ਚੰਡੀਗੜ•, 6 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਹਿਲਾਂ ਜੂਨ 1984 ਤੇ ਫਿਰ ਉਸੇ ਸਾਲ ਅਕਤੂਬਰ-ਨਵੰਬਰ ਦੌਰਾਨ ਵਾਪਰੀਆਂ ਦਰਦਨਾਕ ਘਟਨਾਵਾਂ ਕੇਂਦਰ ਤੇ ਪੰਜਾਬ ਵਿਚ ਸਮੇਂ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਅਪਣਾਈਆਂ ਬੇਰਹਿਮ ਤੇ ਨਫਰਤ ਭਰੀਆਂ ਸਿੱਖ ਵਿਰੋਧੀ ਨੀਤੀਆਂ ਤੇ ਲਏ ਗਏ ਫੈਸਲਿਆਂ ਦਾ ਪ੍ਰਤੀਕ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਬਾਦਲ ਜਿਹਨਾਂ ਨੇ ਅੱਜ ਦੁਨੀਆਂ ਭਰ ਵਿਚ ਲੱਖਾਂ ਸਿੱਖਾਂ ਦੀ ਅਗਵਾਈ ਕਰਦਿਆਂ ਕੌਮ ਨਾਲ ਮਿਲ ਕੇ ਖਾਲਸਾ ਪੰਥ ਦੀ ਚੜ•ਦੀਕਲਾ ਲਈ ਅਰਦਾਸ ਕੀਤੀ, ਉਥੇ ਹੀ ਜੂਨ 1984 ਦੇ ਪਹਿਲੇ ਹਫਤੇ ਘੱਲੂਘਾਰੇ ਦੌਰਾਨ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇ ਹੱਥੋਂ ਸ਼ਹੀਦ ਹੋਏ ਹਜ਼ਾਰਾਂ ਨਿਰਦੋਸ਼ ਤੇ ਮਾਸੂਮ ਸ਼ਰਧਾਲੂਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਉਹਨਾਂ ਕਿਹਾ ਕਿ ਅੱਜ ਵੀ ਮੈਨੂੰ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਆਪਣੇ ਹੀ ਮੁਲਕ ਵਿਚ ਕੋਈ ਸਰਕਾਰ ਅਸਲੀਅਤ ਤੋਂ ਪਾਸੇ ਹੋ ਕੇ ਭਿਆਨਕ ਤੇ ਵਿਸ਼ਵਾਸ ਨਾ ਕੀਤੇ ਜਾ ਸਕਣ ਵਾਲੇ ਕਦਮ ਚੁੱਕਦਿਆਂ ਸੌੜੀ ਰਾਜਨੀਤੀ ਵਾਸਤੇ ਮਨੁੱਖਤਾ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰ ਦੇਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਬਾਅਦ ਵਿਚ ਦੁਨੀਆਂ ਨੇ ਉਹ ਡਰਾਉਣੀ ਹਕੀਕਤ ਵੇਖੀ ਜਿਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੀ ਕਿ ਹਜ਼ਾਰਾਂ ਹੀ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਰਾਜੀਵ ਗਾਂਧੀ ਨੇ ਕਾਤਲਾਂ ਨੂੰ ਕੈਬਨਿਟ ਮੰਤਰੀ ਦੇ ਅਹੁਦਿਆਂ ਸਮੇਤ ਸੱਤਾ ਤੇ ਮਾਣ ਸਤਿਕਾਰ ਤੇ ਹੋਰ ਪੁਰਸਕਾਰ ਦੇ ਕੇ ਨਿਵਾਜਿਆ। ''ਰਾਜੀਵ ਗਾਂਧੀ ਸਪਸ਼ਟ ਤੌਰ 'ਤੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਿਹਾ ਸੀ।''
ਅਕਾਲੀ ਆਗੂ ਨੇ ਕਾਂਗਰਸ ਵਿਚਲੇ ਸਿੱਖ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਅੰਤਮ ਆਤਮਾ 'ਤੇ ਝਾਤ ਮਾਰਨ ਤਾਂ ਦਿਸੇਗਾ ਉਹ ਅਜਿਹੀ ਪਾਰਟੀ ਦਾ ਸਾਥ ਦੇਣ ਦਾ ਬਜ਼ਰ ਗੁਨਾਹ ਕਰ ਰਹੇ ਹਨ ਜਿਸਦੇ ਹੱਥ ਹਜ਼ਾਰਾਂ ਮਾਸੂਸ ਸਿੱਖ ਪੁਰਸ਼ਾਂ, ਮਹਿਲਾਵਾਂ ਤੇ ਬੱਚਿਆਂ ਦੇ ਕਤਲ ਨਾਲ ਰੰਗੇ ਹੋਏ ਹਨ ਜਿਸਨੇ ਖਾਲਸਾ ਪੰਥ ਲਈ ਘਲੂਘਾਰੇ ਨੂੰ ਅਮਲੀ ਜਾਮਾ ਪਹਿਨਾਇਆ।
ਸਾਬਕਾ ਡਿਪਟੀ ਸੀ ਐਮ ਨੇ ਕਿਹਾ ਕਿ ਸ੍ਰੀ ਅਟਵਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਆਈ ਐਨ ਡੀ ਏ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਅਮਲ ਸ਼ੁਰੂ ਕੀਤਾ। ਉਹਨਾਂ ਕਿਹਾ ਕਿ ਕੇਂਦਰ ਵਿਚ ਸਮੇਂ ਸਮੇਂ ਆਈਆਂ ਕਾਂਗਰਸ ਸਰਕਾਰਾਂ ਨੇ ਦਹਾਕਿਆਂ ਤੱਕ ਪੂਰਾ ਜ਼ੋਰ ਲਗਾ ਕੇ ਆਪਣੇ ਅਪਰਾਧਾਂ ਨੂੰ ਛੁਪਕਾਉਣ ਲਈ ਟਿੱਲ ਲਾਇਆ। ਤੱਥਾਂ ਨੂੰ ਜੋੜਨ ਦਾ ਕੰਮ ਬਹੁਤ ਔਖਾ ਸੀ ਤੇ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੋਰ ਵੀ ਮੁਸ਼ਕਿਲ ਸੀ ਕਿਉਂਕਿ ਸ਼ਕਤੀਸ਼ਾਲੀ ਕਾਂਗਰਸੀ ਨੇਤਾਵਾਂ ਨੇ ਉਹਨਾਂ ਨੂੰ ਡਰਾਇਆ ਹੋਇਆ ਸੀ।
ਸ੍ਰੀ ਬਾਦਲ ਨੇ ਹੋਰ ਕਿਹਾ ਕਿ ਜੂਨ 1984 ਦਾ ਘੱਲੂਘਾਰਾ ਅਤੇ ਫਿਰ ਉਸੇ ਸਾਲ ਅਕਤੂਬਰ ਨਵੰਬਰ ਦੌਰਾਨ ਵਾਪਰੀਆਂ ਦੁਖਦਾਈ ਘਟਨਾਵਾਂ ਨੇ ਸਾਬਤ ਕੀਤਾ ਕਿ ਕਾਂਗਰਸ ਪਾਰਟੀ ਕਾਤਲ ਮਾਫੀਆ ਵਾਂਗ ਵਿਚਰ ਰਹੀ ਸੀ। ਪਾਰਟੀ ਦੇ ਆਗੂ ਸਰਕਾਰ ਤੇ ਪਾਰਟੀ ਦੇ ਢਾਂਚੇ ਵਿਚ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਸਨ ਤੇ ਉਹ ਗੈਂਗਸਟਰਾਂ ਦੇ ਗੋਡਫਾਦਰ ਬਣੇ ਹੋਏ ਸਨ ਤੇ ਖੂਨ ਦੀਆਂ ਪਿਆਸੀ ਕਾਤਲ ਭੀੜਾਂ ਦੀ ਸਰਪ੍ਰਸਤੀ ਕਰਦੇ ਸਨ ਤੇ ਉਹਨਾਂ ਦੀ ਅਗਵਾਈ ਕਰਦੇ ਸਨ ਤੇ ਇਹ ਭੀੜਾਂ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖ ਕਲੌਨੀਅ ਤੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਬਹੁਤ ਹੀ ਬੇਰਹਿਮੀ ਤੇ ਦਹਿਸ਼ਤ ਨਾਲ ਨਸਲਕੁਸ਼ੀ ਨੂੰ ਸਿਰੇ ਚੜ•ਾ ਰਹੀਆਂ ਸਨ। ਹਜ਼ਾਰਾਂ ਸਿੱਖ ਪੁਰਸ਼ਾਂ, ਮਹਿਲਾਵਾਂ ਤੇ ਬੱਚੇ ਸਰਕਾਰ ਵੱਲੋਂ ਸਪਾਂਸਰ ਕੀਤੀ ਇਸ ਹਿੰਸਾ ਦੀ ਬਦੌਲਤ ਸਿਰਫ ਤਿੰਨ ਹੀ ਦਿਨਾਂ ਵਿਚ ਸ਼ਹਾਦਤ ਨੂੰ ਪ੍ਰਾਪਤ ਹੋ ਗਏ।
ਸ੍ਰੀ ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰੇ, ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਹੋਰ ਲੋਕਾਂ ਨੂੰ ਕਾਂਗਰਸੀ ਨੇਤਾਵਾਂ ਦੇ ਸੌੜੇ ਸਿਆਸੀ ਹਿਤਾਂ ਵਾਸਤੇ ਭਾਰੀ ਕੀਮਤਾਂ ਅਦਾ ਕਰਨੀਆਂ ਪਈਆਂ ਹਨ। ਪਰ ਬਹਾਦਰ ਤੇ ਦਲੇਰ ਸਿੱਖ ਕੌਮ ਹਮੇਸ਼ਾ ਹੀ ਦੇਸ਼ ਦੀਆਂ ਬਹੁ ਗਿਣਤੀ ਭਾਈਚਾਰੇ ਦੇ ਮੈਂਬਰਾਂ ਜਿਹਨਾਂ ਵਿਚ ਪ੍ਰਮੁੱਖ ਬੁੱਧੀਜੀਵੀ, ਪੱਤਰਕਾਰ, ਜੱਜ, ਲੇਖਕ, ਮਨੁੱਖੀ ਅਧਿਕਾਰ ਤੇ ਸਿਵਲ ਲਿਬਰਟੀ ਕਾਰਕੁੰਨ ਤੇ ਸੰਸਥਾਵਾਂ ਸ਼ਾਮਲ ਸਨ, ਦੀ ਧੰਨਵਾਦੀ ਰਹੇਗੀ ਜੋ ਨਵੰਬਰ 1984 ਵਿਚ ਨਿਹੱਥੇ ਤੇ ਬੂਰੀ ਤਰ•ਾਂ ਫਸੇ ਮਾਸੂਸ ਸਿੱਖਾਂ ਨੂੰ ਬਚਾਉਣ ਵਾਸਤੇ ਅੱਗੇ ਆਏ ਤੇ ਬਾਅਦ ਵਿਚ ਪੂਰੀ ਦ੍ਰਿੜ•ਤਾ ਨਾਲ ਗਵਾਹੀ ਦਿੱਤੀ ਜਿਸਦੀ ਬਦੌਲਤ ਸੱਜਣ ਕੁਮਾਰ ਵਰਗੇ ਕਾਤਲਾਂ ਨੂੰ ਸਜ਼ਾ ਮਿਲਣੀ ਯਕੀਨੀ ਬਣੀ। ਉਹਨਾਂ ਕਿਹਾ ਕਿ ਇਹਨਾਂ ਦਿਆਵਾਨ ਅਤੇ ਦਲੇਰ ਦਿਲਾਂ ਵਾਲੇ ਲੋਕਾਂ ਦੇ ਨਾਲ ਨਾਲ ਸਿੱਖ ਕੌਮ ਸ੍ਰੀ ਵਾਜਪਾਈ ਤੇ ਬਾਅਦ ਵਿਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੰਨਵਾਦੀ ਹੈ ਜਿਹਨਾਂ ਨੇ ਸਿੱਖਾਂ ਲਈ ਨਿਆਂ ਯਕੀਨੀ ਬਣਾਇਆ ਤੇ ਹੋਰ ਬਹੁਤ ਸਾਰੇ ਦੋਸ਼ੀ ਪੁਰਸ਼ ਤੇ ਮਹਿਲਾਵਾਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਹੋਣੀਆਂ ਤੈਅ ਹਨ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਕਮਲਨਾਥ ਵਰਗੇ ਹਾਈ ਪ੍ਰੋਫਾਈਲ ਕਾਂਗਰਸੀ ਨੇਤਾਵਾਂ ਨੂੰ ਵੀ ਕਾਨੂੰਨ ਦਾ ਸਾਹਮਣਾ ਕਰਨਾ ਪਵੇ ਤੇ ਗੁਨਾਹਾਂ ਦੀ ਸਜ਼ਾ ਮਿਲੇ।