ਕਿਹਾ ਕਿ ਲੋਕਾਂ ਨੂੰ ਡਾਕਟਰ ਅੰਬੇਦਕਰ ਦੀ ਸੋਚ ਉੱਤੇ ਪਹਿਰਾ ਦੇਣ ਵਾਲਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ
ਕਿਹਾ ਕਿ ਕਾਂਗਰਸ ਵੱਲੋਂ ਅੰਬੇਦਕਰ ਜਨਮ-ਵਰ੍ਹੇਗੰਢ ਨਾ ਮਨਾਉਣਾ ਇੱਕ ਕੋਝੀ ਹਰਕਤ ਹੈ
ਜਲੰਧਰ/15 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਬਰਾਬਰੀ ਵਾਲੀ ਸੋਚ ਨੂੰ ਸ਼ਰਧਾਂਜ਼ਲੀ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਨੂੰ ਆਧੁਨਿਕ ਸਮਿਆਂ ਅੰਦਰ ਪੈਦਾ ਹੋਏ ਦੇਸ਼ ਦੇ ਸਭ ਤੋਂ ਲੋਕਤੰਤਰੀ ਕ੍ਰਾਂਤੀਕਾਰੀ ਆਗੂ ਕਰਾਰ ਦਿੱਤਾ।
ਸਰਦਾਰ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਵੋਟ ਉਹਨਾਂ ਨੂੰ ਪਾਉਣੀ ਚਾਹੀਦੀ ਹੈ, ਜਿਹੜੇ ਇਸ ਮਹਾਨ ਸਮਾਜ ਸੁਧਾਰਕ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਸੰਜੀਦਗੀ ਲਾਗੂ ਕਰਦੇ ਹਨ।
ਭਾਰਤੀ ਸੰਵਿਧਾਨ ਦੇ ਨਿਰਮਾਤਾ ਦੀ 128ਵੀਂ ਜਨਮ ਵਰ੍ਹੇ ਗੰਢ ਦੇ ਮੌਕੇ ਆਯੋਜਿਤ ਕੀਤੇ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਡਾਕਟਰ ਅੰਬੇਦਕਰ ਸਿਰਫ ਇੱਕ ਦਲਿਤ ਆਗੂ ਹੀ ਨਹੀਂ ਸਨ, ਸਗੋਂ ਸਮੁੱਚੀ ਮਨੁੱਖਤਾ ਲਈ ਸਮਾਜਿਕ ਇਨਸਾਫ ਦੀ ਮੰਗ ਕਰਨ ਵਾਲੀ ਇੱਕ ਮਹਾਨ ਹਸਤੀ ਸਨ। ਉਹਨਾਂ ਕਿਹਾ ਕਿ ਡਾਕਟਰ ਅੰਬੇਦਕਰ ਨੇ ਇਕ ਅਜਿਹੇ ਭਾਰਤ ਦਾ ਸੁਫਨਾ ਲਿਆ ਸੀ, ਜਿੱਥੇ ਸਾਰੇ ਨਾਗਰਿਕਾਂ ਨੂੰ ਕਿਸੇ ਜਾਤੀ, ਨਸਲੀ, ਰੁਤਬੇ ਅਤੇ ਵਰਗ ਦੇ ਭੇਦਭਾਵ ਤੋਂ ਬਿਨਾਂ ਬਰਾਬਰੀ, ਸਮਾਜਿਕ ਇਨਸਾਫ ਅਤੇ ਸਤਿਕਾਰ ਮਿਲੇ।
ਸਰਦਾਰ ਬਾਦਲ ਨੇ ਚੇਤੇ ਕੀਤਾ ਕਿ ਕਾਂਗਰਸ ਪਾਰਟੀ ਨੇ ਡਾਕਟਰ ਅੰਬੇਦਕਰ ਨੂੰ ਸੰਸਦ ਵਿਚ ਪਹੁੰਚਣ ਤੋਂ ਰੋਕਣ ਲਈ ਉਹਨਾਂ ਖ਼ਿਲਾਫ ਉਮੀਦਵਾਰ ਖੜ੍ਹੇ ਕਰਕੇ ਹਰ ਕਦਮ ਉੱਤੇ ਉਹਨਾਂ ਦਾ ਵਿਰੋਧ ਕੀਤਾ ਸੀ।ਕਾਂਗਰਸੀਆਂ ਨੇ ਕਦੇ ਵੀ ਡਾਕਟਰ ਅੰਬੇਦਕਰ ਵਰਗੇ ਬੇਮਿਸਾਲ ਰੁਤਬੇ ਵਾਲੇ ਵਿਅਕਤੀ ਬਣਦਾ ਮਾਣ-ਸਨਮਾਨ ਨਹੀਂ ਸੀ ਦਿੱਤਾ। ਇਸ ਨੇ ਹਮੇਸ਼ਾ ਹੀ ਡਾਕਟਰ ਅੰਬੇਦਕਰ ਦੀ ਪ੍ਰਗਤੀਸ਼ੀਲ ਅਤੇ ਮਾਨਵਵਾਦੀ ਸੋਚ ਨੂੰ ਲਾਗੂ ਕੀਤੇ ਜਾਣ ਦੇ ਰਾਹ ਵਿਚ ਅੜਿੱਕੇ ਪਾਏ ਸਨ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਹਮੇਸ਼ਾਂ ਹੀ ਗਰੀਬ-ਪੱਖੀ ਨੀਤੀਆਂ ਬਣਾਈਆਂ ਅਤੇ ਲਾਗੂ ਕੀਤੀਆਂ ਹਨ ਅਤੇ ਸਮਾਜ ਦੇ ਦੱਬੇ ਕੁਚਲੇ ਤਬਕਿਆਂ ਨੂੰ ਉੱਚਾ ਚੁੱਕਣ ਲਈ ਸਮਾਜ ਭਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੇਸ਼ ਦੀ ਪਹਿਲੀ ਅਜਿਹੀ ਸਰਕਾਰ ਸੀ, ਜਿਸ ਨੇ ਦਲਿਤਾਂ ਲਈ ਸ਼ਗਨ ਸਕੀਮ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਅਸੀਂ ਆਟਾ ਦਾਲ ਅਤੇ ਪੈਨਸ਼ਨ ਸਕੀਮ ਸ਼ੁਰੂ ਕਰਨ ਤੋਂ ਇਲਾਵਾ ਗਰੀਬਾਂ ਅਤੇ ਪਛੜੇ ਵਰਗਾਂ ਲਈ 200 ਯੂਨਿਟ ਮੁਫ਼ਤ ਬਿਜਲੀ ਦੀ ਸਕੀਮ ਸ਼ੁਰੂ ਕੀਤੀ। ਉਹਨਾਂ ਕਿਹਾ ਕਿ ਸਾਡੀ ਸਰਕਾਰ ਵੇਲੇ, ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਸਨ। ਅਸੀਂ ਗਰੀਬਾਂ ਲਈ ਹਰ ਸਾਲ 50 ਹਜ਼ਾਰ ਰੁਪਏ ਤਕ ਮੁਫਤ ਇਲਾਜ ਅਤੇ ਦੁਰਘਟਨਾ ਵਿਚ ਮਰਨ ਵਾਲਿਆਂ ਲਈ 5 ਲੱਖ ਰੁਪਏ ਦਾ ਬੀਮਾ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਅਸੀਂ ਗਰੀਬ ਹੋਣਹਾਰ ਬੱਚਿਆਂ ਲਈ ਮੈਰੀਟੋਰੀਅਸ ਸਕੂਲ, ਮੁਫਤ ਵਰਦੀਆਂ ਅਤੇ ਵਜ਼ੀਫੇ ਵੀ ਸ਼ੁਰੂ ਕੀਤੇ ਸਨ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਦੇਸ਼ ਅੰਦਰ ਪਹਿਲੀ ਸਰਕਾਰ ਸੀ, ਜਿਸ ਨੇ ਪੂਰੇ ਰਾਜ ਅੰਦਰ ਗਰੀਬ ਤਬਕਿਆਂ ਲਈ ਧਰਮਸ਼ਾਲਾਵਾਂ ਬਣਾਈਆਂ ਸਨ।
ਸਰਦਾਰ ਬਾਦਲ ਨੇ ਕਿਹਾ ਕਿ ਡਾਕਟਰ ਅੰਬੇਦਕਰ ਨੇ ਦੇਸ਼ ਦੇ ਦਲਿਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਮੋਹਰੀ ਭੂਮਿਕਾ ਨਿਭਾਈ ਸੀ। ਪਰ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਇਸ ਕਦਮ ਦਾ ਤਦ ਤਕ ਵਿਰੋਧ ਕਰਦੀ ਰਹੀ ਸੀ, ਜਦ ਤਕ ਲੋਕਰਾਇ ਨੇ ਇਸ ਆਪਣੀ ਸੋਚ ਬਦਲਣ ਲਈ ਮਜ਼ਬੂਰ ਨਹੀਂ ਸੀ ਕਰ ਦਿੱਤਾ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਵਿਰਸੇ ਨੂੰ ਸਾਂਭਣ ਲਈ 650 ਕਰੋੜ ਰੁਪਏ ਦੀ ਲਾਗਤ ਨਾਲ ਰਾਮ ਤੀਰਥ ਵਿਖੇ ਭਗਵਾਨ ਬਾਲਮੀਕੀ ਅਤੇ ਹੁਸ਼ਿਆਰਪੁਰ ਜ਼ਿæਲ੍ਹੇ ਅੰਦਰ ਖੁਰਾਲਗੜ੍ਹ ਵਿਖੇ ਗੁਰੂ ਰਵੀਦਾਸ ਜੀ ਦੀਆਂ ਯਾਦਗਾਰਾਂ ਤਿਆਰ ਕਰਵਾਈਆਂ ਹਨ।
ਪਰੰਤੂ ਮੌਜੂਦਾ ਕਾਂਗਰਸ ਸਰਕਾਰ ਨੇ ਇਹਨਾਂ ਯਾਦਗਾਰਾਂ ਦੀ ਸੰਭਾਲ ਲਈ ਇੱਕ ਪੈਸਾ ਨਹੀਂ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਇਹਨਾਂ ਦੀ ਅਣਦੇਖੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ, ਗਰੀਬ ਤਬਕਿਆਂ ਲਈ ਮੁਫਤ ਬਿਜਲੀ ਉੱਤੇ ਸਖ਼ਤ ਸ਼ਰਤ ਲਾ ਦਿੱਤੀ ਹੈ ਅਤੇ ਕੜਾਕੇ ਦੀ ਸਰਦੀ ਵਿਚ ਵਿਦਿਆਰਥੀਆਂ ਨੂੰ ਵਰਦੀਆਂ ਦੇਣਾ ਹੀ ਭੁੱਲ ਗਈ।
ਪਰੰਤੂ ਮੌਜੂਦਾ ਕਾਂਗਰਸ ਸਰਕਾਰ ਨੇ ਇਹਨਾਂ ਯਾਦਗਾਰਾਂ ਦੀ ਸੰਭਾਲ ਲਈ ਇੱਕ ਪੈਸਾ ਨਹੀਂ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਇਹਨਾਂ ਦੀ ਅਣਦੇਖੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ, ਗਰੀਬ ਤਬਕਿਆਂ ਲਈ ਮੁਫਤ ਬਿਜਲੀ ਉੱਤੇ ਸਖ਼ਤ ਸ਼ਰਤ ਲਾ ਦਿੱਤੀ ਹੈ ਅਤੇ ਕੜਾਕੇ ਦੀ ਸਰਦੀ ਵਿਚ ਵਿਦਿਆਰਥੀਆਂ ਨੂੰ ਵਰਦੀਆਂ ਦੇਣਾ ਹੀ ਭੁੱਲ ਗਈ।
ਅਕਾਲੀ ਦਲ ਦੇ ਪ੍ਰਧਾਨ ਨੇ 1952 ਵਿਚ ਪੰਜਾਬ ਅੰਦਰ ਵਾਪਰੀ ਇੱਕ ਹੌਲਨਾਕ ਘਟਨਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਸ ਸਮੇਂ ਕਾਂਗਰਸੀ ਆਗੂ ਸੰਤੋਖ ਸਿੰਘ ਦੇ ਪਿਤਾ ਗੁਰਬੰਤਾ ਸਿੰਘ ਨੇ ਬਾਬਾ ਸਾਹਿਬ ਦਾ ਜਲੰਧਰ ਵਿਖੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਅਗਾਂਹ-ਵਧੂ, ਧਰਮ-ਨਿਰਪੱਖ ਅਤੇ ਸਮਾਨਤਾਵਾਦੀ ਲੋਕ ਕਾਂਗਰਸ ਪਾਰਟੀ ਨੂੰ ਬਾਬਾ ਸਾਹਿਬ ਦਾ ਅਪਮਾਨ ਕਰਨ ਲਈ ਇੱਕ ਕਰਾਰਾ ਸਬਕ ਸਿਖਾਉਣਗੇ। ਉਹਨਾਂ ਕਿਹਾ ਕਿ ਅੱਜ ਵੀ ਕਾਂਗਰਸ ਨੇ ਬਾਬਾ ਸਾਹਿਬ ਦੀ ਜਨਮ ਵਰ੍ਹੇ ਗੰਢ ਨੂੰ ਅਣਗੌਲਿਆ ਕਰਕੇ ਇਸ ਮਹਾਨ ਹਸਤੀ ਦਾ ਨਿਰਾਦਰ ਕੀਤਾ ਹੈ।