ਮਜੀਠੀਆ ਹਲਕੇ ਵਿਚ 10ਵੇਂ ਕੋਰੋਨਾ ਸੈਂਟਰ ਤੇ ਆਈਸੋਲੇਸ਼ਨ ਵਾਰਡ ਤੇ ਆਕਸੀਜ਼ਨ ਸੇਵਾ ਦੀ ਕਰਵਾਈ ਸ਼ੁਰੂਆਤ
ਕੱਥੂਨੰਗਲ, 29 ਮਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਮੰਤਰੀ ਕੋਰੋਨਾ ਸੰਕਟ ਵੇਲੇ ਲੁੱਕ ਗਏ ਹਨ ਅਤੇ ਉਹਨਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਵੈਕਸੀਨ ਦੀ ਘਾਟ ਦਾ ਨੋਟਿਸ ਲਵੇ ਅਤੇ 1000 ਕਰੋੜ ਰੁਪਏ ਦੀ ਵੈਕਸੀਨ ਤੁਰੰਤ ਖਰੀਦੇ ਤਾਂ ਜੋ ਅਗਲੇ ਛੇ ਮਹੀਨਿਆਂ ਅੰਦਰ ਸਾਰੇ ਸੂਬੇ ਦੇ ਲੋਕਾਂ ਨੂੰ ਵੈਕਸੀਨ ਲੱਗ ਸਕੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੇ 10ਵੇਂ ਕੋਰੋਨਾ ਕੇਅਰ ਸੈਂਟਰ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਰਲ ਕੇ ਸ਼ੁਰੂਟਾਤ ਕਰਨ ਵਾਸਤੇ ਪੁੱਜੇ ਸਨ।
ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਜੋ ਮੌਕੇ ’ਤੇ ਹਾਜ਼ਰ ਸਨ, ਨੇ ਦੱਸਿਆ ਕਿ 25 ਬੈਡਾਂ ਦਾ ਇਹ ਕੋਰੋਨਾ ਕੇਅਰ ਸੈਂਟਰ ਤੇ ਵੱਖਰਾ ਆਈਸੋਲੇਸ਼ਨ ਵਾਰਡ ਉਹਨਾਂਲੋਕਾਂ ਲਈ ਬਣਾਇਆ ਗਿਆ ਹੈ ਜਿਹਨਾਂ ਲੋਕਾਂ ਨੂੰ ਕੋਰੋਨਾ ਲੱਛਣ ਪਾਏ ਜਾਣ ’ਤੇ ਆਪਣੇ ਆਪ ਨੁੰ ਇਕਾਂਤਵਾਸ ਕਰਨ ਵਾਸਤੇ ਕਿਹਾ ਗਿਆ ਹੈ। ਉਹਨਾਂ ਦੱਸਿਆÇ ਕ ਪਾਰਟੀ ਨੇ 15ਹਲਕਿਆਂ ਵਿਚ ਪਹਿਲਾਂ ਹੀ ਆਕਸੀਜ਼ਨ ਕੰਸੈਂਟ੍ਰੇਟਰਾਂ ਨਾਲ ਆਕਸੀਜ਼ਨ ਸੇਵਾ ਸ਼ੁਰੂ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਨੇ ਇਹ ਸਹੂਲਤ ਪ੍ਰਦਾਨ ਕੀਤੀ ਹੈ, ਉਥੇ ਹੀ ਕੋਰੋਨਾ ਕੇਅਰ ਸੈਂਟਰ ਵਾਸਤੇ 65 ਆਕਸੀਜ਼ਨ ਕੰਸੈਂਟ੍ਰੇਟਰ ਪ੍ਰਮੁੱਖ ਨਾਗਰਿਕਾਂ ਤੇ ਡਾ. ਪੁਸ਼ਵੰਤ ਸਿੰਘ ਗਰੇਵਾਲ ਪਟਿਆਲਾ, ਨਿਖਿਲ ਕਿਲਾਚੰਦ ਦੁੱਬਈ ਤੇ ਜੈ ਸਿੱਧੂ ਸਮੇਤ ਐਲ ਆਰ ਆਈਜ਼ ਵੱਲੋਂ ਪਾਏ ਯੋਗਦਾਨ ਨਾਲ ਮਿਲੇ ਹਨ ਤੇ ਆਕਸੀਜ਼ਨ ਸੇਵਾ ਸ਼ੁਰੂ ਹੋਈ ਹੈ। ਉਹਨਾਂ ਦੱਸਿਆ ਕਿ ਮਜੀਠੀਆ, ਕੱਥੂਨੰਗਲ ਅਤੇ ਮੱਤੇਵਾਲ ਵਿਚ 5-5 ਆਕਸੀਜ਼ਨ ਕੰਸੈਂਟ੍ਰੇਟਰਾਂ ਨਾਲ ਆਕਸੀਜ਼ਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਇਹ ਸਾਰੀ ਸੇਵਾ ਸਿਆਸਤ ਨੂੰ ਦਰ ਕਿਨਾਰ ਕਰ ਕੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕ ਸਾਨੂੰ ਗੁਆਂਢੀ ਹਲਕੇ ਬਟਾਲਾ ਦੇ ਕਾਂਗਰਸੀਆਗੂ ਅਸ਼ਵਨੀ ਸੇਖੜੀ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਜ਼ਮੀਨੀ ਪੱਧਰ ’ਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂਹੈ। ਉਹਨਾਂ ਕਿਹਾ ਕਿ ਹੋਰਨਾਂ ਰਾਜਾਂ ਵਿਚ ਮੁੱਖ ਮੰਤਰੀ ਵੈਕਸੀਨਾਂ ਦਾ ਪ੍ਰਬੰਧ ਕਰ ਰਹੇ ਹਨ ਪਰ ਪੰਜਾਬ ਵਿਚ ਕਾਂਗਰਸ ਸਰਕਾਰ ਸਿਰਫ ਕੇਂਦਰ ਸਰਕਾਰ ਤੋਂ ਮਿਲਣ ਵਾਲੀ ਸਪਲਾਈ ’ਤੇ ਨਿਰਭਰ ਹੋ ਕੇ ਰਹਿ ਗਈ ਹੈ ਤੇ ਕੇਂਦਰ ਦੀ ਸਪਲਾਈ ਵੀ ਸੁੱਕ ਗਈ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੁੰ 1000 ਕਰੋੜ ਰੁਪਏ ਨਾਲ ਵੈਕਸੀਨ ਦੀ ਖਰੀਦ ਕਰਨੀ ਚਾਹੀਦੀ ਹੈ ਤਾਂ ਜੋ ਅਗਲੇ ਛੇ ਮਹੀਨਿਆਂ ਅੰਦਰ ਸੂਬੇ ਦੇ ਸਾਰੇ ਲੋਕਾਂ ਨੂੰ ਵੈਕਸੀਨ ਲੱਗ ਸਕੇ।
ਮੌਜੂਦਾ ਹਾਲਾਤਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਸਭ ਤੋਂ ਵੱਧ ਮਾਰ ਪੈ ਰਹੀ ਹੈ ਕਿਉਂਕਿ ਇਥੇ ਮੈਡੀਕਲ ਸਹੂਲਤਾਂ ਦੀ ਬਹੁਤ ਵੱਡੀ ਘਾਟ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਹੱਦੀ ਇਲਾਕਿਆਂ ਵਿਚ ਆਕਸੀਜ਼ਨ ਕੰਸੈਂਟ੍ਰੇਟਰ ਸਪਲਾਈ ਕਰ ਕੇ ਲੋਕਾਂ ਦੀ ਮਦਦ ਕਰ ਰਿਹਾ ਹੈ। ਉਹਨਾਂ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਕਿਵੇਂ ਪ੍ਰਾਈਵੇਟ ਹਸਪਤਾਲ ਲੋਕਾਂ ਨੁੰ ਲੁੱਟ ਰਹੇ ਹਨ ਅਤੇ ਜੀਵਨ ਰੱਖਿਅਕ ਟੀਕਿਆਂ ਲਈ 60000 ਰੁਪਏ ਵਸੂਲ ਰਹੇ ਹਨ। ਉਹਨਾਂ ਨੇ ਉਸ ਪਰਿਵਾਰ ਦਾ ਉਦਾਹਰਣ ਦਿੱਤਾ ਜਿਸਨੇ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਚ 21 ਲੱਖ ਰੁਪਏ ਦਾ ਬਿੱਲ ਭਰਿਆ ਪਰ ਮਰੀਜ਼ ਮਹਾਮਾਰੀ ਕਾਰਨ ਬਚ ਨਾ ਸਕਿਆ।
ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 500 ਕੰਸੈਂਟ੍ਰੇਟਰ ਇਕੱਠੇ ਕੀਤੇ ਸਨ ਅਤੇ ਹੁਣ ਇਸਨੇ 25 ਹਲਕਿਆਂ ਵਿਚ ਆਕਸੀਜ਼ਨ ਸੇਵਾ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਐਨ ਜੀ ਓਜ਼ ਅਤੇ ਸਮਾਜ ਸੇਵੀ ਸੰਗਠਨਾਂ ਨੁੰ ਅਪੀਲ ਕੀਤੀ ਕਿ ਉਹ ਇਸ ਲਹਿਰ ਨੂੰ ਮਜ਼ਬੂਤ ਕਰਨ ਤੇ ਵੱਧ ਤੋਂ ਵੱਧ ਕੰਸੈਂਟ੍ਰੇਟਰ ਲੋਕਾਂ ਤੱਕ ਪਹੁੰਚਣਾ ਯਕੀਨੀ ਬਣਾਉਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਵੈਕਸੀਨ ਸੇਵਾ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਕਮੇਟੀ ਫਾਈਜ਼ਰ ਦੀ ਵੈਕਸੀਨ ਵੱਡੀ ਪੱਧਰ ’ਤੇ ਅਮਰੀਕਾ ਤੋਂ ਦਰਾਮਦ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਵਾਸਤੇ ਪ੍ਰਵਾਨਗੀਆਂ ਲੈਣ ਲਈ ਅਪਲਾਈ ਵੀ ਕੀਤਾ ਹੈ ਪਰ ਹਾਲੇ ਤੱਕ ਪ੍ਰਵਾਨਗੀ ਨਹੀਂ ਮਿਲੀ।
ਉਹਨਾਂ ਕਿਹਾ ਕਿ ਵਿਦੇਸ਼ਾਂ ਤੋਂ ਐਨ ਆਰ ਆਈਜ਼ ਨੇ 100 ਕੰਸੈਂਟ੍ਰੇਟਰ ਪੰਜਾਬ ਭੇਜੇ ਹਨ।