਮਾਰ, ਮਨਜੋਤ ਸਿੰਘ, ਸਰਬਜੀਤ ਸਿੰਘ, ਵਿਕਾਸ ਬਾਤਿਸ਼, ਹੇਮੰਤ ਕੁਮਾਰ ਤੇ ਬਿੱਟੂ, ਮੁਕੇਰੀਆਂ ਹਲਕੇ ਤੋਂ ਅਨਿਲ ਠਾਕੁਰ, ਸਵਰਨ ਸਿੰਘ, ਰਮੇਸ਼ ਠਾਕੁਰ, ਗੁਲਸ਼ਨ ਕੁਮਾਰ, ਡਾ. ਬਖਸ਼ੀ, ਸੁਨੀਲ ਕੁਮਾਰ, ਲੱਖਣ, ਰਾਹੁਲ, ਪਰਵੀਨ ਅਤੇ ਬਿੱਟੂ ਸਾਨਿਆਲ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ