ਚੰਡੀਗੜ੍ਹ, 26 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਕੈਬਨਿਟ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਇਸ ਗੱਲੋਂ ਮਖੌਲ ਉਡਾਇਆ ਕਿ ਉਹਨਾਂ ਨੇ ਉਸ ਕਿਤਾਬ ਦੇ ਆਧਾਰ ’ਤੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ’ਤੇ ਦੋਸ਼ ਲਾਏ ਜਿਸ ਵਿਚ ਇੰਦਰਾ ਗਾਂਧੀ ਤੇ ਅਮਰਿੰਦਰ ਸਿੰਘ ਨੂੰ ਸਤਲੁਜ ਯਮੁਨਾ Çਲੰਕ ਨਹਿਰ ਦੀ ਪੁਟਾਈ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਸ੍ਰੀ ਭੂੰਦੜ ਵੱਲੋਂ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਬਾਜਵਾ ਦੇ ਉਹਨਾਂ ਦੋਸ਼ਾਂ ਦਾ ਜਵਾਬ ਦਿੱਤਾ ਗਿਆ ਜਿਹਨਾਂ ਵਿਚ ਉਹਨਾਂ ਨੇ ਸ੍ਰੀ ਬਾਦਲ ’ਤੇ ਚੰਡੀਗੜ੍ਹ ਦੇ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ ਦੇ ਚੋਣਵੇਂ ਤੇ ਗਲਤ ਢੰਗ ਨਾਲ ਪੇਸ਼ ਕੀਤੇ ਦੋਸ਼ ਲਾਏ ਸਨ ।
ਸ੍ਰੀ ਭੂੰਦੜ ਨੇ ਕਿਹਾ ਕਿ ਸ੍ਰੀ ਬਾਜਵਾ ਕਿਤਾਬ ਵਿਚੋਂ ਸਿਰਫ ਉਹਨਾਂ ਗੱਲਾਂ ਦਾ ਹੀ ਜ਼ਿਕਰ ਕਰ ਰਹੇ ਹਨ ਜੋ ਉਹਨਾਂ ਨੇ ਪੜ੍ਹੀਆਂ ਹਨ। ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਉਹਨਾਂ ਨੇ ਸਾਰੀ ਕਿਤਾਬ ਪੜ੍ਹੀ ਹੁੰਦੀ ਜਿਸ ਵਿਚ ਦੱਸਿਆ ਗਿਆ ਹੈ ਕਿ ਇੰਦਰਾ ਗਾਂਧੀ ਨੇ ਸਤਲੁਜ ਯਮੁਨਾ Çਲੰਕ ਨਹਿਰ ਪੁੱਟਣ ਲਈ ਮੁੱਖ ਭੂਮਿਕਾ ਨਿਭਾਈ ਅਤੇ ਇਸ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਅਮਰਿੰਦਰ ਸਿੰਘ ਨੇ ਇੰਦਰਾ ਗਾਂਧੀ ਨੂੰ ਨਹਿਰ ਦੀ ਪੁਟਾਈ ਲਈ ਕਪੂਰੀ ਵਿਖੇ ਕਹੀ ਭੇਂਟ ਕੀਤੀ ਜਦਕਿ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਇੰਦਰਾ ਗਾਂਧੀ ਤੇ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਲਈ ਗ੍ਰਿਫਤਾਰ ਕਰ ਲਿਆ ਗਿਆ।
ਸ੍ਰੀ ਭੂੰਦੜ ਨੇ ਕਿਹਾ ਕਿ ਜੇਕਰ ਸ੍ਰੀ ਬਾਜਵਾ ਨੇ ਇਹ ਸਾਰੀ ਕਿਤਾਬ ਪੜ੍ਹੀ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਪਹਿਲੇ ਮੁੱਖ ਮੰਤਰੀ ਹਨ ਜਿਹਨਾਂ ਨੇ ਦਰਿਆਈ ਪਾਣੀ ਦੀ ਵੰਡ ਦੇ ਨਾਲ ਨਾਲ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 78 ਨੂੰ ਵੀ ਚੁਣੌਤੀ ਦਿੱਤੀ । ਇਹ ਐਕਟ ਤਹਿਤ ਕਾਂਗਰਸ ਦੇ ਸ਼ਾਸ਼ਨ ਵਾਲੀ ਸਰਕਾਰ ਨੇ ਗੈਰ ਸੰਵਿਧਾਨਕ ਤੌਰ ’ਤੇ ਭਾਰਤ ਸਰਕਾਰ ਨੂੰ ਦਰਿਆਈ ਪਾਣੀਆਂ ਬਾਰੇ ਫੈਸਲਾ ਕਰਨ ਦਾ ਹੱਕ ਦਿੱਤਾ। ਉਹਨਾਂ ਸਵਾਲ ਕੀਤਾ ਕਿ ਕੀ ਸ੍ਰੀ ਬਾਜਵਾ ਇਸ ਗੱਲ ਤੋਂ ਇਨਕਾਰ ਕਰਨਗੇ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਾਰੀ ਉਮਰ ਕੇਂਦਰ ਅਤੇ ਪੰਜਾਬ ਵਿਚ ਕਾਂਗਰਸੀ ਸਰਕਾਰਾਂ ਵੇਲੇ ਕੀਤੇ ਗਏ ਪੰਜਾਬ ਤੇ ਸਿੱਖ ਵਿਰੋਧੀ ਫੈਸਲਿਆਂ ਦੀ ਮੁਖ਼ਾਲਫਤ ਨਹੀਂ ਕੀਤੀ।
ਸ੍ਰੀ ਭੂੰਦੜ ਨੇ ਸ੍ਰੀ ਬਾਜਵਾ ਨੂੰ ਆਖਿਆ ਕਿ ਉਹ ਵਾਪਸ ਮੁੜ ਕੇ ਪੂਰੀ ਕਿਤਾਬ ਨੂੰ ਪੜ੍ਹਨ ਜਿਸ ਵਿਚ ਇਹ ਸਪਸ਼ਟ ਲਿਖਿਆ ਗਿਆ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਹੱਕਾਂ ਨਾਲ ਦਰਬਾਰਾ ਸਿੰਘ ਨੇ ਧੋਖਾ ਕੀਤਾ ਜਿਸਨੇ ਇੰਦਰਾ ਗਾਂਧੀ ਵੱਲੋਂ ਪਾਣੀਆਂ ਤੇ ਕੁਰਸੀ ਵਿਚੋਂ ਇਕ ਚੁਣਨ ਲਈ ਆਖਣ ’ਤੇ ਕੁਰਸੀ ਚੁਣੀ ਸੀ ਤੇ ਪੰਜਾਬ ਦੀ ਜੀਵਨ ਰੇਖਾ ਦੀ ਕੁਰਬਾਨੀ ਦੇ ਦਿੱਤੀ ਸੀ।
ਉਹਨਾਂ ਕਿਹਾ ਕਿ ਅਕਾਲੀ ਦਲ ਖਾਸ ਤੌਰ ’ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਰੀ ਉਮਰ ਇਸਦੇ ਖਿਲਾਫ ਹੀ ਲੜਦੇ ਰਹੇ। ਉਹਨਾਂ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਉਹ ਦੱਸ ਸਕਦੇ ਹਨ ਕਿ ਪੰਜਾਬ ਨਾਲ ਹੋਏ ਅਨਿਆਂ ਦਾ ਲੇਖਕ ਕੌਣ ਹੈ ? ਉਹਨਾਂ ਕਿਹਾ ਕਿ ਜਦੋਂ ਇੰਦਰਾ ਗਾਂਧੀ ਨੇ ਪੰਜਾਬ ਵਿਰੋਧੀ ਫੈਸਲਾ ਦਿੱਤਾ ਤਾਂ ਉਸ ਵੇਲੇ ਕੇਂਦਰ ਅਤੇ ਪੰਜਾਬ ਵਿਚ ਕਿਸਦੀਆਂ ਸਰਕਾਰਾਂ ਸਨ ? ਜਦੋਂ ਦਰਬਾਰਾ ਸਿੰਘ ਨੇ ਪੰਜਾਬ ਦੇ ਕਿਸਾਨਾਂ ਦੇ ਮੌਤ ਦੇ ਵਾਰੰਟ ’ਤੇ ਹਸਤਾਖ਼ਰ ਕੀਤੇ ਤਾਂ ਉਸ ਵੇਲੇ ਦਿੱਲੀ ਤੇ ਚੰਡੀਗੜ੍ਹ ਵਿਚ ਕਿਸ ਦੀਆਂ ਸਰਕਾਰਾਂ ਸਨ ? ਜਦੋਂ ਸਾਕਾ ਨੀਲਾ ਤਾਰਾ ਤੇ ਸਿੱਖ ਵਿਰੋਧੀ ਕਤਲੇਆਮ ਹੋਇਆ, ਉਸ ਵੇਲੇ ਕਿਸ ਪਾਰਟੀ ਦੀ ਸਰਕਾਰ ਸੀ ?
ਉਹਨਾਂ ਕਿਹਾ ਕਿ ਕਾਂਗਰਸ ਸਾਡੇ ’ਤੇ ਪੰਜਾਬ ਦੇ ਕੇਸ ਦੀ ਪੈਰਵੀ ਨਾ ਕਰਨ ਦਾ ਦੋਸ਼ ਉਸਾਰੇ ਤਰੀਕੇ ਲਗਾ ਰਹੀ ਹੈ ਜਿਵੇਂ ਕਿ ਇਕ ਕਤਾਬ ਇਹ ਕਹਿੰਦਾ ਹੋਵੇ ਕਿ ਅਸੀਂ ਉਸ ਵੱਲੋਂ ਮਾਰੇ ਵਿਅਕਤੀ ਨੂੰ ਮੁੜ ਜਿਉਂਦਾ ਕਰ ਦੇਈਏ। ਉਹਨਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਸਾਰੇ ਹਿੱਤਾਂ ਦਾ ਕਤਲੇਆਮ ਕੀਤਾ ਅਤੇ ਉਹ ਹੀ ਸਾਡੇ ’ਤੇ ਪੰਜਾਬ ਦੇ ਹਿਤਾਂ ਦੀ ਕਾਂਗਰਸ ਦੀ ਤਲਵਾਰ ਤੋਂ ਰਾਖੀ ਨਾ ਕਰਨ ਦਾ ਦੋਸ਼ ਲਗਾ ਰਹੀ ਹੈ। ਉਹਨਾਂ ਕਿਹਾ ਕਿ ਕੀ ਬਾਜਵਾ ਅਤੇ ਕਾਂਗਰਸ ਦੇ ਹੋਰ ਆਗੂ ਇਹ ਜਾਣਦੇ ਵੀ ਹਨ ਕਿ ਉਹ ਕੀ ਆਖ ਰਹੇ ਹਨ ?
ਅਕਾਲੀ ਆਗੂ ਨੇ ਬਾਜਵਾ ਨੂੰ ਆਖਿਆ ਕਿ ਉਹ ਕਿਤਾਬ ਦੇ ਬਾਕੀ ਭਾਗਾਂ ਨੂੰ ਅਤੇ ਇਸੇ ਲੇਖਕ ਵੱਲੋਂ ਲਿਖੀਆਂ ਸਾਕਾ ਨੀਲਾ ਤਾਰਾ, ਸਿੱਖ ਕਤਲੇਆਮ ਅਤੇ ਕਾਂਗਰਸ ਦੀਆਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੇ ਵਿਤਕਰੇ ਬਾਰੇ ਕਿਤਾਬਾਂ ਨੂੰ ਪੜ੍ਹਨ।