ਕੁੰਵਰ ਵਿਜੇ ਪ੍ਰਤਾਪ ਦੀ ‘ਦੋ ਸਟਾਰ’ ਵਾਲੀ ਕਾਰ ਵਿਚ ਨਸ਼ੇ ਇਕ ਥਾਂ ਤੋਂ ਦੂਜੀ ਕਾਂ ਭੇਜੇ ਜਾਂਦੇ ਰਹੇ : ਵਿਰਸਾ ਸਿੰਘ ਵਲਟੋਹਾ
ਕਿਹਾ ਕਿ ਸ਼ੁਰੂਆਤੀ ਨਸ਼ਿਆਂ ਦੇ ਮਾਮਲੇ ਦੇ ਮੁਲਜ਼ਮ ਰਾਜੀਵ ਭਗਤ ਨੇ ਅਰਵਿੰਦ ਕੇਜਰੀਵਾਲ ਨੂੰ ਇਕ ਕਰੋੜ ਰੁਪਏ ਦਿੱਤੇ, ਇਸਦੀ ਜਾਂਚ ਹੋਵੇ
ਅੰਮ੍ਰਿਤਸਰ, 27 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ 15 ਕਰੋੜ ਰੁਪਏ ਮੈਡੀਕਲ ਨਸ਼ਾ ਫੜੇ ਜਾਣ ਦੇ ਕੇਸ ’ਚ ਜਿਸ ਵਿਚ ਸਾਬਕਾ ਆਈ ਜੀ ਆਪ ਆਗੂ ਬਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨੇੜਲਾ ਸਾਥੀ ਫਰਾਰ ਹੈ, ਦੀ ਜਾਂਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਜਾਂ ਸੀ ਬੀ ਆਈ ਹਵਾਲੇ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਗੱਲ ਸਾਹਮਣੇ ਆਈ ਹੈ ਕਿ ਸਾਬਕਾ ਆਈ ਜੀ ਦੀ ਸਰਕਾਰੀ ਕਾਰ ਦੀ ਵਰਤੋਂ ਵੀ ਨਸ਼ਾ ਇਕ ਥਾਂ ਤੋਂ ਦੂਜੀ ਥਾਂ ’ਤੇ ਭੇਜਣ ਵਾਸਤੇ ਕੀਤੀ ਜਾਂਦੀ ਸੀ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਵਰਦੀਧਾਰੀ ਸਟਾਫ ਦੀ ਡਿਊਟੀ ਆਪਣੀ ਸਰਕਾਰੀ ‘ਦੋ ਸਟਾਰ’ ਵਾਲੀ ਕਾਰ ਵਿਚ ਇਕ ਥਾਂ ਤੋਂ ਦੂਜੀ ਥਾਂ ਭੇਜਣ ਲਈ ਲਗਾਕੇ ਨਸ਼ਾ ਤਸਕਰੀ ਦੀ ਪੁਸ਼ਤ ਪਨਾਹੀ ਕਰਨ ਲਈ ਕੁੰਵਰ ਜਿਵੇ ਪ੍ਰਤਾਪ ਦੇ ਖਿਲਾਫ ਵੀ ਕੇਸ ਦਰਜ ਹੋਣਾ ਚਾਹੀਦਾ ਹੈ।
ਸਰਦਾਰ ਵਲਟੋਹਾ ਨੇ ਕਿਹਾ ਕਿ ਇਹ ਸਭ ਖੁਲ੍ਹਾਸੇ ਕਾਂਗਰਸੀ ਤੋਂ ਆਪ ਆਗੂ ਬਣੇ ਰਾਜੀਵ ਭਗਤ ਦੇ ਸਹਿਯੋਗੀਆਂ ਨੇ ਕੀਤੇ ਹਨ ਜਿਹਨਾਂ ਨੂੰ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਦੱਸਿਆ ਹੈ ਕਿ ਰਾਜੀਵ ਭਗਤ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 1 ਕਰੋੜ ਰੁਪਏ ਦਿੱਤੇ ਸਨ ਤੇ 15 ਲੱਖ ਰੁਪਹੇ ਆਪ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੂੰ ਦਿੱਤੇ ਸਨ। ਸਰਦਾਰ ਵਲਟੋਹਾ ਨੇ ਕਿਹਾ ਕਿ ਰਾਜੀਵ ਭਗਤ ਨੂੰ ਆਪ ਨੇ ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਵੀਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ਆਪ ਵਿ ਕਈ ਅਜਿਹੇ ਆਗੂ ਹਨ ਜਿਹਨਾਂ ’ਤੇ ਸਮਗÇਲੰਗ ਦੇ ਕੇਸ ਦਰਜ ਹੋਏ ਹੋਏ ਹਨ ਜਿਹਨਾਂ ਦਾ ਖੁਲ੍ਹਾਸਾ ਅਗਲੇ ਦਿਨਾਂ ਵਿਚ ਅਕਾਲੀ ਦਲ ਕਰੇਗਾ।
ਉਹਨਾਂ ਕਿਹਾ ਕਿ ਮੁਲਜ਼ਮਾਂ ਦੇ ਦਾਅਵਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਕੀ ਇਹ ਪੈਸਾ ਕੁੰਵਰ ਵਿਜੇ ਪ੍ਰਤਾਪ ਦੇ ਇਸ਼ਾਰੇ ’ਤੇ ਆਪ ਲੀਡਰਸ਼ਿਪ ਨੂੰ ਦਿੱਤਾ ਗਿਆ। ਉਹਨਾਂ ਇਹ ਵੀ ਮੰਗ ਕੀਤੀ ਕਿ ਭਗਤ ਤੇ ਕੁੰਵਰ ਵਿਜੇ ਪ੍ਰਤਾਪ ਵਿਚਾਲੇ ਹੋਈ ਗੱਲਬਾਤ ਲਈ ਕਾਲ ਡਿਟੇਲ ਚੈਕ ਕੀਤੀ ਜਾਵੇ ਜਿਸ ਤੋਂ ਸਾਰੇ ਕੇਸ ਦੇ ਪਰਦੇ ਖੁਲ੍ਹ ਜਾਣਗੇ।
ਅਕਾਲੀ ਆਗੂ ਨੇ ਕਿਹਾ ਕਿ ਸਿਰਫ ਇਕ ਕੌਮੀ ਜਾਂਚ ਏਜੰਸੀ ਹੀ ਕੇਸ ਵਿਚ ਨਿਆਂ ਕਰ ਸਕਦੀ ਹੈ ਕਿਉਂਕਿ ਨਾ ਸਿਰਫ ਅਪਰਾਧ ਬੇਨਕਾਬ ਹੋਹਿਆ ਹੈ ਬਲਕਿ ਅਪਰਾਧੀਆਂ ਨੁੰ ਉਹਨਾਂ ਵੱਲੋਂ ਦਿੱਤੀਆਂ ਰਿਸ਼ਵਤਾਂ ਲਈ ਨਿਵਾਜਿਆ ਵੀ ਗਿਆ ਹੈ।
ਉਹਨਾਂ ਕਿਹਾ ਕਿ ਰਿਸ਼ਵਤ ਦੇਣ ਮਗਰੋਂ ਹੀ ਰਾਜੀਵ ਭਗਤ ਨੂੰ ਹਲਕਾ ਇੰਚਾਰਜ ਲਗਾਇਆ ਗਿਆ। ਅਜਿਹੇ ਹੋਰ ਵੀ ਮਾਮਲੇ ਹਨ ਜਿਥੇ ਰਿਸ਼ਵਤਾਂ ਦੇਣ ਮਗਰੋਂ ਵੱਖ ਵੱਖ ਲਾਭ ਦਿੱਤੇ ਗਏ।
ਸਰਦਾਰ ਵਲਟੋਹਾ ਨੇ ਜ਼ੋਰ ਦੇ ਕੇ ਕਿਹਾ ਕਿ ਭਗਤ ਕਾਫੀ ਦੇਰ ਤੋਂ ਨਸ਼ੇ ਦੇ ਕਾਰੋਬਾਰ ਵਿਚ ਲੱਗਾ ਸੀ। ਉਹਨਾਂ ਕਿਹਾ ਕਿ ਭਗਤ ਨੁੰ ਇਸ ਦੀ ਵੀ ਮਦਦ ਮਿਲ ਰਹੀ ਸੀ ਕਿ ਉਸਦੇ ਨਾਲ ਲਾਭ ਦਾ ਭਾਈਵਾਲ ਅ ਾਰਗੇਨਾਈਜ਼ਡ ਕ੍ਰਾਈਮ ਕੰਟ+ੋਲ ਯੂਨਿਟ ਸਮੇਤ ਸਪੈਸ਼ਲ ਕ੍ਰਾਈਮ ਕੰਟਰੋਲ ਸੈਲ ਵਿਚ ਵੱਖ ਵੱਖ ਅਹੁਦਿਆਂ ’ਤੇ ਤਾਇਨਾਤ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਸਾਬਕਾ ਆਈ ਜੀ ਨਾਲ ਰਲ ਕੇ ਕਾਂਗਸ ਪਾਰਟੀ ਛੱਡ ਆਪ ਵਿਚ ਸ਼ਾਮਲ ਹੋ ਗਿਆ ਤਾਂ ਉਸਦੀ ਕਿਸਮਤ ਧੋਖਾ ਦੇ ਗਈ। ਉਸ ਕੋਲ ਹੁਣ ਦੋ ਸਟਾਰ ਵਾਲੀ ਕੁੰਵਰ ਵਿਜੇ ਪ੍ਰਤਾਪ ਦੀ ਗੱਡੀ ਦੀ ਮਦਦ ਨਹੀਂ ਸੀ ਤੇ ਉਹ ਛੇਤੀ ਹੀ ਫੜਿਆ ਗਿਆ।
ਸਰਦਾਰ ਵਲਟੋਹਾ ਨੇ ਕਿਹਾ ਕਿ ਸਾਬਕਾ ਆਈ ਜੀ ਨਾਲ ਜੁੜੇ ਕਈ ਹੋਰ ਮਾਮਲੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਹਾਲ ਹੀ ਵਿਚ ਹਾਈ ਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਵੱਲੋਂ ਸਾਂਭੇ ਜਾ ਰਹੇ ਮਾਮਲੇ ਦੀ ਮੁੜ ਜਾਂਚ ਲਈ ਬਣਾਈ ਗਈ ਐਸ ਆਈ ਨੇ ਦੱਸਿਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਯੂ ਪੀ ਦੇ ਰਾਜਨੇਤਾ ਸੰਜੇ ਸਿੰਘ ਦੇ ਕਹਿਣ ’ਤੇ ਯੂ ਪੀ ਦੇ ਕਈ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਹੈ। ਉਹਨਾਂ ਕਿਹਾ ਕਿ ਰਿਪੋਰਟ ਹੁਣ ਲੋਕਾਂ ਦੇ ਸਾਹਮਣੇ ਹੈ ਤੇ ਇਸ ’ ਤੇ ਛੇਤੀ ਹੀ ਹਾਈ ਕੋਰਟ ਵੱਲੋਂ ਵਿਚਾਰ ਕੀਤਾ ਜਾ ਸਕਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੁੰ ਕੋਟਕਪੁਰਾ ਫਾਇਰਿੰਗ ਕੇਸ ਵਾਂਗੂ ਅਦਾਲਤਾਂ ਤੋਂ ਝਾੜਾਂ ਪਈਆਂ ਹੋਣ। ਪਹਿਲਾਂ ਜਸਟਿਸ ਸੰਜੇ ਕੌਲ ਨੇ ਕੁੰਵਰ ਨੂੰ ਝਾੜਦਿਆਂ ਉਸਨੁੰ ਇਕ ਦੀਵਾਨੀ ਮਾਮਲੇ ਨੁੰ ਫੌਜੀ ਵਿਚ ਬਦਲਣ ਲਈ ਸਜ਼ਾ ਵੀ ਲਗਾਈ ਸੀ। ਉਹਨਾਂ ਕਿਹਾ ਕਿ ਸਾਬਕਾ ਆਈ ਜੀ ਆਪਣੇ ਆਪ ਨੁੰ ਸੁਪਰ ਕੋਪ ਵਜੋਂ ਪੇਸ਼ ਕਰਨ ਦਾ ਆਦਿ ਹੈ ਜਦਕਿ ਸੱਚਾਈ ਇਹ ਹੈ ਕਿ ਉਹ ਕਿਡਨੀ ਤੇ ਸੈਕਸ ਘੁਟਾਲੇ ਕੇਸ ਸਮੇਤ ਕਿਸੇ ਵੀ ਕੇਸ ਵਿਚ ਦੋਸ਼ੀਆਂ ਨੁੰ ਸਜ਼ਾਵਾਂ ਨਹੀਂ ਦੁਆ ਸਕਿਆ।
ਸਰਦਾਰ ਵਲਟੋਹਾ ਨੇ ਜ਼ੋਰ ਦੇ ਕੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੇ ਨਸ਼ਾ ਤਸਕਰਾਂ ਨਾਲ ਸੰਬੰਧਾਂ ਦੀ ਜਾਂਚ ਵਿਚ ਹੋਰ ਕੇਰੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਪੁਲਿਸ ਅਫਸਰ ਜਿਸਨੇ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਹਮੇਸ਼ਾ ਹੀ ਨਸ਼ਿਆਂ ਖਿਲਾਫ ਲੜਨ ਦੇ ਦਾਅਵੇ ਕਰਦਾ ਰਿਹਾ ਜਦੋਂ ਕਿ ਆਪ ਨਸ਼ਾ ਤਸਕਰੀ ਦੀ ਪੁਸ਼ਤ ਪਨਾਹੀ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਪਹਿਲਾਂ ਸਰਕਾਰ ਵਿਚ ਨੌਕਰੀ ਕੀਤੀ ਤੇ ਮੁਲਜ਼ਮ ਰਾਜੀਵ ਭਗਤ ਕਾਂਗਰਸ ਪਾਰਟੀ ਨਾਲ ਸਬੰਧਤ ਰਿਹਾ ਹੈ, ਇਸ ਲਈ ਸਰਕਾਰ ਨੂੰ ਇਸ ਕੇਸ ਦੀ ਜਾਂਚ ਐਨ ਸੀ ਬੀ ਜਾਂ ਸੀ ਬੀ ਆਈ ਨੂੰ ਸੌਂਪ ਦੇਣੀ ਚਾਹੀਦੀ ਹੈ ਤਾਂ ਜੋ ਇਸਦੀ ਸਹੀ ਜਾਂਚ ਹੋ ਸਕੇ।