ਕਿਹਾ ਕਿ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਐਸਸੀ ਵਿਦਿਆਰਥੀਆਂ ਦੇ ਸਾਰੇ ਬਕਾਏ ਕਾਂਗਰਸ ਸਰਕਾਰ ਕੋਲੋਂ ਜਾਰੀ ਕਰਵਾਉਣ ਲਈ ਸੁਨੀਲ ਜਾਖੜ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੀਆਂ ਰਿਹਾਇਸ਼ਾਂ ਅੱਗੇ ਪ੍ਰਦਰਸ਼ਨ ਕਰਨ
ਦਲਿਤ ਵਿਦਿਆਰਥੀਆਂ ਨੂੰ ਪੜ•ਾਈ ਦੀ ਸੌਗਾਤ ਦੇਣ ਤੋਂ ਇਨਕਾਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ
ਕਿਹਾ ਕਿ ਵਜ਼ੀਫਾ ਸਕੀਮ ਤਹਿਤ ਕੇਂਦਰ ਤੋਂ ਹੋਰ ਫੰਡ ਲੈਣ ਲਈ ਕਾਂਗਰਸ ਸਰਕਾਰ ਵੱਲੋਂ ਉਪਯੋਗਤਾ ਸਰਟੀਫਿਕੇਟ ਅਤੇ ਆਡਿਟ ਰਿਪੋਰਟ ਕਿਉਂ ਨਹੀਂ ਜਮ•ਾਂ ਕਰਵਾਈ ਜਾ ਰਹੀ ਹੈ?
ਚੰਡੀਗੜ•/28 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਕਾਂਗਰਸ ਦੇ ਸਾਂਸਦਾਂ ਖਾਸ ਕਰਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਦਲਿਤ ਵਜ਼ੀਫਾ ਸਕੀਮ ਦੇ ਮੁੱਦੇ ਉੱਤੇ ਸੰਸਦ ਦੇ ਅੱਗੇ ਸਿਆਸੀ ਡਰਾਮਾ ਕਰਨ ਲਈ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਪੰਜਾਬ ਵਿਚ ਆਪਣੀ ਸਰਕਾਰ ਨੂੰ ਕਹਿਣ ਕਿ ਉਹ ਕੇਂਦਰ ਕੋਲੋਂ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਲਈ ਹਾਸਿਲ ਕੀਤੀ ਰਾਸ਼ੀ ਨੂੰ ਤੁਰੰਤ ਜਾਰੀ ਕਰੇ। ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਕੇਂਦਰ ਪਾਸੋਂ ਹੋਰ ਫੰਡ ਲੈਣ ਲਈ ਉਹ ਪੰਜਾਬ ਸਰਕਾਰ ਨੂੰ ਉਪਯੋਗਤਾ ਸਰਟੀਫਿਕੇਟ ਅਤੇ ਆਡਿਟ ਰਿਪੋਰਟ ਜਮ•ਾਂ ਕਰਵਾਉਣ ਲਈ ਵੀ ਕਹਿਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸੀ ਸਾਂਸਦ ਦਲਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਵਰਗੇ ਸੰਵੇਦਨਸ਼ੀਲ ਮੁੱਦੇ ਉੱਤੇ ਸੰਸਦ ਦੇ ਬਾਹਰ ਹੋਛੀ ਰਾਜਨੀਤੀ ਕਰਨ ਵਿਚ ਰੁੱਝੇ ਹੋਏ ਹਨ ਜਦਕਿ ਇਹ ਉਹਨਾਂ ਦੀ ਆਪਣੀ ਕਾਂਗਰਸ ਸਰਕਾਰ ਹੈ, ਜਿਸ ਨੇ ਪਿਛਲੇ ਡੇਢ ਸਾਲ ਤੋਂ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦਿੱਤੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਲਗਾਤਾਰ ਕੀਤੇ ਰੋਸ ਪ੍ਰਦਰਸ਼ਨਾਂ ਮਗਰੋਂ ਹਾਲ ਹੀ ਵਿਚ ਵਿਦਿਆਰਥੀਆਂ ਵਾਸਤੇ ਥੋੜ•ੀ ਜਿਹੀ ਰਾਸ਼ੀ ਜਾਰੀ ਕੀਤੀ ਗਈ ਹੈ, ਪਰੰਤੂ ਅਜੇ ਵੀ ਸਰਕਾਰ ਵੱਲ 100 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਬਾਕੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ 2017-18 ਅਕਾਦਮਿਕ ਵਰ•ੇ ਲਈ 527 ਕਰੋੜ ਰੁਪਏ ਜਾਰੀ ਕਰਨੇ ਵੀ ਬਾਕੀ ਹਨ। ਉਹਨਾਂ ਕਿਹਾ ਕਿ 527 ਕਰੋੜ ਰੁਪਏ ਦੀ ਰਾਸ਼ੀ ਇਸ ਲਈ ਬਕਾਇਆ ਖੜ•ੀ ਹੈ, ਕਿਉਂਕਿ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ 2007 ਵਿਚ ਇੱਕ ਨੀਤੀ ਬਣਾਈ ਸੀ, ਜਿਸ ਤਹਿਤ ਵਜ਼ੀਫਾ ਸਕੀਮ ਦਾ ਬੋਝ ਅਪ੍ਰੈਲ 2017 ਤੋਂ ਸੂਬਾ ਸਰਕਾਰ ਉੱਤੇ ਤਬਦੀਲ ਕੀਤਾ ਜਾਣਾ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਚੰਗਾ ਹੋਵੇਗਾ, ਜੇਕਰ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਆਪਣੀ ਰੋਸ ਪ੍ਰਦਰਸ਼ਨ ਵਾਲੀ ਥਾਂ ਤਬਦੀਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਰਿਹਾਇਸ਼ਾਂ ਅੱਗੇ ਲੈ ਜਾਣ। ਉਹਨਾਂ ਕਿਹਾ ਕਿ ਗਲਤੀ ਤੁਹਾਡੀ ਸਰਕਾਰ ਦੀ ਹੈ,ਪਰ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਤੁਸੀਂ ਹੋਛੀ ਰਾਜਨੀਤੀ ਕਰ ਰਹੇ ਹੋ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਦੇ ਦਾਖਲਿਆਂ ਵਿਚ ਭਾਰੀ ਕਮੀ ਵੇਖਣ ਨੂੰ ਮਿਲੀ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਤਿੰਨ ਲੱਖ ਤੋਂ ਵੱਧ ਵਿਦਿਆਰਥੀ ਇਸ ਸਕੀਮ ਦਾ ਲਾਹਾ ਲੈ ਰਹੇ ਸਨ ਅਤੇ ਹੁਣ ਇਹ ਗਿਣਤੀ ਘਟ ਕੇ ਦੋ ਲੱਖ ਤੋਂ ਵੀ ਥੱਲੇ ਆ ਗਈ ਹੈ। ਇੱਥੋਂ ਤਕ ਕਿ ਇਹਨਾਂ ਵਿਦਿਆਰਥੀਆਂ ਨੂੰ ਵੀ ਆਪਣੇ ਪੱਲਿਓ ਵਜ਼ੀਫੇ ਵਾਲੀ ਰਾਸ਼ੀ ਦੇਣ ਲਈ ਪ੍ਰਾਈਵੇਟ ਕਾਲਜਾਂ ਦੁਆਰਾ ਤੰਗ ਕੀਤਾ ਜਾ ਰਿਹਾ ਹੈ, ਕਿਉਂਕਿ ਸਰਕਾਰ ਨੇ ਇਹ ਰਾਸ਼ੀ ਸਮੇਂ ਸਿਰ ਜਮ•ਾਂ ਨਹੀਂ ਕਰਵਾਈ ਹੈ।
ਦਲਿਤ ਵਿਦਿਆਰਥੀਆਂ ਨੂੰ ਪੜ•ਾਈ ਦੀ ਸੌਗਾਤ ਤੋਂ ਵਾਂਝਾ ਕਰਨ ਵਾਲੇ ਅਸਲੀ ਦੋਸ਼ੀਆਂ ਖ਼ਿਲਾਫ ਕਾਂਗਰਸੀ ਸਾਂਸਦਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੁਨੀਲ ਜਾਖੜ ਉਹਨਾਂ ਖ਼ਿਲਾਫ ਜਾਂਚ ਦੀ ਮੰਗ ਕਿਉਂ ਨਹੀਂ ਕਰ ਰਿਹਾ, ਜਿਹਨਾਂ ਨੇ ਦਲਿਤ ਵਿਦਿਆਰਥੀਆਂ ਲਈ ਕੇਂਦਰ ਕੋਲੋਂ ਹਾਸਲ ਕੀਤੇ ਕੇਂਦਰੀ ਫੰਡਾਂ ਨੂੰ ਹੋਰ ਕੰਮਾਂ ਵਾਸਤੇ ਇਸਤੇਮਾਲ ਕਰ ਲਿਆ ਹੈ। ਉਹਨਾਂ ਨੇ ਸਾਂਸਦਾਂ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਉਹ ਸਮਾਜ ਭਲਾਈ ਮੰਤਰੀ ਨੂੰ ਪੁੱਛਣ ਕਿ ਉਸ ਨੇ ਕੇਂਦਰ ਕੋਲੋਂ ਮਿਲੇ ਫੰਡਾਂ ਵਾਸਤੇ ਉਪਯੋਗਤਾ ਸਰਟੀਫਿਕੇਟ ਕਿਉਂ ਨਹੀਂ ਜਮ•ਾਂ ਕਰਵਾਏ ਅਤੇ ਇਸ ਸਮੁੱਚੀ ਸਕੀਮ ਦੀ ਆਡਿਟ ਰਿਪੋਰਟ ਕਿਉਂ ਨਹੀਂ ਕੇਂਦਰ ਕੋਲ ਜਮ•ਾਂ ਕਰਵਾਈ ਗਈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਅਗਸਤ 2017 ਤਕ ਆਡਿਟ ਰਿਪੋਰਟ ਜਮ•ਾਂ ਕਰਵਾ ਦਿੱਤੀ ਜਾਵੇਗੀ। ਜਾਖੜ ਡਿਊਟੀ ਤੋਂ ਕੋਤਾਹੀ ਕਰਨ ਲਈ ਮਨਪ੍ਰੀਤ ਬਾਦਲ ਖ਼ਿਲਾਫ ਕਾਰਵਾਈ ਦੀ ਮੰਗ ਕਿਉਂ ਨਹੀ ਕਰ ਰਿਹਾ, ਜਿਸ ਨੇ ਇੱਕ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰ ਦਿੱਤਾ।
ਕਾਂਗਰਸੀ ਸਾਂਸਦਾਂ ਨੂੰ ਇਹ ਪੁੱਛਦਿਆਂ ਕਿ ਉਹ ਕਿਸ ਮੂੰਹ ਨਾਲ ਦਲਿਤਾਂ ਦੀ ਭਲਾਈ ਦੀ ਗੱਲ ਕਰ ਰਹੇ ਹਨ, ਸਰਦਾਰ ਬਾਦਲ ਨੇ ਕਿਹਾ ਕਿ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੇ 1200 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਖੜ•ੇ ਹਨ। ਆਟਾ ਦਾਲ ਸਕੀਮ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਅਤੇ ਬੁਢਾਪਾ ਪੈਨਸ਼ਨਾਂ ਵੀ ਕਿੰਨੀ ਦੇਰ ਤੋਂ ਬੰਦ ਪਈਆਂ ਹਨ। ਉਹਨਾਂ ਕਿਹਾ ਕਿ ਸਕੂਲ ਪੜ•ਦੀਆਂ ਵਿਦਿਆਰਥਣਾਂ ਨੂੰ ਸਾਇਕਲ ਨਹੀਂ ਦਿੱਤੇ ਜਾ ਰਹੇ, ਜਿਵੇਂ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਦਿੱਤੇ ਜਾਂਦੇ ਸਨ। ਗਰੀਬ ਬੱਚਿਆਂ ਨੂੰ ਉੱਤਮ ਸਿੱਖਿਆ ਦੇਣ ਵਾਲੇ ਮੈਰੀਟੋਰੀਅਸ ਸਕੂਲ ਬੰਦ ਹੋਣ ਦੇ ਕੰਢੇ ਹਨ। ਇਸ ਸਭ ਦੇ ਬਾਵਜੂਦ ਕਾਂਗਰਸੀ ਸਾਂਸਦ ਆਪਣੀ ਸਰਕਾਰ ਨੂੰ ਦਲਿਤ-ਵਿਰੋਧੀ ਵਤੀਰਾ ਬਦਲਣ ਅਤੇ ਉਹਨਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਕਹਿਣ ਦੀ ਥਾਂ ਸੰਸਦ ਦੇ ਬਾਹਰ ਬੇਸ਼ਰਮੀ ਨਾਲ ਜਾਅਲੀ ਰੋਸ ਪ੍ਰਦਰਸ਼ਨ ਕਰਨ 'ਚ ਰੁੱਝੇ ਹਨ।