ਬਾਦਲ, 6 ਜੁਲਾਈ : ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਸ ਗੱਲ 'ਤੇ ਅਫਸੋਸ ਪ੍ਰਗਟ ਕੀਤਾ ਕਿ ਸੂਬੇ ਵਿਚ ਗਰੀਬਾਂ ਨੂੰ ਉਹਨਾਂ ਲਈ ਭੇਜਿਆ ਗਿਆ ਰਾਸ਼ਨ ਨਹੀਂ ਮਿਲਿਆ ਤੇ ਸੂਬਾ ਸਰਕਾਰ ਨੇ ਇਸ ਰਾਸ਼ਨ ਵਿਚੋਂ ਅੱਧਾ ਇਧਰ ਉਧਰ ਕਰ ਦਿੱਤਾ ਹੈ।
ਇਥੇ ਬਾਦਲ ਪਿੰਡ ਵਿਖੇ ਇਸਤਰੀ ਅਕਾਲੀ ਦਲ ਦੀ ਨਵੀਂ ਚੁਣੀ ਗਈ 21 ਮੈਂਬਰੀ ਐਡਵਾਈਜ਼ਰੀ ਕਮੇਟੀ ਨਾਲ ਗੱਲਬਾਤ ਕਰਨ ਸਮੇਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਉਹਨਾਂ ਦੇ ਦਿਲ ਦੇ ਨੇੜੇ ਹੈ ਕਿਉਂਕਿ ਉਹ ਮੰਨਦੇ ਹਨ ਕਿ ਜੇਕਰ ਤੁਸੀਂ ਇਕ ਮਹਿਲਾ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਓਗੇ ਤਾਂ ਸਾਰੇ ਪਰਿਵਾਰ ਨੂੰ ਲਾਭ ਮਿਲੇਗਾ।
ਕੇਂਦਰੀ ਮੰਤਰੀ ਨੇ ਆਪਣੇ ਮੰਤਰਾਲੇ ਤੇ ਹੋਰ ਵਿਭਾਗਾਂ ਦੀਆਂ ਵੱਖ ਵੱਖ ਕੇਂਦਰੀ ਸਕੀਮਾਂ ਵੀ ਸਾਂਝੀਆਂ ਕੀਤੀਆਂ ਜਿਥੋਂ ਕਰਜ਼ਾ ਲੈ ਕੇ ਮਹਿਲਾਵਾਂ ਆਪਣਾ ਛੋਟਾ ਵਪਾਰ ਚਲਾ ਸਕਦੀਆਂ ਹਨ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਦੀ ਮਹਿਲਾਵਾਂ ਲਈ ਹਰ ਯੋਜਨਾ ਸੂਬੇ ਵਿਚ ਸਾਡੀਆਂ ਮਹਿਲਾਵਾਂ ਤੱਕ ਪਹੁੰਚੇ ਤੇ ਉਹਨਾਂ ਨੇ ਸਲਾਹਕਾਰੀ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਸੂਬੇ ਵਿਚ ਇਸ ਬਾਬਤ ਜਾਗਰੂਕਤਾ ਮੁਹਿੰਮ ਚਲਾਉਣ ਤਾਂ ਕਿ ਸਮਾਜ ਦਾ ਅਣਗੌਲਿਆ ਵਰਗ ਇਸਦਾ ਲਾਭ ਲੈ ਸਕੇ।
ਉਹਨਾਂ ਦੀ 11 ਸਾਲ ਪੁਰਾਣੀ ਐਨ ਜੀ ਓ ਨੰਨ•ੀ ਛਾਂ ਸੂਬੇ ਵਿਚ ਅਣਗੌਲੀਆਂ ਕੀਤੀਆਂ ਗਈਆਂ ਮਹਿਲਾਵਾਂ ਦੀ ਮਦਦ ਕਰਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਸੂਬੇ ਵਿਚ ਅਣਥੱਕ ਮਿਹਨਤ ਕੀਤੀ ਹੈ ਤਾਂ ਕਿ ਵੱਧ ਤੋਂ ਵੱਧ ਸਿਲਾਈ ਸੈਂਟਰ ਖੋਲ•ੇ ਜਾ ਸਕਣ ਤੇ ਅੱਜ ਲੱਖਾਂ ਹੀ ਮਹਿਲਾਵਾਂ ਸਿਲਾਈ ਕੱਢਾਈ ਸਿੱਖ ਕੇ ਆਰਥਿਕ ਲਾਹਾ ਲੈ ਰਹੀਆਂ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਇਹ ਸਿਲਾਈ ਕੇਂਦਰੀ ਸਿਆਸੀ ਲਾਹਾ ਲੈਣ ਵਾਸਤੇ ਨਹੀਂ ਸ਼ੁਰੂ ਕੀਤੇ ਸਨ। ਉਹਨਾਂ ਦੱਸਿਆ ਕਿ ਇਕ ਦਹਾਕੇ ਤੋਂ ਇਸ ਐਨ ਜੀ ਓਾ ਅਕਸਰ ਮਹਿਲਾਵਾਂ ਦਾ ਜੀਵਨ ਪੱਧਰ ਉਚਾ ਚੁੱਕਣ ਵਾਸਤੇ ਸਰਗਰਮ ਰਹੀ ਹੈ। ਉਹਨਾਂ ਨੇ ਅਫੋਸਸ ਪ੍ਰਗਟ ਕੀਤਾ ਕਿ ਇਸ ਮਾੜੇ ਸਮੇਂ ਵਿਚ ਰਾਜ ਸਰਕਾਰ ਨੇ ਗਰੀਬਾਂ ਤੇ ਅਣਗੌਲੇ ਲੋਕਾਂ ਨਾਲ ਵੀ ਠੱਗੀ ਮਾਰੀ ਹੈ। ਉਹਨਾਂ ਕਿਹਾ ਕਿ ਪੰਜ ਕਿਲੋ ਕਣਕ ਜਾਂ ਚੌਲ ਪਰਿਵਾਰ ਦੇ ਇਕ ਜੀਅ ਲਈ ਸੀ ਨਾ ਕਿ ਸਾਰੇ ਪਰਿਵਾਰ ਲਈ। ਉਹਨਾਂ ਕਿਹਾ ਕਿ ਇਸ ਖੁਲ•ੀ ਲੁੱਟ ਨੇ ਮੈਨੂੰ ਠੇਸ ਪਹੁੰਚਾਈ ਹੈ ਕਿਉਂਕਿ ਇਸ ਗੰਭੀਰ ਅਨਿਆਂ ਨੂੰ ਠੀਕ ਕਰਨ ਲਈ ਕੋਈ ਵੀ ਦਰੁਸਤੀ ਭਰਿਆ ਕਦਮ ਨਹੀਂ ਚੁੱਕਿਆ ਗਿਆ।
ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਚੁਣੇ ਹੋਏ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਦੇ ਇਸ ਸੰਕਟ ਸਮੇਂ ਇਸਤਰੀ ਅਕਾਲੀ ਦਲ ਨੇ ਇਸ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਕਿ ਮਹਿਲਾਵਾਂ ਅਜਿਹੇ ਕੰਮ ਸਿੱਖਣ ਜਿਹਨਾਂ ਦਾ ਉਹਨਾਂ ਨੂੰ ਆਰਥਿਕ ਲਾਭ ਹੋਵੇ।
ਉਹਨਾਂ ਦੱਸਿਆ ਕਿ ਇਸਤਰੀ ਅਕਾਲੀ ਦਲ ਛੇਤੀ ਹੀ ਵੱਖ ਵੱਖ ਸਕੀਮਾਂ ਸ਼ੁਰੂ ਕਰੇਗਾ ਜਿਸਦੀ ਬਦੌਲਤ ਮਹਿਲਾਵਾਂ ਨੂੰ ਚੋਖਾ ਲਾਭ ਹੋਵੇਗਾ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੇ ਵਾਅਦਾ ਕੀਤਾ ਕਿ ਅਗਲੇ ਛੇ ਮਹੀਨਿਆਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਤਬਦੀਲੀ ਆਵੇਗੀ ਤੇ ਲਾਭ ਵਾਲੀਆਂ ਸਕੀਮਾਂ ਹੀ ਲਾਗੂ ਕੀਤੀਆਂ ਜਾਣਗੀਆਂ ਜਿਸਤਹਿਤ ਹਰ ਪਿੰਡ ਕਵਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮਹਿਲਾਵਾਂ ਦਾ ਉਥਾਨ ਤਾਂ ਹੀ ਸੰਭਵ ਹੈ ਜਦੋਂ ਉਹ ਆਰਥਿਕ ਤੌਰ 'ਤੇ ਆਜ਼ਾਦ ਹੋਣ।