• ਸਾਡੇ ਬਾਰੇ
    • ਸ਼੍ਰੋਮਣੀ ਅਕਾਲੀ ਦਲ ਬਾਰੇ
      • ਇਤਿਹਾਸ
      • ਦ੍ਰਿਸ਼ਟੀ / ਮਿਸ਼ਨ
      • ਟਾਈਮਲਾਈਨ
      • ਸਾਡੇ ਨਾਲ ਸੰਪਰਕ ਕਰੋ
    • ਸੰਸਥਾਗਤ ਢਾਂਚਾ
      • ਕੋਰ ਕਮੇਟੀ
      • ਦਫ਼ਤਰੀ ਅਹੁਦੇਦਾਰ
      • ਬੁਲਾਰੇ
      • ਵਿਧਾਇਕ
      • ਵਿੰਗ
    • ਪ੍ਰਧਾਨ
      • ਸਰਪ੍ਰਸਤ
      • ਪ੍ਰਧਾਨ
      • ਸਾਬਕਾ ਪ੍ਰਧਾਨ
      • ਮੁੱਖ ਮੰਤਰੀ
  • ਮੀਡੀਆ ਸੈਂਟਰ
    • ਪ੍ਰੈਸ ਰੀਲੀਜ਼
    • ਸਮਾਚਾਰ
    • ਨਿਊਜ਼ਲੈਟਰਸ
    • ਵੀਡੀਓ
    • ਫੋਟੋ ਗੈਲਰੀ
    • 9 ਸਾਲਾਂ ਦੀਆਂ ਉਪਲਬਧੀਆਂ
  • ਅਕਾਲੀ ਬਣੋ
    • ਵਲੰਟੀਅਰ ਬਣੋ
    • ਸਾਡੇ ਨਾਲ ਕੰਮ ਕਰੋ
    • ਮੈਂਬਰ ਬਣੋ
    • ਸਹਿਯੋਗ ਕਰੋ
  • ਮੈਂਬਰ ਬਣੋ
  • ਲੋਗਿਨ ਕਰੋ
  • Eng / ਅੰਗਰੇਜ਼ੀ ਪੰਜਾਬੀ / Punjabi

Press Release

ਜਿਹੜੀਆਂ ਥਾਵਾਂ ’ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਕੇ ਕਾਂਗਰਸੀ ਬਿਨਾਂ ਮੁਕਾਬਲੇ ਜਿੱਤੇ, ਉਹਨਾਂ ਸਾਰੀਆਂ ’ਤੇ ਮੁੜ ਚੋਣਾਂ ਕਰਵਾਈ ਜਾਣ : ਅਕਾਲੀ ਦਲ

Updated: 07-02-2021
  • Share
  • Tweet

ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇ ਤੇ ਪੋਲੰਗ ਬੂਥਾਂ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ : ਡਾ. ਦਲਜੀਤ ਸਿੰਘ ਚੀਮਾ

ਅਕਾਲੀ ਦਲ ਅਦਾਲਤਾਂ ਤੇ ਰਾਜਪਾਲ ਕੋਲ ਪਹੁੰਚ ਕਰੇਗਾ

ਕਿਹਾ ਕਿ ਸੂਬਾ ਚੋਣ ਕਮਿਸ਼ਨ ਨੇ ਲੋਕਤੰਤਰ ਦੇ ਕਤਲ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰਕੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤਿਆਗੀ

ਚੰਡੀਗੜ੍ਹ, 7  ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਜਿਹੜੀਆਂ ਥਾਵਾਂ ’ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਕੇ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲੇ ਜਿੱਤੇ ਹਨ, ਉਹਨਾਂ ਦੀ ਚੋਣ ਰੱਦ ਕੀਤੀ ਜਾਵੇ ਅਤੇ ਇਹਨਾਂ ਵਿਚ ਮੁੜ ਚੋਣਾਂ ਕਰਵਾਈਆਂ ਜਾਣ ਅਤੇ ਪਾਰਟੀ ਨੇ ਮੰਗ ਕੀਤੀ ਕਿ ਰਹਿੰਦੀਆਂ ਥਾਵਾਂ ’ਤੇ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੈਰਾ ਮਿਲਟਰੀਫੋਰਸ ਤਾਇਨਾਤ ਕੀਤੀ ਜਾਵੇ।




ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ  ਸਿੰਘ ਚੀਮਾ ਨੇ ਕਿਹਾ ਕਿ ਜ਼ੀਰਾ ਵਿਚ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਸਮੂਹਿਕ ਤੌਰ ’ਤੇ ਰੱਦ ਕੀਤੇ ਗਏ ਜਿਥੇ ਸਾਰੇ 17 ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ। ਉਹਨਾਂ ਕਿਹਾ ਕ ਇਸੇ ਤਰੀਕੇ ਗੁਰੂ ਹਰਿਸਹਾਏ ਵਿਚ 15 ਵਿਚੋਂ 8 ਸੀਟਾਂ ’ਤੇ ਕਾਂਗਰਸੀਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ, ਮਲੂਕਾ ਵਿਚ 11 ਵਿਚੋਂ 7, ਮਹਿਰਾਜ ਵਿਚ 13 ਵਿਚੋਂ 5, ਭਾਈ ਰੂਪਾ ਵਿਚ 13 ਵਿਚੋਂ ਚਾਰ, ਮੰਡੀ ਗੋਬਿੰਦਗੜ੍ਹ ਵਿਚ 6 ਅਤੇ ਫਿਰੋਜ਼ਪੁਰ ਵਿਚ 8 ਸੀਟਾਂ ’ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਕੇ ਕਾਂਗਰਸੀ ਜੇਤੂ ਕਰਾਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਗਿੱਦੜਬਾਹਾ ਵਿਚ 7 ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ।

ਇਹਨਾਂ ਸਾਰੀਆਂ ਸੀਟਾਂ ’ਤੇ ਮੁੜ ਚੋਣਾਂ ਕਰਵਾਏ ਜਾਣ ਦੀ ਮੰਗ ਕਰਦਿਆ ਡਾ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਦੇ ਕਹਿਣ ’ਤੇ ਕਾਗਜ਼ਾਂ ਦੀ ਪੜਤਾਲ ਦਾ ਸਮਾਂ ਖਤਮ ਹੋਣ ਤੋਂ ਬਾਅਦ ਵੀ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੁਣ ਸਪਸ਼ਟ ਹੈ ਕਿ ਇਹ ਮਿਉਂਸਪਲ ਚੋਣਾਂ ਅਜਿਹੀਆਂ ਹਨ ਜਿਸ ਵਿਚ ਸਰਕਾਰ ਲੋਕਾਂ ਖਿਲਾਫ ਲੜ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਿਚ ਭਾਈਵਾਲ ਬਦ ਗਏ ਹਨ ਤੇ ਹਾਲ ਹੀ ਵਿਚ ਹੋਈ ਸਰਬ ਪਾਰਟੀ ਮੀਟਿੰਗ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੇ ਆਪਣੇ ਵਾਅਦੇ ਤੋਂ ਭੱਜ ਗਏ ਹਨ।

ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਕੋਲ ਹੁਣ ਕੋਈ ਚਾਰਾ ਨਹੀਂ ਰਿਹਾ ਤੇ ਉਹ ਅਦਾਲਤਾਂ ਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਕੋਲ ਪਹੁੰਚ ਕਰੇਗਾ।  ਉਹਨਾਂ ਕਿਹਾ ਕਿ ਇਹ ਲੋਕਤੰਤਰ ਲਈ ਬਹੁਤ ਹੀ ਮਾੜਾ ਦਿਨ ਹੈ ਜਦੋਂ ਸੂਬਾ ਚੋਣ ਕਮਿਸ਼ਨਰ ਵਰਗੀ ਸੰਵਿਧਾਨਕ ਅਥਾਰਟੀ ਨੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤਿਆਗ ਦਿੱਤੀ ਹੈ ਤੇ ਉਹ ਕਾਂਗਰਸ ਪਾਰਟੀ ਤੇ ਰਾਜ ਸਰਕਾਰ ਸਰਕਾਰ ਨੂੰ ਸੂਬੇ ਵਿਚ ਲੋਕਤੰਤਰ ਦਾ ਕਤਲ ਕਰਨ ਦੀ ਆਗਿਆ ਦੇ ਰਿਹਾ ਹੈ। ਉਹਨਾਂ ਕਹਾ ਕਿ ਪਹਿਲਾਂ ਕਦੇ ਸੂਬਾ ਚੋਣ ਕਮਿਸ਼ਲ ਪ੍ਰਭਾਵਹੀਣ ਨਹੀਂ ਰਿਹਾ। ਉਹਨਾਂ ਕਿਾ ਕਿ ਇਸਨੇ ਤਾਂ ਵਿਰੋਧੀ ਧਿਰ ਦੇ ਕਾਗਜ਼ ਸਮੂਹਿਕ ਤੌਰ ’ਤੇ ਰੱਦ ਕੀਤੇ ਜਾਣ ਦਾ ਵੀ ਨੋਟਿਸ ਲੈਣ ਤੋਂ ਨਾਂਹ ਕਰ ਦਿੱਤੀ ਤੇ ਇਸਨੇ ਕਾਂਗਰਸੀਆਂ ਨਾਲ ਰਲ ਕੇ ਵਿਰੋਧੀ ਧਿਰ ਖਿਲਾਫ ਹਿੰਸਾ ਕਰ ਰਹੇ ਸਿਵਲ ਤੇ ਪੁਲਿਸ ਅਧਿਕਾਰੀਆਂ ਖਿਲਾਫ ਵੀ ਕੋਈ ਕਦਮ ਨਹੀਂ ਚੁੱਕਿਆ।

ਹਵਾਲੇ ਦਿੰਦਿਆਂ ਡਾ ਚੀਮਾ ਨੇ ਦੱਸਿਆ ਕਿ ਕਾਂਗਰਸੀ ਕੌਂਸਲਰਾਂ ਵੱਲੋਂ ਅਕਾਲੀ ਉਮੀਦਵਾਰਾਂ ਦੇ ਘਰਾਂ ’ਤੇ ਹਮਲੇ ਕਰਨ, ਵਾਹਨ ਭੰਨ ਤੋੜ ਦੇਣ ਤੇ ਉਹਨਾਂ ’ਤੇ ਸ਼ਰ੍ਹੇਆਮ ਗੋਲੀਆਂ ਚਲਾਉਣ ਦੇ ਵੀਡੀਓ ਸਬੂਤ ਮੌਜੂਦ ਹਨ।  ਉਹਨਾਂ ਕਿਹਾ ਕਿ ਸੂਬਾ ਚੋਣ ਕਮਿਸ਼ਨ ਨੇ ਇਹਨਾਂ ਸਬੂਤਾਂ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਵਿਚ ਦਮ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਸੂਬਾ ਚੋਣ ਕਮਿਸ਼ਨ ਦੇ ਕਾਂਗਰਸ ਪਾਰਟੀ ਤੇ ਰਾਜ ਸਰਕਾਰ ਨਾਲ ਰਲੇ ਹੋਣ ਦਾ ਤੱਥ ਆਉਂਦੇ ਦਿਨਾਂ ਵਿਚ ਰਾਜਪਾਲ ਤੇ ਅਦਾਲਤਾਂ ਅੱਗੇ ਪੇਸ਼ ਕਰਾਂਗੇ।




ਡਾ. ਚੀਮਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸੀ ਗੁੰਡਿਆਂ ਨੂੰ ਖੁੱਲ੍ਹੀ ਛੋਟ ਦੇਣ ਕਾਰਨ ਮਾਹੌਲ ਖਰਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸਿਰਫ ਪੈਰਾ ਮਿਲਟਰੀ ਫੋਰਸ ਤਾਇਨਾਤ ਕਰ ਕੇ ਹੀ ਚੋਣਾਂ ਵਾਲੇ ਦਿਨ ਕਬਜ਼ੇ ਕਰਨ ਦੇ ਯਤਨ ਰੋਕੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਸੂਬਾ ਚੋਣ ਕਮਿਸ਼ਨ ਨੂੰ ਹਿੰਸਕ ਮਾਹੌਲ ਦਾ ਨੋਟਿਸ ਲੈ ਕੇ ਚੋਣਾਂ ਵਿਚ ਧਾਂਦਲੀਆਂ ਰੋਕਣ ਲਈ ਪੋਲੰਗ ਸਟੇਸ਼ਨਾਂ ਦੇ ਅੰਦਰ ਵੀਡੀਓਗ੍ਰਾਫੀ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਸੂਬੇ ਵਿਚ ਸਿੱਖਿਆ ਵਿਭਾਗ ਵੱਲੋਂ ਅਧਿਆਕਾਂ ਦੀ ਤਬਦੀਲੀ ਸ਼ੁਰੂ ਕਰਨ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਅਜਿਹਾ ਵੋਟਰਾਂ ਨੂੰ ਪ੍ਰਭਾਵਤ ਕਰਨ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਕਹਾ ਕਿ ਸੂਬਾ ਚੋਣ ਕਮਿਸ਼ਨ ਨੁੰ ਇਹਨਾਂ ਸ਼ਿਕਾਇਤਾਂ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਕਿ ਕਿਵੇਂ ਖੁਰਾਕ ਤੇ ਸਿਵਲ ਸਪਲਾਈ, ਡਰੱਗ ਇੰਸਪੈਕਟਰ ਤੇ ਪ੍ਰਦੁਸ਼ਣ ਕੰਟਰੋਲ ਬੋਰਡ ਵਿਭਾਗਾਂ ਦੀ ਵਰਤੋਂ ਕਾਂਗਰਸੀਆਂ ਵੱਲੋਂ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਿਖੀਵਿੰਡ ਵਿਚ ਅਕਾਲੀ ਉਮੀਦਵਾਰ ਦੇ ਘਰ ’ਤੇ ਪਿਸਤੌਲਾਂ ਨਾਲ ਹਮਲੇ, ਜਲਾਲਾਬਾਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਕੀਤੇ ਗਏ ਹਮਲੇ ਤੇ ਗੁਰੂ ਹਰਿ ਸਹਾਇ ਤੇ ਹੋਰ ਥਾਵਾਂ ’ਤੇ ਹੋਏ ਹਮਲਿਆਂ ਦੇ ਸਬੰਧ ਵਿਚਵੱਖਰੇ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। 

Recent Post
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੰਗਦਾ ਹਿਸਾਬ ਮੁਹਿੰਮ ਤਹਿਤ ਹਲਕਾ ਪੱਧਰੀ ਧਰਨੇ 8 ਮਾਰਚ ਨੂੰ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕਾਂਗਰਸ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਘਟਾਉਣ ਤੋਂ ਨਾਂਹ ਕਰਨ ਖਿਲਾਫ ਰੋਸ ਪ੍ਰਗਟਾਉਣ ਲਈ ਬੈਲ ਗੱਡਿਆਂ ’ਤੇ ਸਵਾਰ ਹੋ ਕੇ ਪੁੱਜੇ ਵਿਧਾਨ ਸਭਾ
ਰਾਜ ਕੁਮਾਰ ਚੱਬੇਵਾਲ ਵੱਲੋਂ 85ਵੀਂ ਸੋਧ ਸੂਬੇ ਵਿਚ ਲਾਗੂ ਹੋਣ ਬਾਰੇ ਬੋਲੇ ਗਏ ਝੂਠ ਲਈ ਉਹਨਾਂ ਖਿਲਾਫ ਵਿਸ਼ੇਸ਼ ਅਧਿਕਾਰ ਤਹਿਤ ਕਾਰਵਾਈ ਕੀਤੀ ਜਾਵੇ : ਬਲਦੇਵ ਖਹਿਰਾ
ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਕਿਵੇਂ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਨੇ ਮਨੀਸ਼ ਤਿਵਾੜੀ ਦੇ ਪਿਤਾ ਪ੍ਰੋ. ਵੀ ਐਨ ਤਿਵਾੜੀ ਦੇ ਕਤਲ ਦੇ ਮਾਮਲੇ ਵਿਚ ਲਿਖਤੀ ਜ਼ਿੰਮੇਵਾਰੀ ਲਈ ਸੀ
ਮੁਖ਼ਤਾਰ ਅੰਸਾਰੀ ਨੂੰ ਦੋ ਸਾਲਾਂ ਤੋਂ ਪੰਜਾਬ ਵਿਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱੱਖਿਆ ਗਿਆ, ਇਸਦਾ ਜਵਾਬ ਦੇਵੇ ਕਾਂਗਰਸ ਸਰਕਾਰ : ਬਿਕਰਮ ਸਿੰਘ ਮਜੀਠੀਆ
ਮੁੱਖ ਮੰਤਰੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੀ ਅਗਵਾਈ ਕਰਨ : ਬਿਕਰਮ ਸਿੰਘ ਮਜੀਠੀਆ

ਫੇਸਬੁੱਕ ਨੂੰ ਫਾਲੋਅ ਕਰੋ

ਟਵਿੱਟਰ ਨੂੰ ਫਾਲੋਅ ਕਰੋ

Tweets by @Akali_Dal_
  • Follow @Akali_Dal
  • ਮੁੱਖ ਮੁੱਦੇ

    • ਵਿਕਾਸ
    • ਸੁਰੱਖਿਆ
    • ਚੰਗਾ ਪ੍ਰਸ਼ਾਸਨ
    • ਰਾਸ਼ਟਰ-ਪਹਿਲ

    • ਸਾਡੇ ਬਾਰੇ

    • ਇਤਿਹਾਸ
    • ਟਾਈਮਲਾਈਨ
    • ਉਦੇਸ਼ / ਟੀਚਾ
  • ਮੀਡੀਆ ਸਰੋਤ

    • ਪ੍ਰੈਸ ਰਿਲੀਜ਼
    • ਨਿਊਜ਼
    • ਫੋਟੋ ਗੈਲੇਰੀ
    • ਵੀਡੀਓਜ਼

    • ਪਾਰਟੀ

    • ਲੀਡਰਸ਼ਿਪ
    • ਸੰਗਠਨ
    • ਪ੍ਰਾਪਤੀਆਂ
    • ਦਸਤਾਵੇਜ਼
  • ਸੰਪਰਕ ਕਰੋ

    ਸ਼੍ਰੋਮਣੀ ਅਕਾਲੀ ਦਲ ਦਫਤਰ
    ਬਲਾਕ 6, ਸੈਕਟਰ 28 ਬੀ, ਮੱਧ ਮਾਰਗ ਚੰਡੀਗੜ੍ਹ, ਭਾਰਤ

    0172-2746383
    info@shiromaniakalidal.com

© 2018-2019 ਸ਼੍ਰੋਮਣੀ ਅਕਾਲੀ ਦਲ. ਸਾਰੇ ਹੱਕ ਰਾਖਵੇਂ ਹਨ. . Sitemap.