ਵਲਟੋਹਾ ਨੇ ਕਾਂਗਰਸੀ ਆਗੂ ਕਿਹਾ ਕਿ ਉਹ ਲੋਕਾਂ ਨੂੰ ਦੱਸੇ ਕਿ ਉਹ ਆਪਣੇ ਪਤੀ ਨਵਜੋਤ ਸਿੱਧੂ ਨੂੰ 'ਮਲਾਈ ਵਾਲੇ' ਵਿਭਾਗ ਦਿਵਾਉਣ ਲਈ ਕਿਉਂ ਬੇਚੈਨ ਹੈ
ਚੰਡੀਗੜ•/01 ਅਕਤੂਬਰ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਕਾਂਗਰਸ ਸਰਕਾਰ ਨੂੰ ਔਸਤ ਤੋਂ ਘੱਟ ਅੰਕ ਦਿੰਦਿਆਂ ਸਿਰਫ ਮਾੜੀ ਕਾਰਗੁਜ਼ਾਰੀ ਵਾਲਿਆਂ ਦੀ ਸ਼ਨਾਖ਼ਤ ਕਰਨ ਤਕ ਹੀ ਸੀਮਤ ਨਾ ਹੋਵੇ, ਸਗੋਂ ਉਹ ਮਾੜੀ ਕਾਰਗੁਜ਼ਾਰੀ ਵਾਲੇ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਵੀ ਅਸਤੀਫਿਆਂ ਦੀ ਮੰਗ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱੱਖ ਸੰਸਦੀ ਸਕੱਤਰ ਅਤੇ ਪਾਰਟੀ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਇੱਕ ਤਾਜ਼ਾ ਇੰਟਰਵਿਊ ਵਿਚ ਇਹ ਕਿਹਾ ਹੈ ਕਿ ਕਾਂਗਰਸ ਸਰਕਾਰ 10 ਵਿਚੋਂ ਸਿਰਫ 4 ਅੰਕ ਲੈਣ ਦੇ ਹੀ ਯੋਗ ਹੈ। ਉਹਨਾਂ ਕਿਹਾ ਕਿ ਉਸ ਨੇ ਸਰਕਾਰ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉੱਪਰ ਵਾਲਿਆਂ ਨੂੰ 'ਹਿੱਸਾ' ਪਹੁੰਚ ਰਿਹਾ ਹੈ ਅਤੇ ਸੂਬੇ ਅੰਦਰ ਨਵੀਂ ਇੰਡਸਟਰੀ ਵਾਸਤੇ ਕੋਈ ਨਿਵੇਸ਼ ਨਹੀਂ ਹੋ ਰਿਹਾ ਹੈ। ਉਹਨਾਂ ਨੇ ਖੇਤੀਬਾੜੀ, ਅਮਨ ਤੇ ਕਾਨੂੰਨ, ਸਥਾਨਕ ਸਰਕਾਰਾਂ, ਰੁਜ਼ਗਾਰ, ਸਿੱਖਿਆ ਅਤੇ ਮੈਡੀਕਲ ਵਿਭਾਗਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਿਸਾਨ ਕਰਜ਼ਾ ਸਿਖਰ ਛੂਹ ਚੁੱਕਿਆ ਹੈ, ਸੂਬੇ ਵਿਚ ਨਸ਼ਿਆਂ ਦਾ ਪਸਾਰਾ ਹੈ,ਸ਼ਹਿਰਾਂ ਵਿਚ ਲੋਕਾਂ ਕੋਲ ਪੀਣ ਲਈ ਪਾਣੀ ਨਹੀਂ ਹੈ, ਘਰ ਘਰ ਰੁਜ਼ਗਾਰ ਦਾ ਵਾਅਦਾ ਸਿਰਫ ਕਾਗਜ਼ਾਂ ਉੱਤੇ ਰਹਿ ਗਿਆ ਹੈ, ਸਕੂਲਾਂ ਅਤੇ ਕਾਲਜਾਂ ਦੀ ਹਾਲਤ ਤਰਸਯੋਗ ਹੈ।
ਅਕਾਲੀ ਆਗੂ ਨੇ ਕਿਹਾ ਕਿ ਬੀਬੀ ਸਿੱਧੂ ਨੂੰ ਆਪਣੇ ਵੱਲੋਂ ਲਾਏ ਦੋਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਚੰਨੀ, ਸਿੱਖਿਆ ਮੰਤਰੀ ਓ ਪੀ ਸੋਨੀ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਅਸਤੀਫਿਆਂ ਦੀ ਮੰਗ ਕਰਨੀ ਚਾਹੀਦੀ ਹੈ। ਕਾਂਗਰਸ ਸਰਕਾਰ ਵੱਲੋਂ ਕਿਸਾਨਾਂ, ਨੌਜਵਾਨਾਂ ਅਤੇ ਦਲਿਤਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਕੇ ਸਾਨੂੰ ਪੰਜਾਬ ਦੇ ਲੋਕਾਂ ਦਿੱਤੇ ਧੋਖੇ ਵਾਸਤੇ ਅਸੀਂ ਵੀ ਬੀਬੀ ਸਿੱਧੂ ਦੀ ਮੰਗ ਦਾ ਸਮਰਥਨ ਕਰਾਂਗੇ।
ਇਹ ਟਿੱਪਣੀ ਕਰਦਿਆਂ ਕਿ ਹਰ ਵਿਰੋਧੀ ਪਾਰਟੀ ਸੱਤਾਧਾਰੀ ਪਾਰਟੀ ਅੰਦਰ ਖਾਮੀਆਂ ਲੱਭਦੀ ਹੈ, ਸਰਦਾਰ ਵਲਟੋਹਾ ਨੇ ਕਿਹਾ ਕਿ ਬੀਬੀ ਸਿੱਧੂ ਦੇ ਮਾਮਲੇ ਵਿਚ ਸਥਿਤੀ ਬਿਲਕੁੱਲ ਉਲਟ ਹੈ। ਉਹ ਇੱਕ ਮੰਤਰੀ ਦੀ ਪਤਨੀ ਹੈ, ਜੋ ਕਿ ਸਿਆਸਤ ਵਿਚ ਸਰਗਰਮ ਹੈ, ਜਿਸ ਨੇ ਕਾਂਗਰਸ ਸਰਕਾਰ ਦੀ ਜ਼ਮੀਨੀ ਪੱਧਰ ਉੱਤੇ ਸਮੀਖਿਆ ਕੀਤੀ ਹੈ। ਉਹਨਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਬੀਬੀ ਸਿੱਧੂ ਨੇ ਆਖਿਰ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਸਰਕਾਰ ਨੇ ਨਾ ਸਿਰਫ ਲੋਕਾਂ ਨੂੰ ਧੋਖਾ ਦਿੱਤਾ ਹੈ, ਸਗੋਂ ਇਸ ਦੀ ਕਾਰਗੁਜ਼ਾਰੀ ਵੀ ਜ਼ੀਰੋ ਰਹੀ ਹੈ। ਹੁਣ ਬੀਬੀ ਸਿੱਧੂ ਨੂੰ ਆਪਣੇ ਕਹੇ ਉੱਤੇ ਅਮਲ ਕਰਨਾ ਚਾਹੀਦਾ ਹੈ ਅਤੇ ਤੁਰੰਤ ਆਪਣੇ ਪਤੀ ਸਮੇਤ ਸਾਰੇ ਨਿਕੰਮੇ ਮੰਤਰੀਆਂ ਤੋਂ ਅਸਤੀਫੇ ਮੰਗਣੇ ਚਾਹੀਦੇ ਹਨ। ਇਸ ਕਾਰਵਾਈ ਦਾ ਸਾਰਿਆਂ ਉੱਤੇ ਅਸਰ ਹੋਵੇਗਾ ਅਤੇ ਮਾੜੀ ਕਾਰਗੁਜ਼ਾਰੀ ਵਾਲੇ ਬਾਕੀ ਮੰਤਰੀਆ ਨੂੰ ਵੀ ਅਸਤੀਫ਼ੇ ਦੇਣੇ ਪੈਣਗੇ।
ਅਕਾਲੀ ਆਗੂ ਨੇ ਬੀਬੀ ਸਿੱਧੂ ਨੂੰ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਦੱਸੇ ਕਿ ਉਹ ਆਪਣੇ ਪਤੀ ਨੂੰ ਮਲਾਈਵਾਲੇ ਵਿਭਾਗ ਕਿਉਂ ਦਿਵਾਉਣਾ ਚਾਹੁੰਦੀ ਹੈ। ਸਾਫ ਹੈ ਕਿ ਮੁੱਖ ਮੰਤਰੀ ਖ਼ਿਲਾਫ ਤੁਹਾਨੂੰ ਇਸੇ ਗੱਲ ਦਾ ਗਿਲਾ ਹੈ। ਇਹ ਹੁਣ ਮੁੱਖ ਮੰਤਰੀ ਨੇ ਸਪੱਸ਼ਟ ਕਰਨਾ ਹੈ ਕਿ ਕੀ ਉਹ ਇਹ ਗਿਲਾ ਦੂਰ ਕਰ ਸਕਦਾ ਹੈ?
ਸਰਦਾਰ ਵਲਟੋਹਾ ਨੇ ਕਿਹਾ ਕਿ ਬੀਬੀ ਸਿੱਧੂ ਆਪਣੇ ਪਤੀ ਨੂੰ ਇੱਕ ਨਿਕੰਮੀ ਸਰਕਾਰ ਨੂੰ ਸਹੀ ਠਹਿਰਾਉਣ ਲਈ ਝੂਠਾ ਕਹਿ ਕੇ ਖੁਦ ਸੱਚੀ ਦਿਸਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਬੀਬੀ ਸਿੱਧੂ ਨੇ ਸਪੱਸ਼ਟ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚ ਤੋਂ ਬਾਹਰ ਹੈ। ਉਸ ਨੇ ਇੱਕ ਨਿੱਜੀ ਮਿਸਾਲ ਵੀ ਦਿੱਤੀ ਹੈ ਕਿ ਮੁੱਖ ਮੰਤਰੀ ਨੇ ਉਸ ਨੇ ਇੱਕ ਅਜਿਹਾ ਨੰਬਰ ਦਿੱਤਾ ਸੀ, ਜਿਸ ਉੱਤੇ ਸੈਂਕੜੇ ਵਾਰ ਕਾਲ ਕਰਨ ਉੱਤੇ ਵੀ ਉਸ ਨੇ ਫੋਨ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਅਗਲੀ ਵਾਰ ਉਸ ਨੂੰ 100 ਨੰਬਰ ਡਾਇਲ ਕਰਨਾ ਚਾਹੀਦਾ ਹੈ ਅਤੇ ਸ਼ਿਕਾਇਤ ਕਰਨੀ ਚਾਹੀਦੀ ਹੈ ਕਿ ਉਹ ਮੁੱਖ ਮੰਤਰੀ ਦੇ ਮਿਲੇ ਵਿਸ਼ੇਸ਼ ਨੰਬਰ ਉੱਤੇ ਵੀ ਉਹਨਾਂ ਨਾਲ ਗੱਲ ਨਹੀਂ ਕਰ ਸਕਦੀ।
ਸਰਦਾਰ ਵਲਟੋਹਾ ਨੇ ਕਿਹਾ ਕਿ ਬੀਬੀ ਸਿੱਧੂ ਨੇ ਬਹੁਤ ਸਾਰੇ ਕਾਂਗਰਸੀ ਵਿਧਾਇਕਾਂ ਦੇ ਵੀ ਗਿਲੇ ਉਠਾਏ ਹਨ, ਜਿਹੜੇ ਉਸ ਦੇ ਪਤੀ ਸਮੇਤ ਬਹੁਤ ਸਾਰੇ ਮੰਤਰੀਆਂ ਵਿਰੁੱਧ ਅਜਿਹੇ ਗਿਲੇ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਹੁਣ ਉਸ ਨੇ ਆਪਣੇ ਵਿਚਾਰ ਸਪੱਸ਼ਟ ਕਰ ਦਿੱਤੇ ਹਨ ਅਤੇ ਉਸ ਨੂੰ ਸਾਰੇ ਨਿਕੰਮੇ ਮੰਤਰੀਆਂ ਨੂੰ ਤੁਰੰਤ ਕਢਵਾਉਣ ਲਈ ਇੱਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।