ਕਾਂਗਰਸ ਸਿੱਖ ਕਤਲੇਆਮ 'ਚ ਭੂਮਿਕਾ ਲਈ ਸਿੱਖਾਂ ਦੇ ਕਾਤਲ ਨੂੰ ਪੁਰਸਕਾਰ ਦੇ ਰਹੀ ਹੈ : ਸਿਰਸਾ
ਡੀ ਐਸ ਜੀ ਐਮ ਸੀ ਕਮਲਨਾਥ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕਾਨੂੰਨੀ ਵਿਕਲਪ ਵਿਚਾਰੇਗੀ
ਨਵੀਂ ਦਿੱਲੀ,13 ਦਸੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘਸਿਰਸਾ ਨੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਰਹੇ ਕਮਲ ਨਾਥ ਨੂੰ ਮੱਧ ਪਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਜ਼ੋਰਦਾਰਵਿਰੋਧ ਕੀਤਾ ਹੈ ਅਤੇ ਚੇਤਾਵਨੀ ਿਦੱਤੀ ਹੈ ਕਿ ਜੇਕਰ ਕਾਂਗਰਸ ਨੇ ਤਜਵੀਜ਼ 'ਤੇ ਸਹੀ ਪਾਈ ਤਾਂ ਫਿਰ ਸਿੱਖ ਵੱਡੀ ਪੱਧਰ 'ਤੇ ਇਸਦਾ ਵਿਰੋਧ ਕਰਨਗੇ।
ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਕਮਲ ਨਾਥ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਹਨ ਅਤੇ ਉਹਨਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇਬਾਹਰ ਸਿੱਖਾਂ ਨੂੰ ਮਾਰਨ ਲਈ ਲੋਕਾਂ ਨੂੰ ਭੜਕਾਇਆ ਸੀ। ਉਹਨਾਂ ਕਿਹਾ ਕਿ ਸ੍ਰੀ ਕਮਲ ਨਾਥ ਨੇ ਖੁਦ ਵੀ ਦੋ ਕਮਿਸ਼ਨ ਜੋ ਕਿ ਇਸ ਕਤਲੇਆਮ ਦੀ ਜਾਂਚ ਲਈ ਬਣਾਏ ਗਏ ਸਨ,ਜਿਹਨਾਂ ਵਿਚ ਜੇ. ਰੰਗਨਾਥ ਮਿਸ਼ਰਾ ਕਮਿਸ਼ਨ ਜੋ 1985 ਵਿਚ ਸਥਾਪਿਤ ਕੀਤਾ ਗਿਆ ਤੇ ਜੇ ਨਾਨਾਵਤੀ ਕਮਿਸ਼ਨ ਨੂੰ ਦੱਸਿਆ ਸੀ ਕਿ ਉਹ 1 ਨਵੰਬਰ 1984 ਨੂੰ ਗੁਰਦੁਆਰਾਰਕਾਬਗੰਜ ਸਾਹਿਬ ਵਿਖੇ ਮੌਜੂਦ ਸਨ, ਜਿਥੇ ਦੋ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ।ਉਹਨਾਂ ਕਿਹਾ ਕਿ ਉਹ ਖੁਦ 1984 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਆਊਟਲੁੱਕ ਇੰਡੀਆ ਦੇ ਅੰਕ ਵਿਚ ਵੀ ਲਿਖਿਆ ਸੀ ਕਿ ਰਕਾਬਗੰਜ ਸਾਹਿਬ ਗੁਰਦੁਆਰੇ ਵਿਖੇ ਕਮਲ ਨਾਥ ਦੇ ਹਾਜ਼ਰ ਹੋਣ ਦੀ ਪੁਸ਼ਟੀ ਦੋ ਸੀਨੀਅਰਅਧਿਕਾਰੀਆਂ ਕਮਿਸ਼ਨਰ ਸੁਭਾਸ਼ ਟੰਡਨ ਤੇ ਵਧੀਕ ਕਮਿਸ਼ਨਰ ਗੌਤਮ ਕੌਲ ਨੇ ਕੀਤੀ। ਉਹਨਾਂ ਦੱਸਿਆ ਕਿ ਇੰਡੀਅਨ ਐਕਸਪ੍ਰੈਸ ਦੇ ਤਤਕਾਲੀ ਰਿਪੋਰਟ ਸੰਜੇ ਸੁਰੀ ਨੇ ਵੀਕਮਲਨਾਥ ਨੂੰ ਭੀੜ ਦੀ ਅਗਵਾਈ ਕਰਦਿਆਂ ਤੇ ਉਸਨੂੰ ਸਿੱਖਾਂ ਦਾ ਕਤਲੇ ਕਰਨ ਦੇ ਆਦੇਸ਼ ਦਿੰਦਿਆਂ ਵੇਖਿਆ ਸੀ। ਉਹਨਾਂ ਕਿਹਾ ਕਿ ਕਮਲ ਨਾਥ ਤੀਨ ਮੂਰਤੀ ਭਵਨ ਤੋਂ ਆਏ ਤੇਭੀੜ ਵੀ ਉਦੋਂ ਹੋਈ, ਇਹ ਪ੍ਰਗਟਾਵਾ ਪੁਲਿਸ ਦੀਆਂ ਅਸਫਲਤਾਵਾਂ ਦੀ ਜਾਂਚ ਵਾਲੀ ਕੁਸਮ ਲਤਾ ਮਿੱਤਲ ਰਿਪੋਰਟ ਵਿਚ ਵੀ ਦਰਜ ਹਨ।ਉਹਨਾਂ ਕਿਹਾ ਕਿ ਡੀ ਐਸ ਜੀ ਐਮ ਸੀ ਨੇ ਕਮਲ ਨਾਥ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਉਣ ਵਾਸਤੇ ਗ੍ਰਹਿ ਮੰਤਰੀ ਨੂੰ ਵੀ ਪੱਤਰ ਲਿਖਿਆ ਸੀ। ਇਹ ਪੱਤਰ 1 ਅਗਸਤ2016 ਨੂੰ ਲਿਖਿਆ ਗਿਆ ਸੀ ਤੇ ਬਾਅਦ ਵਿਚ ਇਸ 'ਤੇ ਰਿਮਾਇੰਡਰ ਵੀ ਭੇਜਿਆ ਗਿਆ ਸੀ।
ਸ੍ਰੀ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਸਥਾਈ ਦੁਸ਼ਮਣ ਹੈ ਤੇ ਰਾਹੁਲ ਗਾਂਧੀ ਹੁਣ ਦੁਸ਼ਮਣੀ ਦੁਬਾਰਾ ਸ਼ੁਰੂ ਕਰ ਰਹੇ ਹਨ। ਉਹਨਾਂ ਕਿਹਾ ਕਿ ਜਵਾਹਰ ਲਾਲ ਨਹਿਰੂ ਨੇਸਿੱਖ ਨੇਤਾ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਕੇ ਦੁਸ਼ਮਣੀ ਸ਼ੁਰੂ ਕੀਤੀ ਸੀ, ਫਿਰ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਇਸ ਮਗਰੋਂਰਾਜੀਵ ਗਾਂਧੀ ਨੇ ਮਾਸੂਮ ਤੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਇਆ, ਉਸਨੂੰ ਜਾਇਜ਼ ਠਹਿਰਾਇਆ ਤੇ ਕਤਲੇਆਮ ਕਰਨ ਵਾਲੇ ਆਗੂ ਪਾਰਟੀ ਤੇ ਸਰਕਾਰ ਵਿਚ ਅਹੁਦਿਆਂਨਾਲ ਨਿਵਾਜੇ। ਉਹਨਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਆਪਣੇ ਪਰਿਵਾਰ ਦੀ ਲੀਹ 'ਤੇ ਚਲ ਰਹੇ ਹਨ ਤੇ ਕਮਲ ਨਾਥ ਵਰਗੇ ਹੱਤਿਆਰਿਆਂ ਨੂੰ ਮੁੱਖ ਮੰਤਰੀ ਦਾ ਅਹੁਦਾ ਪੁਰਸਕਾਰ ਵਜੋਂਦੇ ਰਹੇ ਹਨ।ਪੰਜਾਬ ਕਾਂਗਰਸ ਦੇ ਨੇਤਾਵਾਂ, ਜਿਹਨਾਂ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਉਸਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਉਣ ਦਾ ਵਿਰੋਧ ਕੀਤਾ ਸੀ, ਦੀ ਚੁੱਪੀ 'ਤੇ ਸਵਾਲ ਕਰਦਿਆਂ ਸ੍ਰੀਸਿਰਸਾ ਨੇ ਕਿਹਾ ਕਿ ਹੁਣ ਉਹ ਕਮਲ ਨਾਥ ਦਾ ਵਿਰੋਧ ਕਿਉਂ ਨਹੀਂ ਰਹੇ, ਪੰਜਾਬ ਦੇ ਲੋਕ ਇਸਦਾ ਜਵਾਬ ਚਾਹੁੰਦੇ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਹੁਣ ਲੋਕਾਂ ਨੂੰ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ, ਖਾਸ ਤੌਰ 'ਤੇ ਗਾਂਧੀ ਪਰਿਵਾਰ ਨੂੰ ਜਦੋਂ ਸੱਤਾ ਮਿਲਦੀ ਹੈ ਤਾਂ ਉਹ ਉਹਨਾਂ ਨੂੰ ਬਚਾਉਣ ਦਾ ਯਤਨ ਕਰਦੇਹਨ ਜਿਹਨਾਂ ਦੀ ਡਿਊਟੀ ਉਹਨਾਂ ਨੇ ਰਾਸ਼ਟਰੀ ਰਾਜਧਾਨੀ ਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਸਤੇ ਲਗਾਈ ਸੀ। ਉਹਨਾਂ ਕਿਹਾ ਕਿ ਨਵੰਬਰ 1984 ਵਿਚ ਸਿੱਖਾਂਦਾ ਕਤਲੇਆਮ ਕਰਵਾਉਣ ਲਈ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਕੁਰਸੀ ਨਾਲ ਨਿਵਾਜਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਿੱਖ ਖਾਸ ਤੌਰ 'ਤੇ ਡੀ ਐਸ ਜੀ ਐਮ ਸੀਇਸ ਫੈਸਲੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ ਤੇ ਇਸਦਾ ਜ਼ੋਰਦਾਰ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਵੱਡੀ ਪੱਧਰ 'ਤੇ ਰੋਸ ਵਿਖਾਵੇ ਕਰਨ ਤੋਂ ਇਲਾਵਾ ਕਮਲ ਨਾਥ ਨੂੰ ਮੁੱਖ ਮੰਤਰੀਬਣਨ ਤੋਂ ਰੋਕਣ ਲਈ ਕਾਨੂੰਨੀ ਵਿਕਲਪ ਵੀ ਵਿਚਾਰੇ ਜਾਣਗੇ।