ਚੰਡੀਗੜ•, 13 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਆਧਾਰਿਤ ਤੁਲੀ ਲੈਬਾਰਟਰੀ ਤੇ ਈ ਐਮ ਸੀ ਹਸਪਤਾਲ ਜਿਹਨਾਂ ਨੇ ਕਰੋਨਾ ਟੈਸਟਾਂ ਦੀਆਂ ਜਾਅਲੀ ਰਿਪੋਰਟਾਂ ਬਣਾਈਆਂ, ਨੂੰ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਚਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਭੁਲੇਖਾ ਹੈ ਜਿਸ ਕਾਰਨ ਉਹ ਦਾਅਵਾ ਕਰ ਰਹੇ ਹਨ ਕਿ ਲੈਬ ਮੈਨੇਜਮੈਂਟ ਖਿਲਾਫ ਕੇਸ ਵਿਜੀਲੈਂਸ ਵਿਭਾਗ ਤੋਂ ਵਾਪਸ ਲੈ ਕੇ ਜ਼ਿਲ•ਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਤੇ ਇਸ ਵਿਚ ਕੋਈ ਵੀ ਅਫਸਰ ਸ਼ਾਮਲ ਨਹੀਂ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ 20 ਦਿਨ ਲੰਘਣ ਮਗਰੋਂ ਵੀ ਕੇਸ ਵਿਚ ਇਕ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਿਵਲ ਤੇ ਪੁਲਿਸ ਮਸ਼ੀਨਰੀ ਕਾਂਗਰਸੀਆਂ ਦੇ ਦਬਾਅ ਹੇਠ ਹੈ ਕਿ ਲੈਬ ਮੈਨੇਜਮੈਂਟ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਤੁਲੀ ਡਾਇਗਨੋਸਟਿਕ ਸੈਂਟਰ ਦੇ ਮਾਲਕਾਂ ਖਿਲਾਫ ਇਰਾਦਾ ਕਤਲ ਦਾ ਕੇਸ ਅਤੇ ਈ ਐਮ ਸੀ ਹਸਪਤਾਲ ਦੇ ਮਾਲਕਾਂ ਖਿਲਾਫ ਗਲਤ ਤਰੀਕੇ ਮੈਡੀਕਲ ਕਾਰਜਾਂ ਵਿਚ ਸ਼ਮੂਲੀਅਤ ਕਰਨ ਦਾ ਕੇਸ ਦਰਜ ਕਰਨ ਤੋਂ ਬਾਅਦ ਇਹ ਕੇਸ ਵਾਪਸ ਮੁੜ ਪੁਲਿਸ ਵਿਭਾਗ ਨੂੰ ਸੌਂਪਣ ਦੇ ਫੈਸਲੇ ਨੇ ਸਮਾਜ ਵਿਚ ਗਲਤ ਸੰਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕ ਸਮਝ ਰਹੇ ਹਨ ਕਿ ਹੁਣ ਮਾਮਲੇ ਦੀ ਪੜਤਾਲ ਲਈ ਬਣਾਈ ਗਈ ਜ਼ਿਲ•ਾ ਪੱਧਰੀ ਐਸ ਆਈ ਟੀ ਇਸ ਮਾਮਲੇ ਨੂੰ ਰਫਾ ਦਫਾ ਕਰੇਗੀ ਤੇ ਲੈਬਾਰਟਰੀ ਤੇ ਹਸਪਤਾਲ ਮੈਨੇਜਮੈਂਟ ਨੂੰ ਕਲੀਨ ਚਿੱਟ ਦੇ ਦੇਵੇਗੀ ਭਾਵੇਂ ਕਿ ਉਹ ਅਪਰਾਧ ਵਿਚ ਸਿੱਧੇ ਤੌਰ 'ਤੇ ਸ਼ਾਮਲ ਹਨ। ਉਹਨਾਂ ਕਿਹਾ ਕਿ ਇਸ ਕੇਸ ਵਿਚ ਕਾਂਗਰਸ ਸਰਕਾਰ ਦੇ ਚੋਟੀ ਦੇ ਪ੍ਰਤੀਨਿਧਾਂ ਤੱਕ ਪੈਸੇ ਦਾ ਲੈਣ ਦੇਣ ਕੀਤਾ ਗਿਆ ਹੈ।
ਇਹ ਮਾਮਲਾ ਮਨੁੱਖਤਾ ਖਿਲਾਫ ਅਪਰਾਧ ਹੋਣ ਦੀ ਗੱਲ ਮੁੱਖ ਮੰਤਰੀ ਨੂੰ ਚੇਤੇ ਕਰਵਾਉਂਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਤੁਲੀ ਲੈਬ ਨੇ ਕੋਰੋਨਾ ਦੇ ਨੈਗੇਟਿਵ ਮਰੀਜ਼ਾਂ ਨੂੰ ਪਾਜ਼ੀਟਿਵ ਦੱਸ ਦਿੱਤਾ ਤੇ ਇਸਦਾ ਮਕਸਦ ਈ ਐਮ ਸੀ ਹਸਪਤਾਲ ਦੇ ਨਾਲ ਤਾਲਮੇਲ ਕਰ ਕੇ ਲੱਖਾਂ ਰੁਪਏ ਬਣਾਉਣਾ ਸੀ। ਉਹਨਾਂ ਕਿਹਾ ਕਿ ਇਸ ਘੁਟਾਲੇ ਵਿਚ ਅਫਸਰ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਜ਼ਿਲ•ਾ ਅਧਿਕਾਰੀਆਂ ਨੇ ਹੀ ਤੁਲੀ ਲੈਬ ਨੂੰ ਕੰਮ ਦਿੱਤਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਅਫਸਰਾਂ ਨੇ ਸ਼ਿਕਾਇਤਾਂ ਨੂੰ ਰਫਾ ਦਫਾ ਕਰਨ ਦਾ ਯਤਨ ਕੀਤਾ ਤੇ ਸ਼ਿਕਾਇਤਕਰਤਾਵਾਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਤੇ ਧਮਕੀਆਂ ਵੀ ਦਿੱਤੀਆਂ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਅਫਸਰ ਆਪਣੇ ਹੀ ਖਿਲਾਫ ਜਾਂਚ ਨਹੀਂ ਕਰ ਸਕਦੇ।
ਸ੍ਰੀ ਮਜੀਠੀਆ ਨੇ ਕਿਹਾ ਕਿ ਕੇਸ ਵਿਚ ਵਿਜੀਲੈਂਸ ਵੱਲੋਂ ਤੁਲੀ ਲੈਬ ਤੇ ਈ ਐਮ ਸੀ ਹਸਪਤਾਲ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਹੀ ਥੋੜ•ੀ ਪ੍ਰਗਤੀ ਹੋਈ ਸੀ। ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਨੂੰ ਕੇਸ ਵਿਚ ਅੱਗੇ ਵਧ ਲੈਣ ਦੇਣ ਅਤੇ ਉਹਨਾਂ ਅਫਸਰਾਂ ਨੂੰ ਬੇਨਕਾਰ ਕਰ ਲੈਣ ਦੇਣ ਜੋ ਕਾਂਗਰਸੀ ਆਗੂਆਂ ਅਤੇ ਤੁਲੀ ਲੈਬ ਤੇ ਈ ਐਮ ਸੀ ਹਸਪਤਾਲ ਨਾਲ ਰਲੇ ਹੋਏ, ਦੀ ਥਾਂ ਮੁੱਖ ਮੰਤਰੀ ਨੇ ਕੇਸ ਮੁੜ ਜ਼ਿਲ•ਾ ਪੁਲਿਸ ਨੂੰ ਸੌਂਪ ਕੇ ਦੋਸ਼ੀਆਂ ਖਿਲਾਫ ਹੋਣ ਵਾਲੀ ਕਾਰਵਾਈ ਠੱਪ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਘੁਟਾਲਾਬਾਜ਼ਾਂ ਨੂੰ ਮਾਮਲੇ ਵਿਚੋਂ ਨਿਕਲਣ ਲਈ ਹੋਰ ਸਮਾਂ ਮਿਲ ਜਾਵੇਗਾ।
ਸ੍ਰੀ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਅਧਿਕਾਰ ਖੇਤਰ ਦੀ ਗੱਲ ਕਰ ਕੇ ਉਹਨਾਂ 'ਤੇ ਮਸਲੇ ਦਾ ਸਿਆਸੀਕਰਨ ਕਰਨ ਦੇ ਦੋਸ਼ ਲਗਾ ਕੇ ਇਸਨੂੰ ਛੋਟਾ ਨਾ ਕਰਨ ਕਿਉਂਕਿ ਅੰਮ੍ਰਿਤਸਰ ਦੇ ਐਮ ਪੀ ਗੁਰਜੀਤ ਸਿੰਘ ਔਜਲਾ, ਜੋ ਕਾਂਗਰਸੀ ਤੋਂ ਹੀ ਹਨ, ਨੇ ਵੀ ਜਨਤਕ ਹਿਤਾਂ ਵਿਚ ਇਹ ਮਾਮਲਾ ਉਠਾਇਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਐਮ ਪੀ ਨੇ ਵੀ ਸ਼ਹਿਰ ਦੇ ਲੋਕਾਂ ਦੀ ਆਵਾਜ਼ ਵਿਚ ਹਾਂ ਵਿਚ ਹਾਂ ਮਿਲਾਈ ਹੈ ਤੇ ਸਪਸ਼ਟ ਕਿਹਾ ਹੈ ਕਿ ਇਹ ਕੇਸ ਵਿਜੀਲੈਂਸ ਵਿਭਾਗ ਤੋਂ ਵਾਪਸ ਲੈ ਕੇ ਪੁਲਿਸ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਐਮ ਪੀ ਨੇ ਤਾਂ ਇਸ ਸਾਰੇ ਕੇਸ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ ਹੈ। ਉਹਨਾਂ ਕਿਹਾ ਕਿ ਹਰ ਕੋਈ ਇਹ ਕੇਸ ਮੁੜ ਜ਼ਿਲ•ਾ ਪੁਲਿਸ ਨੂੰ ਸੌਂਪੇ ਜਾਣ ਤੋਂ ਚਿੰਤਤ ਹੈ, ਇਸ ਲਈ ਇਸਨੂੰ ਸਿਰਫ ਖੇਤਰ ਦੀ ਹੱਦ ਦਾ ਫੈਸਲਾ ਨਹੀਂ ਦੱਸਿਆ ਜਾਣਾ ਚਾਹੀਦਾ।
ਮੁੱਖ ਮੰਤਰੀ ਨੂੰ ਤੁਰੰਤ ਦਰੁਸਤੀ ਭਰੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਤੁਲੀ ਲੈਬ ਤੇ ਈ ਐਮ ਸੀ ਹਸਪਤਾਲ ਵੱਲੋਂ ਮਾਸੂਮਾਂ ਨੂੰ ਦਿੱਤੀ ਗਈ ਪੀੜਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਉਹਨਾਂ ਨੂੰ ਕਿਸੇ ਵੀ ਹਾਲਤ ਵਿਚ ਛੱÎਡਿਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਇਕ 9 ਮਹੀਨੇ ਦੀ ਗਰਭਵਤੀ ਮਹਿਲਾ ਡਾ. ਅਨਮ ਖੁਲੱਰ ਨੂੰ ਤੁਲੀ ਲੈਬ ਨੇ ਗਲਤ ਤਰੀਕੇ ਕੋਰੋਨਾ ਪਾਜ਼ੀਟਿਵ ਕਰਾਰ ਦਿੱਤਾ ਤੇ ਉਸਨੁੰ ਆਈਸੋਲੇਸ਼ਨ ਵਾਰਡ ਵਿਚ ਰੱਖ ਕੇ ਉਸਦਾ ਜੀਵਨ ਖਤਰੇ ਵਿਚ ਪਾਇਆ ਗਿਆ। ਉਹਨਾਂ ਕਿਹਾ ਕਿ ਇਸ ਉਪਰੰਤ ਗੁਰੂ ਨਾਨਕ ਮੈਡੀਕਲ ਕਾਲਜ ਦੀ ਲੈਬ ਵੱਲੋਂ ਦੋ ਵਾਰ ਕੀਤੇ ਟੈਸਟਾਂ ਵਿਚ ਇਹ ਸਾਹਮਣੇ ਆਇਆ ਕਿ ਉਹ ਕੋਰੋਨਾ ਨੈਗੇਟਿਵ ਹਨ। ਉਹਨਾਂ ਕਿਹਾ ਕਿ ਇਕ ਹੋਰ ਕੇਸ ਵਿਚ ਪ੍ਰੀਤੀ ਦੱਤਾ ਨੂੰ ਤੁਲੀ ਲੈਬ ਦੀ ਗਲਤ ਰਿਪੋਰਟ ਦੇ ਆਧਾਰ 'ਤੇ ਕੋਰੋਨਾ ਮਰੀਜ਼ਾਂ ਨਾਲ ਰੱਖਿਆ ਗਿਆ। ਉਹਨਾਂ ਕਿਹਾ ਕਿ ਇੰਗਲੈਂਡ ਦੇ ਤਨੇਜਾ ਪਰਿਵਾਰ ਦੇ ਦੋ ਮੈਂਬਰਾਂ ਨੂੰ ਵੀ ਇਸੇ ਤਰੀਕੇ ਗਲਤ ਰਿਪੋਰਟਾਂ ਦੇ ਆਧਾਰ 'ਤੇ ਈ ਐਮ ਸੀ ਹਸਪਤਾਲ ਵਿਚ ਰੱਖਿਆ ਗਿਆ। ਉਹਨਾਂ ਕਿਹਾ ਕਿ ਅਜਿਹੀ ਅਪਰਾਧੀ ਗਤੀਵਿਧੀ ਬਿਨਾਂ ਸਜ਼ਾ ਤੋਂ ਨਹੀਂ ਜਾਣੀ ਚਾਹੀਦੀ।